ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ – 19 ਬਾਰੇ ਅੱਪਡੇਟਸ

ਹੁਣ ਤੱਕ 6.35 ਲੱਖ ਤੋਂ ਅਧਿਕ ਮਰੀਜ਼ ਠੀਕ ਹੋਏ, ਠੀਕ ਹੋਣ ( ਰਿਕਵਰੀ ) ਦੀ ਦਰ 63.33% ਹੋਈ

ਪਿਛਲੇ 24 ਘੰਟਿਆਂ ਵਿੱਚ ਲਗਭਗ 23,000 ਰੋਗੀ ਠੀਕ ਹੋਏ

Posted On: 17 JUL 2020 6:11PM by PIB Chandigarh

ਕੇਂਦਰ ਸਰਕਾਰ ਦੀ ਰਣਨੀਤੀ- ਜਾਂਚ ਕਰਨਾਪਤਾ ਲਗਾਉਣਾ ਅਤੇ ਇਲਾਜ ਕਰਨਾ”  ( “ਟੈਸਟਟ੍ਰੈਕ ਐਂਡ ਟ੍ਰੀਟ” )  ਜੋ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤੀ ਜਾ ਰਹੀ ਹੈਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਉਪਯੁਕਤ ਰਣਨੀਤੀ ਸਾਬਿਤ ਹੋਈ ਹੈ।  ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।  ਪਿਛਲੇ 24 ਘੰਟਿਆਂ ਵਿੱਚ,  22,942 ਰੋਗੀ ਠੀਕ ਹੋਏ ਅਤੇ ਉਨ੍ਹਾਂ ਨੂੰ ਛੁੱਟੀ  ਦੇ ਦਿੱਤੀ ਗਈ।  ਨਤੀਜੇ ਵਜੋਂ ਕੁੱਲ ਪਾਜ਼ਿਟਿਵ ਕੇਸਾਂ ਵਿੱਚ 63.33%  ਰੋਗੀ ਠੀਕ ਹੋ ਚੁੱਕੇ ਹਨ।  ਹੁਣ ਤੱਕ ਕੁੱਲ 6,35,756 ਮਰੀਜ਼ ਠੀਕ ਹੋਏ ਹਨ।

 

ਸੰਕ੍ਰਮਣ  ਦੇ ਪ੍ਰਸਾਰ ਨਾਲ ਨਜਿੱਠਣ ਦੀ ਰਣਨੀਤੀ ਜਲਦੀ ਪਤਾ ਲਗਾਉਣ  ਦੇ ਨਾਲ ਵਿਆਪਕ ਅਤੇ ਅਸਾਨੀ ਨਾਲ ਸੁਲਭ ਟੈਸਟ ਤੇ ਕੇਂਦ੍ਰਿਤ ਹੈਸੰਪਰਕ ਦਾ ਗਹਿਰੇ ਰੂਪ ਨਾਲ ਪਤਾ ਲਗਾਉਣ ਦਾ ਉਦੇਸ਼ ਪ੍ਰਸਾਰ ਨੂੰ ਸੀਮਿਤ ਕਰਨਾ ਹੈ।  ਕੰਟੇਨਮੇਂਟ ਜ਼ੋਨ ਅਤੇ ਬਫਰ ਜ਼ੋਨ ਵਿੱਚ ਲਾਗੂ ਕੀਤੀ ਗਈ ਨਿਯੰਤ੍ਰਿਤ ਦੀ ਰਣਨੀਤੀਘਰ-ਘਰ  ਦੇ ਸਰਵੇਖਣ ਅਤੇ ਐੱਸਏਆਰਆਈ/ਆਈਐੱਲਆਈ ਰੋਗੀਆਂ ਅਤੇ ਬੁਜ਼ਰਗਾਂ ਅਤੇ ਸਹਿ-ਰੋਗ ਵਾਲੇ ਲੋਕਾਂ ਦੀ ਨਿਗਰਾਨੀ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ।  ਇਸ ਤੋਂ ਇਹ ਸੁਨਿਸ਼ਚਿਤ ਹੋਇਆ ਹੈ ਕਿ ਕੋਵਿਡ ਮਾਮਲਿਆਂ ਦੀ ਪਹਿਚਾਣ ਸਮੇਂ ਤੇ ਹੁੰਦੀ ਹੈ ਅਤੇ ਲੱਛਣਾਂ ਦੀ ਗੰਭੀਰਤਾ  ਅਨੁਸਾਰਘਰ ਜਾਂ ਹਸਪਤਾਲਾਂ ਵਿੱਚ ਇਲਾਜ ਕੀਤਾ ਜਾਂਦਾ ਹੈ।

 

ਟੈਸਟਿੰਗ ਸਮਰੱਥਾ ਨੂੰ ਵਧਾਉਣ ਕਾਰਨ ਰੋਜ਼ਾਨਾ 3 ਲੱਖ ਤੋਂ ਅਧਿਕ ਟੈਸਟ ਕੀਤੇ ਜਾ ਰਹੇ ਹਨ।  ਪਿਛਲੇ 24 ਘੰਟਿਆਂ ਵਿੱਚ 3,33,228 ਸੈਂਪਲਾਂ ਦਾ ਟੈਸਟ ਕੀਤਾ ਗਿਆ ਹੈ।  ਕੁੱਲ 1,30,72,718 ਸੈਂਪਲਾਂ  ਦੇ ਟੈਸਟ ਕੀਤੇ ਗਏ ਹਨ ਅਤੇ ਦੇਸ਼ ਵਿੱਚ ਪ੍ਰਤੀ ਮਿਲੀਅਨ ਆਬਾਦੀ ਤੇ 9473 ਸੈਂਪਲਾਂ ਦੀ ਜਾਂਚ ਹੋਈ ਹੈ।

 

ਜਨਵਰੀ 2020 ਵਿੱਚ ਇੱਕ ਡਾਇਗਨੌਸਟਿਕ ਲੈਬ ਤੋਂ ਸ਼ੁਰੂ ਹੋ ਕੇਅੱਜ ਦੇਸ਼ ਵਿੱਚ 1244  ਲੈਬਾਂ ਹਨਜਿਸ ਵਿੱਚ ਸਰਕਾਰੀ ਖੇਤਰ ਵਿੱਚ 880 ਲੈਬਾਂ ਅਤੇ ਪ੍ਰਾਈਵੇਟ ਖੇਤਰ ਵਿੱਚ 364 ਲੈਬਾਂ ਹਨ।

 

•          ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :638 ( ਸਰਕਾਰੀ :  392  +  ਪ੍ਰਾਈਵੇਟ : 246 )

•          ਟਰੂਨੈਟ ਅਧਾਰਿਤ ਟੈਸਟ ਲੈਬਾਂ :504  ( ਸਰਕਾਰ :  452  +  ਪ੍ਰਾਈਵੇਟ :  52 )

•          ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  102  (ਸਰਕਾਰੀ :  36  +  ਪ੍ਰਾਈਵੇਟ :  66 )

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]inਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075  ( ਟੋਲ-ਫ੍ਰੀ) ਤੇ ਕਾਲ ਕਰੋ।  ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

****

 

ਐੱਮਵੀ/ਐੱਸਜੀ


(Release ID: 1639683) Visitor Counter : 186