ਖੇਤੀਬਾੜੀ ਮੰਤਰਾਲਾ

ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਵਿੱਚ ਲਗਭਗ 3 ਲੱਖ ਹੈਕਟੇਅਰ ਰਕਬੇ ਵਿੱਚ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਅਭਿਆਨ ਚਲਾਏ ਗਏ

12-13 ਜੁਲਾਈ ਦੌਰਾਨ ਰਾਜਸਥਾਨ ਦੇ 7 ਜ਼ਿਲ੍ਹਿਆਂ, ਉੱਤਰ ਪ੍ਰਦੇਸ਼ ਦੇ ਸੀਤਾਪੁਰ ਅਤੇ ਗੋਂਡਾ ਜ਼ਿਲ੍ਹਿਆਂ ਵਿੱਚ ਅਤੇ ਹਰਿਆਣਾ ਦੇ ਮਹੇਂਦਰਗੜ੍ਹ ਤੇ ਭਿਵਾਨੀ ਜ਼ਿਲ੍ਹਿਆਂ ਵਿੱਚ 26 ਥਾਵਾਂ ’ਤੇ ਕੰਟਰੋਲ ਅਭਿਆਨ ਚਲਾਏ ਗਏ

Posted On: 14 JUL 2020 2:15PM by PIB Chandigarh

11 ਅਪ੍ਰੈਲ, 2020 ਤੋਂ 12 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਟਿੱਡੀ ਸਰਕਲ ਦਫ਼ਤਰਾਂ (ਐੱਲਸੀਓ) ਦੁਆਰਾ ਰਾਜ ਦੇ 1,60,658 ਹੈਕਟੇਅਰ ਖੇਤਰਾਂ ਵਿੱਚ ਕੰਟਰੋਲ ਕਾਰਜ ਚਲਾਏ ਜਾ ਚੁੱਕੇ ਹਨ। 12 ਜੁਲਾਈ 2020 ਤੱਕ ਰਾਜ ਸਰਕਾਰਾਂ ਦੁਆਰਾ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਰਾਜਾਂ ਦੇ 1,36,781 ਹੈਕਟੇਅਰ ਖੇਤਰਾਂ ਵਿੱਚ ਕੰਟਰੋਲ ਅਭਿਆਨ ਚਲਾਏ ਜਾ ਚੁੱਕੇ ਹਨ।

 

12-13 ਜੁਲਾਈ, 2020 ਦੀ ਵਿਚਕਾਰਲੀ ਰਾਤ ਨੂੰ ਐੱਲਸੀਓ ਦੁਆਰਾ ਰਾਜਸਥਾਨ ਦੇ 7 ਜ਼ਿਲ੍ਹਿਆਂ ਜਿਵੇਂ ਕਿ ਬਾੜਮੇਰ, ਜੈਸਲਮੇਰ, ਜੋਧਪੁਰ, ਬੀਕਾਨੇਰ, ਸ਼੍ਰੀਗੰਗਾਨਗਰ, ਚੁਰੂ, ਝੁੰਝੁਨੂ ਅਤੇ ਅਲਵਰ ਦੇ 26 ਸਥਾਨਾਂ, ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ 1 ਸਥਾਨ ਅਤੇ ਹਰਿਆਣਾ ਵਿੱਚ ਮਹੇਂਦਰਗੜ੍ਹ ਅਤੇ ਭਿਵਾਨੀ ਜ਼ਿਲ੍ਹਿਆਂ ਵਿੱਚ 2 ਥਾਵਾਂ 'ਤੇ ਕੰਟਰੋਲ ਅਭਿਆਨ ਚਲਾਏ ਗਏ। ਇਸ ਤੋਂ ਇਲਾਵਾ ਰਾਜ ਦੇ ਖੇਤੀਬਾੜੀ ਵਿਭਾਗ ਨੇ 12- 13 ਜੁਲਾਈ, 2020 ਦੀ ਦਰਮਿਆਨੀ ਰਾਤ ਨੂੰ ਹਰਿਆਣਾ ਦੇ ਭਿਵਾਨੀ ਅਤੇ ਮਹੇਂਦਰਗੜ੍ਹ ਜ਼ਿਲ੍ਹਿਆਂ ਵਿੱਚ 2 ਥਾਵਾਂ ਅਤੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਅਤੇ ਗੋਂਡਾ ਜ਼ਿਲ੍ਹਿਆਂ ਵਿੱਚ 2 ਥਾਵਾਂ ਤੇ ਟਿੱਡੀਆਂ ਦੀ ਛੋਟੇ ਸਮੂਹਾਂ ਵਿੱਚ ਫੈਲੀ ਹੋਈ ਅਬਾਦੀ ਨੂੰ ਕੰਟਰੋਲ ਕਰਨ ਲਈ ਕਾਰਜ ਚਲਾਏ।

 

ਇਸ ਸਮੇਂ ਸਪਰੇਅ ਵਾਹਨਾਂ ਵਾਲੀਆਂ 60 ਕੰਟਰੋਲ ਟੀਮਾਂ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਤੈਨਾਤ ਹਨ ਅਤੇ 200 ਤੋਂ ਵੱਧ ਕੇਂਦਰ ਸਰਕਾਰ ਦੇ ਕਰਮਚਾਰੀ ਟਿੱਡੀ ਕੰਟਰੋਲ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ, 20 ਸਪਰੇਅ ਉਪਕਰਣ ਪ੍ਰਾਪਤ ਹੋਏ ਹਨ ਅਤੇ ਟਿੱਡੀਆਂ ਦੇ ਕੰਟਰੋਲ ਲਈ ਲਗਾਏ ਗਏ ਹਨ। ਕੰਟਰੋਲ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਟਿੱਡੀ ਕੰਟਰੋਲ ਲਈ 55 ਹੋਰ ਵਾਹਨ ਵੀ ਖਰੀਦੇ ਅਤੇ ਤੈਨਾਤ ਕੀਤੇ ਗਏ ਹਨ।

 

ਇਸ ਤੋਂ ਇਲਾਵਾ, ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੋਦੀ ਵਿਖੇ 15 ਡਰੋਨ ਵਾਲੀਆਂ 5 ਕੰਪਨੀਆਂ ਕੀਟਨਾਸ਼ਕਾਂ ਦੇ ਛਿੜਕਾਅ ਲਈ ਲੰਬੇ ਰੁੱਖਾਂ ਅਤੇ ਪਹੁੰਚ ਵਾਲੇ ਇਲਾਕਿਆਂ ਵਿੱਚ ਟਿੱਡੀਆਂ ਦੇ ਪ੍ਰਭਾਵਸ਼ਾਲੀ ਕੰਟਰੋਲ ਲਈ ਤੈਨਾਤ ਹਨ। ਲੋੜ ਅਨੁਸਾਰ ਨਿਰਧਾਰਤ ਮਾਰੂਥਲੀ ਖੇਤਰ ਵਿੱਚ ਵਰਤੋਂ ਲਈ ਇੱਕ ਬੈਲ ਹੈਲੀਕੌਪਟਰ ਰਾਜਸਥਾਨ ਵਿੱਚ ਤੈਨਾਤ ਕੀਤਾ ਗਿਆ ਹੈ। ਇੰਡੀਅਨ ਏਅਰ ਫੋਰਸ ਨੇ ਐੱਮਆਈ -17 ਹੈਲੀਕੌਪਟਰ ਦੀ ਵਰਤੋਂ ਕਰਕੇ ਟਿੱਡੀ-ਰੋਕੂ ਆਪਰੇਸ਼ਨ ਵਿੱਚ ਅਜ਼ਮਾਇਸ਼ਾਂ ਵੀ ਕੀਤੀਆਂ ਹਨ।

 

ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਕਿਸੇ ਵੀ ਮਹੱਤਵਪੂਰਨ ਫਸਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ। ਹਾਲਾਂਕਿ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਫਸਲਾਂ ਦੇ ਮਾਮੂਲੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ।

 

ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਜੋਧਪੁਰ, ਬੀਕਾਨੇਰ, ਝੁੰਝੁਨੂ, ਸ਼੍ਰੀਗੰਗਾਨਗਰ, ਅਲਵਰ ਅਤੇ ਚੁਰੂ ਜ਼ਿਲ੍ਹਿਆਂ, ਹਰਿਆਣਾ ਦੇ ਭਿਵਾਨੀ ਅਤੇ ਮਹੇਂਦਰਗੜ੍ਹ ਜ਼ਿਲ੍ਹੇ ਅਤੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਅਤੇ ਗੋਂਡਾ ਜ਼ਿਲ੍ਹੇ ਵਿੱਚ ਛੋਟੀਆਂ ਗੁਲਾਬੀ ਟਿੱਡੀਆਂ ਅਤੇ ਬਾਲਗ ਪੀਲੀਆਂ ਟਿੱਡੀਆਂ ਦੇ ਝੁੰਡ ਸਰਗਰਮ ਸਨ।

 

 

 

 

1.        ਯੂਪੀ ਦੇ ਗੋਂਡਾ ਜ਼ਿਲ੍ਹੇ ਵਿੱਚ ਯਾਕੂਬਪੁਰ, ਤਹਿਸੀਲ ਕਰਨੇਗੰਜ ਵਿਖੇ ਕੰਟਰੋਲ ਅਭਿਆਨ।

2.        ਹਰਿਆਣਾ ਦੇ ਰਾਮਗੜ੍ਹ ਅਲਵਾਰ ਵਿਖੇ ਕੰਟਰੋਲ ਅਭਿਆਨ।

3.        ਰਾਜਸਥਾਨ ਦੇ ਚਿਰਾਵਾ ਵਿਖੇ ਕੰਟਰੋਲ ਅਭਿਆਨ।

4.        ਰਾਜਸਥਾਨ ਦੇ ਕਸਾਨੀ ਵਿਖੇ ਮਰੀਆਂ ਹੋਈਆਂ ਟਿੱਡੀਆਂ।

 

 

***

 

ਏਪੀਐੱਸ/ਐੱਸਜੀ



(Release ID: 1638582) Visitor Counter : 116