ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਵਿਸ਼‍ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਰੋਜ਼ਾਨਾ ਦਸ ਲੱਖ ਦੀ ਆਬਾਦੀ ‘ਤੇ 140 ਕੋਵਿਡ ਟੈਸਟਾਂ ਦੀ ਸਲਾਹ

ਭਾਰਤ ਵਿੱਚ 22 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਪਹਿਲਾਂ ਤੋਂ ਹੀ ਰੋਜ਼ਾਨਾ ਦਸ ਲੱਖ ਆਬਾਦੀ ‘ਤੇ 140 ਕੋਵਿਡ ਟੈਸਟ ਕਰ ਰਹੇ ਹਨ

ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟਿੰਗ ਦਾ ਅੰਕੜਾ 8994 ਤੋਂ ਜ਼ਿਆਦਾ

Posted On: 15 JUL 2020 12:59PM by PIB Chandigarh

ਵਿਸ਼‍ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਕੋਵਿਡ-19  ਦੇ ਸੰਦਰਭ ਵਿੱਚ ਜਨਤਕ ਸਿਹਤ ਅਤੇ ਸਮਾਜਿਕ ਉਪਾਵਾਂ ਨੂੰ ਸਮਾਯੋਜਿਤ ਕਰਨ ਲਈ ਜਨਤਕ ਸਿਹਤ ਮਾਪਦੰਡ ਤੇ ਆਪਣੇ ਨੋਟ ਵਿੱਚ ਸ਼ੱਕੀ ਮਾਮਲਿਆਂ ਲਈ ਵਿਆਪਕ ਨਿਗਰਾਨੀ ਦੀ ਸਲਾਹ ਦਿੱਤੀ ਹੈ। ਵਿਆਪਕ ਨਿਗਰਾਨੀ ਅਤੇ ਸ਼ੱਕੀ ਮਾਮਲਿਆਂ ਦੇ ਟੈਸਟ ਦੀ ਧਾਰਣਾ ਦੀ ਵਿਆਖਿਆ ਕਰਦੇ ਹੋਏਡਬਲਿਊਐੱਚਓ ਨੇ ਸਲਾਹ ਦਿੱਤੀ ਹੈ ਕਿ ਦੇਸ਼ ਵਿੱਚ ਪ੍ਰਤੀ ਦਸ ਲੱਖ ਦੀ ਆਬਾਦੀ ਤੇ ਰੋਜ਼ਾਨਾ 140 ਟੈਸਟ ਹੋਣੇ ਚਾਹੀਦੇ ਹਨ।

 

ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਗਏ ਕਈ ਤਾਲਮੇਲੀ ਯਤਨਾਂ ਨਾਲਭਾਰਤ ਵਿੱਚ 22 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪਹਿਲਾਂ ਤੋਂ ਹੀ ਰੋਜ਼ਾਨਾ ਦਸ ਲੱਖ ਦੀ ਆਬਾਦੀ ਉੱਤੇ 140 ਤੋਂ ਅਧਿਕ ਕੋਵਿਡ ਟੈਸਟ ਸੰਚਾਲਿਤ ਕਰ ਰਹੇ ਹਨ। ਡਬਲਿਊਐੱਚਓ ਦੇ ਸੁਝਾਅ ਦੇ ਅਨੁਰੂਪ ਟੈਸਟਿੰਗ ਸਮਰੱਥਾ ਵਧਾਉਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਯਮਿਤ ਰੂਪ ਨਾਲ ਸਲਾਹ ਦਿੱਤੀ ਜਾ ਰਹੀ ਹੈ। 

 

Description: States testing more than 140 per day per million.jpg

 

ਦੇਸ਼ ਵਿੱਚ ਕੋਵਿਡ-19 ਦੇ ਟੈਸਟਾਂ ਲਈ ਲੈਬਾਂ ਦਾ ਲਗਾਤਾਰ ਵਧਦਾ ਨੈੱਟਵਰਕ ਟੈਸਟਿੰਗ ਦੀ ਵਧਦੀ ਸੰਖਿਆ ਵਿੱਚ ਮਦਦ ਕਰ ਰਿਹਾ ਹੈ।  ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਸਰਕਾਰੀ ਖੇਤਰ ਦੀਆਂ 865 ਅਤੇ ਪ੍ਰਾਈਵੇਟ ਖੇਤਰ ਦੀਆਂ 358 ਲੈਬਾਂ ਨਾਲ ਕੁੱਲ ਟੈਸਟਿੰਗ ਲੈਬਾਂ ਦੀ ਸੰਖਿਆ 1223 ਹੈ।  ਟੈਸਟ ਲਈ ਸਭ ਤੋਂ ਉੱਤਮ ਮੰਨੇ ਜਾਣ ਵਾਲੇ ਆਰਟੀ ਪੀਸੀਆਰ ਟੈਸਟ ਦੇ ਇਲਾਵਾ ਟਰੂਨੈਟ ਅਤੇ ਸੀਬੀਐੱਨਏਏਟੀ ਦਾ ਇਸ‍ਤੇਮਾਲ ਵੀ ਟੈਸਟ ਸੁਵਿਧਾਵਾਂ ਨੂੰ ਵਧਾਉਣ ਲਈ ਕੀਤਾ ਜਾ ਰਿਹਾ ਹੈ। 

 

•          ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :  633 ( ਸਰਕਾਰੀ :  391  +  ਪ੍ਰਾਈਵੇਟ : 242 )

•          ਟਰੂਨੈਟ ਅਧਾਰਿਤ ਟੈਸਟ ਲੈਬਾਂ :  491  ( ਸਰਕਾਰ :  439  +  ਪ੍ਰਾਈਵੇਟ :  52 )

•          ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  99  ( ਸਰਕਾਰੀ :  35  +  ਪ੍ਰਾਈਵੇਟ :  64 )

 

ਲੈਬਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।  ਜਨਵਰੀ 2020 ਵਿੱਚ ਜਿੱਥੇ ਇੱਕ ਲੈਬ ਸੀ ਉੱਥੇ ਹੀ ਮਾਰਚ 2020 ਵਿੱਚ ਵਧ ਕੇ 121 ਹੋ ਗਈਆਂ ਅਤੇ ਹੁਣ ਇਨ੍ਹਾਂ ਦੀ ਸੰਖਿਆ 1223 ਹੋ ਚੁੱਕੀ ਹੈ।

 

ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦਾ ਪਤਾ ਲਗਾਉਣ ਲਈ 3,20,161 ਸੈਂਪਲ ਟੈਸਟ ਕੀਤੇ ਗਏ ਹਨ।  ਹੁਣ ਤੱਕ ਟੈਸਟ ਕੀਤੇ ਗਏ ਸੈਂਪਲਾਂ ਦੀ ਕੁੱਲ ਸੰਖਿਆ 1,24,12,664 ਹੋ ਚੁੱਕੀ ਹੈ।  ਭਾਰਤ ਵਿੱਚ ਪ੍ਰਤੀ ਦਸ ਲੱਖ ਦੀ ਆਬਾਦੀ ਤੇ ਟੈਸਟ ਦੀ ਦਰ ਲਗਾਤਾਰ ਵਧ ਰਹੀ ਹੈ।  ਅੱਜ ਇਹ ਅੰਕੜਾ  8994.7 ਨੂੰ ਛੂਹ ਚੁੱਕਿਆ ਹੈ।  14 ਜੁਲਾਈ 2020 ਨੂੰਇੱਕ ਹੀ ਦਿਨ ਵਿੱਚ 3.2 ਲੱਖ ਤੋਂ ਅਧਿਕ ਟੈਸਟ ਕੀਤੇ ਗਏ ਸਨ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ਤੇ ਉਪਲੱਬਧ ਹੈ।

 

****

 

ਐੱਮਵੀ/ਐੱਸਜੀ


(Release ID: 1638754) Visitor Counter : 241