ਬਿਜਲੀ ਮੰਤਰਾਲਾ

ਐੱਨਐੱਚਪੀਸੀ ਨੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ

Posted On: 13 JUL 2020 7:01PM by PIB Chandigarh

ਭਾਰਤ ਦੀ ਪ੍ਰਮੁੱਖ ਪਣ-ਬਿਜਲੀ ਕੰਪਨੀ ਅਤੇ ਬਿਜਲੀ ਮੰਤਰਾਲੇ ਤਹਿਤ ਇੱਕ ਮਿਨੀ ਰਤਨਸ਼੍ਰੇਣੀ -1 ਦੀ ਪਬਲਿਕ ਸੈਕਟਰ ਅਦਾਰੇਐੱਨਐੱਚਪੀਸੀ ਲਿਮਿਟਿਡ ਨੇ ਫਰੀਦਾਬਾਦ ਮਿਡਟਾਊਨ ਦੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਫਰੀਦਾਬਾਦ ਵਿਖੇ ਐੱਨਐੱਚਪੀਸੀ ਦੀ ਰਿਹਾਇਸ਼ੀ ਕਾਲੋਨੀ 12 ਜੁਲਾਈ 2020 ਨੂੰ ਖੂਨਦਾਨ ਕੈਂਪ ਲਗਾਇਆ।

 

ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ.ਕੇ. ਸਿੰਘ ਨੇ ਆਪਣੀ ਪਤਨੀ ਸ਼੍ਰੀਮਤੀ ਸੁਧਾ ਸਿੰਘ ਨਾਲ ਐੱਨਐੱਚਪੀਸੀ ਦੇ ਡਾਇਰੈਕਟਰ (ਪਰਸੋਨਲ) ਸ਼੍ਰੀ ਐੱਨ ਕੇ ਜੈਨ, ਐੱਨਐੱਚਪੀਸੀ ਦੇ ਸੀਨੀਅਰ ਅਧਿਕਾਰੀ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਕੈਂਪ ਦਾ ਉਦਘਾਟਨ ਕੀਤਾ।

 

ਇਸ ਮੌਕੇ ਬੋਲਦਿਆਂ ਸ਼੍ਰੀ ਏ ਕੇ ਸਿੰਘ ਨੇ ਕਿਹਾ ਕਿ ਕੋਵਿਡ-19 ਨਾਲ ਪ੍ਰਭਾਵਿਤ ਵਿਸ਼ਵ ਦੇ ਸਮੇਂ ਦੌਰਾਨ ਹਸਪਤਾਲਾਂ ਵਿਚ ਖੂਨ ਦੀ ਘਾਟ ਚਲ ਰਹੀ ਹੈ ਅਤੇ ਐੱਨਐੱਚਪੀਸੀ ਨੇ ਇਹ ਖੂਨਦਾਨ ਕੈਂਪ ਬਲੱਡ ਬੈਂਕਾਂ ਨੂੰ ਸਹਾਇਤਾ ਦੇਣ ਦੇ ਯਤਨ ਵਜੋਂ ਲਗਾਇਆ ਹੈ। ਉਨ੍ਹਾਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਐੱਨਐੱਚਪੀਸੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਇਸ ਨੇਕ ਕੰਮ ਲਈ ਜੁੜਨ ਲਈ ਸ਼ਲਾਘਾ ਕੀਤੀ। ਖੂਨਦਾਨ ਕੈਂਪ ਦੌਰਾਨ ਚੰਗਾ ਹੁੰਗਾਰਾ ਮਿਲਿਆ ਅਤੇ ਕੁੱਲ 75 ਯੂਨਿਟ ਖੂਨ ਇਕੱਤਰ ਕੀਤਾ ਗਿਆ।

 

ਇਸ ਮੌਕੇ, ਫਰੀਦਾਬਾਦ ਮਿਡਟਾਊਨ ਦੇ ਰੋਟਰੀ ਕਲੱਬ ਦੇ ਅਹੁਦੇਦਾਰਾਂ,ਪ੍ਰਧਾਨ ਸ਼੍ਰੀ ਪੰਕਜ ਗਰਗ, ਸਕੱਤਰ ਡਾ. ਅਸ਼ੀਸ਼ ਵਰਮਾ ਅਤੇ ਖਜਾਨਚੀ ਸ਼੍ਰੀ ਸਚਿਨ ਖੋਸਲਾ ਨੇ ਐੱਨਐੱਚਪੀਸੀ ਦਾ ਇਸ ਉਪਰਾਲੇ ਲਈ ਅਤੇ ਇਸ ਕੈਂਪ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ ਅਤੇ ਇਸ ਤਰ੍ਹਾਂ ਇਸ ਨੂੰ ਇੱਕ ਸਫਲ ਸਮਾਗਮ ਬਣਾਇਆ।

 

ਐੱਨਐੱਚਪੀਸੀ ਭਾਰਤ ਭਰ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਪੀਪੀਈ ਕਿੱਟਾਂ, ਮਾਸਕ ਅਤੇ ਸੈਨੀਟਾਈਜ਼ਰਾਂ ਦੀ ਵੰਡ, ਕੀਟਾਣੂ-ਮੁਕਤ ਮੁਹਿੰਮ,ਕੁਆਰੰਟੀਨ ਸੁਵਿਧਾਵਾਂ ਦੀ ਸਿਰਜਣਾ,ਆਈਸੀਯੂ ਲਈ ਪੋਰਟੇਬਲ ਵੈਂਟੀਲੇਟਰ ਮੁਹੱਈਆ ਕਰਵਾਉਣ, ਐਮਰਜੈਂਸੀ ਰਿਕਵਰੀ ਟਰਾਲੀਆਂ, ਖੂਨ ਵਿਸ਼ਲੇਸ਼ਕ, ਅਲਟਰਾ ਸਾਊਂਡ ਮਸ਼ੀਨਾਂ, ਅਨੈਸਥੀਸੀਆ ਵਰਕ ਸਟੇਸ਼ਨਾਂ ਆਦਿ ਰਾਹੀਂ ਯੋਗਦਾਨ ਪਾ ਰਿਹਾ ਹੈ।ਐੱਨਐੱਚਪੀਸੀ ਆਪਣੇ ਪ੍ਰੋਜੈਕਟ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਡਾਕਟਰਾਂ ਦੀ ਸਮਰਪਿਤ ਟੀਮ ਜ਼ਰੀਏ ਇਸ ਮਹਾਮਾਰੀ ਦੌਰਾਨ 24 X 7ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

 

                                                                       *****

ਆਰਸੀਜੇ/ਐੱਮ


(Release ID: 1638446)