ਵਣਜ ਤੇ ਉਦਯੋਗ ਮੰਤਰਾਲਾ

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਸੰਯੁਕਤ ਰਾਜ ਦੇ ਵਣਜ ਸਕੱਤਰ ਸ਼੍ਰੀ ਵਿਲਬਰ ਰੌਸ ਦਰਮਿਆਨ ਟੈਲੀ-ਗੱਲਬਾਤ ਹੋਈ

Posted On: 16 JUL 2020 6:53PM by PIB Chandigarh

16 ਜੁਲਾਈ 2020 ਨੂੰ ਵਣਜ ਅਤੇ ਉਦਯੋਗ ਅਤੇ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਸੰਯੁਕਤ ਰਾਜ ਦੇ ਸੱਕਤਰ ਸ਼੍ਰੀ ਵਿਲਬਰ ਰੌਸ ਨੇ 15 ਜੁਲਾਈ 2020 ਨੂੰ ਹੋਏ ਭਾਰਤ-ਸੰਯੁਕਤ ਰਾਜ ਸੀਈਓ ਫੋਰਮ ਤੋਂ ਇੱਕ ਦਿਨ ਬਾਅਦ, ਇੱਕ ਗੈਰ ਰਸਮੀ ਟੈਲੀ-ਗੱਲਬਾਤ ਕੀਤੀ।

 

ਸ਼ੁਰੂ ਵਿੱਚ , ਦੋਹਾਂ ਮਾਣਯੋਗ ਅਧਿਕਾਰੀਆਂ ਨੇ ਇੱਕ ਦੂਜੇ ਪ੍ਰਤੀ ਸ਼ੁਭਕਾਮਨਾਂਵਾਂ ਜ਼ਾਹਰ ਕੀਤੀਆਂ ਅਤੇ ਦੋਵਾਂ ਦੇਸ਼ਾਂ ਵਿੱਚ  ਕੋਵਿਡ-19 ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਮਹਾਮਾਰੀ ਨਾਲ ਲੜਨ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤਾਂਤਰਿਕ ਦੇਸ਼ਾਂ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਵਿਚਾਲੇ ਸਹਿਯੋਗ ਦੀ ਸ਼ਲਾਘਾ ਕੀਤੀ।

 

ਉਨ੍ਹਾਂ ਨੇ ਭਾਰਤ-ਯੂਐੱਸਏ ਅੰਦਰ ਚੱਲ ਰਹੇ ਵਪਾਰਕ ਵਿਚਾਰ ਵਟਾਂਦਰੇ ਤੇ ਗੱਲਬਾਤ ਕੀਤੀ ਅਤੇ ਪੁਰਾਣੇ ਚਲਦੇ ਮੁੱਦਿਆਂ ਤੇ ਦੋਵਾਂ ਧਿਰਾਂ ਦੇ ਮਹੱਤਵਪੂਰਨ ਕਦਮਾਂ ਦੀ ਸ਼ਲਾਘਾ ਕੀਤੀ। ਇੱਕ ਸ਼ੁਰੂਆਤੀ ਸੀਮਤ ਵਪਾਰ ਪੈਕੇਜ ਨੂੰ ਤੈਅ ਕਰਨ ਬਾਰੇ ਇੱਛਾ ਜ਼ਾਹਰ ਕੀਤੀ ਗਈ ਹੈ ਅਤੇ ਭਾਰਤ-ਯੂਐੱਸਏ ਦੁਵੱਲੇ ਵਪਾਰ ਦੀਆਂ ਪੂਰਕਤਾਵਾਂ ਨੂੰ ਸਮਝਦੇ ਹੋਏ ਇੱਕ ਫ੍ਰੀ ਟ੍ਰੇਡ ਐਗਰੀਮੈਂਟ (ਐੱਫ਼ਟੀਏ) ਦੀ ਸੰਭਾਵਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

 

ਮੰਤਰੀ ਗੋਇਲ ਦੀ ਅਮਰੀਕਾ ਵੱਲੋਂ ਕੁਝ ਭਾਰਤੀ ਉਤਪਾਦਾਂ (24 ਵਸਤਾਂ) ਨੂੰ ਟੀਵੀਪੀਆਰਏ (ਟ੍ਰੈਫਿਕਿੰਗ ਪੀੜਤ ਸੁਰੱਖਿਆ ਪ੍ਰਮਾਣਿਕਤਾ ਐਕਟ) ਦੀ ਸੂਚੀ ਅਧੀਨ ਰੱਖਣ ਅਤੇ ਉਨ੍ਹਾਂ ਦੇ ਬਾਲ ਮਜ਼ਦੂਰੀ ਖੇਤਰਾਂਵਜੋਂ ਚਿਨੰਤ ਹੋਣ ਕਾਰਨ ਅਮਰੀਕੀ ਸਰਕਾਰ ਦੇ ਸਪਲਾਈ ਦੇ ਠੇਕੇ ਵਿੱਚ ਹਿੱਸਾ ਲੈਣ ਦੇ ਮੌਕੇ ਤੋਂ ਵਾਂਝੇ ਹੋਣ ਦੀ ਚਿੰਤਾ ਦੇ ਜਵਾਬ ਵਿੱਚ, ਸੈਕਟਰੀ ਰੌਸ ਨੇ ਦੋਵਾਂ ਧਿਰਾਂ ਦੇ ਕਿਰਤ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਇੱਕ ਮੀਟਿੰਗ ਤੈਅ ਕਰਨ ਦੀ ਪੇਸ਼ਕਸ਼ ਕੀਤੀ ਹੈ।

 

ਮੰਤਰੀ ਗੋਇਲ ਨੇ ਪੁਰਾਣੇ ਰਹਿੰਦੇ ਯੂਐੱਸ-ਇੰਡੀਆ ਸੋਸ਼ਲ ਸਕਿਓਰਿਟੀ ਟੋਟਲਾਈਜੇਸ਼ਨ ਸਮਝੌਤੇਨੂੰ ਵੀ ਹਰੀ ਝੰਡੀ ਦਿੱਤੀ ਹੈ, ਜਿਸ ਤੇ ਫ਼ਰਵਰੀ 2020 ਵਿੱਚ ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ ਦੌਰਾਨ ਵੀ ਚਰਚਾ ਹੋਈ ਸੀ। ਭਾਰਤ ਦੇ ਫ਼ਿਕਰ ਨੂੰ ਸਮਝਦਿਆਂ ਸੈਕਟਰੀ ਰੌਸ ਨੇ ਜ਼ਿਕਰ ਕੀਤਾ ਕਿ ਇਸ ਸਬੰਧ ਵਿੱਚ ਅਮਰੀਕਾ ਦੀਆਂ ਕਾਨੂੰਨੀ ਜ਼ਰੂਰਤਾਂ ਭਾਰਤ ਨੂੰ ਪੂਰੀਆਂ ਕਰਨੀਆਂ ਪੈਣਗੀਆਂ। ਉਨ੍ਹਾਂ ਨੇ ਸੰਭਾਵਿਤ ਹੱਲ ਲੱਭਣ ਅਤੇ ਵਿਚਾਰਨ ਲਈ ਸੰਯੁਕਤ ਰਾਜ ਦੇ ਸਮਾਜਿਕ ਸੁਰੱਖਿਆ ਪ੍ਰਬੰਧਕ ਅਤੇ ਸਬੰਧਤ ਭਾਰਤੀ ਅਧਿਕਾਰੀਆਂ ਦਰਮਿਆਨ ਇੱਕ ਬੈਠਕ ਕਰਨ ਦੀ ਪੇਸ਼ਕਸ਼ ਕੀਤੀ ਹੈ।

 

ਮੰਤਰੀ ਗੋਇਲ ਨੇ ਭਾਰਤ ਵਿੱਚ ਮੱਛੀਆਂ ਪਕੜਨ ਦੇ ਤਰੀਕਿਆਂ ਅੰਦਰ ਸਮੁੰਦਰੀ ਝੀਂਗਾ ਕੱਛੂਆਂ ਦੀ ਰੱਖਿਆ ਦੇ ਅਮਰੀਕੀ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਅਧਾਰ ਤੇ ਯੂ.ਐੱਸ. ਵੱਲੋਂ ਭਾਰਤ ਤੋਂ ਪਕੜੇ ਜੰਗਲੀ ਝੀਂਗਿਆਂ ਦੇ ਆਯਾਤ ਤੇ ਪਾਬੰਦੀ' ’ਤੇ ਵੀ ਆਪਣਾ ਪੱਖ ਰੱਖਿਆ। ਉਨ੍ਹਾਂ ਸਮੁੰਦਰੀ ਕੱਛੂਆਂ ਦੀ ਰੱਖਿਆ ਲਈ ਭਾਰਤੀ ਸਮੁੰਦਰੀ ਰਾਜਾਂ ਦੁਆਰਾ ਚੁੱਕੇ ਗਏ ਵੱਖ-ਵੱਖ ਰੱਖਿਆ ਯਤਨਾਂ ਦਾ ਜ਼ਿਕਰ ਕੀਤਾ। ਸੱਕਤਰ ਰੌਸ ਨੇ ਭਾਰਤ ਦੇ ਫ਼ਿਕਰਾਂ ਤੇ ਧਿਆਨ ਦਿੱਤਾ ਅਤੇ ਇਸ ਸਬੰਧ ਵਿੱਚ ਸੰਯੁਕਤ ਰਾਜ ਦੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਅਤੇ ਸਮੁੰਦਰੀ ਸੰਭਾਲ ਦਫ਼ਤਰ ਅਤੇ ਭਾਰਤੀ ਮੱਛੀ ਪਾਲਣ ਵਿਭਾਗ ਅਤੇ ਵਣ ਅਤੇ ਵਾਤਾਵਰਣ ਮੰਤਰਾਲੇ ਦਰਮਿਆਨ ਗੱਲਬਾਤ ਲਈ ਸਹਿਮਤੀ ਦਿੱਤੀ।

 

ਅਖੀਰ ਵਿੱਚ, ਮੰਤਰੀ ਗੋਇਲ ਅਤੇ ਸਕੱਤਰ ਰੌਸ ਨੇ ਇੱਕ ਦੂਜੇ ਦਾ ਧੰਨਵਾਦ ਕੀਤਾ ਅਤੇ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਦ੍ਰਿੜ੍ਹਤਾ ਜ਼ਾਹਰ ਕੀਤੀ।

 

******

 

 

ਵਾਈਬੀ



(Release ID: 1639223) Visitor Counter : 154