ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਸੁਰੱਖਿਅਤ ਸਫਰ ਸੁਨਿਸ਼ਚਿਤ ਕਰਨ ਲਈ ਪੋਸਟ ਕੋਵਿਡ ਕੋਚ ਬਣਾਇਆ
ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਇੱਕ ਪੋਸਟ ਕੋਵਿਡ ਕੋਚ ਤਿਆਰ ਕੀਤਾ ਹੈ
ਪੋਸਟ ਕੋਵਿਡ ਕੋਚ ਵਿੱਚ ਹੈਂਡਸਫ੍ਰੀ ਸੁਵਿਧਾਵਾਂ, ਕੌਪਰ ਕੋਟਿੰਗ ਵਾਲੀ ਰੇਲਿੰਗ ਤੇ ਚਿਟਕਣੀ, ਪਲਾਜ਼ਮਾ ਏਅਰ ਪਿਊਰੀਫਾਇਰ ਦੇ ਇਲਾਵਾ ਟਾਈਟੇਨੀਅਮ ਡਾਇ-ਆਕਸਾਈਡ ਕੋਟਿੰਗ ਵੀ ਕੀਤੀ ਗਈ ਹੈ
Posted On:
14 JUL 2020 2:26PM by PIB Chandigarh
ਭਾਰਤੀ ਰੇਲਵੇ ਨੇ ਕੋਵਿਡ -19 ਵਾਇਰਸ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਕਈ ਉਪਾਅ ਅਤੇ ਕਦਮ ਉਠਾਏ ਹਨ। ਕੋਵਿਡ -19 ਵਿਰੁੱਧ ਸਖਤੀ ਨਾਲ ਲੜਾਈ ਨੂੰ ਜਾਰੀ ਰੱਖਦਿਆਂ, ਭਾਰਤੀ ਰੇਲਵੇ ਦੀ ਉਤਪਾਦਨ ਇਕਾਈ ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਕੋਵਿਡ-19 ਨਾਲ ਲੜਨ ਲਈ ਇੱਕ ਪੋਸਟ ਕੋਵਿਡ ਕੋਚ ਤਿਆਰ ਕੀਤਾ ਹੈ। ਇਸ ਪੋਸਟ ਕੋਵਿਡ ਕੋਚ ਨੂੰ ਯਾਤਰੀਆਂ ਲਈ ਹੈਂਡਸਫ੍ਰੀ ਸੁਵਿਧਾਵਾਂ, ਕੌਪਰ ਕੋਟਿੰਗ ਵਾਲੀ ਰੇਲਿੰਗ ਤੇ ਚਿਟਕਣੀ, ਪਲਾਜ਼ਮਾ ਏਅਰ ਪਿਊਰੀਫਾਇਰ ਦੇ ਇਲਾਵਾ ਟਾਈਟੇਨੀਅਮ ਡਾਇ-ਆਕਸਾਈਡ ਕੋਟਿੰਗ ਨਾਲ ਤਿਆਰ ਕੀਤਾ ਗਿਆ ਹੈ।
ਪੋਸਟ ਕੋਵਿਡ ਕੋਚ ਦੀਆਂ ਨਿਮਨਲਿਖਤ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ:
1. ਹੈਂਡਸਫ੍ਰੀ ਸੁਵਿਧਾਵਾਂ: ਪੋਸਟ ਕੋਵਿਡ ਕੋਚ ਵਿੱਚ ਹੈਂਡਸਫ੍ਰੀ (ਛੂਹਣ ਤੋਂ ਬਿਨਾ ਵਾਲੀਆਂ) ਸੁਵਿਧਾਵਾਂ ਜਿਵੇਂ ਕਿ ਪੈਰ ਨਾਲ ਚਲਣ ਵਾਲੀਆਂ ਪਾਣੀ ਦੀਆਂ ਟੂਟੀਆਂ ਅਤੇ ਸਾਬਣ ਡਿਸਪੈਂਸਰ, ਪੈਰ ਨਾਲ ਖੁੱਲਣ ਵਾਲਾ ਟਾਇਲਟ ਦਾ ਦਰਵਾਜਾ (ਬਾਹਰ), ਪੈਰ ਤੋਂ ਚਲਣ ਵਾਲਾ ਫਲੱਸ਼ ਵਾਲਵ, ਪੈਰਾਂ ਨਾਲ ਖੁੱਲਣ ਵਾਲੇ ਟਾਇਲਟ ਦਰਵਾਜ਼ਿਆਂ ਦੇ ਕੁੰਡੇ, ਪੈਰਾਂ ਨਾਲ ਚਲਣ ਵਾਲੀਆਂ ਪਾਣੀ ਦੀਆਂ ਟੂਟੀਆਂ ਅਤੇ ਪੈਰ ਨਾਲ ਚਲਣ ਵਾਲੀ ਟੂਟੀ ਦੇ ਨਾਲ ਹੇਠ ਧੋਣ ਲਈ ਵਾਸ਼ਬੇਸਿਨ ਅਤੇ ਬਾਂਹ ਨਾਲ ਖੁੱਲ੍ਹਣ ਵਾਲਾ ਕੰਪਾਰਟਮੈਂਟ ਦਰਵਾਜ਼ਾ ਆਦਿ ਹਨ।
2. ਕੌਪਰ ਕੋਟਿੰਗ ਵਾਲੀ ਰੇਲਿੰਗ ਤੇ ਚਿਟਕਣੀ: ਪੋਸਟ ਕੋਵਿਡ ਕੋਚ ਵਿੱਚ ਕੌਪਰ ਕੋਟਿੰਗ ਵਾਲੀਆਂ ਰੇਲਿੰਗਾਂ ਤੇ ਚਿਟਕਣੀਆਂ ਲਗਾਈਆਂ ਗਈਆਂ ਹਨ ਕਿਉਂਕਿ ਕੌਪਰ ਆਪਣੇ ਉੱਪਰ ਲਗੇ ਵਾਇਰਸ ਨੂੰ ਕੁਝ ਘੰਟਿਆਂ ਦੇ ਅੰਦਰ ਕਮਜ਼ੋਰ ਕਰ ਦਿੰਦਾ ਹੈ। ਕੌਪਰ ਵਿੱਚ ਮਾਈਕਰੋਬਾਇਲ-ਰੋਧੀ ਗੁਣ ਹੁੰਦੇ ਹਨ। ਜਦੋਂ ਵਿਸ਼ਾਣੂ ਤਾਂਬੇ 'ਤੇ ਲਗਦਾ ਹੈ, ਆਇਨ ਪੈਥੋਜਨ ਵਿੱਚ ਧਮਾਕਾ ਕਰਦਾ ਹੈ ਅਤੇ ਉਸ ਦੇ ਡੀਐੱਨਏ ਅਤੇ ਆਰਐੱਨਏ ਨੂੰ ਵਾਇਰਸ ਦੇ ਅੰਦਰ ਹੀ ਨਸ਼ਟ ਕਰ ਦਿੰਦਾ ਹੈ।
3. ਪਲਾਜ਼ਮਾ ਏਅਰ ਪਿਊਰੀਫਾਇਰ: ਪੋਸਟ ਕੋਵਿਡ ਕੋਚ ਦੇ ਏਸੀ ਵਾਲੇ ਖਾਨੇ ਵਿੱਚ ਪਲਾਜ਼ਮਾ ਏਅਰ ਪਿਊਰੀਫਾਇਰ ਉਪਕਰਣ ਦੀ ਵਿਵਸਥਾ ਹੈ। ਇਹ ਪਲਾਜ਼ਮਾ ਏਅਰ ਪਿਊਰੀਫਾਇਰ ਉਪਕਰਣ ਏਸੀ ਕੋਚ ਦੇ ਅੰਦਰ ਦੀ ਹਵਾ ਅਤੇ ਸਤਹ ਨੂੰ ਆਇਓਨਾਈਜ ਪ੍ਰਕਿਰਿਆ ਵਰਤ ਕੇ ਸ਼ੁੱਧ ਕਰਦਾ ਹੈ, ਜਿਸ ਨਾਲ ਕੋਚ ਨੂੰ ਕੋਵਿਡ -19 ਅਤੇ ਕਣ ਪਦਾਰਥ ਰੋਧਕ ਬਣਾਇਆ ਜਾ ਸਕਦਾ ਹੈ।ਇਹ ਵਿਵਸਥਾ ਆਇਨਾਂ ਦੇ ਗਾੜ੍ਹੇਪਣ ਨੂੰ 100 ਆਇਨਾਂ / ਸੇਂਟੀਮੀਟਰ3 ਤੋਂ 6000 ਆਇਨਾਂ / ਸੇਂਟੀਮੀਟਰ ਤੋਂ ਵੀ ਜ਼ਿਆਦਾ ਸੁਧਾਰ ਸਕਦੀ ਹੈ।
4. ਟਾਈਟੇਨੀਅਮ ਡਾਇ-ਆਕਸਾਈਡ ਦੀ ਪਰਤ: ਪੋਸਟ ਕੋਵਿਡ ਕੋਚ ਵਿੱਚ ਟਾਈਟੇਨੀਅਮ ਡਾਇਆਕਸਾਈਡ ਦੀ ਪਰਤ ਚੜ੍ਹਾਈ ਜਾਂਦੀ ਹੈ। ਨੈਨੋ ਬਣਤਰ ਵਾਲੀ ਟਾਈਟੇਨੀਅਮ ਡਾਇਆਕਸਾਈਡ ਦੀ ਪਰਤ ਫੋਟੋਐਕਟਿਵ ਸਮੱਗਰੀ ਦੇ ਤੌਰ ‘ਤੇ ਕੰਮ ਕਰਦੀ ਹੈ। ਇਹ ਵਾਤਾਵਰਣ ਅਨੁਕੂਲਿਤ ਪਾਣੀ-ਅਧਾਰਿਤ ਪਰਤ ਹੈ ਜੋ ਵਾਇਰਸ, ਬੈਕਟੀਰੀਆ, ਉੱਲੀ ਅਤੇ ਫਫੂੰਦ ਦੇ ਵਾਧੇ ਨੂੰ ਖਤਮ ਕਰਦੀ ਹੈ ਅਤੇ ਸਭ ਤੋਂ ਮਹੱਤਵਪੂਰਨ ਅੰਦਰੂਨੀ ਹਵਾ ਦੀ ਗੁਣਵਤਾ ਨੂੰ ਵਧਾਉਂਦੀ ਹੈ। ਇਹ ਗ਼ੈਰ-ਜ਼ਹਿਰੀਲੀ ਹੈ ਅਤੇ ਸੰਯੁਕਤ ਰਾਜ ਅਮਰੀਕਾ ਦੇ ਖ਼ੁਰਾਕ ਅਤੇ ਦਵਾਈਆਂ ਦੇ ਪ੍ਰਸ਼ਾਸ਼ਨ (ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ), ਸੀਈ ਪ੍ਰਮਾਣਿਤ ਹੈ। ਟੀਆਈਓ 2 ਨੂੰ ਇਕ ਸੁਰੱਖਿਅਤ ਪਦਾਰਥ ਮੰਨਿਆ ਜਾਂਦਾ ਹੈ ਅਤੇ ਇਹ ਮਨੁੱਖਾਂ ਲਈ ਨੁਕਸਾਨਦੇਹ ਨਹੀਂ ਹੈ। ਇਹ ਟਾਈਟੇਨੀਅਮ ਡਾਇਆਕਸਾਈਡ ਦੀ ਪਰਤ ਵਾਸ਼ਬੇਸਿਨ, ਟਾਇਲਟ, ਸੀਟਾਂ ਅਤੇ ਬਰਥ, ਸਨੈਕ ਟੇਬਲ, ਕੱਚ ਦੀ ਖਿੜਕੀ, ਫਰਸ਼, ਲਗਭਗ ਹਰ ਸਤਹ 'ਤੇ ਚੜ੍ਹਾਈ ਗਈ ਹੈ,ਜੋ ਮਨੁੱਖੀ ਸੰਪਰਕ ਵਿੱਚ ਆਉਂਦੀ ਹੈ। ਇਸ ਪਰਤ ਦਾ ਪ੍ਰਭਾਵਸ਼ਾਲੀ ਸਮਾਂ 12 ਮਹੀਨੇ ਹੈ।
******
ਡੀਜੇਐੱਨ/ਐੱਸਜੀ/ਐੱਮਕੇਵੀ
(Release ID: 1638657)
Visitor Counter : 304