ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ-ਅਮਰੀਕਾ ਰਣਨੀਤਕ ਊਰਜਾ ਭਾਈਵਾਲੀ ਦੀ ਮੰਤਰੀ ਪੱਧਰ ਦੀ ਮੀਟਿੰਗ ਪ੍ਰਮੁੱਖ ਉਪਲੱਬਧੀਆਂ ਨੂੰ ਉਜਾਗਰ ਕਰਦੀ ਹੈ ਅਤੇ ਨਵੇਂ ਸਹਿਯੋਗ ਖੇਤਰਾਂ ਨੂੰ ਤਰਜੀਹ ਦਿੰਦੀ ਹੈ

Posted On: 18 JUL 2020 11:42AM by PIB Chandigarh

ਭਾਰਤ ਅਤੇ ਸੰਯੁਕਤ ਰਾਜ ਨੇ ਸੁਪਰਕ੍ਰਿਟੀਕਲ ਸੀਓ 2 (ਐੱਸਸੀਓ 2) ਪਾਵਰ ਸਰਕਲ ਅਤੇ ਕਾਰਬਨ ਕੈਪਚਰ, ਵਰਤੋਂ ਅਤੇ ਭੰਡਾਰਣ (ਸੀਸੀਯੂਐੱਸ) ਸਮੇਤ ਉੱਨਤ ਕੋਲਾ ਟੈਕਨੋਲੋਜੀ ਦੇ ਅਧਾਰ ਤੇ ਪਰਿਵਰਤਨਸ਼ੀਲ ਬਿਜਲੀ ਉਤਪਾਦਨ ਬਾਰੇ ਖੋਜ ਦੇ ਨਵੇਂ ਖੇਤਰਾਂ ਦਾ ਐਲਾਨ ਕੀਤਾ ਹੈ। ਇਹ 17 ਜੁਲਾਈ, 2020 ਨੂੰ ਪ੍ਰਗਤੀ ਦੀ ਸਮੀਖਿਆ ਕਰਨ, ਪ੍ਰਮੁੱਖ ਉਪਲੱਬਧੀਆਂ ਨੂੰ ਉਜਾਗਰ ਕਰਨ ਅਤੇ ਸਹਿਯੋਗ ਲਈ ਨਵੇਂ ਖੇਤਰਾਂ ਨੂੰ ਤਰਜੀਹ ਦੇਣ ਲਈ ਭਾਰਤ-ਅਮਰੀਕਾ ਰਣਨੀਤਕ ਊਰਜਾ ਭਾਈਵਾਲੀ (ਐੱਸਈਪੀ) ਦੀ ਵਰਚੁਅਲ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਸਾਹਮਣੇ ਆਇਆ। ਇਹ ਮੀਟਿੰਗ ਸੰਯੁਕਤ ਰਾਜ ਦੇ ਊਰਜਾ ਸਕੱਤਰ ਡੈਨ ਬ੍ਰਾਉਲਿਟ (Dan Brouillette) ਅਤੇ ਭਾਰਤੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਧਰਮੇਂਦਰ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ।

 

ਵਰਚੁਅਲ ਮੀਟਿੰਗ ਵਿੱਚ ਸੰਯੁਕਤ ਰਾਜ ਦੇ ਊਰਜਾ ਸਕੱਤਰ ਅਤੇ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਤੋਂ ਇਲਾਵਾ ਭਾਰਤ ਵਿੱਚ ਅਮਰੀਕੀ ਰਾਜਦੂਤ ਕੈਨੇਥ ਆਈ. ਜਸਟਰ (Kenneth I Juster), ਸੰਯੁਕਤ ਰਾਜ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ (ਸ. ਡੀਐੱਸਟੀ) ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਸਮੇਤ ਹੋਰ ਸਬੰਧਿਤ ਅਧਿਕਾਰੀਆਂ ਨੇ ਹਿੱਸਾ ਲਿਆ।

 

ਵਿਚਾਰੇ ਗਏ ਅਹਿਮ ਨੁਕਤੇ

 

ਸੁਪਰਕ੍ਰਿਟਿਕਲ ਸੀਓ 2 (ਐੱਸਸੀਓ 2) ਊਰਜਾ ਸਰਕਲ ਅਤੇ ਉੱਨਤ ਕੋਇਲਾ ਟੈਕਨੋਲੋਜੀਆਂ ਜਿਸ ਵਿੱਚ ਕਾਰਬਨ ਕੈਪਚਰ, ਉਪਯੋਗ ਅਤੇ ਭੰਡਾਰਣ (ਸੀਸੀਯੂਐੱਸ) ਸ਼ਾਮਲ ਹਨ, ਦੇ ਅਧਾਰ ਤੇ ਪਰਿਵਰਤਨਸ਼ੀਲ ਊਰਜਾ ਉਤਪਾਦਨ ਤੇ ਖੋਜ ਦੇ ਨਵੇਂ ਖੇਤਰਾਂ ਦਾ ਐਲਾਨ ਕੀਤਾ ਗਿਆ।

 

ਸਮਾਰਟ ਗ੍ਰਿੱਡ ਅਤੇ ਊਰਜਾ ਭੰਡਾਰਨ ਨੂੰ 30 ਭਾਰਤੀ ਅਤੇ ਅਮਰੀਕੀ ਇਕਾਈਆਂ ਦੇ ਸਮੂਹਾਂ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ।

 

ਵੰਡ ਪ੍ਰਣਾਲੀ ਸੰਚਾਲਕਾਂ ਦੇ ਰੂਪ ਵਿੱਚ ਸਮਾਰਟ ਗ੍ਰਿੱਡ ਧਾਰਨਾਵਾਂ, ਵੰਡੇ ਗਏ ਊਰਜਾ ਸੰਸਾਧਨ, ਏਕੀਕ੍ਰਿਤ ਸਮਾਧਾਨਾਂ ਦੇ ਪ੍ਰਭਾਵ ਅਤੇ ਮੁੱਲ ਅਤੇ ਉਪਯੋਗਤਾਵਾਂ ਦੀ ਉੱਭਰਦੀ ਭੂਮਿਕਾ ਦੀ ਸਮਾਜਿਕ ਸਵੀਕ੍ਰਿਤੀ ਲਈ ਨੀਤੀ ਨਿਰਦੇਸ਼।

 

ਸਵੱਛ ਕੋਇਲਾ ਟੈਕਨੋਲੋਜੀ, ਸੁਪਰਕ੍ਰਿਟਿਕਲ ਕਾਰਬਨ ਡਾਈਆਕਸਾਈਡ (ਐੱਸਸੀਓ 2), ਊਰਜਾ ਸਾਈਕਲ ਅਤੇ ਕਾਰਬਨ ਕੈਪਚਰ, ਵਰਤੋਂ ਅਤੇ ਭੰਡਾਰਣ (ਸੀਸੀਯੂਐੱਸ) ਟੈਕਨੋਲੋਜੀਆਂ ਲਈ ਸਮਾਨ ਤਰਜੀਹਾਂ

 

 

 

ਇਸ ਮੌਕੇ ਤੇ ਬੋਲਦੇ ਹੋਏ, ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਸਹਿਯੋਗ ਸਵੱਛ ਊਰਜਾ-ਖੋਜ (ਪੇਸ-ਆਰ) ਪ੍ਰੋਗਰਾਮ ਤਹਿਤ ਸਾਲਾਂ ਵਿੱਚ ਵਿਕਸਿਤ ਹੋਇਆ ਹੈ।

 

ਸਮਾਰਟ ਗ੍ਰਿੱਡਾਂ ਅਤੇ ਊਰਜਾ ਭੰਡਾਰਨ 'ਤੇ ਚਲ ਰਹੇ ਸਹਿਯੋਗ ਨੂੰ ਕੰਸਟੋਰੀਅਮ ਰਾਹੀਂ ਪ੍ਰਦਾਨ ਕੀਤੀ ਗਈ ਮਿਲਾਨ ਰਾਸ਼ੀ ਨਾਲ ਭਾਰਤ ਦੇ ਡੀਐੱਸਟੀ ਅਤੇ ਯੂਐੱਸ ਡੀਓਈ (ਊਰਜਾ ਵਿਭਾਗ) ਦੁਆਰਾ 7.5 ਮਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਨਾਲ 30 ਭਾਰਤੀ ਅਤੇ ਅਮਰੀਕੀ ਸੰਸਥਾਵਾਂ ਦੇ ਸੰਯੁਕਤ ਸਮੂਹ ਦੁਆਰਾ ਸਥਾਪਤ ਕੀਤਾ ਜਾ ਰਿਹਾ ਹੈ।

 

ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਆਪਣੇ ਹੁਨਰ ਅਤੇ ਭਰੋਸੇਯੋਗ ਸੰਚਾਲਨ ਲਈ ਵੰਡ ਨੈੱਟਵਰਕ ਵਿੱਚ ਭੰਡਾਰਣ ਸਮੇਤ ਊਰਜ ਸਰੋਤਾਂ (ਡੀਈਆਰ) ਦੇ ਨਾਲ-ਨਾਲ ਸਮਾਰਟ ਗ੍ਰਿੱਡ ਧਾਰਨਾਵਾਂ ਨੂੰ ਅਪਣਾਉਣ ਅਤੇ ਤੈਨਾਤੀ ਨਾਲ ਸਬੰਧਿਤ ਲਾਜ਼ਮੀ ਮੁੱਦਿਆਂ ਨੂੰ ਹੱਲ ਕਰਦਾ ਹੈ ਅਤੇ ਸਮਾਜਿਕ ਸਵੀਕਾਰਤਾ, ਪ੍ਰਭਾਵ ਅਤੇ ਵੰਡ ਪ੍ਰਣਾਲੀ ਸੰਚਾਲਕਾਂ ਦੇ ਰੂਪ ਵਿੱਚ ਉਪਯੋਗਤਾਵਾਂ ਦੇ ਏਕੀਕ੍ਰਿਤ ਸਮਾਧਾਨ ਅਤੇ ਉੱਭਰਦੀ ਭੂਮਿਕਾ ਦੇ ਮੁੱਲ ਲਈ ਨੀਤੀ ਨਿਰਦੇਸ਼ ਵੀ ਪ੍ਰਦਾਨ ਕਰੇਗਾ।

 

ਪ੍ਰੋ. ਸ਼ਰਮਾ ਨੇ ਇਹ ਵੀ ਕਿਹਾ ਕਿ ਸਵੱਛ ਕੋਇਲਾ ਟੈਕਨੋਲੋਜੀ, ਸੁਪਰਕ੍ਰਿਟੀਕਲ ਕਾਰਬਨ ਡਾਈਆਕਸਾਈਡ (ਐੱਸਸੀਓ 2), ਪਾਵਰ ਸਾਈਕਲ ਅਤੇ ਕਾਰਬਨ ਕੈਪਚਰ ਯੂਟਲਾਈਜੇਸ਼ਨ ਅਤੇ ਭੰਡਾਰਣ (ਸੀਸੀਯੂਐੱਸ) ਟੈਕਨੋਲੋਜੀ ਬਾਰੇ ਯੂਐੱਸ-ਡੀਓਈ ਅਤੇ ਭਾਰਤ ਦੇ ਡੀਐੱਸਟੀ ਦਰਮਿਆਨ ਗੱਲਬਾਤ ਚੰਗੀ ਤਰ੍ਹਾਂ ਅੱਗੇ ਵਧੀ ਹੈ ਅਤੇ ਸਹਿਯੋਗ ਲਈ ਆਮ ਤਰਜੀਹਾਂ ਦਾ ਵਿਕਾਸ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੱਲਬਾਤ ਦੇ ਜ਼ਿਕਰਯੋਗ ਨਤੀਜਿਆਂ ਵਿੱਚੋਂ ਇੱਕ ਹੈ ਭਾਰਤ ਵਿੱਚ ਤੇਜ਼ੀ ਨਾਲ ਵਧਦੇ ਸੀਸੀਯੂਐੱਸ ਟੈਕਨੋਲੋਜੀਆਂ (ਏਸੀਟੀ) ਲਈ ਬਹੁਪੱਖੀ ਮੰਚ ਵਿੱਚ ਭਾਗੀਦਾਰੀ ਜਿਸ ਵਿੱਚ ਅਮਰੀਕਾ-ਭਾਰਤ ਦੇ ਸੰਭਾਵਿਤ ਸਹਿਯੋਗ ਲਈ ਰਸਤੇ ਤਿਆਰ ਕੀਤੇ ਗਏ ਹਨ।

 

ਸੰਯੁਕਤ ਰਾਜ ਅਤੇ ਭਾਰਤ ਊਰਜਾ ਦੀ ਸੁਰੱਖਿਆ ਅਤੇ ਊਰਜਾ ਦੀ ਪਹੁੰਚ ਲਈ ਬਿਹਤਰੀਨ ਪਹੁੰਚ ਸਾਂਝੀ ਕਰਦੇ ਹਨ। ਦੋਵੇਂ ਦੇਸ਼ ਸਵੱਛ ਊਰਜਾ ਖੋਜ, ਵਿਕਾਸ ਅਤੇ ਇਨੋਵੇਸ਼ਨ ਦੇ ਮਹੱਤਵ ਨੂੰ ਸਮਝਦੇ ਹੋਏ ਅਤੇ ਇਲੈਕਟ੍ਰਿਕ ਗ੍ਰਿੱਡ ਦੇ ਲਚੀਲੇਪਣ ਅਤੇ ਭਰੋਸੇਯੋਗਤਾ ਨੂੰ ਵਧਾਉਣ ਲਈ ਸਮਾਰਟ ਗ੍ਰਿੱਡਾਂ ਅਤੇ ਊਰਜਾ ਭੰਡਾਰਣ ਲਈ ਯੂਐੱਸ-ਇੰਡੀਆ ਪਾਰਟਨਰਸ਼ਿਪ ਟੂ ਅਡਵਾਂਸ ਕਲੀਨ ਐਨਰਜੀ-ਰਿਸਰਚ (ਪੇਸ-ਆਰ (PACE-R)) ਜ਼ਰੀਏ ਸੰਯੁਕਤ ਖੋਜ ਅਤੇ ਵਿਕਾਸ (ਆਰਐਂਡਡੀ) ਦੇ ਮਹੱਤਵ ਨੂੰ ਮਾਨਤਾ ਦਿੰਦੇ ਹਨ।

 

*****

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)(Release ID: 1639682) Visitor Counter : 119