ਖੇਤੀਬਾੜੀ ਮੰਤਰਾਲਾ
ਇਸ ਸਾਲ ਖਰੀਫ਼ ਫਸਲਾਂ ਦਾ ਬਿਜਾਈ ਖੇਤਰ ਪਿਛਲੇ ਸਾਲ ਦੀ ਤੁਲਨਾ ਵਿੱਚ 21.2% ਅਧਿਕ ਹੈ
17 ਜੁਲਾਈ, 2020 ਤੱਕ ਖਰੀਫ਼ ਫਸਲਾਂ ਦੀ ਬਿਜਾਈ 691.86 ਲੱਖ ਹੈਕਟੇਅਰ ਖੇਤਰ ਵਿੱਚ ਕੀਤੀ ਗਈ ਹੈ, ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਬਿਜਾਈ ਦਾ ਰਕਬਾ 570.86 ਲੱਖ ਹੈਕਟੇਅਰ ਖੇਤਰ ਸੀ
Posted On:
17 JUL 2020 4:03PM by PIB Chandigarh
ਦੇਸ਼ ਵਿੱਚ 16.07.2020 ਤੱਕ 308.4 ਮਿਲੀਮੀਟਰ ਦੀ ਆਮ ਵਰਖਾ ਦੇ ਮੁਕਾਬਲੇ 338.3 ਮਿਲੀਮੀਟਰ ਵਰਖਾ ਹੋਈ (ਯਾਨੀ) 01.06.2020 ਤੋਂ 16.07.2020 ਤੱਕ ਦੀ ਮਿਆਦ ਦੇ ਦੌਰਾਨ (+) 10% ਅਧਿਕ ਵਰਖਾ ਹੋਈ। ਸੀਡਬਲਿਊਸੀ ਦੀ ਰਿਪੋਰਟ ਦੇ ਅਨੁਸਾਰ 16.07.2020 ਤੱਕ, ਦੇਸ਼ ਵਿੱਚ 123 ਜਲ ਭੰਡਾਰਾਂ ਵਿੱਚ ਉਪਲੱਬਧ ਪਾਣੀ ਦਾ ਤਾਜ਼ਾ ਭੰਡਾਰਣ ਪਿਛਲੇ ਸਾਲ ਦੀ ਇਸ ਮਿਆਦ ਦੇ ਦੌਰਾਨ ਉਪਲੱਬਧ ਪਾਣੀ ਦਾ 150% ਅਤੇ ਪਿਛਲੇ ਦਸ ਵਰ੍ਹਿਆਂ ਦੇ ਔਸਤ ਸੰਗ੍ਰਹਿਣ ਦਾ 133% ਹੈ।
17.07.2020 ਤੱਕ, ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 570.86 ਲੱਖ ਹੈਕਟੇਅਰ ਖੇਤਰਫਲ ਦੇ ਮੁਕਾਬਲੇ ਇਸ ਵਾਰ ਕੁੱਲ ਖਰੀਫ ਫਸਲਾਂ ਨੂੰ 691.86 ਲੱਖ ਹੈਕਟੇਅਰ ਖੇਤਰ ਵਿੱਚ ਬੀਜਿਆ ਗਿਆ। ਇਸ ਤਰ੍ਹਾਂ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਬਿਜਾਈ ਖੇਤਰ ਵਿੱਚ 21.20% ਦਾ ਵਾਧਾ ਹੈ।
ਖਰੀਫ਼ ਫਸਲਾਂ ਦੇ ਤਹਿਤ ਬਿਜਾਈ ਖੇਤਰ ਨਿਮਨ ਅਨੁਸਾਰ ਹੈ :
• ਕਿਸਾਨਾਂ ਨੇ ਪਿਛਲੇ ਸਾਲ ਦੇ 142.06 ਲੱਖ ਹੈਕਟੇਅਰ ਖੇਤਰ ਦੇ ਮੁਕਾਬਲੇ ਇਸ ਸਾਲ 168.47 ਲੱਖ ਹੈਕਟੇਅਰ ਖੇਤਰ ਵਿੱਚ ਝੋਨੇ ਦੀ ਬਿਜਾਈ ਕੀਤੀ ਹੈ, ਯਾਨੀ ਰਕਬੇ ਵਿੱਚ 18.59% ਦਾ ਵਾਧਾ।
• ਕਿਸਾਨਾਂ ਨੇ ਪਿਛਲੇ ਸਾਲ ਦੇ 61.70 ਲੱਖ ਹੈਕਟੇਅਰ ਖੇਤਰ ਦੇ ਮੁਕਾਬਲੇ ਇਸ ਸਾਲ 81.66 ਲੱਖ ਹੈਕਟੇਅਰ ਵਿੱਚ ਦਾਲ਼ਾਂ ਦੀ ਖੇਤੀ ਕੀਤੀ ਹੈ ਯਾਨੀ ਰਕਬੇ ਵਿੱਚ 32.35% ਦਾ ਵਾਧਾ।
• ਕਿਸਾਨਾਂ ਨੇ ਪਿਛਲੇ ਸਾਲ ਦੇ 103.00 ਲੱਖ ਹੈਕਟੇਅਰ ਖੇਤਰ ਦੇ ਮੁਕਾਬਲੇ ਇਸ ਸਾਲ 115.60 ਲੱਖ ਹੈਕਟੇਅਰ ਖੇਤਰ ਵਿੱਚ ਮੋਟੇ ਅਨਾਜ ਦੀ ਬਿਜਾਈ ਕੀਤੀ ਹੈ ਯਾਨੀ ਰਕਬੇ ਵਿੱਚ 12.23% ਦਾ ਵਾਧਾ।
• ਕਿਸਾਨਾਂ ਨੇ ਪਿਛਲੇ ਸਾਲ ਦੇ 110.09 ਲੱਖ ਹੈਕਟੇਅਰ ਖੇਤਰ ਦੇ ਮੁਕਾਬਲੇ ਇਸ ਸਾਲ 154.95 ਲੱਖ ਹੈਕਟੇਅਰ ਖੇਤਰ ਵਿੱਚ ਤੇਲ ਬੀਜ ਦੀ ਖੇਤੀ ਕੀਤੀ ਹੈ ਯਾਨੀ ਰਕਬੇ ਵਿੱਚ 40.75% ਦਾ ਵਾਧਾ।
• ਕਿਸਾਨਾਂ ਨੇ ਪਿਛਲੇ ਸਾਲ 50.82 ਲੱਖ ਹੈਕਟੇਅਰ ਖੇਤਰ ਦੇ ਮੁਕਾਬਲੇ ਇਸ ਸਾਲ 51.29 ਲੱਖ ਹੈਕਟੇਅਰ ਖੇਤਰ ਵਿੱਚ ਗੰਨੇ ਦੀ ਖੇਤੀ ਕੀਤੀ ਹੈ ਯਾਨੀ ਰਕਬੇ ਵਿੱਚ 0.92% ਦਾ ਵਾਧਾ।
• ਕਿਸਾਨਾਂ ਨੇ ਪਿਛਲੇ ਸਾਲ 96.35 ਲੱਖ ਹੈਕਟੇਅਰ ਖੇਤਰ ਦੇ ਮੁਕਾਬਲੇ ਇਸ ਸਾਲ 113.01 ਲੱਖ ਹੈਕਟੇਅਰ ਖੇਤਰ ’ਤੇ ਕਪਾਹ ਦੀ ਖੇਤੀ ਕੀਤੀ ਹੈ ਯਾਨੀ ਰਕਬੇ ਵਿੱਚ 17.28% ਦਾ ਵਾਧਾ ਅਤੇ,
• ਕਿਸਾਨਾਂ ਨੇ ਪਿਛਲੇ ਸਾਲ 6.84 ਲੱਖ ਹੈਕਟੇਅਰ ਖੇਤਰ ਦੇ ਮੁਕਾਬਲੇ ਇਸ ਸਾਲ 6.88 ਲੱਖ ਹੈਕਟੇਅਰ ਖੇਤਰ ’ਤੇ ਜੂਟ ਅਤੇ ਮੇਸਟਾ ਦੀ ਖੇਤੀ ਕੀਤੀ ਹੈ ਯਾਨੀ ਰਕਬੇ ਵਿੱਚ 0.70% ਦਾ ਵਾਧਾ।
ਇਸ ਤੋਂ ਜ਼ਾਹਰ ਹੈ ਕਿ ਅੱਜ ਤੱਕ ਖਰੀਫ਼ ਫਸਲਾਂ ਦੀ ਬਿਜਾਈ ਦੇ ਰਕਬੇ ’ਤੇ ਕੋਵਿਡ-19 ਦਾ ਕੋਈ ਪ੍ਰਭਾਵ ਨਹੀਂ ਪਿਆ ਹੈ।
ਵੇਰਵੇ ਲਈ ਲਿੰਕ ’ਤੇ ਕਲਿੱਕ ਕਰੋ
Click link for details
****
ਏਪੀਐੱਸ/ਐੱਸਜੀ/ਐੱਮਐੱਸ
(Release ID: 1639520)
Visitor Counter : 272