ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਨਆਰਡੀਸੀ ਨੇ ਐੱਸਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਿਜ਼ ਦੁਆਰਾ ਵਿਕਸਿਤ ਦੋ ਕੋਵਿਡ -19 ਟੈਕਨੋਲੋਜੀਆਂ ਟਰਾਂਸਫਰ ਕੀਤੀਆਂ

Posted On: 17 JUL 2020 2:12PM by PIB Chandigarh


ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਦੇ ਤਹਿਤ ਇੱਕ ਉੱਦਮ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਆਰਡੀਸੀ) ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਆਉਣ ਵਾਲੇ ਖੁਦਮੁਖਤਿਆਰ ਖੋਜ ਸੰਸਥਾਨ ਐੱਸਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਿਜ਼ (ਐੱਸਐੱਨਬੀਐੱਨਸੀਬੀਐੱਸ), ਕੋਲਕਾਤਾ ਦੁਆਰਾ ਵਿਕਸਿਤ ਦੋ ਕੋਵਿਡ-19 ਦੇ ਕੰਟਰੋਲ ਦੀਆਂ ਟੈਕਨੋਲੋਜੀਆਂ ਦੀ ਟਰਾਂਸਫਰ ਲਈ ਮੈਸਰਜ਼ ਪੌਲਮੇਕ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਿਟਿਡ ਕੋਲਕਾਤਾ ਦੇ ਨਾਲ ਇੱਕ ਕਰਾਰ ਕੀਤਾ ਹੈ।

ਐੱਸਐੱਨਬੀਐੱਨਸੀਬੀਐੱਸ ਦੁਆਰਾ ਵਿਕਸਿਤ ਅਤੇ ਐੱਨਆਰਡੀਸੀ ਦੁਆਰਾ ਟਰਾਂਸਫਰ ਕੀਤੀਆਂ ਦੋ ਟੈਕਨੋਲੋਜੀਆਂ ਹਨ:
1. ਆਰਾਮਦਾਇਕ ਅਤੇ ਸਵੱਛ ਸਾਹ ਲਈ ਅਟੈਚਡ ਐਕਸਲੇਸ਼ਨ ਵਾਲਵ ਅਤੇ ਸਸਪੈਂਡਡ ਪਾਰਟਿਕੁਲੇਟ ਮੈਟਰ ਫਿਲਟਰ ਦੇ ਨਾਲ ਇੱਕ ਐਕਟਿਵ ਰੈਸਪੀਰੇਟਰ ਅਤੇ 
2. ਇੱਕ ਡਿਸਪੈਂਸਿੰਗ ਐਂਟੀਮਾਈਕ੍ਰੋਬਿਅਲ ਲੇਅਰ ਦੇ ਨਾਲ ਲੰਬੇ ਸਮੇਂ ਤੱਕ ਚਲਣ ਵਾਲੇ ਨੈਨੋ-ਸੈਨੀਟਾਈਜ਼ਰ।

ਕਾਰਬਨ ਡਾਈਆਕਸਾਈਡ ਦੀ ਮੁੜ ਪ੍ਰਾਪਤੀ, ਨਮੀ ਨੂੰ ਬਾਹਰ ਕੱਢਣ ਅਤੇ ਮਾਸਕ ਦੇ ਅੰਦਰ ਪਸੀਨੇ ਨਾਲ ਤਰ ਅਤੇ ਗਰਮ ਵਾਤਾਵਰਣ ਲਈ ਐਕਟਿਵ ਰੈਸਪੀਰੇਟਰ ਮਾਸਕ ਇੱਕ ਅਭਿਨਵ ਸਮਾਧਾਨ ਹੈ। ਇਸ ਨਾਲ ਮੂੰਹ 'ਤੇ ਮਾਸਕ ਲੱਗੇ ਹੋਣ ‘ਤੇ ਵੀ ਬੋਲਣ ਵਿੱਚ ਸਪਸ਼ਟਤਾ ਪ੍ਰਤੀਤ ਹੁੰਦੀ ਹੈ ਅਤੇ ਹਵਾਈ ਪ੍ਰਦੂਸ਼ਕਾਂ ਦੇ ਸੰਪਰਕ ਤੋਂ ਬਚਾਅ ਲਈ ਸਾਹ ਲੈਣ ਵਿੱਚ ਸਵੱਛ ਅਤੇ ਆਰਾਮਦਾਇਕ ਹੈ।

ਲੰਬੇ ਸਮੇਂ ਤੱਕ ਚਲਣ ਵਾਲੇ ਨੈਨੋ-ਸੈਨੀਟਾਈਜ਼ਰ ਦਾ ਨਵਾਚਾਰ ਆਮ ਸੈਨੀਟਾਈਜ਼ਰ ਦੀ ਵਰਤੋਂ ਦੇ ਕਾਰਨ ਹੋਣ ਵਾਲੀਆਂ  ਸਮੱਸਿਆਵਾਂ ਜਿਵੇਂ ਕਿ ਲਗਾਤਾਰ ਵਰਤੋਂ ਕਾਰਨ ਚਮੜੀ ਦਾ ਨਿਰਜਲੀਕਰਣ ਅਤੇ ਸੁਰੱਖਿਆਤਮਕ ਭੂਮਿਕਾ ਦੇ ਬਿਨਾ ਆਮ ਸੈਨੀਟਾਈਜ਼ਰਸ ਦੀ ਤਾਤਕਾਲੀ ਰੋਗਾਣੂਰੋਧੀ ਕਾਰਵਾਈ ਦੀ ਪ੍ਰਕਿਰਤੀ ਦਾ ਸਮਾਧਾਨ ਹੈ। ਇਨੋਵੇਟਿਵ ਸੈਨੀਟਾਈਜ਼ਰ ਦੀ ਇਹ ਟੈਕਨੋਲੋਜੀ ਲੰਬੀ ਸਮੇਂ ਲਈ ਅਰਾਮਦਾਇਕ ਅਤੇ ਹੱਥਾਂ ਦੀ ਸਵੱਛਤਾ ਨੂੰ ਸੁਨਿਸ਼ਚਿਤ ਕਰਦੀ ਹੈ।

ਇਸ ਸਮਝੌਤੇ ‘ਤੇ ਐੱਨਆਰਡੀਸੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਡਾ. ਐੱਚ ਪੁਰਸ਼ੋਤਮ ਅਤੇ ਮੈਸਰਸ ਪੌਲਮੇਚ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਿਟਿਡ ਦੇ ਡਾਇਰੈਕਟਰ, ਸ਼੍ਰੀ ਸ਼ਾਂਤੀ ਰੰਜਨ ਪਾਲ ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਅਤੇ ਐੱਸਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਿਜ਼ ਦੇ ਡਾਇਰੈਕਟਰ ਡਾ. ਸਮਿਤ ਕੁਮਾਰ ਰੇਅ, ਵਿਗਿਆਨੀ ਪ੍ਰੋਫੈਸਰ ਸਮੀਰ ਕੁਮਾਰ ਪਾਲ, ਰਜਿਸਟਰਾਰ ਐੱਮਐੱਸ ਸ਼ੋਹਿਨੀ ਮਜੂਮਦਾਰ, ਟੈਕਨੀਕਲ ਰਿਸਰਚ ਸੈਂਟਰ (ਟੀਆਰਸੀ) ਦੇ ਨੋਡਲ ਅਧਿਕਾਰੀ ਡਾ. ਸੋਮੇਨ ਮੰਡਲ ਅਤੇ ਐੱਨਆਰਡੀਸੀ ਦੇ ਸੀਨੀਅਰ ਅਧਿਕਾਰੀਆਂ ਦੀ ਔਨਲਾਈਨ ਹਾਜ਼ਰੀ ਵਿੱਚ ਹਸਤਾਖ਼ਰ ਕੀਤੇ।

ਇਨ੍ਹਾਂ ਇਨੋਵੇਟਿਵ ਉਤਪਾਦਾਂ ਦੇ ਇਸਤੇਮਾਲ ਨਾਲ ਯੂਜ਼ਰਸ ਨੂੰ ਮਾਰਕਿਟ ਵਿੱਚ ਉਪਲੱਬਧ ਮਾਸਕ ਅਤੇ ਸੈਨੀਟਾਈਜ਼ਰਾਂ ਦੇ ਨਾਲ ਮੌਜੂਦਾ ਸਮੱਸਿਆਵਾਂ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਸਮਾਜ ਨੂੰ ਲਾਭ ਪਹੁੰਚਾਉਣ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਇਸ ਸਫਲਤਾ ਲਈ ਸਾਰੇ ਹਿਤਧਾਰਕਾਂ ਨੂੰ ਵਧਾਈ ਦਿੱਤੀ।

 
*****


ਐੱਨਬੀ/ਕੇਜੀਐੱਸ/(ਐੱਨਆਰਡੀਸੀ/ਡੀਐੱਸਟੀ ਮੀਡੀਆ ਸੈੱਲ)



(Release ID: 1639405) Visitor Counter : 195