ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਏਮਸ ਦਿੱਲੀ ਦੇ ਰਾਜਕੁਮਾਰੀ ਅੰਮ੍ਰਿਤ ਕੌਰ ਓਪੀਡੀ ਬਲੌਕ ਦਾ ਉਦਘਾਟਨ ਕੀਤਾ
ਆਓ ਆਪਾਂ ਮੌਜੂਦਾ ਸਿਹਤ–ਸੰਭਾਲ਼ ਪ੍ਰਣਾਲੀਆਂ ਦਾ ਮੁੱਲਾਂਕਣ ਕਰੀਏ ਅਤੇ ਮਿਆਰੀ ਦੇਖਭਾਲ਼ ਯਕੀਨੀ ਬਣਾਉਣ ਲਈ ਸਿਹਤ–ਸੰਭਾਲ਼ ਸੁਧਾਰਾਂ ਲਈ ਕੋਈ ਨਿਵੇਕਲੀ ਖੋਜ ਕਰੀਏ”
10 ਲੱਖ ਟੈਸਟ/ਦਿਨ ਕਰਨ ਲਈ ਕੋਵਿਡ ਟੈਸਟਿੰਗ ਸਮਰੱਥਾ ਹੋਰ ਮਜ਼ਬੂਤ ਕੀਤੀ ਜਾਵੇਗੀ: ਡਾ. ਹਰਸ਼ ਵਰਧਨ
Posted On:
16 JUL 2020 5:02PM by PIB Chandigarh
ਡਾ. ਹਰਸ਼ ਵਰਧਨ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਅੱਜ ਇੱਥੇ ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ) ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨਾਲ ਏਮਸ (AIIMS), ਨਵੀਂ ਦਿੱਲੀ ਦੇ ਰਾਜਕੁਮਾਰੀ ਅੰਮ੍ਰਿਤ ਕੌਰ ਓਪੀਡੀ ਬਲੌਕ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰੋ. ਆਰ. ਗੁਲੇਰੀਆ, ਡਾਇਰੈਕਟਰ, ਏਮਸ ਅਤੇ ਏਮਸ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਡਾ. ਹਰਸ਼ ਵਰਧਨ ਨੇ ਖ਼ੁਸ਼ੀ ਪ੍ਰਗਟਾਈ ਕਿ ਨਵੀਂ ਓਪੀਡੀ ਦਾ ਨਾਮ ਉੱਘੇ ਸੁਤੰਤਰਤਾ ਸੈਨਾਨੀ ਅਤੇ ਦੇਸ਼ ਦੇ ਪਹਿਲੇ ਸਿਹਤ ਮੰਤਰੀ ਸ਼੍ਰੀਮਤੀ ਰਾਜ ਕੁਮਾਰੀ ਅੰਮ੍ਰਿਤ ਕੌਰ ਦੇ ਨਾਮ ਉੱਤੇ ਰੱਖਿਆ ਗਿਆ ਹੈ। ਕੋਵਿਡ–19 ਵਿਰੁੱਧ ਦੇਸ਼ ਦੇ ਸਮੂਹਕ ਯਤਨਾਂ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਹੌਲੀ–ਹੌਲੀ ਅਸੀਂ ਮਹਾਮਾਰੀ ਵਿਰੁੱਧ ਜੰਗ ਜਿੱਤਣ ਦੀ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ। ਕੋਵਿਡ ਤੋਂ ਪੀੜਤ 2 ਫ਼ੀ ਸਦੀ ਤੋਂ ਵੀ ਘੱਟ ਮਰੀਜ਼ ਆਈਸੀਯੂਜ਼ ਵਿੱਚ ਦਾਖ਼ਲ ਕੀਤੇ ਗਏ ਹਨ। ਸਾਡਾ ਲੈਬੋਰੇਟਰੀ ਨੈੱਟਵਰਕ ਮਜ਼ਬੂਤ ਕੀਤਾ ਗਿਆ ਹੈ; ਦੇਸ਼ ਵਿੱਚ ਲੈਬੋਰੇਟਰੀਆਂ ਦੀ ਸੰਖਿਆ ’ਚ ਅਸੀਂ ਵਰਨਣਯੋਗ ਵਾਧਾ ਕੀਤਾ ਹੈ, ਜਨਵਰੀ 2020 ’ਚ ਸਾਡੇ ਕੋਲ ਸਿਰਫ਼ ਇੱਕ ਲੈਬ ਸੀ ਪਰ ਅੱਜ ਇਹ ਸੰਖਿਆ ਵਧ ਕੇ 1,234 ਹੋ ਗਈ ਹੈ। ਅੱਜ ਅਸੀਂ ਇੱਕ ਦਿਨ ਵਿੱਚ 3.26 ਲੱਖ ਸੈਂਪਲ ਟੈਸਟ ਕਰ ਰਹੇ ਹਾਂ।’ ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ ਕਿ ਆਉਂਦੇ 12 ਹਫ਼ਤਿਆਂ ਅੰਦਰ ਇਸ ਸਮਰੱਥਾ ਵਿੱਚ ਹੋਰ ਵਾਧਾ ਕਰ ਕੇ ਇਸ ਨੂੰ ਰੋਜ਼ਾਨਾ 10 ਲੱਖ ਟੈਸਟ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਦੀ ਤੁਲਨਾ ਪ੍ਰਗਤੀਸ਼ੀਲ ਢੰਗ ਨਾਲ ਠੀਕ ਹੋ ਰਹੇ ਮਾਮਲਿਆਂ ਦੀ ਸੰਖਿਆ ਨਾਲ ਕੀਤੀ ਜਾਂਦੀ ਹੈ ਅਤੇ ਠੀਕ ਹੋਣ ਵਾਲੇ ਤੇ ਸਰਗਰਮ ਮਾਮਲਿਆਂ (2,81,668) ਵਿਚਲਾ ਫ਼ਰਕ ਸਥਿਰਤਾ ਨਾਲ ਵਧ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ‘ਸਮੁੱਚੀ ਸਰਕਾਰ’ ਦੀ ਨੀਤੀ ਅਧੀਨ ਦਰਜਾਬੰਦ, ਮਹਾਮਾਰੀ ਨੂੰ ਰੋਕਣ ਅਤੇ ਸਰਗਰਮ ਪਹੁੰਚ ਦੇ ਹਿੱਸੇ ਵਜੋਂ ਚੁੱਕੇ ਗਏ ਕਦਮਾਂ ਸਦਕਾ ਹਾਂ–ਪੱਖੀ ਨਤੀਜੇ ਵਿਖਾਈ ਦੇ ਰਹੇ ਹਨ।
ਡਾ. ਹਰਸ਼ ਵਰਧਨ ਨੇ ਏਮਸ (AIIMS) ਦੇ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਜ਼ੱਚਾ ਅਤੇ ਬੱਚਾ ਬਲੌਕ, ਬਜ਼ੁਰਗਾਂ ਦਾ ਬਲੌਕ ਅਤੇ ਸਰਜਰੀ ਬਲੌਕ ਦੇ ਸੰਚਾਲਨ ਵਿੱਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਲੋਕਾਂ ਨੂੰ ਛੇਤੀ ਤੋਂ ਛੇਤੀ ਸਿਹਤ ਲਾਭ ਮਿਲ ਸਕਣ। ਉਨ੍ਹਾਂ ਅਧਿਕਾਰੀਆਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਕਿ ਉਹ ਹਰੇਕ ਵਿਭਾਗ ਵਿੱਚ ਵਿਸਤ੍ਰਿਤ ਅਤੇ ਸਮੂਹਕ ਵਿਚਾਰ–ਵਟਾਂਦਰਿਆਂ ਦੇ ਸੈਸ਼ਨ ਰੱਖ ਕੇ ਕੁਝ ਅਜਿਹੇ ਨਵੀਨ ਕਿਸਮ ਦੇ ਕਦਮਾਂ ਦਾ ਮੁੱਲਾਂਕਣ ਤੇ ਵਿਸ਼ਲੇਸ਼ਣ ਕਰਨ ਕਿ ਏਮਸ ਨਵੀਂ ਦਿੱਲੀ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਬਿਹਤਰੀਨ ਤੇ ਮਿਆਰੀ ਕਿਸਮ ਦੀ ਸਿਹਤ–ਸੰਭਾਲ਼ ਸੇਵਾ ਯਕੀਨੀ ਤੌਰ ’ਤੇ ਮਿਲ ਸਕੇ। ਉਨ੍ਹਾਂ ਕਿਹਾ, ‘ਦੇਖਭਾਲ਼ ਦੇ ਮਾੜੇ/ਘਟੀਆ ਮਿਆਰ ਅਤੇ ਮਰੀਜ਼ਾਂ ਨੂੰ ਹੋਣ ਵਾਲੀ ‘ਅਸੁਵਿਧਾ’ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।’ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਚਾਰ–ਵਟਾਂਦਰੇ ਕਰਨ ਦੀ ਬੇਨਤੀ ਕੀਤੀ ਅਤੇ ਮਰੀਜ਼–ਪੱਖੀ ਸੁਧਾਰਾਂ ਦਾ ਪ੍ਰਸਤਾਵ ਰੱਖਣ ਦੀ ਬੇਨਤੀ ਕੀਤੀ।
ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਓਪੀਡੀ ਦੀ ਨਵੀਂ ਅਤਿ–ਆਧੁਨਿਕ ਇਮਾਰਤ ਦੇ ਨਿਰਮਾਣ ਵਿੱਚ ਸ਼ਾਮਲ ਰਹੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਸ ਨਾਲ ਯਕੀਨੀ ਤੌਰ ’ਤੇ ਮਰੀਜ਼ਾਂ ਦੀ ਦੇਖਭਾਲ਼ ਦੀਆਂ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਣੇ–ਕੋਣੇ ਤੋਂ ਆਉਣ ਵਾਲੇ ਨਾਗਰਿਕਾਂ ਦਾ ਏਮਸ ਦਿੱਲੀ ਵਿੱਚ ਭਰੋਸਾ ਹੈ ਕਿਉਂਕਿ ਇਹ ਬਿਹਤਰੀਨ ਮਿਆਰੀ ਦੇਖਭਾਲ਼ ਮੁਹੱਈਆ ਕਰਵਾਉਂਦਾ ਹੈ ਅਤੇ ਏਮਸ ਨੂੰ ਇਸ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਅਜਿਹੇ ਕੋਰੋਨਾ ਜੋਧਿਆਂ ਲਈ ਬੇਹੱਦ ਸਨਮਾਨ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਨੇ ਕੋਵਿਡ–19 ਵਿਰੁੱਧ ਜੰਗ ਵਿੱਚ ਆਪਣਾ ਜਾਨਾਂ ਕੁਰਬਾਨ ਕੀਤੀਆਂ ਹਨ।
ਮੰਤਰੀਆਂ ਨੇ ਬਹੁਤ ਸਾਰੀਆਂ ਓਪੀਡੀਜ਼ ਦਾ ਨਿਰੀਖਣ ਕੀਤਾ ਤੇ ਸੁਵਿਧਾਵਾਂ ਦਾ ਜਾਇਜ਼ਾ ਲੈਣ ਲਈ ਮਰੀਜ਼ਾਂ ਨਾਲ ਗੱਲਬਾਤ ਕੀਤੀ।
ਲਗਭਗ6,300 ਵਰਗ ਮੀਟਰ ਦੇ ਰਕਬੇ ਵਿੱਚ ਤਿਆਰ ਹੋਈ ਰਾਜਕੁਮਾਰੀ ਅੰਮ੍ਰਿਤ ਕੌਰ ਓਪੀਡੀ (RAK OPD) ਭਾਰਤ ਵਿੱਚ ਗਿਆਤ ਸਭ ਤੋਂ ਵੱਧ ਵਿਸ਼ਾਲ ਓਪੀਡੀ ਹੈ। ਇਸ ਨਵੀਂ ਆਰਏਕੇ ਓਪੀਡੀ ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸਮਾਰਟ ਲੈਬ ਵੀ ਹੈ। ਇਹ ਇੱਕੋ ਸੰਗਠਤ ਵਰਕ–ਫ਼ਲੋਅ ਵਿੱਚ ਵਿਭਿੰਨ ਐਨਾਲਾਈਜ਼ਰਜ਼ ਅਤੇ ਟੈਕਨਾਲੋਜੀਸ ਨੂੰ ਜੋੜਦੀ ਹੈ। ਇੱਥੇ ਪ੍ਰੀ–ਐਨਾਲਿਟਿਕਸ; ਐਨਾਲਿਟਿਕਸ ਅਤੇ ਪੋਸਟ–ਐਨਾਲਿਟਿਕਸ ਆਪਸ ਵਿੱਚ ਇੱਕ ਰੋਬੋਟਿਕ ਟ੍ਰੈਕ ਨਾਲ ਜੁੜੇ ਹੋਏ ਹਨ ਅਤੇ ਉਹ ਟੈਕਨੋਲੋਜੀ ਜ਼ਰੀਏ ਵੀ ਬੇਰੋਕ ਸੰਗਠਤ ਹਨ। ਇਸ ਦੀ ਸਮਰੱਥਾ ਵਧਾ ਕੇ 2 ਲੱਖ ਟੈਸਟ ਪ੍ਰਤੀ ਦਿਨ ਤੱਕ ਕਰ ਦੇਣ ਦੀ ਹੈ, ਇੱਥੇ ਇੱਕ ਦਿਨ ਵਿੱਚ 10,000 ਤੋਂ ਵੱਧ ਮਰੀਜ਼ਾਂ ਦੀ ਦੇਖਭਾਲ਼ ਕਰਨ ਦੀ ਸਮਰੱਥਾ ਹੈ। ਇਹ ਅਜਿਹੀ ਟ੍ਰੈਕ–ਅਧਾਰਿਤ ਲੈਬੋਰੇਟਰੀ ਆਟੋਮੇਸ਼ਨ, ਸਮੁੱਚੇ ਏਸ਼ੀਆ–ਪ੍ਰਸ਼ਾਂਤ ਖੇਤਰ ਦੀਆਂ ਸਭ ਤੋਂ ਵਿਸ਼ਾਲ ਸਥਾਪਨਾਵਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਇੱਕ ਸਾਲ ਤੋਂ ਵੀ ਘੱਟ ਦੇ ਸਮੇਂ ਅੰਦਰ ਕਮਿਸ਼ਨ ਕੀਤਾ ਗਿਆ ਹੈ।
*****
ਐੱਮਵੀ/ਐੱਸਪੀ
(Release ID: 1639213)
Visitor Counter : 183