ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਹਰਿਆਣਾ ਵਿੱਚ 20,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਦੇ ਵਿਭਿੰਨ ਨਵੇਂ ਆਰਥਿਕ ਗਲਿਆਰਾ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ

Posted On: 13 JUL 2020 5:04PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ, ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਆਗਾਮੀ 14 ਤਰੀਕ ਨੂੰ ਹਰਿਆਣਾ ਵਿੱਚ 20 ਹਜ਼ਾਰ ਕਰੋੜ ਰੁਪਏ ਦੇ ਨਵੇਂ ਆਰਥਿਕ ਗਲਿਆਰਿਆਂ ਦੇ ਹਿੱਸੇ ਦੇ ਰੂਪ ਵਿੱਚ ਵਿਭਿੰਨ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਵੈੱਬ ਅਧਾਰਿਤ ਸਮਾਗਮ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਕਰਨਗੇ।

 

ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ 1183 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 334ਬੀ ਤੇ 35.45 ਕਿਲੋਮੀਟਰ 4-ਲੇਨ ਰੋਹਨਾ/ਹਸਨਗੜ੍ਹ ਤੋਂ ਝੱਜਰ ਹਿੱਸਾ, 857 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 71 ’ਤੇ ਪੰਜਾਬ-ਹਰਿਆਣਾ ਸਰਹੱਦ ਦੇ 70 ਕਿਲੋਮੀਟਰ 4-ਲੇਨ ਵਿੱਚ ਅਤੇ 200 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 709 ’ਤੇ 85.36 ਕਿਲੋਮੀਟਰ 2-ਲੇਨ ਨਾਲ ਪੱਕੇ ਕਿਨਾਰਿਆਂ ਵਾਲਾ ਜੀਂਦ-ਕਰਨਾਲ ਰਾਜਮਾਰਗ।

 

ਨੀਂਹ ਪੱਥਰ ਰੱਖਣ ਵਾਲੇ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ 8650 ਕਰੋੜ ਰੁਪਏ ਦੀ ਲਾਗਤ ਵਾਲਾ ਐੱਨਐੱਚ 152ਡੀ ਤੇ ਅੱਠ ਪੈਕੇਜਾਂ ਵਿੱਚ 227 ਕਿਲੋਮੀਟਰ 6-ਲੇਨ ਇਸਮਾਇਲਪੁਰ ਤੋਂ ਨਾਰਨੌਲ ਪਹੁੰਚ ਕੰਟਰੋਲਡ ਗ੍ਰੀਨਫੀਲਡ ਐਕਸਪ੍ਰੈੱਸਵੇ, 1524 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 352ਡਬਲਿਊ ਤੇ 46 ਕਿਲੋਮੀਟਰ 4-ਲੇਨ ਗੁਰੂਗ੍ਰਾਮ ਪਟੌਦੀ-ਰੇਵਾੜੀ ਹਿੱਸਾ, 928 ਕਰੋੜ ਰੁਪਏ ਦੀ ਲਾਗਤ ਨਾਲ 14.4 ਕਿਲੋਮੀਟਰ 4-ਲੇਨ ਰੇਵਾੜੀ ਬਾਈਪਾਸ, 1057 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 11 ’ਤੇ 30.45 ਕਿਲੋਮੀਟਰ 4-ਲੇਨ ਰੇਵਾੜੀ-ਅਟੇਲੀ ਮੰਡੀ ਹਿੱਸਾ, 1380 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 148ਬੀ ਤੇ 40.8 ਕਿਲੋਮੀਟਰ 6-ਲੇਨ ਨਾਰਨੌਲ ਬਾਈਪਾਸ ਅਤੇ ਐੱਨਐੱਚ 11 ’ਤੇ ਨਾਰਨੌਲ ਤੋਂ ਅਟੇਲੀ ਮੰਡੀ ਹਿੱਸਾ, 1207 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 353ਤੇ 40.6 ਕਿਲੋਮੀਟਰ 4-ਲੇਨ ਜੀਂਦ-ਗੋਹਾਣਾ (ਪੈਕੇਜ 1, ਗ੍ਰੀਨਫੀਲਡ ਅਲਾਇਨਮੈਂਟ),  1502 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 352ਤੇ 38.23 ਕਿਲੋਮੀਟਰ 4-ਲੇਨ ਗੋਹਾਣਾ-ਸੋਨੀਪਤ ਹਿੱਸਾ ਅਤੇ 1509 ਕਰੋੜ ਰੁਪਏ ਦੀ ਲਾਗਤ ਨਾਲ 40.47 ਕਿਲੋਮੀਟਰ 4-ਲੇਨ ਯੂਪੀ-ਹਰਿਆਣਾ ਸਰਹੱਦ ਤੋਂ ਰੋਹਾ ਤੱਕ।

 

ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਦੇ ਅੰਦਰ, ਨਾਲ ਹੀ ਹੋਰ ਰਾਜਾਂ ਜਿਵੇਂ ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਨੂੰ ਸੁਚਾਰੂ ਸੰਪਰਕ ਪ੍ਰਦਾਨ ਕਰਕੇ ਹਰਿਆਣਾ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਲਾਭ ਹੋਵੇਗਾ। ਪ੍ਰੋਜੈਕਟਾਂ ਕਾਰਨ ਸਮਾਂ, ਈਂਧਣ ਅਤੇ ਲਾਗਤ ਤੇ ਵੀ ਬੱਚਤ ਹੋਵੇਗੀ ਕਿਉਂਕਿ ਰਾਜ ਦੇ ਪਿਛੜੇ ਖੇਤਰਾਂ ਵਿੱਚ ਵੀ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ।

 

***

 

ਆਰਸੀਜੇ/ਐੱਮਐੱਸ



(Release ID: 1638443) Visitor Counter : 187