ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਮੰਤਰਾਲੇ ਨੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੜਕ ਭਵਨ ਅਤੇ ਪੁਨਰਵਾਸ ਉਪਕਰਣ ਅਤੇ ਹੈਵੀ ਅਰਥ ਮੂਵਿੰਗ ਮਸ਼ੀਨਰੀਜ਼ ਲਈ ਸੈਂਟਰਲ ਮੋਟਰ ਵ੍ਹੀਕਲ ਰੂਲਸ (ਸੀਐੱਮਵੀਆਰ) , 1989 ਤਹਿਤ ਰਜਿਸਟ੍ਰੇਸ਼ਨ/ ਡਰਾਈਵਿੰਗ ਲਾਇਸੈਂਸ ਉੱਤੇ ਜ਼ੋਰ ਨਾ ਦੇਣ

Posted On: 13 JUL 2020 8:37PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਹੈਵੀ ਰੋਡ ਮੇਕਿੰਗ ਮਸ਼ੀਨਰੀ ਕੋਈ ਮੋਟਰ ਗੱਡੀ ਨਹੀਂ ਹੈ ਅਤੇ ਉਹ ਐੱਮਵੀ ਐਕਟ ਤਹਿਤ ਨਹੀਂ ਆਉਂਦੀ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਮਸ਼ੀਨਾਂ ਲਈ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਉੱਤੇ ਜ਼ੋਰ ਨਾ ਦੇਣ

 

ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟ੍ਰਾਂਸਪੋਰਟ ਵਿਭਾਗਾਂ ਨੂੰ ਭੇਜੇ ਇੱਕ ਪੱਤਰ ਵਿੱਚ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਸੜਕ ਉਸਾਰੀ ਅਤੇ ਪੁਨਰਵਾਸ ਉਪਕਰਣਾਂ ਬਾਰੇ ਕਈ ਪੱਤਰ ਮਿਲੇ ਹਨ, ਜਿਨ੍ਹਾਂ ਵਿੱਚ ਕੋਲਡ ਰੀਸਾਈਕਲਿੰਗ ਮਸ਼ੀਨ ਅਤੇ ਸੋਇਲ ਸਟੈਬਿਲਾਈਜ਼ੇਸ਼ਨ ਮਸ਼ੀਨ (ਸੜਕ ਨਿਰਮਾਣ ਅਤੇ ਪੁਨਰਵਾਸ ਉਪਕਰਣ) ਦਾ ਜ਼ਿਕਰ ਸੈਂਟਰਲ ਮੋਟਰ ਵ੍ਹੀਕਲ ਰੂਲਸ (ਸੀਐੱਮਵੀਆਰ), 1989 ਤਹਿਤ ਮੁੱਦੇ ਨੂੰ ਉਠਾਇਆ ਗਿਆ ਹੈ

 

ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕੋਲਡ ਮਿਲਿੰਗ ਮਸ਼ੀਨਾਂ ਦੀ ਵਰਤੋਂ ਲੁੱਕ ਦੇ ਬਚੇ ਹੋਏ ਟੁਕੜਿਆਂ ਨੂੰ ਚੁੱਕਣ ਲਈ ਕੀਤੀ ਜਾਂਦੀ ਹੈ ਤਾਕਿ ਉਸ ਵਿੱਚੋਂ ਅਸਫਾਲਟ ਮੈਟੀਰੀਅਲ ਕੱਢਿਆ ਜਾ ਸਕੇ ਅਤੇ ਉਸ ਨੂੰ ਮੁੜ ਵਰਤੋਂ ਯੋਗ ਬਣਾ ਕੇ ਮਾਈਨਿੰਗ ਅਤੇ ਕ੍ਰਸ਼ਿੰਗ ਸਬੰਧਿਤ ਲਾਗਤ ਨੂੰ ਘਟਾਇਆ ਜਾ ਸਕੇ ਇਸ ਦੇ ਨਾਲ ਹੀ ਕੱਢੀ ਗਈ ਲੁੱਕ ਨਾਲ ਬਿਟੁਮਿਨਸ ਦੀ ਬੱਚਤ ਹੁੰਦੀ ਹੈ ਅਤੇ ਇਸ ਤਰ੍ਹਾਂ ਵਿਦੇਸ਼ੀ ਕਰੰਸੀ ਬਚਦੀ ਹੈ

 

ਇਸ ਦੇ ਨਾਲ ਹੀ ਮਾਲਕਾਂ ਦੁਆਰਾ ਰਿਆਇਤ ਪਾਉਣ ਵਾਲੇ ਨੂੰ ਜੋ ਕੰਮ ਦਿੱਤਾ ਜਾਂਦਾ ਹੈ ਉਹ ਚੇਨੇਜ ਦੀ ਰੇਂਜ ਵਿੱਚ ਹੀ ਦਿੱਤਾ ਜਾਂਦਾ ਹੈ ਇਸ ਲਈ ਇਹ ਉਪਕਰਣ ਇੱਕ ਮਿੱਥੇ ਖੇਤਰ ਵਿੱਚ ਕੰਮ ਕਰਦੇ ਹਨ ਇਸ ਤੋਂ ਇਲਾਵਾ ਉਪਰੋਕਤ ਦਰਸਾਏ ਉਪਕਰਣ ਦੀ ਆਪ੍ਰੇਟਿੰਗ ਸਪੀਡ 5-10 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਅਤੇ ਇਹ ਉਪਕਰਣ ਟ੍ਰੇਲਰਾਂ ਰਾਹੀਂ ਕੰਮ ਵਾਲੀ ਥਾਂ ਉੱਤੇ ਤਾਇਨਾਤ ਕੀਤੇ ਜਾਂਦੇ ਹਨ

 

ਹੈਵੀ ਅਰਥ ਮੂਵਿੰਗ ਮਸ਼ੀਨਰੀਜ਼ (ਐੱਚਈਐੱਮਐੱਮ) ਬਾਰੇ ਨੁਮਾਇੰਦਗੀਆਂ ਵਿੱਚ ਐੱਚਈਐੱਮਐੱਮ ਉਪਕਰਣ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੇ ਅਪ੍ਰੇਸ਼ਨਾਂ ਬਾਰੇ ਚਿੰਤਾ ਪ੍ਰਗਟਾਈ ਗਈ ਹੈ ਐੱਚਈਐੱਮਐੱਮ ਜਿਵੇਂ ਕਿ ਡੰਪਰਸ, ਪੇਲੋਡਰਸ, ਸ਼ੋਵਲਸ, ਡ੍ਰਿਲ ਮਾਸਟਰ, ਬੁਲਡੋਜ਼ਰ, ਮੋਟਰ ਗ੍ਰੇਡਰ ਅਤੇ ਰੌਕ ਬ੍ਰੇਕਰਜ਼ ਨੂੰ "ਆਫ ਦੀ ਰੋਡ" ਚਲਣ ਵਾਲੇ ਵਰਗ ਵਿੱਚ ਗਿਣਿਆ ਜਾਂਦਾ ਹੈ ਅਤੇ ਮਾਈਨ ਬਾਊਂਡਰੀ ਅੰਡਰ ਸੋਲ ਮੈਨੇਜਮੈਂਟ, ਸੁਪਰਵਿਜ਼ਨ ਅਤੇ ਕੰਟਰੋਲ ਆਵ੍ ਮਾਈਨਜ਼ ਮੈਨੇਜਰ ਵਜੋਂ ਉਸ ਦੀ ਦੇਖਭਾਲ਼ ਕੀਤੀ ਜਾਂਦੀ ਹੈ ਅਤੇ ਇਸ ਨੂੰ ਖਾਣ ਦੀ ਸਰਹੱਦ ਦੇ ਬਾਹਰ ਨਹੀਂ ਵਰਤਿਆ ਜਾਂਦਾ

 

ਮੰਤਰਾਲਾ ਦੇ ਪੱਤਰ ਵਿੱਚ ਮੋਟਰ ਵ੍ਹੀਕਲ ਐਕਟ, 1988 ਦੀ ਧਾਰਾ 2(28) ਵੱਲ ਧਿਆਨ ਦਿਵਾਇਆ ਗਿਆ ਹੈ ਜਿਸ ਵਿੱਚ ਮੋਟਰ ਵ੍ਹੀਕਲ ਦੀ ਪਰਿਭਾਸ਼ਾ ਦਿੱਤੀ ਗਈ ਹੈ ਜਿਸ ਦਾ ਭਾਵ ਹੈ ਕਿ ਇਕ ਮੋਟਰ ਵ੍ਹੀਕਲ ਦਾ ਮਤਲਬ ਕੋਈ ਵੀ ਮੈਕੈਨਿਕਲੀ ਪ੍ਰੋਪੈਲਡ ਵ੍ਹੀਕਲ ਹੁੰਦਾ ਹੈ, ਜਿਸ ਨੂੰ ਸੜਕਾਂ ਦੀ ਵਰਤੋਂ ਲਈ ਬਣਾਇਆ ਜਾਂਦਾ ਹੈ; ਜਿਸ ਵਿੱਚ ਕਿ ਪ੍ਰੋਪਲਸ਼ਨ ਦੀ ਸ਼ਕਤੀ ਟ੍ਰਾਂਸਮਿਟ ਕੀਤੀ ਜਾਂਦੀ ਹੈ ਅਤੇ ਬਾਹਰੀ ਜਾਂ ਅੰਦਰੂਨੀ ਸੋਮੇ ਤੋਂ; ਅਤੇ ਜਿਸ ਉੱਤੇ ਇਕ ਚੇਸਿਸ ਲਗਾਈ ਜਾਂਦੀ ਹੈ ਪਰ ਉਸ ਵਿੱਚ ਕੋਈ ਬਾਡੀ ਜੋੜੀ ਜਾਂ ਟ੍ਰੇਲ  ਨਹੀਂ ਕੀਤੀ ਜਾਂਦੀ; ਪਰ ਇਸ ਦਾ ਮਤਲਬ ਇੱਕ ਮੋਟਰ ਗੱਡੀ ਜੋ ਕਿ ਫਿਕਸਡ ਲਾਈਨ ਉੱਤੇ ਚਲਦੀ ਹੈ ਜਾਂ ਇਕ ਵਿਸ਼ੇਸ਼ ਕਿਸਮ ਦਾ ਵ੍ਹੀਕਲ ਜਿਸ ਦੀ ਵਰਤੋਂ ਫੈਕਟਰੀ ਵਿੱਚ ਜਾਂ ਹੋਰ ਅਦਾਰੇ ਵਿੱਚ ਜਾਂ ਉਸ ਮੋਟਰ ਗੱਡੀ ਵਿੱਚ ਹੁੰਦੀ ਹੈ ਜਿਸ ਦੇ ਚਾਰ ਤੋਂ ਘੱਟ ਪਹੀਏ ਹੁੰਦੇ ਹਨ ਅਤੇ ਜਿਸ ਦੇ ਇੰਜਣ ਦੀ ਸਮਰੱਥਾ 25 ਕਿਊਬਿਕ ਸੈਂਟੀਮੀਟਰ ਤੋਂ ਵੱਧ ਨਹੀਂ ਹੁੰਦੀ

 

ਮੋਟਰ ਵ੍ਹੀਕਲ ਕਾਨੂੰਨ, 1988 ਦੀ ਧਾਰਾ 3(1) ਜੋ ਕਿ ਡਰਾਈਵਿੰਗ ਲਾਇਸੈਂਸ ਦੀ ਲੋੜ ਨੂੰ ਦਰਸਾਉਂਦੀ ਹੈ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਮੋਟਰ ਗੱਡੀ ਨੂੰ ਕਿਸੇ ਵੀ ਥਾਂ ਉੱਤੇ ਤਦ ਤੱਕ ਨਹੀਂ ਚਲਾ ਸਕਦਾ ਜਦ ਤੱਕ ਉਸ ਕੋਲ ਉਹ ਪ੍ਰਭਾਵੀ ਲਾਇਸੈਂਸ ਨਾ ਹੋਵੇ ਜਿਸ ਵਿੱਚ ਕਿ ਉਸ ਨੂੰ ਮੋਟਰ ਗੱਡੀ ਚਲਾਉਣ ਲਈ ਅਧਿਕਾਰਿਤ ਕੀਤਾ ਗਿਆ ਹੋਵੇ ਅਤੇ ਕੋਈ ਵੀ ਵਿਅਕਤੀ ਤਾਂ ਹੀ ਟ੍ਰਾਂਸਪੋਰਟ ਗੱਡੀ, ਜੋ ਕਿ ਮੋਟਰ ਕੈਬ ਜਾਂ ਮੋਟਰ ਸਾਈਕਲ ਨਾ ਹੋਵੇ, ਜੋ ਕਿ ਉਸ ਨੇ ਧਾਰਾ 75 ਦੀ ਉੱਪ ਧਾਰਾ (2) ਤਹਿਤ ਆਪਣੀ ਲੋੜ ਲਈ ਜਾਂ ਕਿਰਾਏ ਤੇ ਕਿਸੇ ਵੀ ਸਕੀਮ ਤਹਿਤ ਲਿਆ ਹੋਵੇ, ਨਹੀਂ ਚਲਾ ਸਕਦਾ ਜਦ ਤੱਕ ਕਿ ਉਸ ਕੋਲ ਅਜਿਹਾ ਕਰਨ ਲਈ ਵਿਸ਼ੇਸ਼ ਡਰਾਈਵਿੰਗ ਲਾਇਸੈਂਸ ਨਾ ਹੋਵੇ

 

ਮੰਤਰਾਲਾ ਨੇ ਕਿਹਾ ਕਿ ਇਸ ਮਾਮਲੇ ਉੱਤੇ ਸੀਐੱਮਵੀਆਰ - ਟੀਐੱਸਸੀ ਦੀ 56ਵੀਂ ਮੀਟਿੰਗ ਵਿੱਚ ਵਿਚਾਰ ਹੋਈ ਜਿਥੇ ਕਿ ਇਹ ਵਿਚਾਰ ਸਾਹਮਣੇ ਆਇਆ ਕਿ ਕੋਲਡ ਮਿਲਿੰਗ ਮਸ਼ੀਨ, ਕੋਲਡ ਰੀਸਾਈਕਲਰ ਅਤੇ ਸੋਇਲ ਸਟੈਬਿਲਾਈਜ਼ਰ ਮੋਟਰ ਵ੍ਹੀਕਲ ਕਾਨੂੰਨ, 1988 ਦੀ ਪਰਿਭਾਸ਼ਾ ਤਹਿਤ ਨਹੀਂ ਆਉਂਦੇ ਅਤੇ ਮਸ਼ੀਨ ਦੀ ਟਾਈਪ ਪ੍ਰਵਾਨਗੀ ਨਹੀਂ ਕੀਤੀ ਗਈ

 

ਇਸੇ ਲਾਈਨ ਉੱਤੇ ਐੱਚਈਐੱਮਐੱਮ, ਜਿਵੇਂ ਕਿ ਡੰਪਰ, ਪੇਲੋਡਰ, ਸ਼ੋਵਲਸ, ਡ੍ਰਿਲ ਮਾਸਟਰ, ਬੁਲਡੋਜ਼ਰ, ਮੋਟਰ ਗ੍ਰੇਡਰ ਅਤੇ ਰਾਕ ਬ੍ਰੇਕਰਜ਼ ਮੋਟਰ ਵ੍ਹੀਕਲ ਕਾਨੂੰਨ, 1988 ਦੀ ਪਰਿਭਾਸ਼ਾ ਤਹਿਤ ਨਹੀਂ ਆਉਂਦੇ ਅਤੇ ਉਨ੍ਹਾਂ ਨੂੰ ਮੋਟਰ ਵ੍ਹੀਕਲ ਕਾਨੂੰਨ, 1988 ਤਹਿਤ ਰਜਿਸਟ੍ਰੇਸ਼ਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ

 

****

 

ਆਰਸੀਜੇ/ ਐੱਮਐੱਸ



(Release ID: 1638449) Visitor Counter : 194