ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਅਤੇ ਯੂਰਪੀ ਸੰਘ ਸਾਇੰਸ ਐਂਡ ਟੈਕਨੋਲੋਜੀ ਸਹਿਯੋਗ ਸਮਝੌਤਾ 5 ਸਾਲਾਂ ਲਈ ਨਵਿਆਉਣ ਵਾਸਤੇ ਸਹਿਮਤ

Posted On: 16 JUL 2020 7:21PM by PIB Chandigarh

ਭਾਰਤ ਅਤੇ ਯੂਰਪੀ ਸੰਘ 15ਵੇਂ ਭਾਰਤਯੂਰਪੀ ਸੰਘ ਸਿਖ਼ਰ ਸੰਮੇਲਨ ਚ ਅਗਲੇ ਪੰਜ ਸਾਲਾਂ 2020–2025 ਲਈ ਵਿਗਿਆਨਕ ਸਹਿਯੋਗ ਲਈ ਸਮਝੌਤਾ ਨਵਿਆਉਣ ਲਈ ਸਹਿਮਤ ਹੋ ਗਏ।

 

ਭਾਰਤਯੂਰੋਪੀਅਨ ਵਰਚੁਅਲ ਸਿਖ਼ਰ ਸੰਮੇਲਨ ਦੀ ਬੈਠਕ ਦੌਰਾਨ ਭਾਰਤੀ ਪੱਖ ਦੀ ਅਗਵਾਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੀਤੀ, ਜਦ ਕਿ ਯੂਰਪੀ ਸੰਘ ਦੇ ਵਫ਼ਦ ਦੀ ਅਗਵਾਈ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਾਈਕਲ ਅਤੇ ਯੂਰੋਪੀਅਨ ਕਮਿਸ਼ਨ ਅਰਸੁਲਾ ਵੌਨ ਡੇਰ ਲੇਯੇਨ ਨੇ ਕੀਤੀ। ਸਮਝੌਤੇ ਨੂੰ ਨਵਿਆਉਣ ਸਮੇਂ ਭਾਰਤ ਅਤੇ ਯੂਰਪੀ ਸੰਘ ਦੋਵੇਂ ਹੀ ਪਰਸਪਰ ਲਾਭ ਅਤੇ ਅਦਾਨਪ੍ਰਦਾਨ ਦੇ ਸਿਧਾਂਤਾਂ ਉੱਤੇ ਆਧਾਰਤ ਖੋਜ ਤੇ ਨਵੀਨਤਾ ਵਿੱਚ ਤਾਲਮੇਲ ਹੋਰ ਵਧਾਉਣ ਲਈ ਸਹਿਮਤ ਹੋਏ, ਜਿਵੇਂ ਕਿ ਸਾਲ 2001 ’ਚ ਵਿਗਿਆਨ ਤੇ ਟੈਕਨੋਲੋਜੀ ਬਾਰੇ ਹੋਏ ਭਾਰਤਯੂਰਪੀ ਸੰਘ ਸਮਝੌਤੇ ਵਿੱਚ ਸਥਾਪਿਤ ਕੀਤਾ ਗਿਆ ਸੀ ਤੇ ਜਿਸ ਦੀ ਮਿਆਦ 17 ਮਈ ਨੂੰ ਪੁੱਗ ਗਈ ਸੀ।

 

6

ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ,‘ਦੋਵੇਂ ਧਿਰਾਂ ਸਮੇਂ ਸਿਰ ਨਵਿਆਉਣ ਦੀ ਕਾਰਜਵਿਧੀ ਸ਼ੁਰੂ ਕਰਨ ਲਈ ਵਚਨਬੱਧ ਹਨ ਅਤੇ 20 ਸਾਲਾਂ ਤੱਕ ਦੋਵਾਂ ਦਾ ਖੋਜ ਤੇ ਨਵੀਨਤਾ ਲਈ ਮਜ਼ਬੂਤ ਸਹਿਯੋਗ ਰਿਹਾ ਹੈ।

 

ਇਸ ਨਾਲ ਪਾਣੀ, ਊਰਜਾ, ਸਿਹਤਸੰਭਾਲ਼, ਐਗ੍ਰੀਟੈੱਕ ਤੇ ਬਾਇਓਇਕੌਨੋਮੀ, ਸੰਗਠਿਤ ਸਾਈਬਰਫ਼ਿਜ਼ੀਕਲ ਸਿਸਟਮਜ਼, ਸੂਚਨਾ ਤੇ ਸੰਚਾਰ ਟੈਕਨੋਲੋਜੀਆਂ, ਨੈਨੋਟੈਕਨੋਲੋਜੀ ਅਤੇ ਸਵੱਛ ਟੈਕਨੋਲੋਜੀਆਂ ਆਦਿ ਜਿਹੇ ਵਿਭਿੰਨ ਖੇਤਰਾਂ ਵਿੱਚ ਖੋਜ ਤੇ ਨਵੀਨਤਾ ਲਈ ਸਹਿਯੋਗ ਵਧਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਖੋਜ, ਖੋਜਕਾਰਾਂ, ਵਿਦਿਆਰਥੀਆਂ, ਸਟਾਰਟਅੱਪਸ ਦੇ ਵਟਾਂਦਰੇ ਲਈ ਸੰਸਥਾਗਤ ਸੰਪਰਕ ਵੀ ਮਜ਼ਬੂਤ ਹੋਣਗੇ ਅਤੇ ਇਸ ਦੇ ਨਾਲ ਹੀ ਸਹਾਇਕ ਤੌਰ ਉੱਤੇ ਗਿਆਨ ਪੈਦਾ ਕਰਨ ਲਈ ਵਸੀਲਿਆਂ ਦੇ ਸਹਿਨਿਵੇਸ਼ ਵੀ ਆਕਰਸ਼ਿਤ ਹੋਣਗੇ।

 

ਇਸ ਤੋਂ ਪਹਿਲਾਂ ਭਾਰਤ ਦੀਆਂ ਸਾਰੀਆਂ ਸਬੰਧਿਤ ਧਿਰਾਂ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ – DST), ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ – DBT), ਪ੍ਰਿਥਵੀ ਵਿਗਿਆਨ ਮੰਤਰਾਲੇ (MoES) ਅਤੇ ਸੀਐੱਸਆਈਆਰ (CSIR) ਨਾਲ ਭਾਰਤਯੂਰਪੀ ਸੰਘ ਐੱਸ ਐਂਡ ਟੀ ਸਮਝੌਤੇ ਦੀ ਸਮੀਖਿਆ ਲਈ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸਿੰਗ ਦੁਆਰਾ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ।

 

ਇਹ ਸਮੀਖਿਆ ਬੈਠਕ, ਜਿਸ ਵਿੱਚ ਦੇਸ਼ਾਂ ਵਿਚਾਲੇ ਸਾਇੰਸ ਐਂਡ ਟੈਕਨੋਲੋਜੀ ਸਹਿਯੋਗ ਬਾਰੇ ਸਮਝੌਤਾ ਨਵਿਆਉਣ ਦਾ ਸੁਝਾਅ ਕੀਤਾ ਗਿਆ, ਦੌਰਾਨ ਇਹ ਚੇਤੇ ਕਰਵਾਇਆ ਗਿਆ ਕਿ ਪਿਛਲੇ 5 ਸਾਲਾਂ ਦੌਰਾਨ 73 ਸਾਂਝੇ ਖੋਜ ਪ੍ਰੋਜੈਕਟ ਲਾਗੂ ਕੀਤੇ ਗਏ ਹਨ, ਜਿਸ ਕਾਰਣ ਲਗਭਗ 200 ਸਾਂਝੀਆਂ ਖੋਜ ਪ੍ਰਕਾਸ਼ਨਾਵਾਂ ਹੋਈਆਂ ਅਤੇ ਕੁਝ ਪੇਟੈਂਟਸ ਵੀ ਭਰੇ ਗਏ। ਇਸੇ ਸਮੇਂ ਦੌਰਾਨ ਖੋਜਕਾਰਾਂ ਤੇ ਵਿਦਿਆਰਥੀਆਂ ਨੇ 500 ਵਟਾਂਦਰਾ ਦੌਰੇ ਵੀ ਕੀਤੇ। ਇਨ੍ਹਾਂ 5 ਸਾਲਾਂ ਵਿੱਚ ਗਿਆਨ ਪੈਦਾ ਕਰਨ, ਮਨੁੱਖੀ ਸਮਰੱਥਾ ਵਿਕਾਸ, ਜਲ, ਸਿਹਤ, ਸਮੱਗਰੀ (ਨੈਨੋ ਵਿਗਿਆਨਾਂ ਸਮੇਤ) ਅਤੇ ਬਾਇਓਇਕੌਨੋਮੀ ਵਿੱਚ ਟੈਕਨੋਲੋਜੀ ਵਿਕਾਸ, ਟੈਕਨੋਲੋਜੀ ਤੈਨਾਤੀ ਵੀ ਵੀ ਸਾਂਝੀਆਂ ਗਤੀਵਿਧੀਆਂ ਵੇਖਣ ਨੂੰ ਮਿਲੀਆਂ।

 

3

 

ਇਸ ਸਮੀਖਿਆ ਬੈਠਕ ਵਿੱਚ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ ਡੀਐੱਸਟੀ, ਡਾ. ਰੇਣੂ ਸਵਰੂਪ, ਸਕੱਤਰ ਡੀਬੀਟੀ, ਪ੍ਰੋਫ਼ੈਸਰ ਸ਼ੇਖਰ ਮਾਂਦੇ, ਡੀਜੀ ਸੀਐੱਸਆਈਆਰ, ਪਰਵਿੰਦਰ ਮੈਨੀ, ਵਿਗਿਆਨੀ ਪ੍ਰਿਥਵੀ ਵਿਗਿਆਨ ਮੰਤਰਾਲਾ, ਐੱਨ ਮਧੂਸੂਦਨ ਰੈੱਡੀ, ਵਿਗਿਆਨਕ ਕੌਂਸਲਰ, ਬਰਲਿਨ ਵਿੱਚ ਭਾਰਤੀ ਦੂਤਾਵਾਸ, ਡਾ. ਐੱਸਕੇ ਵਰਸ਼ਨਗੇ ਅਤੇ ਹੋਰ ਸਬੰਧਿਤ ਅਧਿਕਾਰੀ ਮੌਜੂਦ ਸਨ।

 

*****

 

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)


(Release ID: 1639205) Visitor Counter : 200