ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ (ਏਮ-ਏਆਈਐੱਮ) ਮੰਤਰਾਲਿਆਂ ਅਤੇ ਭਾਈਵਾਲਾਂ ਨਾਲ ਕੋਵਿਡ-19 ਹੱਲਾਂ ਲਈ ਨਵੇਂ ਉੱਦਮਾਂ (ਸਟਾਰਟ ਅੱਪਾਂ) ਦਾ ਸਹਿਯੋਗ ਕਰੇਗਾ

ਕੋਵਿਡ ਡੈਮੋ ਡੇਜ਼ ਦੀ ਵਰਚੁਅਲ ਲੜੀ ਆਯੋਜਿਤ ਕਾਰਵਾਈ ਗਈ

Posted On: 14 JUL 2020 6:41PM by PIB Chandigarh

ਕੋਵਿਡ -19 ਮਹਾਮਾਰੀ ਅਤੇ ਆਰਥਿਕ ਮੰਦਹਾਲੀ ਵਿਸ਼ਵ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾ ਰਹੀ ਹੈ, ਨੀਤੀ ਆਯੋਗ ਦਾ ਫਲੈਗਸ਼ਿਪ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਕੋਵਿਡ-19 ਦੇ ਨਵੀਨਤਮ ਹੱਲਾਂ ਨਾਲ ਸਟਾਰਟ-ਅੱਪਸ (ਉੱਦਮਾਂ) ਨੂੰ ਸਹਿਯੋਗ ਕਰਨ ਅਤੇ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਹੋਰਨਾਂ ਮੰਤਰਾਲਿਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਦੇਸ਼ ਭਰ ਵਿਚ ਉੱਦਮ ਭਾਵਨਾ ਨੂੰ ਬਣਾਈ ਰੱਖਣ ਲਈ ਪੂਰੇ ਜ਼ੋਰ-ਸ਼ੋਰ ਨਾਲ ਕੰਮ ਕਰ ਰਿਹਾ ਹੈ।

 

ਇਸ ਸਬੰਧ ਵਿੱਚ ਏਆਈਐੱਮ ਨੇ ਅੱਜ ਵਰਚੁਅਲ ਕੋਵਿਡ-19 ਡੈਮੋ-ਡੇਜ਼- 'ਇੱਕ ਪਹਿਲ ਜਿਸ ਨਾਲ ਕੋਵਿਡ 19 ਨਵੀਨ ਹੱਲਾਂ ਦੀ ਸਮਰੱਥਾ ਵਾਲੇ ਉਤਸ਼ਾਹੀ ਉੱਦਮਾਂ ਨੂੰ ਪਛਾਣਿਆ ਜਾਵੇਗਾ ,ਜਿਸ ਨਾਲ ਹੱਲਾਂ ਨੂੰ ਦੇਸ਼ ਵਿਆਪੀ ਲਾਗੂ ਕਰਨ ਅਤੇ ਅੱਗੇ ਵਧਾਉਣ ਵਿੱਚ ਸਹਾਇਤਾ ਕੀਤੀ ਜਾਵੇ', ਲੜੀ ਦਾ ਸਮਾਪਨ ਕੀਤਾ। 

 

ਇਹ ਪਹਿਲ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਡਾ. ਵਿਜੈ ਰਾਘਵਨ ਅਤੇ ਨੀਤੀ ਆਯੋਗ ਦੇ ਸਿਹਤ ਮੈਂਬਰ ਡਾ. ਵਿਨੋਦ ਪੌਲ ਦੇ ਨਿਰਦੇਸ਼ਾਂ ਹੇਠ ਬਾਇਓਟੈਕਨੋਲੋਜੀ ਉਦਯੋਗਿਕ ਖੋਜ ਸਹਾਇਕ ਪਰਿਸ਼ਦ (ਬੀਆਈਆਰਏਸੀ), ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਸਮੇਤ ਹੋਰ ਸਰਕਾਰੀ ਸੰਗਠਨਾਂ; ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਸਟਾਰਟਅਪ ਇੰਡੀਆ, ਏਜੀਐੱਨਆਈਆਈ ਅਤੇ ਹੋਰ ਮੰਤਰਾਲਿਆਂ ਦੀ ਭਾਈਵਾਲੀ ਨਾਲ ਸ਼ੁਰੂ ਕੀਤੀ ਗਈ ਸੀ।

 

ਉਪਚਾਰਕ , ਰੋਕਥਾਮ ਅਤੇ ਸਹਾਇਕ ਹੱਲਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ਦੇ 1000 ਤੋਂ ਵੱਧ ਕੋਵਿਡ -19 ਨਾਲ ਸਬੰਧਿਤ ਸਟਾਰਟ-ਅੱਪਾਂ ਨੂੰ ਮੁੱਲਾਂਕਣ ਦੇ ਦੋ ਦੌਰਾਂ ਵਿੱਚੋਂ ਕੱਢਿਆ ਗਿਆ ਸੀ, ਜਿੱਥੋਂ 70 ਤੋਂ ਵੱਧ ਸਟਾਰਟ-ਅੱਪਸ  ਨੂੰ ਵਰਚੁਅਲ ਕੋਵਿਡ -19 ਡੈਮੋ-ਡੇਅ ਲਈ ਚੁਣਿਆ ਗਿਆ ਸੀ। ਇਹ ਸਟਾਰਟ ਅੱਪ ਫੰਡਿੰਗ, ਨਿਰਮਾਣ ਸਮਰੱਥਾਵਾਂ ਤੱਕ ਪਹੁੰਚ, ਸਪਲਾਈ ਲੜੀ ਅਤੇ ਢੋਆ-ਢੁਆਈ  ਅਤੇ ਸਹੀ ਵਿਕਰੇਤਾ ਅਤੇ ਸਰਪ੍ਰਸਤਾਂ ਦੀ ਭਾਲ ਦੇ ਰੂਪ ਵਿੱਚ ਸਹਾਇਤਾ ਪ੍ਰਾਪਤ ਕਰਨਗੇ।

 

ਅਟਲ ਇਨੋਵੇਸ਼ਨ ਮਿਸ਼ਨ (ਏਮ-ਏਆਈਐੱਮ) ਦੇ ਮਿਸ਼ਨ ਡਾਇਰੈਕਟਰ, ਨੀਤੀ ਆਯੋਗ ਆਰ ਰਮਨਨ ਦੀ ਅਗਵਾਈ ਹੇਠ ਮੈਡੀਕਲ ਉਪਕਰਣਾਂ, ਪੀਪੀਈ, ਸੈਨੀਟਾਈਜ਼ੇਸ਼ਨ, ਤਕਨਾਲੋਜੀ ਹੱਲ ਆਦਿ ਲਈ ਕੁੱਲ 9 ਡੈਮੋ ਡੇਜ਼ ਤੈਅ ਕੀਤੇ ਗਏ। ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸਾਂਝੀ ਪਹਿਲ ਤੋਂ ਕੋਵਿਡ -19 ਨਾਲ ਸਬੰਧਿਤ ਸਾਰੇ ਉਤਪਾਦਾਂ / ਸੇਵਾਵਾਂ / ਹੱਲਾਂ ਨਾਲ ਜੁੜੇ ਭਾਰਤ ਦੇ ਲਾਮਬੰਦੀ ਯਤਨਾਂ ਨੂੰ ਇਕ ਲੋੜੀਂਦਾ ਉਤਸ਼ਾਹ ਮਿਲੇਗਾ ਅਤੇ ਸ਼ੁਰੂਆਤੀ ਵਾਤਾਵਰਣ ਪ੍ਰਣਾਲੀ ਨੂੰ ਯੋਗਦਾਨ ਪਾਉਣ ਲਈ ਇਕ ਪ੍ਰਭਾਵਸ਼ਾਲੀ ਪਲੈਟਫਾਰਮ ਮਿਲੇਗਾ।

 

 ਮੌਜੂਦਾ ਸਥਿਤੀ ਤੇ ਰਮਨਨ ਨੇ ਜ਼ੋਰ ਦੇ ਕੇ ਕਿਹਾ, '' ਉੱਚ ਗੁਣਵੱਤਾ ਵਾਲੇ ਹੱਲਾਂ ਅਤੇ ਇਸ ਚੁਣੌਤੀ ਭਰਪੂਰ ਸਮੇਂ ਵਿੱਚ ਇਨ੍ਹਾਂ ਦੀ ਕਾਰਜਸ਼ੀਲਤਾ ਭਾਰਤੀ ਉਦਮਤਾ ਵਿੱਚ ਨਵੀਨਤਾ ਦਾ ਪ੍ਰਮਾਣ ਹੈ।

 

ਡੈਮੋ-ਡੇ ਦੀ ਸਮਾਪਤੀ ਦੌਰਾਨ ਡੀਬੀਟੀ ਸਕੱਤਰ  ਡਾ. ਰੇਨੂੰ ਸਵਰੂਪ ਨੇ ਕਿਹਾ, “ਇਹ ਨਿਸ਼ਚਤ ਹੈ ਕਿ ਕੋਵਿਡ -19 ਡੈਮੋ-ਡੇਜ਼ ਵਿੱਚ ਪ੍ਰਦਰਸ਼ਿਤ ਨਵੀਨਤਾਵਾਂ ਅਤੇ ਤਕਨਾਲੋਜੀਆਂ ਦਾ ਸਮੂਹਕ ਯਤਨ ਕੋਵਿਡ ਵਿਰੁੱਧ ਲੜਾਈ ਵਿੱਚ ਯੋਗਦਾਨ ਪਵੇਗਾ।

 

 ਇਸੇ ਤਰ੍ਹਾਂ ਡੀਐੱਸਟੀ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਪਿਛਲੇ ਛੇ ਸਾਲਾਂ ਦੌਰਾਨ ਸਾਰੇ ਸਰਕਾਰੀ ਵਿਭਾਗਾਂ ਦੇ ਯਤਨਾਂ 'ਤੇ ਜ਼ੋਰ ਦਿੱਤਾ ਜੋ ਇੱਕ ਨਵੀਨਤਾ ਅਤੇ ਪ੍ਰਫੁੱਲਤ ਵਾਤਾਵਰਣ ਦੀ ਸਿਰਜਣਾ ਅਤੇ ਸ਼ਕਤੀ ਪ੍ਰਦਾਨ ਕਰਦੇ ਹਨ, ਜਿਸ ਨੇ ਲੋੜ ਦੇ ਨਾਜ਼ੁਕ ਸਮੇਂ ਦੌਰਾਨ ਪ੍ਰਭਾਵਸ਼ਾਲੀ ਹੱਲਾਂ ਨੂੰ ਤੇਜ਼ੀ ਨਾਲ ਵਿਕਸਿਤ ਕਰਨ ਅਤੇ ਸਥਾਪਿਤ ਕਰਨ ਲਈ ਨਵੀਨਕਾਰੀਆਂ ਨਾਲ ਕੰਮ ਕੀਤਾ।ਉਨ੍ਹਾਂ ਜ਼ੋਰ ਦਿੱਤਾ ਕਿ , “ਇਸ ਵਾਤਾਵਰਣ ਪ੍ਰਣਾਲੀ ਦੀ ਸਫਲਤਾ ਪਹਿਲਾਂ ਹੀ 60 ਤੋਂ ਵੱਧ ਸਟਾਰਟ ਅੱਪਾਂ ਦੁਆਰਾ ਪ੍ਰਦਰਸ਼ਿਤ ਕੀਤੀ ਗਈ ਹੈ, ਜੋ ਹੁਣ ਏਆਈਐੱਮ ਅਤੇ ਡੀਐੱਸਟੀ ਸਹਾਇਤਾ ਨਾਲ ਕੋਵਿਡ -19 ਨਾਲ ਜੁੜੇ ਉਤਪਾਦਾਂ ਨੂੰ ਤੇਜ਼ੀ ਨਾਲ ਲਾਂਚ ਕਰਨ ਲਈ ਤਿਆਰੀ ਕਰ ਰਹੇ ਹਨ।

 

ਇਸ ਦੌਰਾਨ, ਇਨ੍ਹਾਂ ਵਰਚੁਅਲ ਡੈਮੋ-ਡੇਜ਼  ਦੇ ਨਤੀਜੇ ਵਜੋਂ, ਸਟਾਰਟ ਅੱਪਸ ਅਤੇ ਵੱਖ-ਵੱਖ ਨਿਵੇਸ਼ਕ ਸਮੂਹਾਂ / ਹੋਰ ਸੰਗਠਨਾਂ ਦੇ ਵਿਚਕਾਰ 50 ਤੋਂ ਵੱਧ ਸਟਾਰਟ ਅੱਪ ਵਾਲੇ 340 ਤੋਂ ਵੱਧ ਆਪਸੀ ਸੰਪਰਕ ਬਣਾਏ ਗਏ ਹਨ।

 

ਇਸ ਤੋਂ ਇਲਾਵਾ, ਪ੍ਰਬੰਧਕਾਂ ਨੇ ਉਨ੍ਹਾਂ ਦੀ ਮੁਹਾਜ਼ ਤੇ ਮਹੱਤਵਪੂਰਨ ਵਾਧੇ ਦਾ ਸੁਝਾਅ ਦੇ ਕੇ ਸਟਾਰਟ ਅੱਪਸ ਦੀ ਸਹਾਇਤਾ ਕੀਤੀ, ਉਨ੍ਹਾਂ ਨੂੰ ਵੱਖ-ਵੱਖ ਪ੍ਰਵਾਨਗੀਆਂ, ਟੈਸਟ ਦੀਆਂ ਲੋੜਾਂ ਆਦਿ ਬਾਰੇ ਸਲਾਹ ਦਿੱਤੀ, ਮਾਰਕਿਟ ਵਿੱਚ ਪਹੁੰਚ ਮੁਹੱਈਆ ਕਰਵਾਈ, ਖਰੀਦਦਾਰਾਂ ਅਤੇ ਜੀਈਐੱਮ ਵਰਗੇ ਪੋਰਟਲਾਂ 'ਤੇ ਰਜਿਸਟ੍ਰੇਸ਼ਨ ਦੀ ਸੁਵਿਧਾ ਸਬੰਧੀ ਸੁਝਾਅ ਦਿੱਤੇ।

 

ਸਰਕਾਰੀ ਯਤਨਾਂ ਦੀ ਸ਼ਲਾਘਾ ਕਰਦਿਆਂ ਵੈਸਟ ਇੰਡੀਆ- ਇੰਡੀਅਨ ਐਂਜਲ ਨੈਟਵਰਕ ਦੇ ਖੇਤਰੀ ਮੁਖੀ ਕਾਂਚੀ ਦਈਆ ਨੇ ਕਿਹਾ, “ਭਾਰਤ ਸਰਕਾਰ ਵਲੋਂ ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਟਾਰਟ ਅੱਪਸ ਦੇ ਸ਼ਕਤੀਕਰਨ, ਨਵੀਨਤਾ ਨੂੰ ਵਧਾਉਣ ਅਤੇ ਸਰਕਾਰੀ ਅਤੇ ਨਿੱਜੀ ਸੰਗਠਨਾਂ ਦੇ ਵੱਖ-ਵੱਖ ਵਿਭਾਗਾਂ ਨੂੰ ਇਕੱਠੇ ਕਰਨ ਲਈ ਇਕ ਮਹਾਨ ਕਦਮ ਹੈ।

 

ਡੈਮੋ-ਡੇ ਵਿੱਚ ਹਿੱਸਾ ਲੈਣ ਵਾਲੇ ਇੱਕ ਸਟਾਰਟ ਅੱਪ ਮੈਕਗੀਕਸ ਮੇਕੈਟ੍ਰੋਨਿਕਸ ਪ੍ਰਾਈਵੇਟ ਲਿਮਿਟਿਡ ਨੇ ਵੀ ਆਪਣੇ ਵਿਚਾਰ ਜ਼ਾਹਰ ਕੀਤੇ ਅਤੇ ਕਿਹਾ, “ਡੈਮੋ-ਡੇਜ਼ ਵਪਾਰਕਤਾ ਦੀਆਂ ਰੁਕਾਵਟਾਂ ਨੂੰ ਹਟਾਉਣ ਅਤੇ ਲਾਗੂ ਕਰਨ ਲਈ ਦਿਲਚਸਪ ਸੁਝਾਅ ਪ੍ਰਾਪਤ ਕਰਨ ਸਮੇਤ ਕਈ ਤਰੀਕਿਆਂ ਨਾਲ ਮਦਦਗਾਰ ਸੀ। ਸਾਨੂੰ ਸੈਸ਼ਨ ਦੌਰਾਨ ਕੁਝ ਸੰਭਾਵੀ ਸਹਿਯੋਗੀ ਮਿਲੇ ਜੋ ਨੇੜਲੇ ਭਵਿੱਖ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਹਨ।

ਸਾਰੇ ਵਰਚੁਅਲ ਡੈਮੋ-ਡੇਜ਼ ਵਿੱਚ ਪ੍ਰੋਗਰਾਮ ਡਾਇਰੈਕਟਰ, ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਇਸ਼ੀਤਾ ਅਗਰਵਾਲਯੂਐੱਨਡੀਪੀ ਟਿਕਾਊ ਵਿਕਾਸ ਪ੍ਰਮੁੱਖ ਅਮਿਤ ਕੁਮਾਰ, ਸੋਲਿਊਸ਼ਨਸ ਮੈਪਿੰਗ,ਐਕਸੀਲੇਟਰ ਲੈਬ, ਯੂਐੱਨਡੀਪੀ ਪ੍ਰਮੁੱਖ ਰੋਜ਼ੀਤਾ ਸਿੰਘ, ਨੈਸਕੌਮ (NASSCOM ) 10,000 ਸਟਾਰਟ ਅੱਪ ਡਾਇਰੈਕਟਰ ਕ੍ਰਿਤਿਕਾ ਮੁਰਗੇਸਨ, ਸਟਾਰਟਅੱਪ ਇੰਡੀਆ, ਇਨਵੈਸਟ ਇੰਡੀਆ ਦੇ ਮੁਖੀ ਆਸਥਾ ਗਰੋਵਰ ਅਤੇ ਏਜੀਐੱਨਆਈ, ਇਨਵੈਸਟ  ਇੰਡੀਆ ਦੇ ਉੱਪ ਮੁਖੀ ਰਾਹੁਲ ਨਈਅਰ ਸਮੇਤ ਹੋਰ ਸਖਸ਼ੀਅਤਾਂ ਵਲੋਂ ਸ਼ਿਰਕਤ ਕੀਤੀ ਗਈ ਸੀ।

 

                                                                    *****

 

ਵੀਆਰਆਰਕੇ/ਕੇਪੀ(Release ID: 1638943) Visitor Counter : 209