ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ ਦੇ ਅਸਲ ਮਾਮਲਿਆਂ ਦੀ ਸੰਖਿਆ ਕੇਵਲ 3,58,692 ਹੀ ਹੈ

ਠੀਕ ਹੋ ਚੁੱਕੇ ਮਾਮਲਿਆਂ ਦੀ ਸੰਖਿਆ ਵਧ ਕੇ 6,53,750 ਤੱਕ ਪਹੁੰਚੀ


ਬਿਹਾਰ ਲਈ ਤਤਕਾਲ ਸਪੈਸ਼ਲ ਸੈਂਟਰਲ ਟੀਮ ਭੇਜੀ ਜਾ ਰਹੀ ਹੈ

Posted On: 18 JUL 2020 2:18PM by PIB Chandigarh

ਕੇਂਦਰ  ਦੀ ਅਗਵਾਈ ਵਿੱਚ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲਾਗੂਦੇਸ਼ ਵਿੱਚ ਕੋਵਿਡ-19  ਦੇ ਪ੍ਰਭਾਵੀ ਪ੍ਰਬੰਧਨ ਲਈ ਸਮਾਂਬੱਧਐਕਟਿਵ ਅਤੇ ਸ਼ਰੇਣੀਬੱਧ ਕਾਰਜਨੀਤਿਕ ਪਹਿਲਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਕੋਵਿਡ ਰੋਗੀਆਂ ਦੇ ਮਾਮਲਿਆਂ ਦੀ ਅਸਲ ਸੰਖਿਆ  (ਕੇਸ ਲੋਡ)  ਪ੍ਰਬੰਧਨ ਯੋਗ ਬਣੀ ਰਹੀ ਹੈ।  ਅੱਜ ਦੇਸ਼ ਵਿੱਚ ਕੋਵਿਡ  ਦੇ ਅਸਲ ਮਾਮਲਿਆਂ ਦੀ ਸੰਖਿਆ ਕੇਵਲ 3,58,692 ਹੀ ਹੈ।  ਠੀਕ ਹੋ ਚੁੱਕੇ ਮਾਮਲਿਆਂ ਦੀ ਸੰਖਿਆ ਹੋਰ ਅਧਿਕ ਵਧ ਕੇ 6,53,750 ਤੱਕ ਪਹੁੰਚ ਚੁੱਕੀ ਹੈ।  ਠੀਕ ਹੋ ਚੁੱਕੇ ਮਾਮਲਿਆਂ ਅਤੇ ਐਕਟਿਵ ਮਾਮਲਿਆਂ  ਦੇ ਵਿੱਚ ਦਾ ਅੰਤਰ ਲਗਾਤਾਰ ਵਧ ਰਿਹਾ ਹੈ।  ਅੱਜ ਇਸ ਦੀ ਸੰਖਿਆ 2,95,058 ਹੈ।  ਸਾਰੇ 3,58,692 ਐਕਟਿਵ ਮਾਮਲਿਆਂ ਨੂੰ ਜਾਂ ਤਾਂ ਹੋਮ ਆਈਸੋਲੇਸ਼ਨ ਵਿੱਚ ਜਾਂ ਫਿਰ ਗੰਭੀਰ ਮਾਮਲਿਆਂ ਵਿੱਚ ਹਸਪਤਾਲਾਂ ਚ ਮੈਡੀਕਲ ਦੇਖ-ਰੇਖ ਉਪਲੱਬਧ ਕਰਵਾਈ ਜਾ ਰਹੀ ਹੈ। 

 

ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਤਾਲਮੇਲੀ ਉਪਾਵਾਂ ਨੇ ਕੋਵਿਡ ਮਹਾਮਾਰੀ ਦਾ ਪ੍ਰਭਾਵੀ ਸੰਪੂਰਨ ਪ੍ਰਬੰਧਨ ਸੁਨਿਸ਼ਚਿਤ ਕੀਤਾ ਹੈ।  ਕੇਂਦਰ ਸਰਕਾਰ ਨੇ, ਅਜਿਹੇ ਮਾਮਲਿਆਂ ਵਿੱਚ ਜਿੱਥੇ ਕੇਸ ਲੋਡ ਵਿੱਚ ਵਾਧਾ ਦੇਖਿਆ ਜਾ ਰਿਹਾ ਹੈਸੈਂਟਰਲ ਟੀਮਾਂ ਨੂੰ ਭੇਜਣ ਦੇ ਜ਼ਰੀਏ ਰਾਜ ਸਰਕਾਰਾਂ  ਦੇ ਯਤਨਾਂ ਦੀ ਮਦਦ ਅਤੇ ਪੂਰਕ ਸਹਾਇਤਾ ਜਾਰੀ ਰੱਖੀ ਹੈ।  ਬਿਹਾਰ ਵਿੱਚ ਕੋਵਿਡ ਪ੍ਰਬੰਧਨ  ਦੇ ਮੁੱਲਾਂਕਣ ਵਿੱਚ ਰਾਜ ਦੀ ਸਹਾਇਤਾ ਕਰਨ ਅਤੇ ਸਾਰੀ ਜ਼ਰੂਰੀ ਮਦਦ ਉਪਲੱਬਧ ਕਰਵਾਉਣ ਲਈ ਇੱਕ ਸੈਂਟਰਲ ਟੀਮ ਤੈਨਾਤ ਕੀਤੀ ਗਈ। ਇਸ ਟੀਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ (ਜਨਤਕ ਸਿਹਤ)ਐੱਨਸੀਡੀਸੀ  ਦੇ ਡਾਇਰੈਕਟਰ ਡਾ. ਐੱਸ ਕੇ ਸਿੰਘ ਅਤੇ ਨਵੀਂ ਦਿੱਲੀ ਸਥਿਤ ਏਮਸ ਦੇ ਐਸੋਸੀਏਟ ਪ੍ਰੋਫੈਸਰ  (ਮੈਡੀਸਿਨ)  ਡਾ. ਨੀਰਜ ਨਿਸ਼ਚਲ ਸ਼ਾਮਲ ਹਨ।  ਇਹ ਟੀਮ ਕੱਲ੍ਹ ਬਿਹਾਰ ਪਹੁੰਚੇਗੀ।   

 

ਸਰਕਾਰ ਦੀ ਨਿਯੰਤ੍ਰਣ ਕਾਰਜਨੀਤੀ ਦਾ ਫੋਕਸ ਘਰ-ਘਰ ਜਾ ਕੇ ਸਰਵੇ ਕਰਨਪੈਰਾਮੀਟਰ ਕੰਟਰੋਲ ਗਤੀਵਿਧੀਆਂਸਮਾਂਬੱਧ ਕਾਂਟੈਕਟ ਟ੍ਰੈਸਿੰਗਕੰਟੇਨਮੈਂਟ ਅਤੇ ਬਫਰ ਜ਼ੋਨਾਂ ਦੀ ਨਿਗਰਾਨੀ ਤੇ ਬਣਿਆ ਹੋਇਆ ਹੈ ਅਤੇ ਇਸ ਦੇ ਇਲਾਵਾਇੱਕ ਮਿਆਰੀ ਦੇਖਭਾਲ਼ ਦ੍ਰਿਸ਼ਟੀਕੋਣ ਦੇ ਜ਼ਰੀਏ ਗੰਭੀਰ  ਮਾਮਲਿਆਂ ਦਾ ਪ੍ਰਭਾਵੀ ਨੈਦਾਨਿਕ ਪ੍ਰਬੰਧਨ ਵੀ ਕੀਤਾ ਜਾ ਰਿਹਾ ਹੈ। 

 

ਪਿਛਲੇ 24 ਘੰਟਿਆਂ  ਦੇ ਦੌਰਾਨ17,994 ਕੋਵਿਡ-19 ਮਰੀਜ਼ ਠੀਕ ਹੋ ਚੁੱਕੇ ਹਨ।  ਠੀਕ ਹੋਣ ਦੀ ਦਰ ਹੁਣ 63% ਹੈ। 

 

ਆਈਸੀਐੱਮਆਰ ਦੀ ਨਵੀਨਤਮ ਟੈਸਟਿੰਗ ਕਾਰਜਨੀਤੀ ਸਾਰੇ ਰਾਜਿਸਟਰਡ ਮੈਡੀਕਲ ਨੂੰ ਟੈਸਟਿੰਗ ਦੀ ਸਿਫਾਰਸ਼ ਕਰਨ ਦੀ ਆਗਿਆ ਦਿੰਦੀ ਹੈ।  ਟਰੂਨੈਟ ਅਤੇ ਸੀਬੀਨੈਟ ਦੁਆਰਾ ਪ੍ਰੇਰਿਤ ਆਰਟੀ-ਪੀਸੀਆਰ ਜਾਂਚ ਅਤੇ ਰੈਪਿਡ ਐਂਟੀਜੇਨ ਪੁਆਇੰਟ ਆਵ੍ ਕੇਅਰ  (ਪੀਓਸੀ)  ਜਾਂਚਾਂ ਦੀ ਵਜ੍ਹਾ ਨਾਲ ਜਾਂਚ ਕੀਤੇ ਗਏ ਸੈਂਪਲਾਂ ਦੀ ਸੰਖਿਆ ਵਿੱਚ ਉਛਾਲ ਆਇਆ ਹੈਪਿਛਲੇ 24 ਘੰਟਿਆਂ ਦੌਰਾਨ 3,61,024 ਸੈਂਪਲਾਂ ਦੀ ਜਾਂਚ ਕੀਤੀ ਗਈ ਹੈਜਾਂਚ ਕੀਤੇ ਗਏ 1,34,33,742 ਸੈਂਪਲਾਂ ਦੀ ਸੰਚਿਤ ਸੰਖਿਆ ਨੇ ਭਾਰਤ ਲਈ ਪ੍ਰਤੀ ਮਿਲੀਅਨ ਜਾਂਚ ਨੂੰ ਵਧਾ ਕੇ 9734.6 ਤੱਕ ਪਹੁੰਚਾ ਦਿੱਤਾ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਰੈਜੀਡੇਂਟ ਵੈਲਫੇਅਰ ਐਸੋਸੀਏਸ਼ਨਾਂ/ਰਿਹਾਇਸ਼ੀ ਸੁਸਾਇਟੀਆਂ / ਗ਼ੈਰ ਸਰਕਾਰੀ ਸੰਗਠਨਾਂ  ( ਐੱਨਜੀਓ )  ਦੁਆਰਾ ਲਘੂ ਕੋਵਿਡ ਦੇਖਭਾਲ਼ ਸੁਵਿਧਾ ਕੇਂਦਰਾਂ ਦੀ ਸਥਾਪਨਾ ਦੇ ਇੱਛਕ ਗੇਟੇਡ ਰੈਜੀਡੈਂਸੀਅਲ ਪਰਿਸਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਾ ਵੇਰਵਾ  https://www.mohfw.gov.in/pdf/CovidCareFacilityinGatedcomplexes.pdfਤੇ ਉਪਲੱਬਧ ਹੈ।

 

ਮੰਤਰਾਲੇ  ਨੇ ਕੋਵਿਡ-19  ਦੇ ਸੰਬਧ ਵਿੱਚ ਗੇਟੇਡ ਰੈਜੀਡੈਂਸੀਅਲ ਪਰਿਸਰਾਂ ਲਈ ਅਡਵਾਈਜ਼ਰੀ ਵੀ ਜਾਰੀ ਕੀਤੀ ਹੈ।  ਇਸ ਦਾ ਵੇਰਵਾ https://www.mohfw.gov.in/pdf/AdvisoryforRWAsonCOVID19.pdfਤੇ ਉਪਲੱਬਧ ਹੈ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075  ( ਟੋਲ-ਫ੍ਰੀ) ਤੇ ਕਾਲ ਕਰੋ।  ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

****

ਐੱਮਵੀ/ਐੱਸਜੀ


(Release ID: 1639679) Visitor Counter : 204