ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਿਵੇਸ਼ਕਾਂ ਨੂੰ ਭਾਰਤ ਦੀ ਵਿਕਾਸ-ਯਾਤਰਾ ਵਿੱਚ ਮੌਜੂਦ ਵਿਸ਼ਾਲ ਅਵਸਰਾਂ ਦਾ ਲਾਭ ਉਠਾਉਣ ਲਈ ਸੱਦਾ ਦਿੱਤਾ;

ਮੰਤਰੀ ਨੇ ਅਮਰੀਕੀ ਊਰਜਾ ਸਕੱਤਰ ਦੇ ਨਾਲ ਕਾਰਜਕਾਰੀ ਉਦਯੋਗ ਗੋਲਮੇਜ਼ ਆਯੋਜਨ ਵਿੱਚ ਹਿੱਸਾ ਲਿਆ

Posted On: 16 JUL 2020 10:47AM by PIB Chandigarh

ਭਾਰਤ ਅਤੇ ਅਮਰੀਕੀ ਰਣਨੀਤਕ ਊਰਜਾ ਸਾਂਝੇਦਾਰੀ ਦੀ 17 ਜੁਲਾਈ, 2020 ਨੂੰ ਹੋਣ ਵਾਲੀ ਦੂਸਰੀ ਮੰਤਰੀ ਪੱਧਰ ਦੀ ਮੀਟਿੰਗ ਦੇ ਸੰਦਰਭ ਵਿੱਚ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਬੁੱਧਵਾਰ ਨੂੰ ਅਮਰੀਕੀ ਊਰਜਾ ਸਕੱਤਰ ਸ਼੍ਰੀ ਡੈਨ ਬ੍ਰਾਊਲਿਟ ( Dan Brouillette) ਦੇ ਨਾਲ ਉਦਯੋਗ ਪੱਧਰੀ ਗੱਲਬਾਤ ਦੀ ਸਹਿ-ਪ੍ਰਧਾਨਗੀ ਕੀਤੀ, ਜਿਸ ਦਾ ਆਯੋਜਨ ਅਮਰੀਕਾ-ਭਾਰਤ ਵਪਾਰ ਪਰਿਸ਼ਦ(ਯੂਐੱਸਆਈਬੀਸੀ) ਦੁਆਰਾ ਕੀਤਾ ਗਿਆ। ਮੰਤਰੀ ਦੁਆਰਾ ਮੰਗਲਵਾਰ ਨੂੰਅਮਰੀਕਾ-ਭਾਰਤ ਰਣਨੀਤਕ ਊਰਜਾ ਸਾਂਝੇਦਾਰੀ (ਯੂਐੱਸਆਈਐੱਸਪੀਐੱਫ) ਦੁਆਰਾ ਆਯੋਜਿਤ ਉਦਯੋਗ ਪੱਧਰੀ ਗੱਲਬਾਤ ਦੀ ਅਲੱਗ ਤੋਂ ਵੀ ਪ੍ਰਧਾਨਗੀ  ਕੀਤੀ ਗਈ ਸੀ।

 

ਇਸ ਵਰਚੁਅਲ ਮੀਟਿੰਗ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਤਰੁਣ ਕਪੂਰ, ਅਮਰੀਕਾ ਵਿੱਚ ਭਾਰਤੀ ਰਾਜਦੂਤ ਸ਼੍ਰੀ ਤਰਨਜੀਤ ਸੰਧੂ, ਭਾਰਤ ਅਤੇ ਅਮਰੀਕੀ ਸਰਕਾਰ ਦੇ ਊਰਜਾ ਨਾਲ ਸਬੰਧਿਤ ਕਈ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਅਤੇ ਭਾਰਤੀ ਅਤੇ ਅਮਰੀਕੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।

ਇਨ੍ਹਾਂ ਆਪਸੀ ਸੰਵਾਦਾਂ ਦੇ ਦੌਰਾਨ ਮੰਤਰੀ, ਸ਼੍ਰੀ ਪ੍ਰਧਾਨ ਨੇ ਅਮਰੀਕੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਭਾਰਤ ਵਿੱਚ ਮੌਜੂਦ ਨਵੇਂ ਅਵਸਰਾਂ ਨਾਲ ਜੁੜਨ ਅਤੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸੈਕਟਰ ਵਿੱਚ ਭਾਰਤੀ ਅਤੇ ਅਮਰੀਕੀ ਕੰਪਨੀਆਂ ਦਰਮਿਆਨ ਪਹਿਲਾਂ ਵੀ ਕੁਝ ਸਹਿਯੋਗਪੂਰਨ ਪ੍ਰਯਤਨ ਕੀਤੇ ਗਏ ਹਨ, ਪਰ ਇਹ ਉਨ੍ਹਾਂ ਦੀ ਸਮਰੱਥਾ ਤੋਂ ਬਹੁਤ ਘੱਟ ਹਨ। ਉਨ੍ਹਾਂ ਨੇ ਅਮਰੀਕਾ-ਭਾਰਤ ਊਰਜਾ ਸਾਂਝੇਦਾਰੀ ਵਿੱਚ ਮੌਜੂਦ ਲਚੀਲੇਪਣ ʼਤੇ ਜ਼ੋਰ ਦਿੱਤਾ ਅਤੇ ਇਸ ਨੂੰ ਅਜਿਹੇ ਬਹੁਤ ਹੀ ਟਿਕਾਊ ਥੰਮ੍ਹਾਂ ਵਿੱਚੋਂ ਇੱਕ ਵਜੋਂ ਦਰਸਾਇਆ ਜਿਨ੍ਹਾਂ ਉੱਤੇ ਕਿ ਭਾਰਤ-ਅਮਰੀਕਾ ਦੀ ਰਣਨੀਤਕ ਸਾਂਝੇਦਾਰੀ ਟਿਕੀ ਹੋਈ ਹੈ।

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਸ ਚੁਣੌਤੀ ਭਰੇ ਸਮੇਂ ਦੌਰਾਨ ਵੀ, ਭਾਰਤ ਅਤੇ ਅਮਰੀਕਾ ਕਰੀਬੀ ਸਹਿਯੋਗ ਨਾਲ ਕੰਮ ਕਰ ਰਹੇ ਹਨ, ਚਾਹੇ ਇਹ ਗਲੋਬਲ ਊਰਜਾ ਬਜ਼ਾਰਾਂ ਨੂੰ ਸਥਿਰ ਕਰਨ ਦਾ ਕੰਮ ਹੋਵੇ ਜਾਂ ਕੋਵਿਡ -19 ਨਾਲ ਨਿਪਟਣ ਲਈ ਸਹਿਯੋਗਪੂਰਨ ਪ੍ਰਯਤਨ। ਉਨ੍ਹਾਂ ਕਿਹਾ, “ਅੱਜ ਦੀ ਬੇਚੈਨ ਦੁਨੀਆ ਵਿੱਚ, ਇੱਕ ਚੀਜ਼ ਨਿਸ਼ਚਿਤ ਹੈ- ਅਤੇ ਹਮੇਸ਼ਾ ਰਹੇਗੀ- ਉਹ ਹੈ ਸਾਡੀ ਦੁਵੱਲੀ ਸਾਂਝੇਦਾਰੀ  ਦੀ ਤਾਕਤ।

 

ਰਣਨੀਤਕ ਊਰਜਾ ਸਾਂਝੇਦਾਰੀ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਕੁਦਰਤੀ ਗੈਸ ਸੈਕਟਰ ਵਿੱਚ ਸਹਿਯੋਗ ਦੀ ਇੱਕ ਤਰਜੀਹੀ ਖੇਤਰ ਵਜੋਂ ਪਹਿਚਾਣ ਕੀਤੀ ਗਈ ਹੈ। ਮੰਤਰੀ ਨੇ ਭਾਰਤੀ ਊਰਜਾ ਸੈਕਟਰ ਵਿੱਚ ਐੱਲਐੱਨਜੀ ਬੰਕਰਿੰਗ, ਐੱਲਐੱਨਜੀ ਆਈਐੱਸਓ ਕੰਟੇਨਰ ਵਿਕਾਸ, ਪੈਟਰੋ ਕੈਮੀਕਲ, ਜੈਵਿਕ ਈਂਧਣ ਅਤੇ ਕੰਪ੍ਰੈੱਸਡ ਬਾਇਓ ਗੈਸ ਦੇ ਖੇਤਰ ਵਿਚ ਆਉਣ ਵਾਲੇ ਕਈ ਨਵੇਂ ਮੌਕਿਆਂ ਦਾ ਉੱਲੇਖ ਕੀਤਾ।

 

ਸ਼੍ਰੀ ਪ੍ਰਧਾਨ ਨੇ ਭਾਰਤ ਵਿੱਚ ਖੋਜ ਅਤੇ ਉਤਪਾਦਨ ਖੇਤਰ ਵਿੱਚ ਚਲ ਰਹੇ ਦੂਰਗਾਮੀ ਪਰਿਵਰਤਨਾਂ ਅਤੇ ਨੀਤੀਗਤ ਸੁਧਾਰਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਗਲੇ ਪੰਜ ਸਾਲਾਂ ਵਿੱਚ ਗੈਸ ਆਪੂਰਤੀ ਅਤੇ ਵਿਤਰਣ ਨੈੱਟਵਰਕ ਦੇ ਵਿਕਾਸ ਸਮੇਤ ਕੁਦਰਤੀ ਗੈਸ ਬੁਨਿਆਦੀ ਢਾਂਚੇ ਦੀ ਸਥਾਪਨਾ ਦੇ ਨਾਲ-ਨਾਲ ਤੇਲ ਅਤੇ ਗੈਸ ਦੀ ਖੋਜ ਵਿੱਚ 118 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗਾ ਕਿਉਂਕਿ ਦੇਸ਼ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਤਿਆਰੀ ਕਰ ਰਿਹਾ ਹੈ

 

ਮੰਤਰੀ ਨੇ ਅਗਲੇ ਓਏਐੱਲਪੀ ਅਤੇ ਡੀਐੱਸਐੱਫ ਨਿਲਾਮੀ ਦੇ ਦੌਰਾਂ ਦੌਰਾਨ ਅਮਰੀਕੀ ਕੰਪਨੀਆਂ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ।

 

ਉਦਯੋਗ ਗੋਲਮੇਜ਼ ਆਯੋਜਨਾਂ  ਨੂੰ ਤੈਅ ਸਮੇਂ ʼਤੇ ਹੋਏ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਥੇ ਹੋਏ ਵਿਚਾਰ- ਵਟਾਂਦਰੇ ਸਾਨੂੰ ਉਦਯੋਗ ਦੇ ਨਜ਼ਰੀਏ ਤੋਂ ਲਾਭਦਾਇਕ ਇਨਪੁਟਸ ਪ੍ਰਦਾਨ ਕਰਨਗੇ।

 

****

 

ਵਾਈਬੀ



(Release ID: 1639119) Visitor Counter : 176