ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਅਤੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਨੇ ਸਾਂਝੇ ਤੌਰ ‘ਤੇ ਆਂਧਰ ਪ੍ਰਦੇਸ਼ ਦੇ 1200 ਪ੍ਰਮੁੱਖ ਰੀਸੋਰਸ ਪਰਸਨਾਂ ਲਈ ਪਹਿਲੇ ਔਨਲਾਈਨ ਨਿਸ਼ਠਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ

ਤਕਰੀਬਨ 23,000 ਪ੍ਰਮੁੱਖ ਰੀਸੋਰਸ ਪਰਸਨਾਂ ਅਤੇ 17.5 ਲੱਖ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਨਿਸ਼ਠਾ (NISHTHA) ਪ੍ਰੋਗਰਾਮ ਅਧੀਨ ਆਹਮੋ-ਸਾਹਮਣੇ ਮੋਡ ਲਈ ਟ੍ਰੇਨਿੰਗ ਦਿੱਤੀ - ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ

ਬਾਕੀ ਰਹਿੰਦੇ 24 ਲੱਖ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਟ੍ਰੇਨਿੰਗ ਲਈ ਨਿਸ਼ਠਾ ਨੂੰ ਔਨਲਾਈਨ ਮੋਡ ਲਈ ਅਨੁਕੂਲਿਤ ਕੀਤਾ ਗਿਆ - ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'

Posted On: 16 JUL 2020 5:51PM by PIB Chandigarh

ਆਂਧਰ ਪ੍ਰਦੇਸ਼ ਦੇ 1200 ਪ੍ਰਮੁੱਖ ਰੀਸੋਰਸ  ਪਰਸਨਾਂ ਲਈ ਪਹਿਲੇ ਔਨਲਾਈਨ ਨਿਸ਼ਠਾ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਅਤੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ ਨੇ ਨਵੀਂ ਦਿੱਲੀ ਵਿੱਚ ਵਰਚੁਅਲ ਢੰਗ ਨਾਲ ਕੀਤੀ

 

ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕਿਹਾ ਕਿ ਨਿਸ਼ਠਾ ਸਕੂਲ ਮੁਖੀਆਂ ਅਤੇ ਅਧਿਆਪਕਾਂ ਲਈ ਸਮਗਰ ਸ਼ਿਕਸ਼ਾ - ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦਾ ਮੁਢਲੇ ਪੱਧਰ 'ਤੇ ਸਿੱਖਿਆ ਦੇ ਨਤੀਜੇ ਸੁਧਾਰਨ ਲਈ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ ਮੰਤਰੀ ਨੇ ਦੱਸਿਆ ਕਿ ਨਿਸ਼ਠਾ ਦਾ ਆਹਮੋ-ਸਾਹਮਣਾ ਮੋਡ 21 ਅਗਸਤ, 2019 ਨੂੰ ਸ਼ੁਰੂ  ਕੀਤਾ ਗਿਆ ਸੀ ਉਸ ਤੋਂ ਬਾਅਦ 33 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਮਗਰ ਸ਼ਿਕਸ਼ਾ (Samagra Shiksha), ਇੱਕ ਕੇਂਦਰੀ ਸਪਾਂਸਰਡ ਸਕੀਮ ਨਾਲ ਤਾਲਮੇਲ ਕਰਕੇ ਇਸ ਪ੍ਰੋਗਰਾਮ ਨੂੰ ਲਾਂਚ ਕੀਤਾ 29 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਨਿਸ਼ਠਾ ਟ੍ਰੇਨਿੰਗ ਪ੍ਰੋਗਰਾਮ ਨੂੰ ਐੱਨਸੀਈਆਰਟੀ ਅਧੀਨ ਰਾਜ ਪੱਧਰ ਉੱਤੇ ਮੁਕੰਮਲ ਕੀਤਾ ਹੈ 4 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਮੱਧ ਪ੍ਰਦੇਸ਼, ਛੱਤੀਸਗੜ੍ਹ, ਜੰਮੂ-ਕਸ਼ਮੀਰ ਅਤੇ ਬਿਹਾਰ) ਵਿੱਚ ਰਾਜ ਪੱਧਰ ਉੱਤੇ ਟ੍ਰੇਨਿੰਗ ਜਾਰੀ ਹੈ ਦੋ ਰਾਜਾਂ ਵਿੱਚ ਇਸ ਦੀ ਅਜੇ ਸ਼ੁਰੂਆਤ ਕੀਤੀ ਜਾਣੀ ਹੈ ਜ਼ਿਲ੍ਹਾ ਪੱਧਰ ਦਾ ਅਧਿਆਪਕ ਟ੍ਰੇਨਿੰਗ ਪ੍ਰੋਗਰਾਮ 23 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ੁਰੂ ਕੀਤਾ ਗਿਆ ਹੈ

 

ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਤਕਰੀਬਨ 23,000 ਪ੍ਰਮੁੱਖ ਰੀਸੋਰਸ ਪਰਸਨਾਂ ਅਤੇ 17.5 ਲੱਖ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਨਿਸ਼ਠਾ ਆਹਮੋ-ਸਾਹਮਣੇ ਮੋਡ ਅਧੀਨ ਅੱਜ ਤੱਕ ਕਵਰ ਕੀਤਾ ਜਾ ਚੁੱਕਾ ਹੈ

 

ਮੰਤਰੀ ਨੇ ਜਾਣਕਾਰੀ ਦਿੱਤੀ ਕਿ ਕੋਵਿਡ-19 ਮਹਾਮਾਰੀ ਦੀ ਸਥਿਤੀ ਕਾਰਣ ਅਚਾਨਕ ਲੱਗੇ ਲਾਕਡਾਊਨ ਨੇ ਆਹਮੋ-ਸਾਹਮਣੇ ਵਾਲੇ ਇਸ ਪ੍ਰੋਗਰਾਮ ਨੂੰ ਪ੍ਰਭਾਵਤ ਕੀਤਾ ਹੈ ਇਸ ਲਈ ਬਾਕੀ ਰਹਿੰਦੇ 24 ਲੱਖ ਅਧਿਆਪਕਾਂ ਅਤੇ ਸਕੂਲ ਮੁਖੀਆਂ ਲਈ ਦੀਕਸ਼ਾ ਅਤੇ ਨਿਸ਼ਠਾ ਪੋਰਟਲਜ਼ ਰਾਹੀਂ ਐੱਨਸੀਈਆਰਟੀ ਲਈ ਅਨੁਕੂਲਿਤ ਕੀਤਾ ਗਿਆ ਹੈ ਉਨ੍ਹਾਂ ਹੋਰ ਦੱਸਿਆ ਕਿ ਆਂਧਰ ਪ੍ਰਦੇਸ਼ ਪਹਿਲਾ ਰਾਜ ਹੈ ਜਿਸ ਵਿੱਚ ਅਸੀਂ ਔਨਲਾਈਨ ਨਿਸ਼ਠਾ ਪ੍ਰੋਗਰਾਮ 1200 ਪ੍ਰਮੁੱਖ ਰੀਸੋਰਸ ਪਰਸਨਾਂ ਲਈ ਨਿਸ਼ਠਾ ਪੋਰਟਲ ਰਾਹੀਂ ਸ਼ੁਰੂ ਕਰ ਰਹੇ ਹਾਂ ਇਹ ਰੀਸੋਰਸ ਪਰਸਨ ਆਂਧਰ ਪ੍ਰਦੇਸ਼ ਦੇ ਅਧਿਆਪਕਾਂ ਨੂੰ ਸਿੱਖਿਅਤ ਕਰਨਗੇ, ਜੋ ਕਿ ਦੀਕਸ਼ਾ ਪੋਰਟਲ ਉੱਤੇ ਔਨਲਾਈਨ ਨਿਸ਼ਠਾ ਟ੍ਰੇਨਿੰਗ ਹਾਸਲ ਕਰਨਗੇ

 

ਸ਼੍ਰੀ ਪੋਖਰਿਯਾਲ ਨੇ ਜਾਣਕਾਰੀ ਦਿੱਤੀ ਕਿ ਨਿਸ਼ਠਾ ਅਧੀਨ ਜੋ ਮੌਡਿਊਲ ਵਿਕਸਿਤ ਕੀਤਾ ਗਿਆ ਹੈ ਉਹ ਬੱਚਿਆਂ ਦੇ ਸਮੁੱਚੇ ਵਿਕਾਸ ਉੱਤੇ ਧਿਆਨ ਦੇਵੇਗਾ ਅਤੇ ਇਸ ਲਈ ਉਸ ਵਿੱਚ ਪਾਠਕ੍ਰਮ ਅਤੇ ਸਮਾਵੇਸ਼ੀ ਸਿੱਖਿਆ, ਸਿਹਤ, ਸੰਭਾਲ਼, ਨਿਜੀ ਸਮਾਜਿਕ ਗੁਣਾਂ, ਆਰਟ ਅਧਾਰਿਤ ਸਿੱਖਿਆ, ਸਕੂਲ ਵਿੱਦਿਆ ਵਿੱਚ ਪਹਿਲ, ਵਿਸ਼ਾ ਅਧਾਰਿਤ ਵਿੱਦਵਤਾ, ਅਧਿਆਪਨ, ਸਿੱਖਣ, ਲੀਡਰਸ਼ਿਪ, ਪ੍ਰੀ-ਸਕੂਲ ਵਿੱਦਿਆ, ਪ੍ਰੀ ਵੋਕੇਸ਼ਨਲ ਵਿੱਦਿਆ ਆਦਿ ਵਿੱਚ ਆਈਸੀਟੀ ਸ਼ਾਮਲ ਹੋਣਗੇ ਸਾਰੇ ਮੌਡਿਊਲਜ਼ ਸਿੱਖਿਆ ਨਤੀਜਿਆਂ ਅਤੇ ਵਿੱਦਿਆ ਕੇਂਦ੍ਰਿਤ ਪਾਠਕ੍ਰਮ ਦੁਆਲੇ ਕੇਂਦ੍ਰਿਤ ਹੋਣਗੇ ਉਨ੍ਹਾਂ ਹੋਰ ਕਿਹਾ ਕਿ ਇਹ ਮੌਡਿਊਲ ਅੰਤਰ-ਸਬੰਧਿਤ ਬਣਾਏ ਗਏ ਹਨ ਜਿਸ ਵਿੱਚ ਅਧਿਆਪਕਾਂ ਲਈ ਚਿੰਤਨਸ਼ੀਲ ਅਤੇ ਕੰਮ ਦੀਆਂ ਸਰਗਰਮੀਆਂ ਵੱਲ ਧਿਆਨ ਦਿੱਤਾ ਜਾਵੇਗਾ ਅਤੇ ਵਿੱਦਿਅਕ ਖੇਡਾਂ, ਕੁਇਜ਼ਾਂ ਆਦਿ ਉੱਤੇ ਜ਼ੋਰ ਦਿੱਤਾ ਜਾਵੇਗਾ ਤਾਕਿ ਅਧਿਆਪਕ ਅਤੇ ਸਕੂਲ ਮੁੱਖੀ ਖੁਸ਼ੀ ਭਰੇ ਢੰਗ ਨਾਲ ਬੱਚਿਆਂ ਨੂੰ ਪੜ੍ਹਾਈ ਕਰਾ ਸਕਣ ਅਤੇ ਬਦਲੇ ਵਿੱਚ ਅਧਿਆਪਕ ਇਸ ਪ੍ਰੋਗਰਾਮ ਨੂੰ ਆਪਣੇ ਕਲਾਸ ਰੂਮ ਵਿੱਚ ਲਾਗੂ ਕਰਕੇ ਬੱਚਿਆਂ ਦੀ ਸਿੱਖਿਆ ਵਿੱਚ ਵਾਧਾ ਕਰ ਸਕਣ

 

ਸ਼੍ਰੀ ਪੋਖਰਿਯਾਲ ਨੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਐੱਨਸੀਈਆਰਟੀ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਉਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਸਮਰੱਥਾ ਵਿੱਚ ਦੇਸ਼ ਭਰ ਵਿੱਚ ਨਿਸ਼ਠਾ ਰਾਹੀਂ ਮੁਢਲੇ ਪੱਧਰ ਉੱਤੇ ਹੀ ਵਾਧਾ ਕਰ ਰਹੇ ਹਨ ਇਸ ਨਾਲ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਵਾਧਾ ਹੀ ਨਹੀਂ ਹੋਵੇਗਾ ਸਗੋਂ ਉਨ੍ਹਾਂ ਦਾ ਸਰਬਪੱਖੀ ਵਿਕਾਸ ਵੀ ਹੋਵੇਗਾ

 

ਇਸ ਮੌਕੇ ਤੇ ਬੋਲਦੇ ਹੋਏ ਸ਼੍ਰੀ ਧੋਤਰੇ ਨੇ ਕਿਹਾ ਕਿ ਦੁਨੀਆ ਦਾ ਬੜੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ,  ਇਸ ਦਾ ਮੁਕਾਬਲਾ ਕਰਨ ਲਈ ਸਾਡੇ ਅਧਿਆਪਕਾਂ ਨੂੰ ਨਿਰੰਤਰ ਤੌਰ ‘ਤੇ ਅੱਪਗ੍ਰੇਡ ਕੀਤੇ ਜਾਣ ਦੀ ਲੋੜ ਹੈ ਉਨ੍ਹਾਂ ਵਿੱਚ ਸਮਝਬੂਝ ਵਧਾਉਣ ਅਤੇ ਉਨ੍ਹਾਂ ਪੜ੍ਹਾਈ ਦੇ ਢੰਗਾਂ ਵਿੱਚ ਸੋਧ ਕਰਨ ਦੀ ਲੋੜ ਹੈ ਇਸ ਲਈ ਸਾਡੇ ਲਈ ਇਹ ਜ਼ਰੂਰੀ ਹੈ ਕਿ ਇਸ ਨਿਰੰਤਰ ਚਲਣ ਵਾਲੇ ਅਮਲ ਨੂੰ ਦੇਸ਼ ਭਰ ਵਿੱਚ ਵਧੇਰੇ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾਵੇ

 

ਉਨ੍ਹਾਂ ਹੋਰ ਕਿਹਾ ਕਿ ਸਾਡਾ ਇਨ-ਸਰਵਿਸ ਟੀਚਰ ਐਜੂਕੇਸ਼ਨ ਸਿਸਟਮ ਅਧਿਆਪਕਾਂ ਤੋਂ ਮਿਲਣ ਵਾਲੀ ਫੀਡਬੈਕ ਪ੍ਰਤੀ ਚੌਕਸ ਰਹੇ ਅਤੇ ਅਧਿਆਪਕਾਂ ਦੀਆਂ ਨਿਜੀ ਖੋਜਾਂ ਨੂੰ ਉਨ੍ਹਾਂ ਦੇ ਅਧਿਆਪਨ ਵਿਗਿਆਨ ਵਿੱਚ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਸਾਡੇ ਅਧਿਆਪਨ ਢੰਗਾਂ ਦੇ ਮਿਆਰ ਦਾ ਹਿੱਸਾ ਬਣਨਾ ਚਾਹੀਦਾ ਹੈ ਇਹ ਵੀ ਅਹਿਮ ਹੈ ਕਿ ਸਾਡੇ ਅਧਿਆਪਕ ਸਾਡੇ ਦੇਸ਼ ਦੀ ਵਿਭਿੰਨਤਾ ਪ੍ਰਤੀ ਸਰਗਰਮ ਤੌਰ ‘ਤੇ ਚੌਕਸ ਰਹਿਣ ਤਾਂ ਹੀ ਸਾਡਾ  ਬੱਚੇ ਦੇਸ਼ ਦੀ ਵਿਸ਼ਾਲਤਾ ਅਤੇ ਵੱਖ-ਵੱਖ ਵਿਭਿੰਨਤਾਵਾਂ ਪ੍ਰਤੀ ਸੁਚੇਤ ਰਹਿ ਸਕਣਗੇ ਇਨ੍ਹਾਂ ਯਤਨਾਂ ਨਾਲ ਹੀ ਸਾਡੇ ਬੱਚੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨਾਲ ਵਿਕਸਿਤ ਹੋ ਸਕਣਗੇ ਜਿਵੇਂ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਸੁਪਨਾ ਲਿਆ ਹੈ

 

ਉਨ੍ਹਾਂ ਹੋਰ ਕਿਹਾ ਕਿ ਟੈਕਨੋਲੋਜੀ ਵਧੀਆ ਅਧਿਆਪਕਾਂ ਦਾ ਸਥਾਨ ਨਹੀਂ ਲੈ ਸਕਦੀ ਪਰ ਚੰਗੇ ਅਧਿਆਪਕ ਟੈਕਨੋਲੋਜੀ ਦੀ ਮਦਦ ਨਾਲ ਵਿੱਦਿਆ ਦੇ ਤਬਾਦਲੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੁਪਨਮਈ ਲੀਡਰਸ਼ਿਪ ਅਧੀਨ ਅਸੀਂ ਆਤਮ ਨਿਰਭਰ ਭਾਰਤ ਬਣਾਉਣ ਲਈ ਕੀਮਤ-ਅਧਾਰਿਤ ਕੁਆਲਿਟੀ ਦੀ ਸਿੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹਾਂ

 

ਨਿਸ਼ਠਾ ਔਨਲਾਈਨ ਵਿੱਚ ਅੰਤਰ-ਕਾਰਵਾਈ ਪਹੁੰਚਾਂ ਸ਼ਾਮਲ ਹਨ,  ਜਦਕਿ ਵੀਡੀਓਜ਼ ਦੇ ਨਾਲ ਟੈਕਸਟ ਮੌਡਿਊਲਜ਼ ਹਨ, ਡੀਟੀਐੱਚ, ਸਵਯੰ ਪ੍ਰਭਾ ਟੀਵੀ ਚੈਨਲ ਉੱਤੇ ਰਾਸ਼ਟਰੀ ਪੱਧਰ ਦੇ ਰੀਸੋਰਸ ਪਰਸਨਜ਼ ਦੁਆਰਾ ਲਾਈਵ ਸੈਸ਼ਨਜ਼ ਪੇਸ਼ ਕੀਤੇ ਜਾਣਗੇ ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ (ਆਈਵੀਆਰਐੱਸ) ਦੀ ਵਰਤੋਂ ਅਧਿਆਪਕਾਂ ਲਈ ਅੰਤਰ-ਕਾਰਵਾਈ ਲਈ ਕੀਤੀ ਜਾਵੇਗੀ ਸ਼੍ਰੀ ਧੋਤਰੇ ਨੇ ਐੱਨਸੀਈਆਰਟੀ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨੂੰ ਇਸ ਪਹਿਲ ਲਈ ਵਧਾਈ ਦਿੱਤੀ

 

ਨਿਸ਼ਠਾ ਆਹਮੋ-ਸਾਹਮਣੇ ਵਿੱਚ ਪਹਿਲੇ ਪੱਧਰ ਦੀ ਟ੍ਰੇਨਿੰਗ ਨੈਸ਼ਨਲ ਰੀਸੋਰਸ ਗਰੁੱਪ (ਐੱਨਆਰਜੀ) ਦੁਆਰਾ ਪ੍ਰਮੁੱਖ ਰੀਸੋਰਸ ਪਰਸਨਾਂ (ਕੇਆਰਪੀਜ਼) ਅਤੇ ਰਾਜ ਰੀਸੋਰਸ ਪਰਸਨਜ਼ ਲੀਡਰਸ਼ਿਪ (ਐੱਸਆਰਪੀਜ਼-ਐੱਲ) ਨੂੰ ਪ੍ਰਦਾਨ ਕੀਤੀ ਗਈ ਹੈ, ਜਿਨ੍ਹਾਂ ਦੀ ਪਛਾਣ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੀ ਗਈ ਐੱਨਆਰਜੀ ਦੀ ਸਥਾਪਨਾ ਅਤੇ ਟ੍ਰੇਨਿੰਗ ਐੱਨਸੀਈਆਰਟੀ ਦੁਆਰਾ ਦਿੱਤੀ ਗਈ ਅਤੇ ਇਸ ਵਿੱਚ ਐੱਨਸੀਈਆਰਟੀ, ਐੱਨਆਈਈਪੀਏ ਅਤੇ ਕੇਵੀਐੱਸ ਵਿੱਚੋਂ ਮੈਂਬਰਾਂ ਨੂੰ ਲਿਆ ਗਿਆ ਕੇਆਰਪੀਜ਼ ਅਤੇ ਐੱਸਆਰਪੀਜ਼-ਐੱਲ ਨੇ ਅਧਿਆਪਕਾਂ ਨੂੰ ਬਲਾਕ ਪੱਧਰ ਉੱਤੇ ਸਿੱਧੇ ਤੌਰ ‘ਤੇ ਟ੍ਰੇਨਿੰਗ ਦਿੱਤੀ ਇਸ ਨਾਲ ਟ੍ਰੇਨਿੰਗ ਦੇ ਪ੍ਰਭਾਵ ਘਟੇ ਨਿਸ਼ਠਾ ਔਨਲਾਈਨ ਵਿੱਚ ਵੀ ਪ੍ਰਮੁੱਖ ਰੀਸੋਰਸ ਪਰਸਨ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣਗੇ

 

*****

 

ਐੱਨਬੀ/ਏਕੇਜੇ /ਏਕੇ



(Release ID: 1639225) Visitor Counter : 133