ਸਿੱਖਿਆ ਮੰਤਰਾਲਾ

ਸੀਬੀਐੱਸਈ ਦੇ ਕਲਾਸ XII ਦੇ ਨਤੀਜੇ ਐਲਾਨੇ; ਤ੍ਰਿਵੇਂਦਰਮ ਖੇਤਰ ’ਚ ਪਾਸ ਹੋਣ ਵਾਲਿਆਂ ਦੀ ਪ੍ਰਤੀਸ਼ਤਤਾ ਸਭ ਤੋਂ ਵੱਧ

ਸੀਬੀਐੱਸਈ ਦੁਆਰਾ ‘ਫ਼ੇਲ੍ਹ’ ਦੀ ਮੱਦ ਨੂੰ ਬਦਲ ਕੇ ‘ਇਸੈਂਸ਼ੀਅਲ ਰਿਪੀਟ’ ਕਰਨ ਦਾ ਫ਼ੈਸਲਾ

Posted On: 13 JUL 2020 8:30PM by PIB Chandigarh

ਸੈਂਟਰਲ ਬੋਰਡ ਆਵ੍ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ – CBSE) ਨੇ ਕਲਾਸ XII ਦੇ ਨਤੀਜੇ ਐਲਾਨ ਦਿੱਤੇ ਹਨ। ਸਾਰੇ ਖੇਤਰਾਂ ਵਿੱਚੋਂ ਤ੍ਰਿਵੇਂਦਰਮ ਦੀ ਕਾਰਗੁਜ਼ਾਰੀ 97.69% ਪਾਸ ਪ੍ਰਤੀਸ਼ਤਤਾ ਨਾਲ ਸਰਬੋਤਮ ਰਹੀ ਹੈ ਅਤੇ 97.05% ਨਾਲ ਬੈਂਗਲੁਰੂ ਦੁਜੇ ਨੰਬਰ ਉੱਤੇ ਹੈ ਅਤੇ 96.17% ਪਾਸ ਪ੍ਰਤੀਸ਼ਤਤਾ ਨਾਲ ਚੇਨਈ ਤੀਜੇ ਸਥਾਨ ਉੱਤੇ ਰਿਹਾ ਹੈ। ਪ੍ਰੀਖਿਆ ਵਿੱਚ ਕੁੱਲ 11,92,961 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 10,59,080 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਸਾਲ ਦੀ ਕੁੱਲ ਪਾਸ ਪ੍ਰਤੀਸ਼ਤਤਾ 88.78% ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 5.38% ਹੈ।

 

ਸੀਬੀਐੱਸਈ (CBSE) ਦੀ ਕਲਾਸ XII ਦੀ ਪ੍ਰੀਖਿਆ 15 ਫ਼ਰਵਰੀ, 2020 ਤੋਂ ਲੈ ਕੇ 30 ਮਾਰਚ, 2020 ਤੱਕ ਹੋਣੀ ਤੈਅ ਸੀ। ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਫੈਲਣ ਕਾਰਨ, ਸੀਬੀਐੱਸਈ (CBSE) ਨੂੰ ਮਜਬੂਰਨ 19 ਮਾਰਚ, 2020 ਤੋਂ ਲੈ ਕੇ 30 ਮਾਰਚ, 2020 ਤੱਕ ਦੀਆਂ 12 ਵਿਸ਼ਿਆਂ ਦੀਆਂ ਅਤੇ ਉੱਤਰ–ਪੂਰਬੀ ਦਿੱਲੀ ਦੇ ਵਿਦਿਆਰਥੀਆਂ ਦੀਆਂ 11 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਸਨ। ਇਹ ਪ੍ਰੀਖਿਆਵਾਂ 01 ਤੋਂ 15 ਜੁਲਾਈ, 2020 ਤੱਕ ਦੋਬਰਾ ਰੱਖੀਆਂ ਗਈਆਂ ਸਨ।

 

ਕੁਝ ਅਨਿਸ਼ਚਤਤਾਵਾਂ, ਅਣਕਿਆਸੀ ਸਥਿਤੀ ਅਤੇ ਵਿਦਿਆਰਥੀਆਂ ਦੀ ਸਿਹਤ ਤੇ ਸਲਾਮਤੀ ਨੂੰ ਧਿਆਨ ’ਚ ਰੱਖਦਿਆਂ, ਭਾਰਤ ਦੀ ਸੁਪਰੀਮ ਕੋਰਟ ਨੇ 26 ਜੂਨ, 2020 ਨੂੰ ਸੀਬੀਐੱਸਈ (CBSE) ਦੀ ਮੁੱਲਾਂਕਣ ਯੋਜਨਾ ਨੂੰ ਪ੍ਰਵਾਨ ਕਰਦਿਆਂ ਨਿਮਨਲਿਖਤ ਮਾਪਦੰਡਾਂ ਅਨੁਸਾਰ ਨਤੀਜਿਆਂ ਦੀ ਗਣਨਾ ਕਰਨ ਦੇ ਹੁਕਮ ਜਾਰੀ ਕੀਤੇ ਸਨ:

 

ਮੁੱਲਾਂਕਣ ਯੋਜਨਾ:

 

ੳ. X ਅਤੇ XII ਦੋਵੇਂ ਕਲਾਸਾਂ ਦੇ ਵਿਦਿਆਰਥੀਆਂ ਲਈ, ਜੋ ਆਪਣੀਆਂ ਸਾਰੀਆਂ ਪ੍ਰੀਖਿਆਵਾਂ ਮੁਕੰਮਲ ਕਰ ਚੁੱਕੇ ਹਨ ਉਨ੍ਹਾਂ ਦੇ ਨਤੀਜੇ ਪ੍ਰੀਖਿਆਵਾਂ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ਉੱਤੇ ਐਲਾਨੇ ਗਏ ਹਨ।

ਅ. ਜਿਹੜੇ ਵਿਦਿਆਰਥੀਆਂ ਨੇ 3 ਤੋਂ ਵੱਧ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ, ਉਨ੍ਹਾਂ ਦੁਆਰਾ ਬਿਹਤਰੀਨ ਤਰੀਕੇ ਨਾਲ ਦਿੱਤੀਆਂ ਤਿੰਨ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿੱਚੋਂ ਹਾਸਲ ਕੀਤੇ ਅੰਕਾਂ ਦੀ ਔਸਤ ਦੇ ਹਿਸਾਬ ਨਾਲ ਉਨ੍ਹਾਂ ਵਿਸ਼ਿਆਂ ਲਈ ਅੰਕ ਐਵਾਰਡ ਕੀਤੇ ਗਏ ਹਨ, ਜਿਨ੍ਹਾਂ ਦੀ ਪ੍ਰੀਖਿਆ ਨਹੀਂ ਹੋਈ ਸੀ।

ੲ. ਜਿਹੜੇ ਵਿਦਿਆਰਥੀਆਂ ਨੇ ਸਿਰਫ਼ 3 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ, ਉਨ੍ਹਾਂ ਦੁਆਰਾ ਬਿਹਤਰੀਨ ਤਰੀਕੇ ਨਾਲ ਦਿੱਤੀਆਂ ਦੋ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿੱਚੋਂ ਹਾਸਲ ਕੀਤੇ ਅੰਕਾਂ ਦੀ ਔਸਤ ਦੇ ਹਿਸਾਬ ਨਾਲ ਉਨ੍ਹਾਂ ਵਿਸ਼ਿਆਂ ਲਈ ਅੰਕ ਐਵਾਰਡ ਕੀਤੇ ਗਏ ਹਨ, ਜਿਨ੍ਹਾਂ ਦੀ ਪ੍ਰੀਖਿਆ ਨਹੀਂ ਹੋਈ ਸੀ।

ਸ. ਕਲਾਸ XII ਦੇ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਹੈ, ਖ਼ਾਸ ਕਰਕੇ ਦਿੱਲੀ ਦੇ, ਜਿਨ੍ਹਾਂ ਨੇ ਸਿਰਫ਼ 1 ਜਾਂ 2 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੀ ਦਿੱਤੀਆਂ ਹਨ। ਉਨ੍ਹਾਂ ਦੇ ਨਤੀਜੇ ਉਨ੍ਹਾਂ ਦੁਆਰਾ ਦਿੱਤੀਆਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਅਤੇ ਅੰਦਰੂਨੀ / ਪ੍ਰੈਕਟੀਕਲ / ਪ੍ਰੋਜੈਕਟਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਐਲਾਨੇ ਗਏ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਸੀਬੀਐੱਸਈ (CBSE) ਦੁਆਰਾ ਲਈਆਂ ਜਾਣ ਵਾਲੀਆਂ ਔਪਸ਼ਨਲ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਵੀ ਹੋਵੇਗੀ, ਜੇ ਉਹ ਅਜਿਹਾ ਕਰਨਾ ਚਾਹੁਣਗੇ। ਇਨ੍ਹਾਂ ਵਿਦਿਆਰਥੀਆਂ ਦੇ ਨਤੀਜੇ ਵੀ ਹੋਰਨਾਂ ਵਿਦਿਆਰਥੀਆਂ ਦੇ ਨਾਲ ਹੀ ਐਲਾਨੇ ਜਾਣਗੇ।**

 

ਔਪਸ਼ਨਲ ਪ੍ਰੀਖਿਆ ਲਈ ਮੌਕਾ

 

•       ਸੀਬੀਐੱਸਈ (CBSE) ਛੇਤੀ ਤੋਂ ਛੇਤੀ ਉਨ੍ਹਾਂ ਵਿਸ਼ਿਆਂ ਦੀ ਇੱਕ ਔਪਸ਼ਨਲ ਪ੍ਰੀਖਿਆ ਲਵੇਗਾ ਜਿਨ੍ਹਾਂ ਦੀਆਂ ਪ੍ਰੀਖਿਆਵਾਂ 01 ਜੁਲਾਈ ਤੋਂ 15 ਜੁਲਾਈ, 2020 ਤੱਕ ਹੋਣੀਆਂ ਤੈਅ ਸਨ, ਜਦੋਂ ਵੀ ਕੇਂਦਰ ਸਰਕਾਰ ਦੁਆਰਾ ਹਾਲਾਤ ਦਾ ਮੁੱਲਾਂਕਣ ਕਰ ਕੇ ਉਨ੍ਹਾਂ ਨੂੰ ਸੁਖਾਵਾਂ ਕਰਾਰ ਦਿੱਤਾ ਜਾਵੇਗਾ।

 

•       ਜਿਹੜੇ ਵਿਦਿਆਰਥੀਆਂ ਦੇ ਨਤੀਜੇ ਮੁੱਲਾਂਕਣ ਯੋਜਨਾ ਦੇ ਆਧਾਰ ਉੱਤੇ ਐਲਾਨੇ ਗਏ ਹਨ, ਉਨ੍ਹਾਂ ਨੂੰ ਆਪਣੀ ਕਾਰਗੁਜ਼ਾਰੀ ਸੁਧਾਰਨ ਲਈ ਇਨ੍ਹਾਂ ਔਪਸ਼ਨਲ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਹੋਵੇਗੀ, ਜੇ ਉਹ ਅਜਿਹਾ ਕਰਨਾ ਚਾਹੁਣਗੇ। ਇਨ੍ਹਾਂ ਵੈਕਲਪਿਕ ਪ੍ਰੀਖਿਆਵਾਂ ਵਿੱਚ ਉਨ੍ਹਾਂ ਉਮੀਦਵਾਰ ਦੁਆਰਾ ਹਾਸਲ ਕੀਤੇ ਅੰਕ ਹੀ ਅੰਤਿਮ ਮੰਨੇ ਜਾਣਗੇ, ਜਿਨ੍ਹਾਂ ਨੇ ਇਹ ਪ੍ਰੀਖਿਆਵਾਂ ਦੇਣ ਦਾ ਵਿਕਲਪ ਚੁਣਿਆ ਹੋਵੇਗਾ।

 

**ਪਰ, ਉਪਰੋਕਤ ਮਾਪਦੰਡਾਂ ਦਾ ਆਧਾਰ ਹੋਣ ਦੇ ਬਾਵਜੂਦ, 400 ਵਿਦਿਆਰਥੀਆਂ ਦੇ ਨਤੀਜਿਆਂ ਦੀ ਗਣਨਾ ਨਹੀਂ ਕੀਤੀ ਜਾ ਸਕੀ, ਇਸ ਲਈ ਉਨ੍ਹਾਂ ਦੇ ਨਤੀਜਿਆਂ ਦਾ ਐਲਾਨ ਅੱਜ ਨਹੀਂ ਕੀਤਾ ਜਾਵੇਗਾ।

 

ਔਪਸ਼ਨਲ ਪ੍ਰੀਖਿਆਵਾਂ ਦਾ ਆਯੋਜਨ

 

ਯੋਗ ਵਿਦਿਆਰਥੀਆਂ ਤੋਂ ਔਪਸ਼ਨਜ਼ (ਵਿਕਲਪ) ਲੈਣ ਲਈ ਅਨੁਸੂਚੀ ਅਤੇ ਔਪਸ਼ਨਲ ਪ੍ਰੀਖਿਆਵਾਂ ਲਈ ਮਿਤੀਆਂ ਦਾ ਐਲਾਨ ਬਾਅਦ ਵਿੱਚ ਭਾਰਤ ਸਰਕਾਰ ਨਾਲ ਸਲਾਹ–ਮਸ਼ਵਰਾ ਕਰ ਕੇ ਕੀਤਾ ਜਾਵੇਗਾ।

 

ਮੱਦ ‘ਫ਼ੇਲ੍ਹ’ ਨੂੰ ਬਦਲ ਕੇ ‘ਇਸੈਂਸ਼ੀਅਲ ਰਿਪੀਟ’ ਕੀਤਾ

 

ਸੀਬੀਐੱਸਈ (CBSE) ਨੇ ਮੱਦ ‘ਫ਼ੇਲ੍ਹ’ ਨੂੰ ਬਦਲ ਕੇ ਉਸ ਦੀ ਥਾਂ ਮੱਦ ‘ਇਸੈਂਸ਼ੀਅਲ ਰਿਪੀਟ’ (ਜ਼ਰੂਰੀ ਦੁਹਰਾਅ) ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਐਲਾਨੇ ਨਤੀਜੇ ਅਤੇ ਵੈੱਬਸਾਈਟ ਵਿੱਚ ਦਰਸਾਏ ਨਤੀਜੇ ਵਿੱਚ ਵਿਦਿਆਰਥੀਆਂ ਨੂੰ ਜਾਰੀ ਕੀਤੇ ਦਸਤਾਵੇਜ਼ਾਂ ’ਚ ਮੱਦ ‘ਫ਼ੇਲ੍ਹ’ ਦੀ ਵਰਤੋਂ ਨਹੀਂ ਕੀਤੀ ਜਾਵੇਗੀ।

 

ਡਿਜੀਲੌਕਰ ਵਿੱਚ ਸਰਟੀਫ਼ਿਕੇਟਸ

 

ਉਮੀਦਵਾਰ ਦੀ ਡਿਜੀਟਲ ਮਾਰਕ ਸ਼ੀਟ, ਪਾਸਿੰਗ ਅਤੇ ਮਾਈਗ੍ਰੇਸ਼ਨ ਸਰਟੀਫ਼ਿਕੇਟਸ, ਸਕਿੱਲ ਸਰਟੀਫ਼ਿਕੇਟਸ ਡਿਜੀਲੌਕਰ ਵਿੱਚ ਵੀ ਉਪਲਬਧ ਹਨ। ਡਿਜੀਲੌਕਰ ਅਕਾਊਂਟ ਦੇ ਦਸਤਾਵੇਜ਼ ਪਹਿਲਾਂ ਹੀ ਵਿਦਿਆਰਥੀਆਂ ਨੂੰ, ਸੀਬੀਐੱਸਈ (CBSE) ਕੋਲ ਦਰਜ ਉਨ੍ਹਾਂ ਦੇ ਮੋਬਾਇਲ ਨੰਬਰਾਂ ਉੱਤੇ ਐੱਸਐੱਮਐੱਸ (SMS) ਦੁਆਰਾ ਭੇਜੇ ਜਾ ਚੁੱਕੇ ਹਨ।

 

ਇਹ ਸਰਟੀਫ਼ਿਕੇਟ ਗੂਗਲ ਪਲੇਅ (https://play.google.com/store/apps/details?id=com.digilocker.android ) ਜਾਂ ਐਪਲ ਐਪ ਸਟੋਰ (https://apps.apple.com/in/app/digilocker/id1320618078 ) ਉੱਤੇ ਉਪਲਬਧ ਡਿਜੀਲੌਕਰ ਮੋਬਾਇਲ ਐਪ ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ। ਲੌਗਇਨ ਲਈ, ਸੀਬੀਐੱਸਈ (CBSE) ਨਾਲ ਰਜਿਸਟਰਡ ਮੋਬਾਇਲ ਨੰਬਰ, ਓਟੀਪੀ ਦੀ ਵਰਤੋਂ ਕਰੋ ਅਤੇ ਆਪਣੇ ਰੋਲ ਨੰਬਰ ਦੇ ਆਖ਼ਰੀ 6 ਅੰਕਾਂ ਨੂੰ ਸਕਿਓਰਿਟੀ ਪਿੰਨ ਵਜੋਂ ਦਰਜ ਕਰੋ।

 

ਰੀਚੈਕਿੰਗ ਅਤੇ ਰੀਇਵੈਲਿਊਏਸ਼ਨ

 

ਇਸ ਨਾਲ ਸਬੰਧਤ ਵਿਧੀਆਂ ਦੇ ਵੇਰਵੇ ਬੋਰਡ ਦੁਆਰਾ ਛੇਤੀ ਹੀ ਅਧਿਸੂਚਿਤ ਕੀਤੇ ਜਾਣਗੇ।

XII ਕਲਾਸ ਦੇ ਐਨਾਲਿਟਿਕਸ ਨਿਮਨਲਿਖਤ ਅਨੁਸਾਰ ਹਨ:

 

ਪ੍ਰੀਖਿਆ ਦਾ ਸਮਾਂ

15 ਫ਼ਰਵਰੀ 2020 ਤੋਂ 30 ਮਾਰਚ 2020 ਤੱਕ

ਨਤੀਜਾ ਐਲਾਨਣ ਦੀ ਮਿਤੀ

13 ਜੁਲਾਈ 2020

 

1.

ਸਕੂਲਾਂ ਅਤੇ ਪ੍ਰੀਖਿਆ ਕੇਂਦਰਾਂ ਦੀ ਕੁੱਲ ਗਿਣਤੀ (ਸਾਰੇ ਵਿਸ਼ੇ)

ਸਾਲ

ਸਕੂਲਾਂ ਦੀ ਗਿਣਤੀ

ਪ੍ਰੀਖਿਆ ਕੇਂਦਰਾਂ ਦੀ ਗਿਣਤੀ

2019

12441

4627

2020

13109

4984

 

2.

ਕੁੱਲ ਪਾਸ ਪ੍ਰਤੀਸ਼ਤਤਾ (ਸਾਰੇ ਵਿਸ਼ੇ)

ਸਾਲ

ਰਜਿਸਟਰਡ

ਪ੍ਰੀਖਿਆ ਵਿੱਚ ਬੈਠੇ

ਪਾਸ ਹੋਏ

ਪਾਸ%

ਪਾਸ % ਵਿੱਚ ਵਾਧਾ

2019

1218393

1205484

1005427

83.40

5.38 %

2020

1203595

1192961

1059080

88.78

 

3.

ਖੇਤਰ–ਕ੍ਰਮ ਅਨੁਸਾਰ ਪਾਸ % - 2020 ਖੇਤਰ (ਸਾਰੇ ਵਿਸ਼ੇ)

 

ਖੇਤਰ ਦਾ ਨਾਮ

ਪਾਸ %

1

ਤ੍ਰਿਵੇਂਦਰਮ

97.67

2

ਬੈਂਗਲੁਰੂ

97.05

3

ਚੇਨਈ

96.17

4

ਦਿੱਲੀ ਪੱਛਮੀ

94.61

5

ਦਿੱਲੀ ਪੂਰਬੀ

94.24

6

ਪੰਚਕੂਲਾ

92.52

7

ਚੰਡੀਗੜ੍ਹ

92.04

8

ਭੂਬਨੇਸ਼ਵਰ

91.46

9

ਭੋਪਾਲ

90.95

10

ਪੁਣੇ

90.24

11

ਅਜਮੇਰ

87.60

12

ਨੌਇਡਾ

84.87

13

ਗੁਵਾਹਾਟੀ

83.37

14

ਦੇਹਰਾਦੂਨ

83.22

15

ਪ੍ਰਯਾਗਰਾਜ

82.49

16

ਪਟਨਾ

74.57

 

4.

ਸਮੁੱਚੇ ਦਿੱਲੀ ਖੇਤਰ ਵਿੱਚ ਉਮੀਦਵਾਰਾਂ ਦੀ ਕਾਰਗੁਜ਼ਾਰੀ (ਸਾਰੇ ਵਿਸ਼ੇ)

ਸਾਲ

ਰਜਿਸਟਰਡ

ਪ੍ਰੀਖਿਆ ਵਿੱਚ ਬੈਠੇ

ਪਾਸ ਹੋਏ

ਪਾਸ%

2020

239870

237901

224552

94.39

5.

ਵਿਦੇਸ਼ੀ ਸਕੂਲਾਂ ਵਿੱਚ ਉਮੀਦਵਾਰਾਂ ਦੀ ਕਾਰਗੁਜ਼ਾਰੀ (ਸਾਰੇ ਵਿਸ਼ੇ)

ਸਾਲ

ਰਜਿਸਟਰਡ

ਪ੍ਰੀਖਿਆ ਵਿੱਚ ਬੈਠੇ

ਪਾਸ ਹੋਏ

ਪਾਸ%

2019

16099

16005

15273

95.43

2020

16103

16043

15122

94.26

 

6.

ਲਿੰਗ ਕ੍ਰਮ ਅਨੁਸਾਰ ਪਾਸ % (ਸਾਰੇ ਵਿਸ਼ੇ)

ਲਿੰਗ

2019

2020

 

ਲੜਕੀਆਂ ਨੇ ਲੜਕਿਆਂ ਨਾਲੋਂ 5.96% ਵਧੀਆ ਪ੍ਰਦਰਸ਼ਨ ਕੀਤਾ

ਲੜਕੀਆਂ

88.70

92.15

ਲੜਕੇ

79.40

86.19

ਟ੍ਰਾਂਸਜੈਂਡਰ

83.33

66.67

 

7.

ਸੰਸਥਾਨ–ਕ੍ਰਮ ਅਨੁਸਾਰ ਤੁਲਨਾਤਮਕ ਕਾਰਗੁਜ਼ਾਰੀ 2020 (ਸਾਰੇ ਵਿਸ਼ੇ)

 

ਸੰਸਥਾਨ

ਪਾਸ %

1

ਜੇਐੱਨਵੀ

98.70

2

ਕੇਵੀ

98.62

3

ਸੀਟੀਐਸਏ

98.23

4

ਸਰਕਾਰੀ

94.94

5

ਸਰਕਾਰੀ ਸਹਾਇਤਾ–ਪ੍ਰਾਪਤ

91.56

6

ਆਜ਼ਾਦ

88.22

 

8.

ਸੀਡਬਲਿਊਐੱਸਐੱਨ ਉਮੀਦਵਾਰਾਂ ਦੀ ਕਾਰਗੁਜ਼ਾਰੀ 2020 (ਸਾਰੇ ਵਿਸ਼ੇ)

ਸਾਲ

ਰਜਿਸਟਰਡ

ਪ੍ਰੀਖਿਆ ਵਿੱਚ ਬੈਠੇ

ਪਾਸ ਹੋਏ

ਪਾਸ%

2020

2536

2475

2269

91.68

 

9.

ਅਜਿਹੇ ਉਮੀਦਵਾਰਾਂ ਦੀ ਕੁੱਲ ਗਿਣਤੀ ਜਿਨ੍ਹਾਂ ਦੁਆਰਾ ਹਾਸਲ ਕੀਤੇ ਕੁੱਲ ਅੰਕ >90% ਅਤੇ >95% ਅਤੇ ਵੱਧ (2020) (ਸਾਰੇ ਵਿਸ਼ੇ)

 

>90% ਅਤੇ ਵੱਧ

ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ >90% ਵੱਧ

>95% ਅਤੇ ਵੱਧ

ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ >95% ਤੋਂ ਵੱਧ

ਕੁੱਲ ਉਮੀਦਵਾਰ

157934

13.24

38686

3.24

 

10.

ਸੀਡਬਲਿਊਐੱਸਐੱਨ ਉਮੀਦਵਾਰਾਂ ਦੀ ਕੁੱਲ ਗਿਣਤੀ ਜਿਨ੍ਹਾਂ ਹਾਸਲ ਕੀਤੇ >90% ਅਤੇ >95% ਅਤੇ ਵੱਧ (2020) (ਸਾਰੇ ਵਿਸ਼ੇ)

 

>90% ਅਤੇ ਵੱਧ

>95% ਅਤੇ ਵੱਧ

ਕੁੱਲ ਉਮੀਦਵਾਰ

243

42

 

11.

 

ਕੰਪਾਰਟਮੈਂਟ ਵਿੱਚ ਰੱਖੇ ਵਿਦਿਆਰਥੀਆਂ ਦੀ ਗਿਣਤੀ (ਸਾਰੇ ਵਿਸ਼ੇ)

ਸਾਲ

ਉਮੀਦਵਾਰਾਂ ਦੀ ਗਿਣਤੀ

ਪ੍ਰਤੀਸ਼ਤਤਾ

2019

99207

8.23

2020

87651

7.35

 

*****

 

ਐੱਨਬੀ/ਏਕੇਜੇ/ਏਕੇ



(Release ID: 1638466) Visitor Counter : 182