ਵਿੱਤ ਮੰਤਰਾਲਾ
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਸਮੀਖਿਆ ਕੀਤੀ
ਦਾਅਵਿਆਂ ਦਾ ਸਮੇਂ ’ਤੇ ਨਿਪਟਾਰਾ ਯਕੀਨੀ ਬਣਾਉਣ ਲਈ ਜਾਗਰੂਕਤਾ ਗਤੀਵਿਧੀਆਂ ਕਰਨ ਅਤੇ ਰਾਜਾਂ ਨੂੰ ਸਮੇਂ ’ਤੇ ਪ੍ਰੀਮੀਅਮ ਸਬਸਿਡੀ ਜਾਰੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ
प्रविष्टि तिथि:
13 JUL 2020 6:52PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇੱਥੇ ਵੀਡਿਓ ਕਾਨਫਰੰਸਿੰਗ ਜ਼ਰੀਏ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਨੂੰ ਲਾਗੂ ਕਰਨ ਦੀ ਸਮੀਖਿਆ ਲਈ ਬੈਠਕ ਦੀ ਪ੍ਰਧਾਨਗੀ ਕੀਤੀ।
ਬੈਠਕ ਵਿੱਚ ਸਕੱਤਰ (ਵਿੱਤੀ ਸੇਵਾਵਾਂ) ਸ਼੍ਰੀ ਦੇਬਾਸ਼ੀਸ਼ ਪਾਂਡਾ, ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ (ਡੀਏਸੀ ਅਤੇ ਐੱਫਡਬਲਿਊ) ਦੇ ਸਕੱਤਰ, ਸ਼੍ਰੀ ਸੰਜੈ ਅਗਰਵਾਲ, ਵਿੱਤੀ ਸੇਵਾਵਾਂ, ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਪੀਐੱਮਐੱਫਬੀਵਾਈ ਨੂੰ ਲਾਗੂ ਕਰਨ ਵਾਲੀਆਂ ਜਨਰਲ ਇੰਸ਼ੋਰੈਂਸ ਕੰਪਨੀਆਂ ਅਤੇ ਅਨੁਸੂਚਿਤ ਵਪਾਰਕ ਬੈਂਕਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਵਿਭਾਗ ਦੁਆਰਾ ਇੱਕ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਖਰੀਫ 2016 ਦੇ ਬਾਅਦ ਤੋਂ ਪੀਐੱਮਐੱਫਬੀਵਾਈ ਦੀ ਯਾਤਰਾ ਦੇ ਨਾਲ-ਨਾਲ ਚੂਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਮੌਜੂਦਾ ਖਰੀਫ 2020 ਫਸਲ ਸੀਜ਼ਨ ਲਈ ਲਾਗੂ ਕਰਨ ਦੀ ਸਥਿਤੀ, ਵਿਸ਼ੇਸ਼ ਕਰਕੇ ਪੀਐੱਮਐੱਫਬੀਵਾਈ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ ਗਈ।
ਵਿੱਤ ਮੰਤਰੀ ਨੇ ਜਾਗਰੂਕਤਾ ਗਤੀਵਿਧੀਆਂ ਚਲਾਉਣ ਦੀ ਜ਼ਰੂਰਤ ’ਤੇ ਚਾਨਣਾ ਪਾਇਆ ਅਤੇ ਦਾਅਵਿਆਂ ਦਾ ਸਮੇਂ ਸਿਰ ਨਿਪਟਾਰਾ ਕਰਨ ਲਈ ਰਾਜਾਂ ਦੁਆਰਾ ਸਮੇਂ ਸਿਰ ਪ੍ਰੀਮੀਅਮ ਸਬਸਿਡੀ ਜਾਰੀ ਕਰਨ ਦੀ ਲੋੜ ਦੇ ਮੱਦੇਨਜ਼ਰ ਸਾਰੇ ਕਿਸਾਨਾਂ ਵਿਚਕਾਰ ਸੂਚਨਾ ਦੇ ਪਸਾਰ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਗਤੀਵਿਧੀਆ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸ਼੍ਰੀਮਤੀ ਸੀਤਾਰਮਣ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਰਾਜਾਂ ਦਾ ਸਖ਼ਤੀ ਨਾਲ ਫਾਲੋਅਪ ਕਰਨਾ ਚਾਹੀਦਾ ਹੈ ਜਿੱਥੇ ਸਬਸਿਡੀ ਵਿਸ਼ੇਸ਼ ਤੌਰ ’ਤੇ ਲੰਬਿਤ ਹੈ ਅਤੇ ਉਹ ਜਿਹੜੇ ਖਰੀਫ 2020 ਵਿੱਚ ਇਸ ਸਕੀਮ ਨੂੰ ਲਾਗੂ ਨਹੀਂ ਕਰ ਰਹੇ, ਉਨ੍ਹਾਂ ਕਿਹਾ ਕਿ ਫਾਲੋਅਪ ਕਰਕੇ ਕਿਸਾਨਾਂ ਦੇ ਸਾਰੇ ਬਕਾਇਆ ਦਾਅਵਿਆਂ ਦੀ ਅਦਾਇਗੀ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਇਆ ਜਾਵੇ।
ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਨੇ ਦੱਸਿਆ ਕਿ ਲੀਵਰੇਜਿੰਗ ਤਕਨੀਕੀ ਨੂੰ ਸੋਧਣਾ ਪੀਐੱਮਐੱਫਬੀਵਾਈ ਵਿੱਚ ਮੁੱਖ ਫੋਕਸ ਖੇਤਰਾਂ ਵਿੱਚੋਂ ਇੱਕ ਸੀ ਅਤੇ ਵਿਭਾਗ 2023 ਤੱਕ ਉਪਜ ਦੇ ਤਕਨਾਲੋਜੀ ਮੁਲਾਂਕਣ ਲਈ ਮਾਈਗ੍ਰੇਟਿੰਗ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਅਤੇ ਸੰਸ਼ੋਧਿਤ ਪੀਐੱਮਐੱਫਬੀਵਾਈ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਰੱਬੀ-2020-21 ਬਾਅਦ ਸਰਵੇਖਣ ਕੀਤਾ ਜਾਵੇਗਾ।
*****
ਆਰਐੱਮ/ਕੇਐੱਮਐੱਨ
(रिलीज़ आईडी: 1638445)
आगंतुक पटल : 244