ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸੰਕਟ ਨੂੰ ਅਵਸਰ ਵਿੱਚ ਬਦਲਣਾ- ਡਾ. ਹਰਸ਼ ਵਰਧਨ ਨੇ ਆਸਟ੍ਰੇਲੀਆ ਦੇ ਸਿਹਤ ਮੰਤਰੀ ਨਾਲ ਕੋਵਿਡ-19 ਦੇ ਪ੍ਰਬੰਧਨ ਸਮੇਤ ਦੁਵੱਲੇ ਸਿਹਤ ਸਹਿਯੋਗ ਬਾਰੇ ਚਰਚਾ ਕੀਤੀ
Posted On:
14 JUL 2020 2:42PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਇੱਥੇ ਦੁਵੱਲੇ ਸਿਹਤ ਸਹਿਯੋਗ ਬਾਰੇ ਚਰਚਾ ਕਰਨ ਲਈ ਆਪਣੇ ਆਸਟ੍ਰੇਲੀਅਨ ਹਮਰੁਤਬਾ ਸ਼੍ਰੀ ਗ੍ਰੈਗਰੀ ਐਂਡਰਿਊ ਹੰਟ (Mr. Gregory Andrew Hunt) ਨਾਲ ਡਿਜੀਟਲੀ ਗੱਲਬਾਤ ਕੀਤੀ।
ਭਾਰਤ ਅਤੇ ਆਸਟ੍ਰੇਲੀਆ ਨੇ 10 ਅਪ੍ਰੈਲ, 2017 ਨੂੰ ਸਿਹਤ ਅਤੇ ਮੈਡੀਸਿਨ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ। ਇਸ ਸਹਿਮਤੀ ਪੱਤਰ ਵਿੱਚ ਆਪਸੀ ਹਿਤ ਵਾਲੇ ਖੇਤਰ ਜਿਵੇਂ ਕਿ ਮਲੇਰੀਆ ਅਤੇ ਤਪਦਿਕ ਜਿਹੇ ਸੰਕ੍ਰਮਿਕ ਰੋਗਾਂ, ਮਾਨਸਿਕ ਸਿਹਤ ਅਤੇ ਗ਼ੈਰ-ਸੰਕ੍ਰਮਿਕ ਰੋਗਾਂ ਜਿਹੇ ਸੰਚਾਰਿਤ ਰੋਗਾਂ ਦਾ ਪ੍ਰਬੰਧਨ, ਰੋਗਾਣੂਨਾਸ਼ਕ ਪ੍ਰਤੀਰੋਧਤਾ,ਫਾਰਮਾਸਿਊਟੀਕਲਸ, ਟੀਕਿਆਂ ਅਤੇ ਮੈਡੀਕਲ ਉਪਕਰਣਾਂ ਦੀ ਰੈਗੂਲੇਸ਼ਨ ਅਤੇ ਸਿਹਤ ਬੁਨਿਆਦੀ ਢਾਂਚੇ ਦੀ ਡਿਜੀਟਾਈਜ਼ੇਸ਼ਨ ਆਦਿ ਸ਼ਾਮਲ ਹਨ। ਸਹਿਮਤੀ ਪੱਤਰ ਵਿੱਚ ਵਰਤਮਾਨ ਕੋਵਿਡ ਮਹਾਮਾਰੀ ਜਿਹੀਆਂ ਜਨਤਕ ਸਿਹਤ ਐਮਰਜੈਂਸੀਆਂ ਦਾ ਰਿਸਪਾਂਸ ਵੀ ਸ਼ਾਮਲ ਹੈ।
ਸ਼ੁਰੂ ਵਿੱਚ, ਡਾ ਹਰਸ਼ ਵਰਧਨ ਨੇ ਸ਼੍ਰੀ ਗ੍ਰੈਗਰੀ ਹੰਟ ਦੀ ਸੰਸਥਾ ਦੁਆਰਾ ਆਟਿਜ਼ਮ ਤੋਂ ਪੀੜਿਤ ਬੱਚਿਆਂ ਲਈ 5 ਕਿਲੋਮੀਟਰ ਦੀ ਦੌੜ ਅਤੇ ਕਿਸ਼ੋਰ ਅਵੱਸਥਾ ਵਿੱਚ ਸ਼ੂਗਰ ਰੋਗ ਪ੍ਰਤੀ ਜਾਗਰੂਕਤਾ ਲਿਆਉਣ ਜਿਹੇ ਚੈਰਿਟੀ ਆਯੋਜਨਾਂ ਦੀ ਡੂੰਘੀ ਪ੍ਰਸ਼ੰਸਾ ਕੀਤੀ। ਇਕੱਠੇ ਕੰਮ ਕਰਨ ਦੀ ਲੋੜ ਬਾਰੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ ਕਿ “ਜੇਕਰ ਆਸਟ੍ਰੇਲੀਆ ਵਿਕਸਿਤ ਦੇਸ਼ਾਂ ਵਿੱਚੋਂ ਬਿਹਤਰੀਨ ਸਿਹਤ ਦੇਖਭਾਲ਼ ਪ੍ਰਣਾਲੀ ਵਾਲਾ ਦੇਸ਼ ਹੈ ਤਾਂਭਾਰਤ ਇਸ ਖੇਤਰ ਵਿੱਚ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧਣ ਵਾਲਾ ਦੇਸ਼ ਹੈ ਅਤੇ ਉਮੀਦ ਹੈ ਕਿ ਅਗਲੇ 10 ਸਾਲਾਂ ਵਿੱਚ ਇਹ 275 ਬਿਲੀਅਨ ਡਾਲਰ ਦੇ ਅੰਕੜੇ ਨੂੰ ਛੂਹ ਸਕਦਾ ਹੈ। ਗਲੋਬਲ ਅਰਥਵਿਵਸਥਾ ਵਿੱਚ ਚਾਹੇ ਕੋਈ ਵੀ ਸਮੱਸਿਆ ਕਿਉਂ ਨਾ ਆ ਜਾਵੇ, ਭਾਰਤ ਦੀ ਘਰੇਲੂ ਮੰਗ ਤੋਂ ਹੀ ਵਿਕਾਸ ਨੂੰ ਗਤੀ ਮਿਲਣ ਦੀ ਉਮੀਦ ਹੈ। ਭਾਰਤ ਖੋਜ ਤੇ ਵਿਕਾਸ ਅਤੇ ਮੈਡੀਕਲ ਟੂਰਿਜ਼ਮ ਵਿੱਚ ਵੀ ਅਪਾਰ ਅਵਸਰਾਂ ਦੀ ਪੇਸ਼ਕਸ਼ ਕਰਦਾ ਹੈ। ” ਉਨ੍ਹਾਂ ਅੱਗੇ ਕਿਹਾ ਕਿ ਆਯੁਰਵੇਦ ਅਤੇ ਯੋਗ ਜਿਹੀਆਂ ਭਾਰਤ ਦੀਆਂ ਰਵਾਇਤੀ ਸੰਪੂਰਨ ਚਿਕਿਤਸਾ ਪ੍ਰਣਾਲੀਆਂ ਆਸਟ੍ਰੇਲੀਆ ਨੂੰ ਮੋਟਾਪੇ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ 'ਤੇ ਰੋਕ ਲਗਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ।
ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਦਰ ਮੋਦੀ ਦੇ ʻਇੱਕ ਸਮਾਜਿਕ ਅੰਦੋਲਨ ਵਜੋਂ ਸਿਹਤ' ਦ੍ਰਿਸ਼ਟੀਕੋਣ ਦੀ ਵਿਆਖਿਆ ਕੀਤੀ। ਉਨ੍ਹਾਂ ਦੱਸਿਆ ਕਿ 'ਭਾਰਤ ਦੀ ਯੂਨੀਵਰਸਲ ਸਿਹਤ ਦੇਖਭਾਲ਼ ਕਵਰੇਜ (ਆਯੁਸ਼ਮਾਨ ਭਾਰਤ ਦੇ ਤਹਿਤ) 100 ਮਿਲੀਅਨ ਪਰਿਵਾਰਾਂ ਨੂੰ ਕਵਰ ਕਰਦੀ ਹੈ; ਇਕੱਲੇ ਪਿਛਲੇ ਸਾਲ ਵਿੱਚ ਹੀ 10 ਮਿਲੀਅਨ ਵਿਅਕਤੀਆਂ ਨੂੰ ਇਸ ਦਾ ਲਾਭ ਮਿਲਿਆ ਹੈ; ਭਾਰਤ ਸਾਲ 2025 ਤੱਕ ਟੀਬੀ ਨੂੰ ਖ਼ਤਮ ਕਰਨ ਲਈ ਪ੍ਰਤੀਬੱਧ ਹੈ; ਭਾਰਤ ਨੇ ਗ਼ੈਰ-ਸੰਚਾਰੀ ਰੋਗਾਂ ਜਿਵੇਂ ਕਿ ਹਾਈਪਰ ਟੈਨਸ਼ਨ, ਛਾਤੀ, ਫੇਫੜੇ, ਗਲੇ ਅਤੇ ਮੂੰਹ, ਆਦਿ ਦੇ ਕੈਂਸਰ, ਦੀ ਵੱਡੇ ਪੱਧਰ 'ਤੇ ਜਾਂਚ ਲਈ ਪ੍ਰਯਤਨ ਕੀਤੇ ਹਨ; ਭਾਰਤ ਨੇ ਸਿਹਤ ਸੈਕਟਰ ਨੂੰ ਆਧੁਨਿਕ ਬਣਾਉਣ ਅਤੇ ਆਖ਼ਰੀ ਨਾਗਰਿਕ ਤੱਕਵੀ ਸੁਚਾਰੂ ਢੰਗ ਨਾਲਸੇਵਾਵਾਂ ਪਹੁੰਚਾਉਣ ਲਈ ਡਿਜੀਟਲ ਹੈਲਥ ਬਲਿਊਪ੍ਰਿੰਟ ਨੂੰ ਲਾਗੂ ਕਰਨ ਲਈ ਵੀ ਕਦਮ ਚੁੱਕੇ ਹਨ; ਕਿਫਾਇਤੀ ਦਵਾਈਆਂ ਅਤੇ ਭਰੋਸੇਮੰਦ ਇਮਪਲਾਂਟ (ਅਮਰਿਤ) ਪ੍ਰੋਗਰਾਮ ਦੇ ਤਹਿਤ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਕਿਫਾਇਤੀ ਦਵਾਈਆਂ ਉਪਲੱਬਧ ਕਰਾਈਆਂ ਜਾਂਦੀਆਂ ਹਨ ਜਿਹੜੀਆਂ ਕੈਂਸਰ ਅਤੇ ਕਾਰਡੀਓਵੈਸਕੁਲਰ ਬਿਮਾਰੀਆਂ ਦਾ ਉਪਚਾਰ ਕਰ ਸਕਦੀਆਂ ਹਨ।ʼ ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ “ਸੰਪੂਰਨ ਸਰਕਾਰ” ਦੇ ਦ੍ਰਿਸ਼ਟੀਕੋਣ ਨੇ 400 ਮਿਲੀਅਨ ਲੋਕਾਂ ਦੇ ਵਿੱਤੀ ਸਮਾਵੇਸ਼ਨ ਨੂੰ ਸਮਰੱਥ ਬਣਾਇਆ ਅਤੇ ਸਿਹਤ ਦੇਖਭਾਲ਼ ਤੱਕ ਉਨ੍ਹਾਂ ਦੀ ਪਹੁੰਚ ਨੂੰ ਸੰਭਵ ਬਣਾਇਆ।
ਸ਼੍ਰੀ ਹੰਟ ਨੇ ਓਸ ਭਰੋਸੇ ਦੀ ਗੱਲ ਕੀਤੀ ਜੋ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਤੀ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੀ ਯੂਨੀਵਰਸਲ ਟੈਲੀਮੈਡੀਸਿਨ ਨੇ ਹੁਣ ਤੱਕ 19 ਮਿਲੀਅਨ ਮਾਮਲਿਆਂ ਨਾਲ ਨਿਪਟਣ ਵਿੱਚ ਸਹਾਇਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਨਤਕ ਅਤੇ ਨਿਜੀ ਹਸਪਤਾਲਾਂ ਰਾਹੀਂ ਸਿਹਤ ਬੁਨਿਆਦੀ ਢਾਂਚੇ 'ਤੇ ਫੋਕਸ ਕਰਨਾ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਤੱਕ ਪਹੁੰਚ ਕਰਨਾ ਅਜਿਹੇ ਮਾਡਲ ਹਨ ਜਿਨ੍ਹਾਂ ਨੂੰ ਅਪਣਾਏ ਜਾਣ ਦੀ ਲੋੜ ਹੈ। ਵਿਸ਼ਵ ਵਿੱਚ ਕਿਫਾਇਤੀ ਜੈਰਨਿਕ ਦਵਾਈਆਂ ਦੀ ਸਪਲਾਈ ਵਿੱਚ ਭਾਰਤ ਦੀ ਵੱਡੀ ਭੂਮਿਕਾ ਨੂੰ ਸਵੀਕਾਰ ਕਰਦਿਆਂ, ਉਨ੍ਹਾਂ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਭਾਰਤ ਜੀਨੋਮਿਕਸ ਅਤੇ ਸਟੈੱਮ ਸੈੱਲ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਦੁਰਲੱਭ ਬਿਮਾਰੀਆਂ ਲਈ ਨਵੀਂ ਦਵਾਈਆਂ ਦੀ ਖੋਜ ਕਰਨ ਵਿੱਚ ਆਸਟ੍ਰੇਲੀਆ ਦੀ ਸਹਾਇਤਾ ਕਰ ਸਕਦਾ ਹੈ।
ਮਹਾਮਾਰੀ ਦੀ ਰੋਕਥਾਮ ਅਤੇ ਪ੍ਰਬੰਧਨ ਵਿੱਚ ਭਾਰਤ ਦੀ ਮੈਡੀਕਲ ਕਮਿਊਨਿਟੀ ਦੀ ਭੂਮਿਕਾ ਬਾਰੇ ਵਿਸਤਾਰ ਵਿਚ ਦੱਸਦਿਆਂ ਡਾ. ਹਰਸ਼ ਵਰਧਨ ਨੇ ਨੋਟ ਕੀਤਾ ਕਿ ਭਾਰਤ ਦੇ ਡਾਕਟਰੀ ਪੇਸ਼ੇਵਰਾਂ, ਪੈਰਾਮੈਡੀਕਸ ਅਤੇ ਵਿਗਿਆਨੀਆਂ ਨੇ ਕੋਵਿਡ-19ʼਤੇ ਨਿਯੰਤ੍ਰਣ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਉਹ ਦਵਾਈਆਂ ਦੀ ਖੋਜ ਅਤੇ ਮੌਜੂਦਾ ਦਵਾਈਆਂ ਨੂੰ ਮੁੜ-ਪ੍ਰਸਤਾਵਿਤ ਕਰਨ ਵਿੱਚ ਸਹਾਇਤਾ ਕਰ ਰਹੇ ਹਨ। ਉਨ੍ਹਾਂ ਨੇ ਬਿਮਾਰੀਆਂ ਦੀ ਸ਼ੁਰੂਆਤ ਅਵਸਰ ਹੀ ਵਾਇਰਸ ਨੂੰ ਆਈਸੋਲੇਟ ਵੀ ਕਰ ਲਿਆ ਹੈ ਅਤੇ ਜੀਨੋਮ ਸੀਕਵੈਂਸਿੰਗ ਦੀ ਵਰਤੋਂ ਕਰਦਿਆਂ ਵਾਇਰਸ ਦਾ ਅਧਿਐਨ ਕਰਨ ਵਿਚ ਲਗੇ ਹੋਏ ਹਨ। ਉਨ੍ਹਾਂ ਅੱਗੇ ਕਿਹਾ, “ਜਨਵਰੀ 2020 ਵਿੱਚ ਵਾਇਰਸ ਦੀ ਜਾਂਚ ਕਰਨ ਲਈ ਸਿਰਫ ਇੱਕ ਲੈਬ ਤੋਂ ਲੈ ਕੇ, ਹੁਣ ਭਾਰਤ ਵਿੱਚ, ਦੇਸ਼ ਭਰ ਵਿੱਚ 1200 ਤੋਂ ਵੱਧ ਲੈਬਾਂ ਹਨ ਜੋ ਲੋਕਾਂ ਦੀਵਿਆਪਕ ਟੈਸਟਿੰਗ ਵਿੱਚ ਸਹਾਇਤਾ ਕਰ ਰਹੀਆਂ ਹਨ। ਭਾਰਤ ਵਿੱਚ ਦਵਾਈ ਬਣਾਉਣ ਵਾਲਿਆਂ ਨੇ ਭਾਰਤ ਨੂੰ 140 ਦੇਸ਼ਾਂ ਨੂੰ ਹਾਈਡ੍ਰੋਕਸੀਕਲੋਰੋਕੁਈਨ ਸਪਲਾਈ ਕਰਨ ਦੇ ਸਮਰੱਥ ਬਣਾਇਆ ਹੈ।”
ਸਿਹਤ ਮੰਤਰੀਆਂ ਨੇ ਸਿਹਤ ਅਤੇ ਹੋਰ ਸਾਂਝੇ ਹਿਤਾਂ ਦੇ ਖੇਤਰ ਵਿੱਚ ਸੰਯੁਕਤ ਤੌਰ ʼਤੇ ਕੰਮ ਕਰਦੇ ਰਹਿਣ ਲਈ ਸਹਿਮਤੀ ਜਤਾਈ।
****
ਐੱਮਵੀ
(Release ID: 1638658)
Visitor Counter : 247
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Odia
,
Tamil
,
Telugu
,
Malayalam