ਵਿੱਤ ਮੰਤਰਾਲਾ

ਸੀਬੀਡੀਟੀ ਨੇ ਕੋਵਿਡ -19 ਮਹਾਮਾਰੀ ਦੇ ਦੌਰਾਨ ਟੈਕਸ ਦੇਣ ਵਾਲਿਆਂ ਦੀ ਸਹਾਇਤਾ ਦੇ ਲਈ ਹੁਣ ਤੱਕ 71,229 ਕਰੋੜ ਰੁਪਏ ਰੀਫੰਡ ਕੀਤੇ

Posted On: 17 JUL 2020 6:00PM by PIB Chandigarh

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਲੰਬਿਤ ਫੰਡਾਂ ਨੂੰ ਜਲਦੀ ਤੋਂ ਜਲਦੀ ਜਾਰੀ ਕਰਨ ਦੇ ਲਈ ਸਰਕਾਰ ਦੁਆਰਾ 8 ਅਪ੍ਰੈਲ, 2020 ਨੂੰ ਲਏ ਗਏ ਫ਼ੈਸਲੇ ਦੇ ਬਾਅਦ ਤੋਂ ਲੈ ਕੇ 11 ਜੁਲਾਈ, 2020 ਤੱਕ 21.24 ਲੱਖ ਤੋਂ ਵੀ ਵੱਧ ਮਾਮਲਿਆਂ ਵਿੱਚ 71,229 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਹਨ, ਤਾਕਿ ਕੋਵਿਡ -19 ਮਹਾਮਾਰੀ ਦੇ ਦੌਰਾਨ ਟੈਕਸ ਦੇਣ ਵਾਲਿਆਂ ਨੂੰ ਜਲਦੀ ਪ੍ਰਵਾਹ ਪੱਕਾ ਕਰਨ ਵਿੱਚ ਮਦਦ ਕੀਤੀ ਜਾ ਸਕੇ

 

 

ਕੋਵਿਡ-19 ਮਹਾਮਾਰੀ ਦੇ ਦੌਰਾਨ ਟੈਕਸ ਦੇਣ ਵਾਲਿਆਂ ਨੂੰ 19.79 ਲੱਖ ਕੇਸਾਂ ਵਿੱਚ 24,603 ਕਰੋੜ ਰੁਪਏ ਦੇ ਟੈਕਸ ਰਿਫੰਡ ਅਤੇ 1.45 ਲੱਖ ਮਾਮਲਿਆਂ ਵਿੱਚ 46,626 ਕਰੋੜ ਰੁਪਏ ਦੇ ਕਾਰਪੋਰੇਟ ਟੈਕਸ ਰਿਫੰਡ ਕੀਤੇ ਗਏ ਹਨ।

 

 

ਇਹ ਕਿਹਾ ਜਾਂਦਾ ਹੈ ਕਿ ਸਰਕਾਰ ਨੇ ਟੈਕਸ ਦੇਣ ਵਾਲਿਆਂ ਨੂੰ ਬਿਨਾ ਕਿਸੇ ਪਰੇਸ਼ਾਨੀ ਦੇ ਟੈਕਸ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਣ ਤੇ ਬਹੁਤ ਜ਼ੋਰ ਦਿੱਤਾ ਹੈ ਇਹ ਹੀ ਨਹੀਂ, ਸਰਕਾਰ ਇਸ ਗੱਲ ਤੋਂ ਵੀ ਜਾਣੁ ਹੈ ਕਿ ਕੋਵਿਡ-19 ਮਹਾਮਾਰੀ ਦੇ ਸੰਕਟ ਦੇ ਇਸ ਸਮੇਂ ਵਿੱਚ ਕਈ ਟੈਕਸ ਦੇਣ ਵਾਲੇ ਆਪਣੀ ਟੈਕਸ ਮੰਗ ਅਤੇ ਰਿਫੰਡ ਦੇ ਨਿਸ਼ਚਿਤ ਤੌਰ ਤੇ ਜਲਦੀ ਤੋਂ ਜਲਦੀ ਪੂਰਾ ਹੋ ਜਾਣ ਦਾ ਇੰਤਜ਼ਾਰ ਕਰ ਰਹੇ ਹਨ

 

 

ਇੰਨਾ ਹੀ ਨਹੀਂਮ ਟੈਕਸ ਮੰਗਾਂ ਦੇ ਨਿਪਟਣ ਨਾਲ ਸਬੰਧਿਤ ਸਾਰੇ ਰਿਫੰਡ ਕੰਮ ਪਹਿਲਤਾ ਤੇ ਲਏ ਜਾ ਰਹੇ ਹਨ ਅਤੇ 31 ਅਗਸਤ, 2020 ਤੱਕ ਇਹ ਪੂਰਾ ਹੋ ਜਾਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ, ਸੁਧਾਰਾਂ ਲਈ ਅਤੇ ਅਪੀਲ ਸਬੰਧੀ ਆਦੇਸ਼ਾਂ ਨੂੰ ਪ੍ਰਭਾਵੀ ਕਰਨ ਵਾਲੀਆਂ ਸਾਰੀਆਂ ਅਰਜ਼ੀਆਂ ਆਈਟੀਬੀਏ ਤੇ ਅੱਪਲੋਡ ਕੀਤੀਆਂ ਜਾਣੀਆਂ ਹਨ ਇਸ ਨੂੰ ਸੁਧਾਰਨ ਅਤੇ ਅਪੀਲ ਨਾਲ ਜੁੜੇ ਸਾਰੇ ਕੰਮ ਸਿਰਫ਼ ਆਈਟੀਬੀਏ ਤੇ ਹੀ ਕਰਨ ਦਾ ਫੈਸਲਾ ਲਿਆ ਗਿਆ ਹੈ

 

 

ਇਹ ਗੱਲ ਦੁਹਰਾਈ ਜਾ ਰਹੀ ਹੈ ਕਿ ਟੈਕਸ ਦੇਣ ਵਾਲਿਆਂ ਨੂੰ ਆਪਣੇ ਰਿਫੰਡਾਂ ਦੀ ਤੁਰੰਤ ਪ੍ਰਕਿਰਿਆ ਸੁਨਿਸ਼ਚਿਤ ਕਰਨ ਦੇ ਲਈ ਟੈਕਸ ਵਿਭਾਗ ਦੀ ਈਮੇਲ ਦਾ ਤੁਰੰਤ ਜਵਾਬ ਦੇਣਾ ਚਾਹੀਦਾ ਹੈ ਇਸ ਸਬੰਧ ਵਿੱਚ ਟੈਕਸ ਦੇਣ ਵਾਲਿਆਂ ਵੱਲੋਂ ਤੁਰੰਤ ਜਵਾਬ ਮਿਲਣ ਤੇ ਆਈ-ਟੀ ਵਿਭਾਗ ਨੂੰ ਉਨ੍ਹਾਂ ਦੇ ਰਿਫੰਡ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਿੱਚ ਸੁਵਿਧਾ ਹੋਵੇਗੀ। ਕਈ ਟੈਕਸ ਦੇਣ ਵਾਲੇ ਨੇ ਸ਼ੁੱਧੀਕਰਨ, ਅਪੀਲ ਜਾਂ ਟੈਕਸ ਕ੍ਰੈਡਿਟ ਦੇ ਲਈ ਆਪਣੇ-ਆਪਣੇ ਜਵਾਬ ਇਲੈਕਟ੍ਰੌਨਿਕ ਤੌਰ ਤੇ ਪੇਸ਼ ਕਰ ਦਿੱਤੇ ਹਨ ਇਨ੍ਹਾਂ ਤੇ ਸਮੇਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ। ਸਾਰੇ ਰਿਫੰਡ ਔਨਲਾਈਨ ਅਤੇ ਪ੍ਰਤੱਖ ਟੈਕਸ ਦੇਣ ਵਾਲਿਆਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ

 

 

 

****

 

 

ਆਰਐੱਮ / ਕੇਐੱਮਐੱਨ


(Release ID: 1639521)