ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘ਵਿਸ਼ਵ ਯੁਵਾ ਕੌਸ਼ਲ ਦਿਵਸ’ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਸ਼ੁਰੂ ਕੀਤੇ ਗਏ ‘ਸਕਿੱਲ ਇੰਡੀਆ ਮਿਸ਼ਨ’ ਨੂੰ ਅੱਜ ਪੰਜ ਸਾਲ ਹੋ ਗਏ ਹਨ - ਸ਼੍ਰੀ ਅਮਿਤ ਸ਼ਾਹ


ਸ਼੍ਰੀ ਅਮਿਤ ਸ਼ਾਹ ਨੇ ਕਿਹਾ ‘ਸਕਿੱਲ ਇੰਡੀਆ ਮਿਸ਼ਨ’ ਨੇ ਦੇਸ਼ ਦੇ ਨੌਜਵਾਨਾਂ ਵਿੱਚ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ


ਸਕਿੱਲ ਇੰਡੀਆ ਨੌਕਰੀ ਚਾਹੁਣ ਵਾਲਿਆਂ ਨੂੰ ਨੌਕਰੀ ਦੇਣ ਵਾਲਾ ਬਣਨ ਲਈ ਪ੍ਰੋਤਸਾਹਿਤ ਕਰ ਰਿਹਾ ਹੈ, ਇਹ ਨਿਸ਼ਚਿਤ ਰੂਪ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਵੇਗਾ - ਸ਼੍ਰੀ ਅਮਿਤ ਸ਼ਾਹ

Posted On: 15 JUL 2020 3:01PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਿਸ਼ਵ ਯੁਵਾ ਕੌਸ਼ਲ ਦਿਵਸ’ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।  ਆਪਣੇ ਟਵੀਟ ਸੰਦੇਸ਼ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ   ਦੀ ਦੂਰਦਰਸ਼ੀ ਅਗਵਾਈ ਵਿੱਚ ਸ਼ੁਰੂ ਕੀਤੇ ਗਏ ਸਕਿੱਲ ਇੰਡੀਆ ਮਿਸ਼ਨਨੂੰ ਅੱਜ ਪੰਜ ਸਾਲ ਹੋ ਗਏ ਹਨ।  ਕੇਂਦਰੀ ਗ੍ਰਹਿ ਮੰਤਰੀ  ਨੇ ਕਿਹਾ ਕਿ ਸਕਿੱਲ ਇੰਡੀਆ ਮਿਸ਼ਨਦੇਸ਼ ਦੇ ਨੌਜਵਾਨਾਂ ਨੂੰ ਸਹੀ ਸਕਿੱਲ ਸੈੱਟ ਪ੍ਰਦਾਨ ਕਰਕੇ ਉਨ੍ਹਾਂ ਦੀ ਅੰਦਰੂਨੀ ਸਮਰੱਥਾ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾ ਰਿਹਾ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਪੰਜ ਸਾਲ ਵਿੱਚ ਸਕਿੱਲ ਇੰਡੀਆ ਮਿਸ਼ਨਨੇ ਦੇਸ਼ ਦੇ ਨੌਜਵਾਨਾਂ ਵਿੱਚ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।  ਕੇਂਦਰੀ ਗ੍ਰਹਿ ਮੰਤਰੀ  ਨੇ ਕਿਹਾ ਕਿ ਸਕਿੱਲ ਇੰਡੀਆ ਨੌਕਰੀ ਚਾਹੁਣ ਵਾਲਿਆਂ ਨੂੰ ਨੌਕਰੀ ਦੇਣ ਵਾਲਾ ਬਣਨ ਲਈ ਪ੍ਰੋਤਸਾਹਿਤ ਕਰ ਰਿਹਾ ਹੈਮੈਨੂੰ ਪੂਰਾ ਵਿਸ਼ਵਾਸ ਕਿ ਇਹ ਨਿਸ਼ਚਿਤ ਰੂਪ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਵੇਗਾ

 

ਸਕਿੱਲ ਇੰਡੀਆ ਭਾਰਤ ਸਰਕਾਰ ਦੀ ਇੱਕ ਪਹਿਲ ਹੈਜੋ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਕੌਸ਼ਲ  ਨਾਲ ਸਸ਼ਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ ਜੋ ਉਨ੍ਹਾਂ ਨੂੰ ਆਪਣੇ ਕਾਰਜ ਪਰਿਵੇਸ਼ ਵਿੱਚ ਅਧਿਕ ਰੋਜ਼ਗਾਰਪਰਕ ਅਤੇ ਅਧਿਕ ਉਤਪਾਦਕ ਬਣਾਉਂਦੇ ਹਨ।  ਸਕਿੱਲ ਇੰਡੀਆ ਪ੍ਰੋਗਰਾਮ  ਦੇ ਤਹਿਤ ਕਈ ਖੇਤਰਾਂ ਵਿੱਚ ਕੋਰਸ  ਉਪਲੱਬਧ  ਕਰਵਾਏ ਗਏ ਹਨ ਜੋ ਰਾਸ਼ਟਰੀ ਕੌਸ਼ਲ  ਯੋਗਤਾ ਢਾਂਚੇ  ਦੇ ਤਹਿਤ ਉਦਯੋਗ ਅਤੇ ਸਰਕਾਰ ਦੋਨਾਂ ਦੁਆਰਾ ਮਾਨਤਾ ਪ੍ਰਾਪਤ ਮਿਆਰਾਂ ਨਾਲ ਸਬੰਧਿਤ ਹਨ। 

 

https://twitter.com/AmitShah/status/1283300343191764992

 

https://twitter.com/AmitShah/status/1283300433683865601

 

*****

 

 

ਐੱਨਡਬਲਿਊ/ਆਰਕੇ/ਪੀਕੇ/ਡੀਡੀਡੀ/ਏਡੀ


(Release ID: 1638920)