ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਰਾਜੀਵ ਗਾਂਧੀ ਰਾਸ਼ਟਰੀ ਹਵਾਬਾਜ਼ੀ (ਏਵੀਏਸ਼ਨ) ਯੂਨੀਵਰਸਿਟੀ ਨੇ ਨਵੇਂ ਸੈਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ
ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪ੍ਰੋਗਰਾਮਾਂ ਲਈ ਔਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 29 ਜੁਲਾਈ 2020 ਹੈ
Posted On:
15 JUL 2020 1:07PM by PIB Chandigarh
ਭਾਰਤ ਦੀ ਇੱਕੋ-ਇੱਕ ਹਵਾਬਾਜ਼ੀ(ਏਵੀਏਸ਼ਨ) ਯੂਨੀਵਰਸਿਟੀ, ਰਾਜੀਵ ਗਾਂਧੀ ਰਾਸ਼ਟਰੀ ਹਵਾਬਾਜ਼ੀ ਯੂਨੀਵਰਸਿਟੀ (ਆਰਜੀਐੱਨਏਯੂ), ਅਮੇਠੀ, ਉੱਤਰ ਪ੍ਰਦੇਸ਼ ਨੇ 2020 ਦੇ ਨਵੇਂ ਸੈਸ਼ਨ ਵਿੱਚ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਕੋਰਸਾਂ ਵਿੱਚ ਏਵੀਏਸ਼ਨ ਸੇਵਾਵਾਂ ਅਤੇ ਏਅਰ ਕਾਰਗੋ ਪ੍ਰਬੰਧਨ ਸਟੱਡੀਜ਼ ਵਿੱਚ ਬੈਚਲਰ ਡਿਗਰੀ (Bachelor of Management Studies in Aviation Services & Air Cargo) (ਬੀਐੱਮਐੱਸ) ਅਤੇ ਏਅਰਪੋਰਟ ਸੰਚਾਲਨ ਵਿੱਚ ਪੋਸਟ-ਗ੍ਰੈਜੂਏਟ ਡਿਪਲੋਮਾ (Post Graduate Diploma in Airport Operations) ਸ਼ਾਮਿਲ ਹਨ। ਬੀਐੱਮਐੱਸ ਅਤੇ ਪੀਜੀ ਡਿਪਲੋਮਾ ਕੋਰਸ ਲਈ ਔਨਲਾਈਨ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਾਰੀਖ 29 ਜੁਲਾਈ,2020 ਹੈ। ਚਾਹਵਾਨ ਵਿਦਿਆਰਥੀਆਂ ਯੂਨੀਵਰਸਿਟੀ ਦੀ ਵੈੱਬਸਾਈਟ- www.rgnau.ac.in 'ਤੇ ਔਨਲਾਈਨ ਅਪਲਾਈ ਕਰ ਸਕਦੇ ਹਨ।
ਰਾਜੀਵ ਗਾਂਧੀ ਰਾਸ਼ਟਰੀ ਹਵਾਬਾਜ਼ੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਸ਼੍ਰੀ ਅੰਬਰ ਦੂਬੇ ਨੇ ਕਿਹਾ, “ਦੇਸ਼ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਹਰ ਨਵਾਂ ਹਵਾਈ ਅੱਡਾ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ। ਹਵਾਬਾਜ਼ੀ ਖੇਤਰ ਦੇ ਵਿਕਾਸ ਨਾਲ, ਅਸੀਂ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਲਈ ਇਕ ਬੇਹਤਰ ਸੰਭਾਵਨਾ ਦੀ ਉਮੀਦ ਕਰਦੇ ਹਾਂ। ਆਰਜੀਐੱਨਏਯੂ ਦੁਆਰਾ ਪੇਸ਼ ਕੀਤੇ ਜਾ ਰਹੇ ਕਿੱਤਾ ਮੁਖੀ ਕੋਰਸ ਵਿਦਿਆਰਥੀਆਂ ਨੂੰ ਉਭਰ ਰਹੇ ਮੌਕਿਆਂ ਲਈ ਤਿਆਰ ਕਰਨਗੇ।
ਕੋਰਸਾਂ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ:
ਹਵਾਬਾਜ਼ੀ ਅਤੇ ਏਅਰ ਕਾਰਗੋ ਵਿੱਚ ਬੈਚਲਰ ਆਵ੍ ਮੈਨੇਜਮੈਂਟ ਸਟੱਡੀਜ਼ (ਬੀਐੱਮਐੱਸ) ਇਕ ਤਿੰਨ ਸਾਲਾਂ ਦਾ ਸਿਖਲਾਈ ਯੁਕਤ ਡਿਗਰੀ ਪ੍ਰੋਗਰਾਮ ਹੈ, ਜੋ ਲੌਜਿਸਟਿਕਸ ਹੁਨਰ ਪਰਿਸ਼ਦ ਦੇ ਸਹਿਯੋਗ ਨਾਲ ਦਿੱਤਾ ਜਾ ਰਿਹਾ ਹੈ। ਪੂਰੇ ਤਿੰਨ ਸਾਲ ਦੇ ਕੋਰਸ ਵਿੱਚ ਏਅਰਲਾਈਨਾਂ, ਹਵਾਈ ਅੱਡਿਆਂ, ਕਾਰਗੋ, ਐੱਮਆਰਓ, ਏਟੀਸੀ ਅਤੇ ਜ਼ਮੀਨੀ ਸੇਵਾਵਾਂ ਵਾਲੀਆਂ ਕੰਪਨੀਆਂ ਦੇ ਨਾਲ ਨੌਕਰੀ ਦੌਰਾਨ ਸਿਖਲਾਈ ਸ਼ਾਮਲ ਹੈ।
ਯੋਗਤਾ: 10+2 ਵਿੱਚ ਗਣਿਤ, ਕਾਰੋਬਾਰੀ ਅੰਕੜਾ ਵਿਗਿਆਨ ਅਤੇ ਕਾਰੋਬਾਰੀ ਗਣਿਤ ਵਿੱਚੋਂ ਕਿਸੇ ਇੱਕ ਵਿਸ਼ੇ ਨਾਲ ਘੱਟੋ-ਘੱਟ 50% ਕੁੱਲ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਇਸ ਕੋਰਸ ਵਿੱਚ ਦਾਖਲੇ ਲਈ ਅਰਜ਼ੀ ਦੇ ਸਕਦੇ ਹਨ। ਐੱਸਸੀ / ਐੱਸਟੀ ਵਰਗ ਨਾਲ ਸਬੰਧਿਤ ਉਮੀਦਵਾਰਾਂ ਨੂੰ 5% ਅੰਕਾਂ ਦੀ ਛੂਟ ਦਿੱਤੀ ਗਈ ਹੈ। ਚਾਹਵਾਨ ਉਮੀਦਵਾਰ ਦੀ ਉਮਰ 31 ਅਗਸਤ 2020 ਨੂੰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ 31 ਅਕਤੂਬਰ 2020 ਤੱਕ ਫਾਈਨਲ ਅੰਕ ਪੱਤਰੀ ਪੇਸ਼ ਕਰਨੀ ਹੋਵੇਗੀ।
ਏਅਰਪੋਰਟ ਅਪਰੇਸ਼ਨਸ (ਪੀਜੀਡੀਏਓ) ਵਿੱਚ ਪੋਸਟ-ਗ੍ਰੈਜੂਏਟ ਡਿਪਲੋਮਾ ਜੀਐੱਮਆਰ ਐਵੀਏਸ਼ਨ ਅਕੈਡਮੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ 18 ਮਹੀਨਿਆਂ ਦਾ ਕੋਰਸ ਹੈ। ਕੋਰਸ ਵਿੱਚ ਯੂਨੀਵਰਸਿਟੀ ਕੈਂਪਸ ਵਿੱਚ 12 ਮਹੀਨਿਆਂ ਦੀ ਕਲਾਸ ਰੂਮ ਸਿਖਲਾਈ ਅਤੇ ਜੀਐੱਮਆਰ ਏਅਰਪੋਰਟਾਂ ਤੇ 06 ਮਹੀਨਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸ਼ਾਮਲ ਹੈ।
ਯੋਗਤਾ: ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਵਿੱਚ ਘੱਟੋ-ਘੱਟ 55% ਅੰਕਾਂ ਵਾਲੇ ਉਮੀਦਵਾਰ ਇਸ ਕੋਰਸ ਵਿੱਚ ਦਾਖਲੇ ਲਈ ਅਰਜ਼ੀ ਦੇ ਸਕਦੇ ਹਨ। ਅਨੁਸੂਚਿਤ ਜਾਤੀ / ਅਨੁਸੂਚਿਤ ਸ਼੍ਰੇਣੀ ਨਾਲ ਸਬੰਧਿਤ ਉਮੀਦਵਾਰਾਂ ਨੂੰ 5% ਅੰਕਾਂ ਦੀ ਛੋਟਾ ਹੋਵੇਗੀ। ਦਾਖਲੇ ਲਈ ਯੋਗ ਬਣਨ ਲਈ ਉਮੀਦਵਾਰ ਦੀ ਉਮਰ 31 ਅਗਸਤ, 2020 ਤੱਕ 25 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ 31 ਅਕਤੂਬਰ, 2020 ਤੱਕ ਫਾਈਨਲ ਅੰਕ ਪੱਤਰੀ ਪੇਸ਼ ਕਰਨ ਦੇ ਯੋਗ ਹੋਣਾ ਚਾਹੀਦਾ ਹੈ।
ਅਰਜ਼ੀ ਪ੍ਰਕਿਰਿਆ: ਦੋਵਾਂ ਕੋਰਸਾਂ ਲਈ ਅਰਜ਼ੀਆਂ ਸਿਰਫ ਆਰਜੀਐੱਨਏਯੂ ਦੀ ਵੈੱਬਸਾਈਟ http://www.rgnau.ac.in ਤੇ ‘ਔਨਲਾਈਨ ਭਰੀਆਂ ਜਾਣਗੀਆਂ। ਅਰਜ਼ੀ ਦੀ ਫੀਸ ਜਨਰਲ / ਓਬੀਸੀ ਉਮੀਦਵਾਰਾਂ ਲਈ 950 ਰੁਪਏ ਹੈ ਅਤੇ ਐੱਸਸੀ / ਐੱਸਟੀ / ਪੀਡਬਲਿਊਡੀ ਸ਼੍ਰੇਣੀਆਂ ਲਈ 475 ਰੁਪਏ ਹੈ। ਇਹ ਫੀਸ ਨਾ-ਮੋੜਨਯੋਗ ਹੈ; ਕੋਈ ਵੀ ਬੈਂਕ ਜਾਂ ਭੁਗਤਾਨ ਗੇਟਵੇਅ ਸੇਵਾ ਦੇ ਖਰਚੇ ਬਿਨੈਕਾਰ ਦੁਆਰਾ ਭਰੇ ਜਾਣਗੇ।
ਚੋਣ ਪ੍ਰਕਿਰਿਆ: ਦੋਵਾਂ ਕੋਰਸਾਂ ਲਈ ਉਮੀਦਵਾਰਾਂ ਦੀ ਚੋਣ ਆਲ ਇੰਡੀਆ ਅਧਾਰ 'ਤੇ 16 ਅਗਸਤ, 2020 ਨੂੰ ਓਐੱਮਆਰ ਅਧਾਰਿਤ ਦਾਖਲਾ ਪ੍ਰੀਖਿਆ 'ਤੇ ਅਧਾਰਿਤ ਹੋਵੇਗੀ।
ਪ੍ਰੋਗਰਾਮ
|
ਯੋਗਤਾ
|
ਅਰਜ਼ੀ ਦੀ ਪ੍ਰਕਿਰਿਆ
|
ਚੋਣ ਪ੍ਰਕਿਰਿਆ
|
ਅਰਜ਼ੀ ਦੀ ਆਖਰੀ ਤਾਰੀਖ
|
ਹਵਾਬਾਜ਼ੀ ਅਤੇ ਏਅਰ ਕਾਰਗੋ (03 ਸਾਲਾਂ ਦਾ ਕੋਰਸ) ਵਿੱਚ ਬੈਚਲਰ ਆਵ੍ ਮੈਨੇਜਮੈਂਟ ਸਟੱਡੀਜ਼ (ਬੀ.ਐੱਮ.ਐੱਸ.)
|
10 + 2 ਵਿੱਚ ਘੱਟੋ ਘੱਟ 50% ਕੁਲ ਅੰਕ (ਇੱਕ ਵਿਸ਼ਾ ਵਜੋਂ ਗਣਿਤ / ਵਪਾਰ ਅੰਕੜੇ / ਵਪਾਰਕ ਗਣਿਤ);
. ਅਨੁਸੂਚਿਤ ਜਾਤੀਆਂ / ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਅੰਕ ਵਿੱਚ 5% ਦੀ ਛੂਟ ;
31 ਅਗਸਤ 2020 ਨੂੰ 21 ਸਾਲ ਤੋਂ ਘੱਟ ਉਮਰ ਦੀ ਹੋਣੀ ਚਾਹੀਦੀ ਹੈ
|
ਆਰਜੀਐੱਨਯੂ ਵੈੱਬਸਾਈਟ http://www.rgnau.ac.in 'ਤੇ ਔਨਲਾਈਨ ਅਪਲਾਈ ਕਰੋ
ਅਰਜ਼ੀ ਦੀ ਫੀਸ:
ਜਨਰਲ / ਓ ਬੀ ਸੀ ਉਮੀਦਵਾਰਾਂ ਲਈ ਫੀਸ 950 / ਰੁਪਏ ਅਤੇ ਐੱਸਸੀ / ਐੱਸਟੀ / ਪੀਡਬਲਿਊਡੀ ਸ਼੍ਰੇਣੀਆਂ ਲਈ 475 ਰੁਪਏ ਹੈ।
ਫੀਸ ਨਾ-ਮੋੜਨ ਯੋਗ ਹੈ;
ਕੋਈ ਵੀ ਬੈਂਕ ਜਾਂ ਭੁਗਤਾਨ ਗੇਟਵੇ ਸੇਵਾ ਦਾ ਖਰਚ ਬਿਨੈਕਾਰ ਦੁਆਰਾ ਦਿੱਤਾ ਜਾਵੇਗਾ।
.
|
16 ਅਗਸਤ, 2020 ਦਿਨ ਐਤਵਾਰ ਨੂੰ ਆਲ ਇੰਡੀਆ ਪੱਧਰ 'ਤੇ ਇਕ ਓਐੱਮਆਰ ਅਧਾਰਿਤ ਦਾਖਲਾ ਪ੍ਰੀਖਿਆ।
|
29 ਜੁਲਾਈ 2020
|
ਏਅਰਪੋਰਟ ਸੰਚਾਲਨ ਵਿੱਚ ਪੋਸਟ-ਗ੍ਰੈਜੂਏਟ ਡਿਪਲੋਮਾ (ਪੀਜੀਡੀਏਓ) (18-ਮਹੀਨੇ ਦਾ ਕੋਰਸ)
|
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਵਿੱਚ ਘੱਟੋ ਘੱਟ 55% ਅੰਕ;
ਅਨੁਸੂਚਿਤ ਜਾਤੀਆਂ / ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਅੰਕ ਵਿੱਚ 5% ਦੀ ਛੂਟ;
31 ਅਗਸਤ, 2020 ਨੂੰ 25 ਸਾਲ ਤੋਂ ਘੱਟ ਉਮਰ ਦੀ ਹੋਣੀ ਚਾਹੀਦੀ ਹੈ।
|
ਰਾਜੀਵ ਗਾਂਧੀ ਨੈਸ਼ਨਲ ਹਵਾਬਾਜ਼ੀ ਯੂਨੀਵਰਸਿਟੀ ਬਾਰੇ:
ਰਾਜੀਵ ਗਾਂਧੀ ਰਾਸ਼ਟਰੀ ਹਵਾਬਾਜ਼ੀ ਯੂਨੀਵਰਸਿਟੀ (ਆਰਜੀਐੱਨਯੂ) ਭਾਰਤ ਦੀ ਪਹਿਲੀ ਅਤੇ ਇਕੋ-ਇਕ ਹਵਾਬਾਜ਼ੀ ਯੂਨੀਵਰਸਿਟੀ ਹੈ,ਜੋ ਰਾਜੀਵ ਗਾਂਧੀ ਰਾਸ਼ਟਰੀ ਹਵਾਬਾਜ਼ੀ ਯੂਨੀਵਰਸਿਟੀ ਐਕਟ, 2013 ਦੇ ਤਹਿਤ, ਅਮੇਠੀ, ਉੱਤਰ ਪ੍ਰਦੇਸ਼ ਵਿੱਚ ਸਥਾਪਿਤ ਕੀਤੀ ਗਈ ਹੈ। ਆਰਜੀਐੱਨਏਯੂ ਦਾ ਉਦੇਸ਼ ਹਵਾਬਾਜ਼ੀ ਉਦਯੋਗ ਦੇ ਅੰਦਰ ਸਾਰੇ ਉਪ-ਖੇਤਰਾਂ ਦੇ ਕਾਰਜਾਂ ਅਤੇ ਪ੍ਰਬੰਧਨ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਉਦਯੋਗ ਦੇ ਨਾਲ ਮਿਲ ਕੇ ਹਵਾਬਾਜ਼ੀ ਅਧਿਐਨ, ਅਧਿਆਪਨ, ਸਿਖਲਾਈ, ਖੋਜ ਦੀ ਸੁਵਿਧਾ ਅਤੇ ਉਤਸ਼ਾਹਿਤ ਕਰਨਾ ਹੈ। ਭਾਰਤੀ ਹਵਾਬਾਜ਼ੀ ਉਦਯੋਗ ਦੇ ਅੰਦਰ ਹੁਨਰ ਦੇ ਅੰਤਰ ਨੂੰ ਦੂਰ ਕਰਨ ਲਈ, ਯੂਨੀਵਰਸਿਟੀ ਇਸ ਸਮੇਂ ਤਿੰਨ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀ ਹੈ - ਇੱਕ ਅੰਡਰ-ਗ੍ਰੈਜੂਏਟ ਪ੍ਰੋਗਰਾਮ, ਇੱਕ ਪੋਸਟ-ਗ੍ਰੈਜੂਏਟ ਪ੍ਰੋਗਰਾਮ ਅਤੇ ਬੇਸਿਕ ਫਾਇਰ ਫਾਈਟਿੰਗ ਵਿੱਚ ਇੱਕ ਸਰਟੀਫਿਕੇਟ ਕੋਰਸ। ਯੂਨੀਵਰਸਿਟੀ ਮੱਧ-ਪੱਧਰੀ ਅਤੇ ਸੀਨੀਅਰ ਹਵਾਬਾਜ਼ੀ ਪੇਸ਼ੇਵਰਾਂ ਨੂੰ ਆਪਣੇ ਪੇਸ਼ਿਆਂ ਵਿੱਚ ਪਹਿਲਾਂ ਨਾਲੋਂ ਨਵਾਂ ਗਿਆਨ ਪ੍ਰਦਾਨ ਕਰਨ ਲਈ ਬਹੁਤ ਸਾਰੀਆਂ ਈਡੀਪੀਜ਼/ਐੱਮਡੀਪੀਜ਼ ਵੀ ਕਰਵਾਉਂਦੀ ਹੈ। ਯੂਨੀਵਰਸਿਟੀ ਬਾਰੇ ਵਧੇਰੇ ਜਾਣਕਾਰੀ ਇਸ ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ: www.rgnau.ac.in
*****
ਆਰਜੇ/ਐੱਨਜੀ
(Release ID: 1638946)
Visitor Counter : 118