ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਪਹਿਲੀ ਵਾਰ ਸਮਾਨ ਨਾਲ ਭਰੀ ਸਪੈਸ਼ਲ ਪਾਰਸਲ ਟ੍ਰੇਨ ਬੰਗਲਾਦੇਸ਼ ਭੇਜੀ

ਰੇਲਵੇ ਕੁਸ਼ਲ ਅਤੇ ਖਾਸ (ਕਸਟਮਾਈਜ਼ਡ) ਮਾਲ ਪਰਿਚਾਲਨ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ


ਰੈੱਡੀਪਲੇਮ (ਗੁੰਟੂਰ) ਤੋਂ ਸੁੱਕੀਆਂ ਮਿਰਚਾਂ ਬੇਨਾਪੋਲ (ਬੰਗਲਾਦੇਸ਼) ਭੇਜੀਆਂ ਗਈਆਂ

Posted On: 12 JUL 2020 2:33PM by PIB Chandigarh

 

ਭਾਰਤੀ ਰੇਲਵੇ ਨੇ ਪਹਿਲੀ ਵਾਰ ਦੇਸ਼ ਦੀ ਸੀਮਾ ਤੋਂ ਪਰੇ ਬੰਗਲਾਦੇਸ਼ ਦੇ ਬੇਨਾਪੋਲ ਲਈ ਆਂਧਰ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਰੈੱਡੀਪਲੇਮ ਤੋਂ ਸੁੱਕੀਆਂ ਮਿਰਚਾਂ ਦੀ ਇੱਕ ਸਪੈਸ਼ਲ ਪਾਰਸਲ ਟ੍ਰੇਨ ਰਾਹੀਂ ਭੇਜੀਆਂ।

 

ਆਂਧਰ ਪ੍ਰਦੇਸ਼ ਦੇ ਗੁੰਟੂਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਮਿਰਚ ਦੀ ਖੇਤੀ ਲਈ ਪ੍ਰਸਿੱਧ ਹਨ। ਆਪਣੇ ਸੁਆਦ ਅਤੇ ਬ੍ਰਾਂਡ ਵਿੱਚ ਵਿਸ਼ੇਸ਼ਤਾ ਲਈ ਇਸ ਖੇਤੀ ਉਪਜ ਦੀ ਗੁਣਵੱਤਾ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਜਾਣਿਆ ਜਾਂਦਾ ਹੈ।  ਇਸ ਤੋਂ ਪਹਿਲਾਂਗੁੰਟੂਰ ਅਤੇ ਆਸ-ਪਾਸ  ਦੇ ਖੇਤਰ  ਦੇ ਕਿਸਾਨ ਅਤੇ ਵਪਾਰੀ ਘੱਟ ਮਾਤਰਾ ਵਿੱਚ ਸੁੱਕੀ ਮਿਰਚ ਸੜਕ ਮਾਰਗ ਰਾਹੀਂ ਬੰਗਲਾਦੇਸ਼ ਲਿਜਾਂਦੇ ਰਹੇ ਹਨ ਅਤੇ ਇਸ ਉੱਤੇ ਲਾਗਤ ਲਗਭਗ 7000 ਰੁਪਏ ਪ੍ਰਤੀ ਟਨ ਆਉਂਦੀ ਹੈ।  ਲੌਕਡਾਊਨ ਮਿਆਦ  ਦੌਰਾਨਉਹ ਸੜਕ ਮਾਰਗ ਰਾਹੀਂ ਇਸ ਜ਼ਰੂਰੀ ਵਸਤੂ ਨੂੰ ਨਹੀਂ ਲਿਜਾ ਸਕੇ। ਤਦ ਰੇਲਵੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਮਿਰਚ ਲਿਜਾਣ ਵਾਲਿਆਂ ਨਾਲ ਸੰਪਰਕ ਕੀਤਾ ਅਤੇ ਰੇਲ ਰਾਹੀਂ ਮਾਲ ਲਿਜਾਣ ਦੀਆਂ ਸੁਵਿਧਾਵਾਂ ਬਾਰੇ ਵਿਸਤਾਰ ਨਾਲ ਸਮਝਾਇਆ।  ਉਸੇ ਅਨੁਸਾਰਉਹ ਮਾਲਗੱਡੀਆਂ  ਜ਼ਰੀਏ ਥੋਕ ਵਿੱਚ ਸੁੱਕੀਆਂ ਮਿਰਚਾਂ ਲੈ ਗਏ।  ਲੇਕਿਨਮਾਲ-ਗੱਡੀ ਰਾਹੀਂ ਸਮਾਨ ਭੇਜਣ ਲਈ ਕਿਸਾਨਾਂ ਅਤੇ ਵਪਾਰੀਆਂ ਨੂੰ ਅਧਿਕ ਮਾਤਰਾ ਯਾਨੀ ਹਰੇਕ ਖੇਪ ਵਿੱਚ ਘੱਟ ਤੋਂ ਘੱਟ 1500 ਟਨ ਤੋਂ ਅਧਿਕ ਮਾਲ ਦਾ ਇੰਤਜ਼ਾਮ ਕਰਨਾ ਜ਼ਰੂਰੀ ਹੋਵੇਗਾ।  

 

ਇਸ ਸਮੱਸਿਆ ਨੂੰ ਘੱਟ ਕਰਨ ਲਈ ਅਤੇ ਰੇਲ ਉਪਯੋਗਕਰਤਾਵਾਂ ਨੂੰ ਘੱਟ ਮਾਤਰਾ ਯਾਨੀ ਹਰੇਕ ਖੇਪ ਵਿੱਚ ਅਧਿਕਤਮ 500 ਟਨ ਤੱਕ ਦਾ ਮਾਲ ਭੇਜਣ ਦੀ ਸੁਵਿਧਾ ਦੇਣ ਲਈ ਦੱਖਣ ਮੱਧ ਰੇਲਵੇ ਦੀ ਗੁੰਟੂਰ ਡਿਵੀਜ਼ਨ ਨੇ ਪਹਿਲ ਕੀਤੀ ਅਤੇ ਸਪੈਸ਼ਲ ਪਾਰਸਲ ਐਕਸਪ੍ਰੈੱਸ ਨੂੰ ਬੰਗਲਾਦੇਸ਼ ਲਈ ਰਵਾਨਾ ਕੀਤਾ। ਇਸ ਨਾਲ ਗੁੰਟੂਰ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਸਪੈਸ਼ਲ ਪਾਰਸਲ ਐਕਸਪ੍ਰੈੱਸ ਰਾਹੀਂ ਥੋੜ੍ਹੀ ਮਾਤਰਾ ਵਿੱਚ ਸੁੱਕੀ ਮਿਰਚ ਦੀ ਟ੍ਰਾਂਸਪੋਰਟਿੰਗ ਕਰਕੇ ਦੇਸ਼ ਦੀ ਸੀਮਾ ਤੋਂ ਬਾਹਰ ਆਪਣੇ ਖੇਤੀ ਉਤਪਾਦ ਦੀ ਮਾਰਕਿਟਿੰਗ ਕਰਨ ਵਿੱਚ ਮਦਦ ਮਿਲੀ ਹੈ। 

 

ਉਸੇ ਅਨੁਸਾਰ16 ਪਾਰਸਲ ਵੈਨ ਨਾਲ ਲੈਸ ਇੱਕ ਸਪੈਸ਼ਲ ਪਾਰਸਲ ਐਕਸਪ੍ਰੈੱਸ ਮਾਲ-ਗੱਡੀ ਬੰਗਲਾਦੇਸ਼ ਦੇ ਬੇਨਾਪੋਲ ਗਈ।  ਹੇਰਕ ਪਾਰਸਲ ਵੈਨ ਨੂੰ ਸੁੱਕੀ ਮਿਰਚ ਦੀਆਂ 466 ਬੋਰੀਆਂ ਨਾਲ ਭਰਿਆ ਗਿਆ ਸੀਜਿਸ ਦਾ ਭਾਰ ਲਗਭਗ 19.9 ਟਨ ਸੀ ਅਤੇ ਇਸ ਪ੍ਰਕਾਰ ਸਪੈਸ਼ਲ ਪਾਰਸਲ ਐਕਸਪ੍ਰੈੱਸ ਮਾਲ-ਗੱਡੀ ਦੁਆਰਾ ਕੁੱਲ 384 ਟਨ ਵਜ਼ਨ ਦਾ ਸਮਾਨ ਲਿਜਾਇਆ ਗਿਆ।  ਸਪੈਸ਼ਲ ਪਾਰਸਲ ਐਕਸਪ੍ਰੈੱਸ ਦੁਆਰਾ ਮਾਲ ਲਿਜਾਣ ਦੀ ਲਾਗਤ ਪ੍ਰਤੀ ਟਨ 4,608 ਰੁਪਏ ਆਈ ਜੋ ਰੋਡ ਟ੍ਰਾਂਸਪੋਰਟ ਦੇ 7,000 ਰੁਪਏ ਪ੍ਰਤੀ ਟਨ ਦੀ ਤੁਲਨਾ ਵਿੱਚ ਬਹੁਤ ਸਸਤੀ ਅਤੇ ਕਿਫਾਇਤੀ ਹੈ।    

 

ਇਹ ਗੌਰ ਕਰਨ ਵਾਲੀ ਗੱਲ ਹੈ ਕਿ ਭਾਰਤੀ ਰੇਲਵੇ ਨੇ ਕੋਵਿਡ ਮਿਆਦ ਦੌਰਾਨ ਪਾਰਸਲ ਟ੍ਰੇਨ ਟ੍ਰੈਫਿਕ ਨੂੰ ਹੁਲਾਰਾ ਦੇਣ ਲਈ ਕਈ ਕਦਮ ਉਠਾਏ ਹਨ।

 

ਛੋਟੇ ਪਾਰਸਲ ਅਕਾਰਾਂ ਵਿੱਚ ਮੈਡੀਕਲ ਸਪਲਾਈਮੈਡੀਕਲ ਉਪਕਰਣਭੋਜਨ ਆਦਿ ਜਿਹੀਆਂ ਜ਼ਰੂਰੀ ਵਸਤਾਂ ਦਾ ਟ੍ਰਾਂਸਪੋਰਟੇਸ਼ਨ ਬਹੁਤ ਹੀ ਮਹੱਤਵਪੂਰਨ ਹੈ ਜੋ ਕਾਰੋਬਾਰ ਦੇ ਨਾਲ-ਨਾਲ ਉਪਭੋਗ ਲਈ ਵੀ ਜ਼ਰੂਰੀ ਹੈ।  ਇਸ ਮਹੱਤਵਪੂਰਨ ਜ਼ਰੂਰਤ ਦੀ ਪੂਰਤੀ ਲਈ ਭਾਰਤੀ ਰੇਲਵੇ ਨੇ ਈ-ਕਮਰਸ ਸੰਸਥਾਵਾਂ ਅਤੇ ਰਾਜ ਸਰਕਾਰਾਂ ਸਹਿਤ ਹੋਰ ਗਾਹਕਾਂ ਦੁਆਰਾ ਤੇਜ਼ ਟ੍ਰਾਂਸਪੋਰਟ ਲਈ ਰੇਲਵੇ ਪਾਰਸਲ ਵੈਨਾਂ ਉਪਲੱਬਧ ਕਰਵਾਈਆਂ ਹਨ।  ਰੇਲਵੇ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰਨ ਲਈ ਚੋਣਵੇਂ ਮਾਰਗਾਂ ਤੇ ਤੈਅ ਸਮੇਂ ਤੇ ਚਲਣ ਵਾਲੀਆਂ ਸਪੈਸ਼ਲ ਪਾਰਸਲ ਟ੍ਰੇਨਾਂ ਚਲਾ ਰਿਹਾ ਹੈ।

 

ਭਾਰਤੀ ਰੇਲਵੇ ਨੇ 22 ਮਾਰਚ 2020 ਤੋਂ 11 ਜੁਲਾਈ 2020 ਤੱਕ ਕੁੱਲ 4434 ਪਾਰਸਲ ਟ੍ਰੇਨਾਂ ਚਲਾਈਆਂ ਜਿਨ੍ਹਾਂ ਵਿੱਚ 4304 ਟ੍ਰੇਨਾਂ ਸਮਾਂਬੱਧ ਤਰੀਕੇ ਨਾਲ ਚਲਣ ਵਾਲੀਆਂ ਹਨ।

 

*****

 

 

ਡੀਜੇਐੱਨ/ਐੱਮਕੇਵੀ



(Release ID: 1638244) Visitor Counter : 141