ਨੀਤੀ ਆਯੋਗ

ਨੀਤੀ ਆਯੋਗ ਨੇ ਸੰਯੁਕਤ ਰਾਸ਼ਟਰ ਉੱਚ ਪੱਧਰੀ ਰਾਜਨੀਤਕ ਫੋਰਮ ਵਿੱਚ ਭਾਰਤ ਦੀ ਦੂਜੀ ਵਲੰਟੀਅਰ ਨੈਸ਼ਨਲ ਸਮੀਖਿਆ ਪੇਸ਼ ਕੀਤੀ

ਰਿਪੋਰਟ ਜਾਰੀ : ਕਾਰਵਾਈ ਦਾ ਦਹਾਕਾ : ਐੱਸਡੀਜ਼ ਨੂੰ ਆਲਮੀ ਤੋਂ ਸਥਾਨਕ ਪੱਧਰ ’ਤੇ ਪਹੁੰਚਾਉਣਾ

Posted On: 13 JUL 2020 11:14AM by PIB Chandigarh

ਨੀਤੀ ਆਯੋਗ ਨੇ ਸੰਯੁਕਤ ਰਾਸ਼ਟਰ ਉੱਚ ਪੱਧਰੀ ਰਾਜਨੀਤਕ ਫੋਰਮ (ਐੱਚਐੱਲਪੀਐੱਫ) ਵਿੱਚ ਟਿਕਾਊ ਵਿਕਾਸ, 2020 ’ਤੇ ਭਾਰਤ ਦੀ ਦੂਜੀ ਵਲੰਟੀਅਰ ਨੈਸ਼ਨਲ ਰਿਵਿਊ (ਵੀਐੱਨਆਰ) ਪੇਸ਼ ਕੀਤੀ। ਐੱਚਐੱਲਪੀਐੱਫ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ’ਤੇ ਪ੍ਰਗਤੀ ਦੀ ਫਾਲੋਅਪ ਅਤੇ ਸਮੀਖਿਆ ਲਈ ਸਭ ਤੋਂ ਮਹੱਤਵਪੂਰਨ ਅੰਤਰਰਾਸ਼ਟਰੀ ਮੰਚ ਹੈ। ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਵੀਐੱਨਆਰ ਪੇਸ਼ ਕੀਤੀ। ਇੰਡੀਆ ਵੀਐੱਨਆਰ 2020 ਰਿਪੋਰਟ ਜਿਸ ਦਾ ਸਿਰਲੇਖ ‘ਕਾਰਵਾਈ ਦਾ ਦਹਾਕਾ : ਐੱਸਡੀਜ਼ ਨੂੰ ਆਲਮੀ ਤੋਂ ਸਥਾਨਕ ਪੱਧਰ ’ਤੇ ਪਹੁੰਚਾਉਣਾ’ (Decade of Action: Taking SDGs from Global to Local ) ਨੂੰ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ, ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ, ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ, ਨੀਤੀ ਆਯੋਗ ਦੀ ਸਲਾਹਕਾਰ (ਐੱਸਡੀਜੀ) ਸ਼੍ਰੀਮਤੀ ਸੰਯੁਕਤਾ ਸਮਦਦਾਰ (Smt. Sanyukta Samaddar) ਨੇ ਜਾਰੀ ਕੀਤਾ। ਇਸ ਸਾਲ ਐੱਚਐੱਲਪੀਐੱਫ ਵਿਖੇ ਜਿਸ ਦਾ ਆਯੋਜਨ ਕੋਵਿਡ -19 ਮਹਾਮਾਰੀ ਦੌਰਾਨ ਹੋ ਰਿਹਾ ਹੈ, ਵਿੱਚ 47 ਮੈਂਬਰ ਰਾਜ 10 ਤੋਂ 16 ਜੁਲਾਈ 2020 ਵਿੱਚਕਾਰ ਆਪਣੇ ਵੀਐੱਨਆਰ ਪੇਸ਼ ਕਰਨ ਲਈ ਤਿਆਰ ਹੋਏ ਹਨ।

 

ਐੱਚਐੱਲਪੀਐੱਫ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪਰਿਸ਼ਦ (ਈਸੀਓਸੀਓਸੀ- ECOSOC) ਦੀ ਅਗਵਾਈ ਹੇਠ ਅੱਠ ਦਿਨਾਂ ਲਈ ਜੁਲਾਈ ਵਿੱਚ ਹਰ ਸਾਲ ਮੀਟਿੰਗ ਕਰਦਾ ਹੈ। ਐੱਚਐੱਲਪੀਐੱਫ ਵਿਖੇ ਮੈਂਬਰ ਰਾਜਾਂ ਵੱਲੋਂ ਪੇਸ਼ ਕੀਤੇ ਗਏ ਵੀਐੱਨਆਰ 2030 ਦੇ ਏਜੰਡੇ ਅਤੇ ਐੱਸਡੀਜੀ ਦੀ ਪ੍ਰਗਤੀ ਅਤੇ ਲਾਗੂ ਕਰਨ ਦੀ ਸਮੀਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਸਮੀਖਿਆ ਵਲੰਟੀਅਰ ਅਤੇ ਰਾਜ ਅਗਵਾਈ ਵਾਲੀ ਹੁੰਦੀ ਹੈ ਅਤੇ ਇਸਦਾ ਉਦੇਸ਼ ਸਫਲਤਾਵਾਂ, ਚੁਣੌਤੀਆਂ ਅਤੇ ਸਬਕਾਂ ਸਮੇਤ ਅਨੁਭਵਾਂ ਦਾ ਅਦਾਨ-ਪ੍ਰਦਾਨ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ ਹੈ। ਕਿਸੇ ਦੇਸ਼ ਦੇ ਵੀਐੱਨਆਰ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਭਾਈਵਾਲੀ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੀ ਹੈ, ਜਿਸ ਵਿੱਚ ਵੱਖ-ਵੱਖ ਸਬੰਧਿਤ ਹਿਤਧਾਰਕਾਂ ਦੀ ਭਾਗੀਦਾਰੀ ਸ਼ਾਮਲ ਹੈ। ਨੀਤੀ ਆਯੋਗ ਨੇ 2017 ਵਿੱਚ ਭਾਰਤ ਦਾ ਪਹਿਲਾ ਵੀਐੱਨਆਰ ਤਿਆਰ ਕੀਤਾ ਅਤੇ ਪੇਸ਼ ਕੀਤਾ ਸੀ।

 

ਇੰਡੀਆ ਵੀਐੱਨਆਰ 2020

 

ਭਾਰਤ ਨੇ ਦੂਜੀ ਵਾਰ ਬੰਗਲਾਦੇਸ਼, ਜਾਰਜੀਆ, ਕੀਨੀਆ, ਮੋਰੋਕੋ, ਨੇਪਾਲ, ਨਾਈਜਰ, ਨਾਈਜੀਰੀਆ ਅਤੇ ਯੂਗਾਂਡਾ ਵਰਗੇ ਪੇਸ਼ਕਰਤਾਵਾਂ ਨਾਲ ਆਪਣੀ ਵੀਐੱਨਆਰ ਨੂੰ ਪੇਸ਼ ਕੀਤਾ। ਪੇਸ਼ਕਾਰੀ ਵਿੱਚ ਇੱਕ ਛੋਟੀ ਜਿਹੀ ਫ਼ਿਲਮ ਵੀ ਸ਼ਾਮਲ ਕੀਤੀ ਗਈ ਜਿਸ ਨੇ ਦੂਜੀ ਵੀਐੱਨਆਰ ਦੇ ਪ੍ਰਕਿਰਿਆਤਮਕ ਪਹਿਲੂਆਂ ਨੂੰ ਸ਼ਾਮਲ ਕੀਤਾ ਅਤੇ ਭਾਰਤ ਦੇ ਕੁਝ ਪ੍ਰਮੁੱਖ ਖੇਤਰਾਂ ਵਿੱਚ ਐੱਸਡੀਜੀ ਦੀ ਪ੍ਰਗਤੀ ਨੂੰ ਦਰਸਾਇਆ।

 

ਆਪਣੀ ਸ਼ੁਰੂਆਤੀ ਟਿੱਪਣੀ ਕਰਦਿਆਂ ਡਾ. ਰਾਜੀਵ ਕੁਮਾਰ ਨੇ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਮਹਾਮਾਰੀ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਮਹਾਮਾਰੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਾਰੇ ਦੇਸ਼ਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਆਪਣੇ ਬਿਆਨ ਵਿੱਚ ਵਾਈਸ ਚੇਅਰਮੈਨ ਨੇ ਕਿਹਾ, ‘‘ਸਾਨੂੰ ਆਪਣੇ ਵਿੱਚਕਾਰ ਸਾਰੇ ਵਖਰੇਵਿਆਂ ਅਤੇ ਭੇਦਾਂ ਨੂੰ ਅਣਦੇਖਿਆ ਕਰਨਾ ਚਾਹੀਦਾ ਹੈ ਅਤੇ ਐੱਸਡੀਜੀ ਟੀਚਿਆਂ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਆਪਣੀ ਪ੍ਰਗਤੀ ਨੂੰ ਗਤੀ ਦੇਣ ਲਈ ਮੌਜੂਦਾ ਸਥਿਤੀ ਨੂੰ ਬਦਲਣ ਲਈ ਯਤਨ ਕਰਨਾ ਚਾਹੀਦਾ ਹੈ।

 

ਆਪਣੇ ਬਿਆਨ ਵਿੱਚ ਡਾ. ਕੁਮਾਰ ਨੇ ਇਹ ਯਕੀਨੀ ਬਣਾਉਣ ਲਈ ਯਤਨ ਪੇਸ਼ ਕੀਤੇ ਕਿ ਕੋਈ ਵੀ ਪਿੱਛੇ ਨਾ ਰਹੇ। ਉਨ੍ਹਾਂ ਨੇ ਭਾਰਤ ਵਿੱਚ ਬਹੁਪੱਧਰੀ ਗ਼ਰੀਬੀ ਨੂੰ ਘੱਟ ਕਰਨ, ਭੋਜਨ ਸੁਰੱਖਿਆ ਪ੍ਰਦਾਨ ਕਰਨ, ਸਾਰਿਆਂ ਲਈ ਸਿੱਖਿਆ ਯਕੀਨੀ ਕਰਨ, ਬਿਜਲੀ ਤੱਕ ਸਾਰਿਆਂ ਦੀ ਪਹੁੰਚ, ਸਵੱਛ ਖਾਣਾ ਬਣਾਉਣ ਦੇ ਈਂਧਣ ਅਤੇ ਸਵੱਛਤਾ ਨੂੰ ਯਕੀਨੀ ਕਰਨ ਦੇ ਨਾਲ ਨਾਲ 500 ਮਿਲੀਅਨ ਨਾਗਰਿਕਾਂ ਨੂੰ ਕਵਰ ਕਰਕੇ ਦੁਨੀਆ ਦੇ ਸਭ ਤੋਂ ਵੱਡੇ ਸਿਹਤ ਬੀਮਾ ਪ੍ਰੋਗਰਾਮ ਦਾ ਸੰਚਾਲਨ ਵੀ ਕੀਤਾ ਹੈ।

 

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ ਨੇ ਕਿਹਾ, ‘‘ਅਸੀਂ ਦੀਰਘਕਾਲੀ ਯਤਨਾਂ ਲਈ ਐੱਸਡੀਜੀ ਟੀਚਿਆਂ ’ਤੇ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਮੌਜੂਦਾ ਯਤਨਾਂ ’ਤੇ ਨਿਰਮਾਣ ਕਰਨ ਅਤੇ ਨਵੀਆਂ ਪਹਿਲਾਂ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਾਂ। ਇਸ ਯਤਨ ਵਿੱਚ ਸਮੂਹ ਸਿਖਲਾਈ ਅਤੇ ਗਿਆਨ ਸਾਂਝਾ ਕਰਨਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ ਜਿਸ ਨੂੰ ਅਸੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚਕਾਰ ਸਰਗਰਮੀ ਨਾਲ ਪ੍ਰੋਤਸਾਹਨ ਦੇ ਰਹੇ ਹਾਂ।’’

 

ਭਾਰਤ ਦੇ ਵੀਐੱਨਆਰ ਨੇ ਇਸ ਸਾਲ ਕਥਨੀ ਅਤੇ ਕਰਨੀ ਨਾਲ “ਸਮੁੱਚੇ ਸਮਾਜ ਦੀ” ਪਹੁੰਚ ਨੂੰ ਦਰਸਾਉਣ ਦੇ ਲਿਹਾਜ਼ ਨਾਲ ਇੱਕ ਵੱਡੀ ਤਬਦੀਲੀ ਲਿਆਂਦੀ ਹੈ। ਨੀਤੀ ਆਯੋਗ ਨੇ ਸਬ-ਨੈਸ਼ਨਲ ਅਤੇ ਸਥਾਨਕ ਸਰਕਾਰਾਂ, ਸਿਵਲ ਸੁਸਾਇਟੀ ਸੰਸਥਾਵਾਂ, ਸਥਾਨਕ ਭਾਈਚਾਰਿਆਂ, ਕਮਜ਼ੋਰ ਸਥਿਤੀਆਂ ਵਾਲੇ ਲੋਕਾਂ ਅਤੇ ਨਿਜੀ ਖੇਤਰ ਨਾਲ ਕੰਮ ਕੀਤਾ ਹੈ। ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਨੀਤੀ ਆਯੋਗ ਨੇ ਸੰਯੁਕਤ ਰਾਸ਼ਟਰ ਨਾਲ ਭਾਰਤ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਨਾਲ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਭਾਈਵਾਲੀ ਕੀਤੀ ਜਿਸ ਵਿੱਚ ਔਰਤਾਂ, ਬੱਚਿਆਂ, ਬਜ਼ੁਰਗਾਂ, ਦਿੱਵਯਾਂਗਾਂ (ਪੀਡਬਲਿਊਡੀ), ਐੱਚਆਈਵੀ (ਪੀਐੱਲਐੱਚਆਈਵੀ) ਵਾਲੇ ਵਿਅਕਤੀਆਂ ਅਤੇ ਹੋਰਾਂ ਸਮੇਤ ਚੌਦਾਂ ਜਨਸੰਖਿਆ ਸਮੂਹਾਂ ਦੇ 1000 ਤੋਂ ਵੱਧ ਸੀਐੱਸਓ ਨਾਲ 50 ਤੋਂ ਵੱਧ ਨੈਸ਼ਨਲ ਅਤੇ ਸਬ-ਨੈਸ਼ਨਲ ਸਲਾਹ-ਮਸ਼ਵਰੇ ਹੋਏ।

ਵਾਈਸ ਚੇਅਰਮੈਨ ਨੇ ਕਿਹਾ, “ਅੰਤਰਨੈਸ਼ਨਲ ਸਹਿਯੋਗ ਦੀ ਭੂਮਿਕਾ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੈ।’’

 

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ (ਆਈਐੱਸਯੂ), ਆਪਦਾ ਨਿਵਾਰਣ ਸੰਰਚਨਾ (ਸੀਡੀਆਰਆਈ) ਲਈ ਗੱਠਜੋੜ ਅਤੇ ਸੇਂਡਾਈ ਫਰੇਮਵਰਕ (Sendai Framework), ਯੂਐੱਨ ਕਨਵੈਨਸ਼ਨ ਟੂ ਕੰਬੈਟ ਡਿਜ਼ਰਟੀਫਿਕੇਸ਼ਨ (UN Convention to Combat Desertification (UNCCD) ਅਤੇ ਪੈਰਿਸ ਜਲਵਾਯੂ ਸਮਝੌਤੇ ਨੂੰ ਲਾਗੂ ਕਰਨ ਵਿੱਚ ਸਰਗਰਮ ਭਾਗੀਦਾਰੀ ਵਰਗੇ ਆਲਮੀ ਗੱਠਜੋੜ ਪਲੈਟਫਾਰਮ ਨੂੰ ਪ੍ਰੋਤਸਾਹਨ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।

 

ਪੇਸ਼ਕਾਰੀ ਤੋਂ ਬਾਅਦ ਇੱਕ ਗੱਲਬਾਤ ਸੈਸ਼ਨ ਕੀਤਾ ਗਿਆ ਜਿੱਥੇ ਮੈਂਬਰ ਰਾਜ ਜਿਵੇਂ ਕਿ ਇਕੂਆਡੋਰ (Ecuador) ਅਤੇ ਬੰਗਲਾਦੇਸ਼ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਨੇ ਕ੍ਰਮਵਾਰ ਅਖੁੱਟ ਊਰਜਾ, ਵਿੱਤੀ ਸ਼ਮੂਲੀਅਤ ਅਤੇ ਸਰਕਾਰ ਦੀ ਭਵਿੱਖ ਦੀ ਰੁਝੇਵਿਆਂ ਦੀ ਰਣਨੀਤੀ ਨਾਲ ਸਬੰਧਤ ਪ੍ਰਸ਼ਨ ਪੇਸ਼ ਕੀਤੇ।

 

ਕਾਰਵਾਈ ਦਾ ਦਹਾਕਾ: ਐੱਸਡੀਜ਼ ਨੂੰ ਆਲਮੀ ਤੋਂ ਸਥਾਨਕ ਪੱਧਰ ’ਤੇ ਲੈ ਜਾਣਾ (Decade of Action: Taking SDGs from Global to Local )

 

ਇਸ ਸਮਾਗਮ ਦੌਰਾਨ ਇੰਡੀਆ ਵੀਐੱਨਆਰ 2020 ਦੀ ਰਿਪੋਰਟ ਵੀ ਜਾਰੀ ਕੀਤੀ ਗਈ ਰਿਪੋਰਟ ਭਾਰਤ ਵਿੱਚ 2030 ਏਜੰਡੇ ਨੂੰ ਅਪਣਾਉਣ ਅਤੇ ਲਾਗੂ ਕਰਨ ਬਾਰੇ ਇੱਕ ਵਿਆਪਕ ਵਿਵਰਣ ਪੇਸ਼ ਕਰਦੀ ਹੈ। 17 ਐੱਸਡੀਜੀ ’ਤੇ ਪ੍ਰਗਤੀ ਦੀ ਸਮੀਖਿਆ ਪੇਸ਼ ਕਰਨ ਤੋਂ ਇਲਾਵਾ, ਰਿਪੋਰਟ ਵਿੱਚ ਨੀਤੀ ਦੀ ਲੰਬਾਈ ਅਤੇ ਵਾਤਾਵਰਣ ਨੂੰ ਸਮਰੱਥ ਬਣਾਉਣ, ਐੱਸਡੀਜੀ ਦੇ ਸਥਾਨੀਕਰਨ ਪ੍ਰਤੀ ਭਾਰਤ ਦੀ ਪਹੁੰਚ ਅਤੇ ਲਾਗੂ ਕਰਨ ਦੇ ਸਾਧਨਾਂ ਨੂੰ ਮਜ਼ਬੂਤ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਰਿਪੋਰਟ ਵਿੱਚ ਇੱਕ ਚੈਪਟਰ ਵੀ ਸ਼ਾਮਲ ਕੀਤਾ ਗਿਆ ਹੈ ਜੋ ਡੇਟਾ, ਗਿਆਨ ਅਤੇ ਵਿਸ਼ਲੇਸ਼ਣ ਨਾਲ ਭਰਪੂਰ ਹੈ, ਉਹ ਸੀਐੱਸਓ ਦੀ ਅਗਵਾਈ ਵਾਲੇ ਸਮੁਦਾਇਕ ਕੇਂਦ੍ਰਿਤ ਸਲਾਹ ਮਸ਼ਵਰੇ ਤੋਂ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸਮੁੱਚੇ ਦੇਸ਼ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸਡੀਜੀ ਲਈ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਦਾ ਲਾਭ ਅਤੇ ਐੱਸਡੀਜੀ ਦੀ ਲਾਗਤ ਅਤੇ ਵਿੱਤ, ਲਾਗੂ ਕਰਨ ਦੇ ਸਾਧਨ ਨੂੰ ਮਜ਼ਬੂਤ ਕਰਨ ਦੇ ਦੋ ਲੀਵਰ ਹਨ ਜੋ ਇਸ ਸਾਲ ਪੇਸ਼ ਕੀਤੇ ਗਏ ਹਨ।

 

ਐੱਸਡੀਜ਼ ਨੂੰ ਆਲਮੀ ਤੋਂ ਸਥਾਨਕ ਪੱਧਰ ’ਤੇ ਲੈ ਜਾਣ ਦੇ ਵਿਸ਼ੇ ਅਨੁਸਾਰ, ਐੱਸਡੀਜੀ ’ਤੇ ਪ੍ਰਗਤੀ ਨੂੰ ਟੀਚਾ-ਅਧਾਰਿਤ ਵੱਖ-ਵੱਖ ਚੰਗੇ ਅਭਿਆਸਾਂ ਅਤੇ ਰਾਜਾਂ, ਖ਼ਾਸ ਕਰਕੇ ਖਾਹਿਸ਼ੀ ਜ਼ਿਲ੍ਹਿਆਂ ਦੀਆਂ ਸਫਲਤਾ ਦੀਆਂ ਕਹਾਣੀਆਂ ਦੀਆਂ ਉਦਾਹਰਨਾਂ ਨਾਲ ਜੋੜਿਆ ਗਿਆ ਹੈ।

 

ਨੀਤੀ ਆਯੋਗ ਪਾਸ ਨੈਸ਼ਨਲ ਅਤੇ ਸਬ-ਨੈਸ਼ਨਲ ਪੱਧਰ ’ਤੇ ਐੱਸਡੀਜੀ ਨੂੰ ਅਪਣਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦਾ ਅਧਿਕਾਰ ਹੈ। ‘ਇੰਡੀਆ ਵੀਐੱਨਆਰ 2020’ ਸੰਪੂਰਨ ਸਮਾਜ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਰੂਪ ਦੇਣ ਲਈ ਨੀਤੀ ਆਯੋਗ ਦੇ ਯਤਨਾਂ ਅਤੇ ਟਿਕਾਊ ਵਿਕਾਸ ਟੀਚਿਆਂ ਦੇ ਸਥਾਨੀਕਰਨ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪ੍ਰਤੀਨਿਧਤਾ ਕਰਦਾ ਹੈ।

 

‘ਇੰਡੀਆ’ਜ਼ ਵੀਐੱਨਆਰ ਰਿਪੋਰਟ ਦਾ ਲਿੰਕ: 13 ਜੁਲਾਈ-

  1. https://sustainabledevelopment.un.org/content/documents/26281VNR_2020_India_Report.pdf
  2. http://niti.gov.in/un-high-level-political-forum

 

1.      ਸੱਜੇ ਤੋਂ ਖੱਬੇ : ਇੰਡੀਆ ਵੀਐੱਨਆਰ 2020 ਰਿਪੋਰਟ ਜਾਰੀ ਕਰਨ ਮੌਕੇ ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ, ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ, ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ, ਨੀਤੀ ਆਯੋਗ ਦੀ ਸਲਾਹਾਕਾਰ (ਐੱਸਡੀਜੀ) ਸ਼੍ਰੀਮਤੀ ਸੰਯੁਕਤਾ ਸਮਦਦਾਰ

 

 

    1. ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਸੰਯੁਕਤ ਰਾਸ਼ਟਰ ਉੱਚ ਪੱਧਰੀ ਰਾਜਨੀਤਕ ਫੋਰਮ (ਐੱਚਐੱਲਪੀਐੱਫ) ਵਿੱਚ ਟਿਕਾਊ ਵਿਕਾਸ, 2020 ’ਤੇ ਭਾਰਤ ਦੀ ਦੂਜੀ ਵਲੰਟੀਅਰ ਨੈਸ਼ਨਲ ਰਿਵਿਊ (ਵੀਐੱਨਆਰ) ਪੇਸ਼ ਕਰਦੇ ਹੋਏ।

 

 

1.3. ਇੰਡੀਆ ਵੀਐੱਨਆਰ 2020 ਰਿਪੋਰਟ-ਕਾਰਵਾਈ ਦਾ ਦਹਾਕਾ: ਐੱਸਡੀਜ਼ ਨੂੰ ਆਲਮੀ ਤੋਂ ਸਥਾਨਕ ਪੱਧਰ ’ਤੇ ਲੈ ਜਾਣਾ ਨੂੰ ਸੰਯੁਕਤ ਰਾਸ਼ਟਰ ਉੱਚ ਪੱਧਰੀ ਰਾਜਨੀਤਕ ਫੋਰਮ (ਐੱਚਐੱਲਪੀਐੱਫ) ਵਿੱਚ ਟਿਕਾਊ ਵਿਕਾਸ, 2020 ’ਤੇ ਪੇਸ਼ ਕੀਤਾ ਗਿਆ।

 

2.0. ਇੰਡੀਆ ਵੀਐੱਨਆਰ ਰਿਪੋਰਟ ਦੇ ਚਿੱਤਰ

 

2.1. ਵੀਐੱਨਆਰ ਰਿਪੋਰਟ ਦੀ ਤਿਆਰੀ ਦੀ ਪ੍ਰਕਿਰਿਆ ਦਾ ਸਾਰੰਸ਼

 

2.2. 14 ਜਨਸੰਖਿਆ ਸਮੂਹਾਂ ਅਤੇ ਨਿਜੀ ਖੇਤਰ ਦੇ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ

 

A picture containing text, mapDescription automatically generated

 

2.3. ਸਮੁੱਚੇ ਦੇਸ਼ ਬਾਰੇ 14 ਨੈਸ਼ਨਲ ਸਲਾਹ-ਮਸ਼ਵਰੇ ਕੀਤੇ ਗਏ।

A picture containing text, mapDescription automatically generated

 

2.4. ਭਾਰਤ ਵਿੱਚ ਐੱਸਡੀਜੀ ਦੇ ਸਥਾਨੀਕਰਨ ਲਈ ਆਲਮੀ ਪੱਧਰ ਤੋਂ ਲੈ ਕੇ ਸਥਾਨਕ ਪੱਧਰ ਤੱਕ ਅਹਿਮ ਕਦਮ

 

 

 

2.5. ਇੰਡੀਆ ਵੀਐੱਨਆਰ 2020-ਅਗਲੇਰਾ ਮਾਰਗ

 

***

 

ਵੀਆਰਆਰਕੇ/ਏਕੇ
 



(Release ID: 1638325) Visitor Counter : 260