ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਤਹਿਤ ਖਰੀਫ਼-2020 ਦੇ ਸੀਜ਼ਨ ਲਈ ਕਿਸਾਨਾਂ ਨੂੰ ਸ਼ਾਮਲ ਦੀ ਪ੍ਰਕਿਰਿਆ ਤੇਜ਼ੀ ਨਾਲ ਚਲ ਰਹੀ ਹੈ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਫਸਲਾਂ ਦਾ ਬੀਮਾ ਕਰਵਾਉਣ ਦੀ ਅਪੀਲ ਕੀਤੀ

ਇਹ ਸਕੀਮ ਬਿਜਾਈ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਤੋਂ ਵਾਢੀ ਦੀਆਂ ਗਤੀਵਿਧੀਆਂ ਤੱਕ ਸਾਰੇ ਫਸਲ ਚੱਕਰ ਦੀਆਂ ਫਸਲਾਂ ਦੇ ਨੁਕਸਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ

Posted On: 17 JUL 2020 1:18PM by PIB Chandigarh

ਖਰੀਫ਼-2020 ਸੀਜ਼ਨ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਤਹਿਤ ਕਿਸਾਨਾਂ ਦਾ ਦਾਖਲਾ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੂਰੇ ਜੋਰਾਂ-ਸ਼ੋਰਾਂ ਨਾਲ ਚਲ ਰਿਹਾ ਹੈ। ਭਾਰਤ ਸਰਕਾਰ ਨੇ ਸਾਰੇ ਕਿਸਾਨਾਂ ਲਈ ਦਾਖਲਾ ਮੁਫਤ ਕੀਤਾ ਹੈ  ਤੇ ਉਨ੍ਹਾਂ ਨੂੰ ਸਿਰਫ ਪ੍ਰੀਮੀਅਮ ਦੀ ਰਕਮ ਅਦਾ ਕਰਨੀ ਹੋਵੇਗੀ। ਖਰੀਫ਼ 2020 ਦੇ ਸੀਜ਼ਨ ਦੌਰਾਨ ਕਿਸਾਨ ਆਪਣੀਆਂ ਖੁਰਾਕੀ ਫਸਲਾਂ (ਅਨਾਜ ਅਤੇ ਤੇਲ ਬੀਜਾਂ) ਦਾ ਬੀਮਾ, ਬੀਮੇ ਦੀ ਰਕਮ ਦੀ ਘੱਟੋ-ਘੱਟ ਪ੍ਰੀਮੀਅਮ ਦਰ 2% ਤੇ ਅਤੇ ਵਪਾਰਕ ਤੇ ਬਾਗਬਾਨੀ ਫਸਲਾਂ ਦੇ ਬੀਮਾ ਰਕਮ ਦੇ 5% ਤੇ ਕਰਵਾ ਸਕਦੇ ਹਨ। ਬਾਕੀ ਰਹਿੰਦੇ ਪ੍ਰੀਮੀਅਮ ਲਈ ਕੇਂਦਰ ਸਰਕਾਰ ਅਤੇ ਰਾਜਾਂ ਦੁਆਰਾ ਸਬਸਿਡੀ ਦਿੱਤੀ ਜਾਵੇਗੀ। ਕੁਝ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚਲ ਰਹੇ ਖਰੀਫ਼ 2020 ਸੀਜ਼ਨ ਦੀ ਅੰਤਿਮ ਮਿਤੀ 31 ਜੁਲਾਈ 2020 ਤੱਕ ਖ਼ਤਮ ਹੋ ਸਕਦੀ ਹੈ।  

 

ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਉਨ੍ਹਾਂ ਨੂੰ ਵੀਡੀਓ ਸੰਦੇਸ਼ ਰਾਹੀਂ ਪੀਐੱਮਐੱਫਬੀਵਾਈ ਤਹਿਤ ਦਾਖਲਾ ਲੈਣ ਦੀ ਅਪੀਲ ਕੀਤੀ ਹੈ ਅਤੇ ਸਾਰੇ ਕਿਸਾਨਾਂ ਨੂੰ ਕੁਦਰਤੀ ਆਫ਼ਤਾਂ ਕਾਰਨ ਫਸਲਾਂ ਦੇ ਖਰਾਬੇ /ਨੁਕਸਾਨ ਦੇ ਕਾਰਨ ਹੋਣ ਵਾਲੇ ਵਿੱਤੀ ਨੁਕਸਾਨ ਤੋਂ ਖ਼ੁਦ ਨੂੰ ਬਚਾਉਣ ਦੀ ਅਪੀਲ ਕੀਤੀ ਹੈ। (ਸਾਰੇ ਕਿਸਾਨ ਮੰਤਰੀ ਦਾ ਪੂਰਾ ਸੰਦੇਸ਼ ਪੀਆਈਬੀ ਦੇ ਯੂਟਿਊਬ ਚੈਨਲ 'ਤੇ ਦੇਖਿਆ ਜਾ ਸਕਦਾ ਹੈ: https://youtu.be/b9LooMrHdEk )

 

ਇਹ ਸਕੀਮ ਬਿਜਾਈ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਤੋਂ ਲੈ ਕੇ ਬਾਅਦ ਤੱਕ ਸਾਰੇ ਫਸਲੀ ਚੱਕਰ ਦੀਆਂ ਫਸਲਾਂ ਦੇ ਨੁਕਸਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ। ਕਿਸੇ ਵੀ ਬੇਮਿਸਾਲ ਆਪਦਾ ਕਾਰਨ ਬਿਜਾਈ ਵਿੱਚ ਰੁਕਾਵਟ ਵਿਰੁੱਧ ਦਾਇਰੇ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਇਸ ਸਕੀਮ ਲਈ ਨਾਮ ਦਰਜ ਕਰਵਾਉਣਾ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੋਕੇ, ਹੜ੍ਹਾਂ, ਜ਼ਮੀਨ ਖਿਸਕਣ, ਬੇ-ਮੌਸਮੀ ਵਰਖਾ, ਗੜੇਮਾਰੀ, ਕੁਦਰਤੀ ਅੱਗ ਅਤੇ ਚੱਕਰਵਾਤ ਦੇ ਵਿਰੁੱਧ ਵਿਆਪਕ ਜੋਖਮ ਅਤੇ ਨਾਲ ਹੀ ਵਾਢੀ ਤੋਂ ਬਾਅਦ ਦੀ ਫਸਲ 'ਤੇ ਗੜੇਮਾਰੀ, ਚੱਕਰਵਾਤ ਅਤੇ ਬੇਮੌਸਮੀ ਵਰਖਾ ਦੇ ਵਿਰੁੱਧ ਵੀ ਕਵਰੇਜ਼ ਮਿਲਦਾ ਹੈ।

ਫਰਵਰੀ 2020 ਵਿੱਚ, ਭਾਰਤ ਸਰਕਾਰ ਨੇ ਫਸਲੀ ਬੀਮਾ ਯੋਜਨਾ ਨੂੰ ਲਾਗੂ ਕਰਨ ਦੀਆਂ ਕੁਝ ਪਿਛਲੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਪੀਐੱਮਐੱਫਵਾਈ ਸਕੀਮ ਦੇ ਨਵੀਨੀਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਸਰਕਾਰ ਨੇ ਖਰੀਫ਼ -2020 ਤੋਂ ਇਹ ਸਕੀਮ ਸਾਰੇ ਕਿਸਾਨਾਂ ਲਈ ਸਵੈ-ਇੱਛਤ ਕਰ ਦਿੱਤੀ ਹੈ। ਪਹਿਲਾਂ ਇਹ ਸਕੀਮ ਸਾਰੇ ਕਰਜ਼ਾ ਲੈ ਚੁੱਕੇ ਕਿਸਾਨਾਂ ਲਈ ਲਾਜ਼ਮੀ ਸੀ। ਹੁਣ, ਕਰਜ਼ੇ ਦੇ ਬਕਾਏ ਵਾਲੇ ਕਿਸਾਨ ਨਾਮਜ਼ਦਗੀ ਦੀ ਅੰਤਿਮ ਮਿਤੀ ਤੋਂ ਸੱਤ ਦਿਨ ਪਹਿਲਾਂ ਆਪਣੀ ਬੈਂਕ ਸ਼ਾਖਾ ਨੂੰ ਸਧਾਰਣ ਐਲਾਨਨਾਮਾ ਜਮ੍ਹਾਂ ਕਰਕੇ ਇਸ ਸਕੀਮ ਤੋਂ ਬਾਹਰ ਹੋ ਸਕਦੇ ਹਨ।

 

ਜਿਹੜਾ ਵੀ ਕਿਸਾਨ ਪੀਐੱਮਐੱਫਬੀਵਾਈ ਤਹਿਤ ਸ਼ਾਮਲ ਹੋਣਾ ਚਾਹੁੰਦਾ ਹੈ, ਉਸ ਨੂੰ ਆਪਣੇ ਨਜ਼ਦੀਕੀ ਬੈਂਕ, ਮੁੱਢਲੀ ਖੇਤੀਬਾੜੀ ਕਰਜ਼ਾ ਸੁਸਾਇਟੀ, ਕਾਮਨ ਸਰਵਿਸ ਸੈਂਟਰ (ਸੀਐੱਸਸੀ)/ਗ੍ਰਾਮ  ਪੱਧਰੀ ਉੱਦਮੀਆਂ (ਵੀਐੱਲਈ), ਖੇਤੀਬਾੜੀ ਵਿਭਾਗ ਦਾ ਦਫਤਰ, ਬੀਮਾ ਕੰਪਨੀ ਦਾ ਪ੍ਰਤੀਨਿਧ ਜਾਂ ਸਿੱਧੇ ਤੌਰ 'ਤੇ ਰਾਸ਼ਟਰੀ ਫਸਲ ਬੀਮਾ ਪੋਰਟਲ(ਐਨਸੀਆਈਪੀ) www.pmfby.gov.in ਅਤੇ ਫਸਲ ਬੀਮਾ ਐਪ ਰਾਹੀਂ ਸੰਪਰਕ ਕਰਨਾ ਚਾਹੀਦਾ ਹੈ।

 

(https://play.google.com/store/apps/details?id=in.farmguide.farmerapp.central ).

 

ਦਾਖਲੇ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਆਧਾਰ ਨੰਬਰ, ਬੈਂਕ ਪਾਸਬੁੱਕ, ਜ਼ਮੀਨ ਰਿਕਾਰਡ / ਕਿਰਾਏਦਾਰੀ ਸਮਝੌਤਾ, ਅਤੇ ਸਵੈ-ਘੋਸ਼ਣਾ ਪੱਤਰ ਸਰਟੀਫਿਕੇਟ ਲੈ ਕੇ ਜਾਣਾ ਹੋਵੇਗਾ। ਇਸ ਸੀਜ਼ਨ ਵਿੱਚ, ਸਕੀਮ ਤਹਿਤ ਦਾਖਲ ਸਾਰੇ ਕਿਸਾਨਾਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰਾਂ ਤੇ ਨਿਯਮਤ ਐੱਸਐੱਮਐੱਸ ਦੁਆਰਾ ਆਪਣੀ ਅਰਜ਼ੀ ਦੀ ਸਥਿਤੀ ਬਾਰੇ ਸੂਚਿਤ ਕੀਤਾ ਜਾਵੇਗਾ।

 

ਕਿਸਾਨਾਂ ਦੇ ਮੁਸ਼ਕਿਲ-ਰਹਿਤ ਦਾਖਲੇ ਨੂੰ ਯਕੀਨੀ ਬਣਾਉਣ ਲਈ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਬੈਂਕਾਂ, ਬੀਮਾ ਕੰਪਨੀਆਂ, ਕਾਮਨ ਸਰਵਿਸ ਸੈਂਟਰ (ਸੀਐੱਸਸੀ), ਰਾਜ ਪੱਧਰੀ ਬੈਂਕਰ ਕਮੇਟੀ (ਐੱਸਐਲਬੀਸੀ), ਪਿੰਡ ਪੱਧਰ ਦੇ ਉੱਦਮੀਆਂ, ਰਾਜ ਅਤੇ ਜ਼ਿਲ੍ਹਾ ਪੱਧਰੀ ਖੇਤੀਬਾੜੀ ਅਤੇ ਆਤਮਾ ਅਧਿਕਾਰੀ ਆਦਿ ਦੇ 29,275 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ। ਇਸ ਤੋਂ ਇਲਾਵਾ, ਬੀਮਾ ਕੰਪਨੀਆਂ ਨੇ ਵੱਖ-ਵੱਖ ਹਿਤਧਾਰਕਾਂ ਨੂੰ ਵੀ ਸਿਖਲਾਈ ਪ੍ਰਦਾਨ ਕੀਤੀ ਹੈ। ਮੰਤਰਾਲੇ ਦਾ ਮੰਤਵ ਹੈ ਕਿ ਕਿਸਾਨ ਕਾਲ ਸੈਂਟਰਾਂ ਦੇ 600 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਵੇ।

 

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਇਸ ਯੋਜਨਾ ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਈ ਕਦਮ ਚੁੱਕੇ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਰਾਜ ਦੇ ਖੇਤੀਬਾੜੀ ਵਿਭਾਗਾਂ ਦੇ ਸਹਿਯੋਗ ਨਾਲ ਵੱਖ-ਵੱਖ ਬੀਮਾ ਕੰਪਨੀਆਂ ਨੇ ਦੇਸ਼ ਭਰ ਵਿੱਚ ਇੱਕ ਵਿਸ਼ਾਲ ਮੁਹਿੰਮ ਚਲਾਈ ਹੈ। ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਸਥਾਨਕ ਪੱਧਰ 'ਤੇ ਜਾਗਰੂਕਤਾ ਮੀਟਿੰਗਾਂ, ਮਹੱਤਵਪੂਰਨ ਸਥਾਨਾਂ 'ਤੇ ਬੈਨਰਾਂ ਅਤੇ ਪੋਸਟਰ ਪ੍ਰਦਰਸ਼ਤ ਕਰਨਾ, ਕਿਤਾਬਚੇ ਵੰਡਣੇ, ਆਈਈਸੀ ਵੈਨਾਂ, ਸਥਾਨਕ ਅਤੇ ਰਾਸ਼ਟਰੀ ਅਖ਼ਬਾਰਾਂ ਵਿੱਚ ਇਸ਼ਤਿਹਾਰਬਾਜ਼ੀ, ਹੋਰ ਮਾਸ-ਮੀਡੀਆ ਮੁਹਿੰਮ ਆਦਿ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਪੈਦਾ ਕਰਨ ਲਈ ਚਲਾਈਆਂ ਜਾ ਰਹੀਆਂ ਹਨ। 

 

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਨੂੰ ਕੁਦਰਤੀ ਆਪਦਾ, ਕੀੜੇ-ਮਕੌੜੇ ਦੇ ਹਮਲੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਤਿਆਰ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਮੁੜ ਪੈਰਾਂ ਸਰ ਕਰਨ ਲਈ ਦਾਅਵੇ ਦੇ ਨਿਪਟਾਰੇ ਰਾਹੀਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਸਾਰੇ ਕਿਸਾਨਾਂ ਨੂੰ ਪੀਐੱਮਐੱਫਬੀਵਾਈ ਦੇ ਤਹਿਤ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਫਸਲਾਂ ਦੇ ਬੀਮੇ ਦੇ ਲਾਭ ਰਾਹੀਂ ਬੇਮਿਸਾਲ ਕੁਦਰਤੀ ਆਪਦਾ ਕਾਰਨ ਫਸਲਾਂ ਦੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।

 

                                                                       ******

ਏਪੀਐੱਸ/ਐੱਸਜੀ



(Release ID: 1639555) Visitor Counter : 234