ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਛਤਰਪੁਰ ਵਿਖੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ

ਮੈਡੀਕਲ ਸਟਾਫ ਅਤੇ ਆਈਟੀਬੀਪੀ ਅਮਲੇ ਦੇ ਸਮਰਪਣ ਅਤੇ ਸੁਆਰਥਰਹਿਤ ਸੇਵਾ ਦੀ ਸ਼ਲਾਘਾ ਕੀਤੀ

Posted On: 12 JUL 2020 5:08PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਛਤਰਪੁਰ, ਨਵੀਂ ਦਿੱਲੀ  ਵਿਖੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ (ਐੱਸਪੀਸੀਸੀਸੀ) ਦਾ ਦੌਰਾ ਕੀਤਾ ਅਤੇ ਸੈਂਟਰ ਵਿਖੇ ਕੋਵਿਡ -19 ਪ੍ਰਬੰਧਨ  ਦੀ ਸਮੀਖਿਆ ਕੀਤੀ 10,200 ਬੈੱਡਾਂ ਵਾਲੇ  "ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ" ਦਾ ਨਿਰਮਾਣ ਰਾਧਾ ਸੁਆਮੀ ਸਤਸੰਗ ਬਿਆਸ (ਆਰਐੱਸਐੱਸਬੀ) ਦੁਆਰਾ ਛਤਰਪੁਰ , ਦਿੱਲੀ ਵਿਖੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਸਾਂਝੇ ਯਤਨਾਂ ਅਧੀਨ ਕੰਟੇਨਮੈਂਟ ਕਦਮਾਂ ਵਿੱਚ ਤੇਜ਼ੀ ਲਿਆਉਣ ਲਈ ਕੀਤਾ ਗਿਆ

 

ਆਪਣੇ ਦੌਰੇ ਅਤੇ ਸੈਂਟਰ ਦੇ ਵਿਸਤ੍ਰਿਤ ਜਾਇਜ਼ੇ ਦੌਰਾਨ ਡਾ. ਹਰਸ਼ ਵਰਧਨ ਆਰਐੱਸਐੱਸਬੀ ਦੇ ਰਸੋਈ ਖੇਤਰ ਵਿੱਚ ਗਏ ਅਤੇ ਉਸ ਤੋਂ ਬਾਅਦ ਸਟੋਰਾਂ ਦੀ ਜਾਂਚ ਕੀਤੀ ਸਿਹਤ ਸੰਭਾਲ਼ ਸੁਵਿਧਾ ਵਿੱਚ ਕੁਦਰਤੀ ਇਲਾਜ ਅਤੇ ਆਯੁਰਵੇਦ ਦੇ ਪ੍ਰੋਟੋਕੋਲ ਦਾ ਪ੍ਰਬੰਧ ਹੈ ਜਿਸ ਦਾ ਉਦੇਸ਼ ਸੈਂਟਰ ਵਿੱਚ ਦਾਖਲ ਮਰੀਜ਼ਾਂ ਦੀ ਇਮਿਊਨਟੀ ਵਧਾਉਣਾ ਹੈ ਮਰੀਜ਼ਾਂ ਨੂੰ ਉੱਥੇ ਡਾਇਟੀਸ਼ੀਅਨ ਦੀ ਸਲਾਹ ਅਨੁਸਾਰ ਸਵੇਰ ਵੇਲੇ ਆਯੁਰਵੈਦਿਕ ਕਾੜ੍ਹਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਖਾਣਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਦਿਨ ਦਾ ਅੰਤ ਹਲਦੀ ਵਾਲੇ ਦੁੱਧ ਨਾਲ ਹੁੰਦਾ ਹੈ ਪੀਪੀਈ ਦਾਨ ਕਰਨ ਤੋਂ ਬਾਅਦ ਸਿਹਤ ਮੰਤਰੀ ਨੇ 12 ਦੇ ਕਰੀਬ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਇਸ ਤੋਂ ਇਲਾਵਾ ਉਨ੍ਹਾਂ ਤੋਂ ਸੈਂਟਰ ਅਤੇ ਸਿਹਤ ਸੰਭਾਲ਼, ਜੋ ਕਿ ਉਨ੍ਹਾਂ ਨੂੰ ਉੱਥੇ ਪ੍ਰਦਾਨ ਕੀਤੀ ਜਾਂਦੀ ਹੈ, ਬਾਰੇ ਵੀ ਜਾਣਕਾਰੀ ਲਈ ਉਨ੍ਹਾਂ ਨੇ ਪਖਾਨਿਆਂ ਦੀ ਸਾਂਭ ਸੰਭਾਲ਼ ਤੋਂ ਇਲਾਵਾ ਸੈਂਟਰ ਦੀ ਸਫਾਈ ਅਤੇ ਸਵੱਛਤਾ ਬਾਰੇ ਵੀ ਪੁੱਛ-ਗਿੱਛ ਕੀਤੀ ਮਰੀਜ਼ਾਂ ਨੇ ਉੱਥੇ ਹੋ ਰਹੀ ਉਨ੍ਹਾਂ ਦੀ ਸੰਭਾਲ਼ ਉੱਤੇ ਤਸੱਲੀ ਪ੍ਰਗਟਾਈ ਡਾ. ਹਰਸ਼ ਵਰਧਨ ਨਰਸਿੰਗ ਸਟੇਸ਼ਨਜ਼ ਵੀ ਦੇਖਣ ਗਏ ਅਤੇ ਉੱਥੇ ਜੋ ਨਿਰਸੁਆਰਥ ਕੰਮ ਅਤੇ ਸਮਰਪਤ ਸੇਵਾਵਾਂ ਡਾਕਟਰਾਂ, ਨਰਸਿੰਗ ਸਟਾਫ ਅਤੇ ਹੋਰਨਾਂ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਹੈ ਅਤੇ ਜਿਸ ਵਿੱਚ ਸਫਾਈ ਵਰਕਰ ਵੀ ਸ਼ਾਮਲ ਹਨ ਜੋ ਕਿ ਇਸ ਸੈਂਟਰ ਵਿੱਚ ਕੰਮ ਕਰ ਰਹੇ ਹਨ, ਦੀ ਪ੍ਰਸ਼ੰਸਾ ਕੀਤੀ

 

ਡਾ. ਹਰਸ਼ ਵਰਧਨ ਨੇ 30 ਕੋਵਿਡ ਵਲੰਟੀਅਰਾਂ, ਜੋ ਕਿ ਇਸ ਇਨਫੈਕਸ਼ਨ ਤੋਂ ਠੀਕ ਹੋਏ ਹਨ ਅਤੇ ਹੁਣ ਇਸ ਸੈਂਟਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ, ਨਾਲ ਵੀ ਗੱਲਬਾਤ ਕੀਤੀ ਉਨ੍ਹਾਂ ਨੂੰ "ਕੋਵਿਡ ਵਾਰੀਅਰਜ਼" ਕਰਾਰ ਦੇਂਦੇ ਹੋਏ ਉਨ੍ਹਾਂ ਦੀ ਦੇਣ ਅਤੇ ਸਮਰਪਣ ਲਈ ਧੰਨਵਾਦ ਕੀਤਾ ਉਨ੍ਹਾਂ ਨੇ ਉਨ੍ਹਾਂ ਸਭ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ ਇਸ ਸੈਂਟਰ ਦੀ ਸਥਾਪਨਾ ਅਤੇ ਰੋਜ਼ ਦੇ ਕੰਮਕਾਜ ਵਿੱਚ ਵਿੱਤੀ ਮਦਦ ਦੇ ਰਹੇ ਹਨ ਇਸ ਸੈਂਟਰ ਦੀ ਇੱਕ ਅਨੋਖੀ  ਵਿਸ਼ੇਸ਼ਤਾ ਇਹ ਹੈ ਕਿ ਇਹ ਭਾਈਚਾਰੇ ਅਤੇ ਦਾਨੀਆਂ ਦੁਆਰਾ ਦਾਨ ਕੀਤੀ ਨਕਦੀ, ਬੈੱਡ, ਆਕਸੀਜਨ ਸਿਲੰਡਰਾਂ ਦੀ ਮਦਦ ਨਾਲ ਚਲ ਰਿਹਾ ਹੈ

 

ਕੇਂਦਰੀ ਸਿਹਤ ਮੰਤਰੀ ਨੇ ਇਸ ਸੈਂਟਰ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ 10,200 ਬੈੱਡਾਂ, ਜੋ ਕਿ ਐੱਸਪੀਸੀਸੀਸੀ ਵਿੱਚ ਤਿਆਰ ਹਨ, ਵਿੱਚੋਂ 2,000 ਬੈੱਡ ਇਸ ਵੇਲੇ ਵਰਤੋਂ ਵਿੱਚ ਹਨ ਇਥੇ 100-116 ਬੈੱਡਾਂ ਦੀ ਸਮਰੱਥਾ ਵਾਲੇ 88 ਘੇਰੇ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਦੋ ਘੇਰਿਆਂ ਦੀ ਨਿਗਰਾਨੀ ਇੱਕ ਨਰਸਿੰਗ ਸਟੇਸ਼ਨ ਦੁਆਰਾ ਕੀਤੀ ਜਾਂਦੀ ਹੈ ਅੱਜ ਦੀ ਤਰੀਕ ਤੱਕ ਐੱਸਪੀਸੀਸੀਸੀ 20 ਘੇਰਿਆਂ (ਐਨਕਲੋਜ਼ਰਜ਼) ਅਤੇ 10 ਨਰਸਿੰਗ ਸਟੇਸ਼ਨਾਂ ਨਾਲ ਤਿਆਰ ਹੈ ਇਨ੍ਹਾਂ ਵਿੱਚੋਂ 10 ਪ੍ਰਤੀਸ਼ਤ ਬੈੱਡ ਸਮਰਪਤ ਕੋਵਿਡ ਹੈਲਥ ਸੈਂਟਰ (ਡੀਸੀਐੱਚਸੀ) ਦੁਆਰਾ ਆਕਸੀਜਨ ਨਾਲ ਲੈਸ ਹਨ ਅੱਜ ਦੀ ਤਰੀਕ ਤੱਕ ਇਸ ਸੈਂਟਰ ਵਿੱਚੋਂ 123 ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 5 ਮਰੀਜ਼ਾਂ, ਜੋ ਕਿ ਵਧੇਰੇ ਨਾਜ਼ੁਕ ਸਨ, ਨੂੰ ਮੁਢਲੀ ਸੰਭਾਲ਼ ਲਈ ਹਸਪਤਾਲਾਂ ਵਿੱਚ ਤਬਦੀਲ ਕੀਤਾ ਗਿਆ

 

ਸਿਹਤ ਸੰਭਾਲ਼ ਸੁਵਿਧਾ ਵਿੱਚ ਇਨ-ਹਾਊਸ ਮਨੋਵਿਗਿਆਨਕ ਕੌਂਸਲਿੰਗ ਅਤੇ ਮਨੋਚਿਕਿਤਸਕ ਸੇਵਾਵਾਂ ਨਿਮਹੰਸ ਦੇ ਟ੍ਰੇਂਡ ਕੌਂਸਲਰਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਮਰੀਜ਼ਾਂ ਲਈ ਧਿਆਨ ਅਤੇ ਯੋਗ ਸੈਸ਼ਨਾਂ ਦਾ ਪ੍ਰਬੰਧਨ ਕੀਤਾ ਗਿਆ ਹੈ ਅਤੇ ਰੈਫਰਲ ਹਸਪਤਾਲ, ਆਈਟੀਬੀਪੀ ਦੁਆਰਾ ਟੈਲੀਮੈਡੀਸਨ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ ਆਈਟੀਬੀਪੀ ਦੇ ਸਾਰੇ ਇਨ-ਹਾਊਸ ਮੈਡੀਕਲ ਮਾਹਿਰ ਡੀਸੀਐੱਚਸੀ ਲਈ ਮੁਹੱਈਆ ਹਨ - 1 ਡਾਕਟਰ, 2 ਸਟਾਫ ਨਰਸਾਂ, 3 ਪੈਰਾਮੈ਼ਡਿਕਸ ਇੱਕ ਸ਼ਿਫਟ ਵਿੱਚ ਹਰ ਘੇਰੇ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ ਮੈਡੀਕਲ ਟੀਮ 8 ਦਿਨਾਂ ਬਾਅਦ ਕੁਆਰੰਟੀਨ ਲਈ ਭੇਜੀ ਜਾਂਦੀ ਹੈ ਅਤੇ ਨਵਾਂ ਸਟਾਫ ਉਸ ਦੀ ਥਾਂ ਲੈਂਦਾ ਹੈ ਇਸ ਤੋਂ ਇਲਾਵਾ ਮੈਡੀਕਲ ਅਮਲੇ ਦਾ 10 ਪ੍ਰਤੀਸ਼ਤ ਅਚਨਚੇਤੀ ਸੇਵਾਵਾਂ ਲਈ ਰਿਜ਼ਰਵ ਰੱਖਿਆ ਗਿਆ ਹੈ

 

ਡਾ. ਹਰਸ਼ ਵਰਧਨ ਨੇ ਕੋਵਿਡ ਸੈਂਟਰ ਦੀਆਂ ਤਿਆਰੀਆਂ ਦੇ ਪੱਧਰ ਉੱਤੇ ਤਸੱਲੀ ਪ੍ਰਗਟਾਈ ਉਨ੍ਹਾਂ ਕਿਹਾ, "ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੀ ਲਗਾਤਾਰ ਮਿਲ ਰਹੀ ਨਿਪੁੰਨ ਅਗਵਾਈ ਹੇਠ ਅਸੀਂ ਦੇਸ਼ ਵਿੱਚ ਕੋਵਿਡ-19 ਨਾਲ ਮੁਕਾਬਲਾ ਕਰਨ ਲਈ ਜਨਤਕ ਸਿਹਤ ਸੰਭਾਲ਼ ਢਾਂਚੇ ਨੂੰ ਮਜ਼ਬੂਤ ਕੀਤਾ ਹੈ" ਉਨ੍ਹਾਂ ਦਿੱਲੀ ਜ਼ਿਲ੍ਹਾ ਅਧਿਕਾਰੀਆਂ ਅਤੇ ਆਈਟੀਬੀਪੀ ਦੇ ਅਮਲੇ ਦੇ ਤਾਲਮੇਲ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਦੇ ਨਤੀਜੇ ਵਜੋਂ ਇਹ ਸੈਂਟਰ 10 ਦਿਨ ਦੇ ਰਿਕਾਰਡ ਸਮੇਂ ਵਿੱਚ ਤਿਆਰ ਹੋ ਗਿਆ ਆਈਟੀਬੀਪੀ ਅਤੇ ਬੀਐੱਸਐੱਫ ਦੇ ਡਾਕਟਰਾਂ ਦੇ ਬੇਲਾਗ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ, "ਇਹ ਵਰਣਨਯੋਗ ਹੈ ਕਿ ਇਹ ਸੈਂਟਰ ਕੋਵਿਡ-19 ਮਰੀਜ਼ਾਂ ਲਈ ਮੈਡੀਕਲ ਸਹੂਲਤਾਂ ਨਾਲ ਤਿਆਰ ਹੈ ਜਿਸ ਵਿੱਚ 10 ਸਮਰਪਤ ਮੁਢਲੀ ਸੰਭਾਲ਼ ਐਂਬੂਲੈਂਸਾਂ, ਐਕਸਰੇ, ਆਕਸੀਜਨ ਸਿਲੰਡਰ, ਬਾਈ-ਫੇਸਿਕ ਡੀਫਿਬਰੀਲੇਟਰ ਕੰਪਲੀਟ, ਪਲਸ ਆਕਸੀਮੀਟਰਜ਼, ਸਕਸ਼ਨ ਅਤੇ ਬਾਈ-ਪੈਪ ਮਸ਼ੀਨਾਂ ਅਤੇ ਹੋਰ ਮੈਡੀਕਲ ਉਪਕਰਣ ਸ਼ਾਮਲ ਹਨ"

 

ਇਸ ਸੈਂਟਰ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ, "ਭਾਰਤ ਦਾ ਕਲੀਨਿਕਲ ਪ੍ਰੋਟੋਕੋਲ ਬਿਮਾਰੀ ਦਾ ਜਲਦੀ ਪਤਾ ਲਗਾਉਣ ਉੱਤੇ ਕੇਂਦ੍ਰਿਤ ਹੈ ਜਿਸ ਦੇ ਲਈ ਵਿਸ਼ਾਲ ਪੱਧਰ ਤੇ ਟੈਸਟਿੰਗ, ਨਿਗਰਾਨੀ, ਮਰੀਜ਼ ਨੂੰ ਜਲਦੀ ਸੈਂਟਰ ਵਿੱਚ ਪਹੁੰਚਾਉਣਾ ਅਤੇ ਕੇਸਾਂ ਦਾ ਜਲਦੀ ਇਲਾਜ ਦਾ ਪ੍ਰਬੰਧ ਸ਼ਾਮਲ ਹੈ ਇਸ ਦੇ ਨਤੀਜੇ ਵਜੋਂ ਇੱਕ ਸਭ ਤੋਂ ਨੀਵੇਂ ਕੇਸ ਵਿੱਚ ਘਾਤਕਤਾ ਦੀ ਦਰ 2.66 ਪ੍ਰਤੀਸ਼ਤ ਰਹੀ ਸਾਡੀ ਸਫਲਤਾ ਰਿਕਵਰੀ ਰੇਟ ਤੋਂ ਦੇਖੀ ਜਾ ਸਕਦੀ ਹੈ ਜੋ ਕਿ 5.3 ਲੱਖ ਠੀਕ ਹੋਏ ਮਰੀਜ਼ਾਂ ਨਾਲ ਤਕਰੀਬਨ 63 ਪ੍ਰਤੀਸ਼ਤ ਤੋਂ ਵੱਧ ਰਿਹਾ ਹੈ"

 

ਉਨ੍ਹਾਂ ਹੋਰ ਕਿਹਾ ਕਿ ਜਿਵੇਂ ਕਿ ਅਸੀਂ ਅਨਲੌਕ-2.0 ਵੱਲ ਵਧੇ ਹਾਂ, ਇਹ ਯਕੀਨੀ ਬਣਾਉਣਾ ਬਹੁਤ ਅਹਿਮ ਹੈ ਕਿ ਸਾਡੇ ਵਿੱਚੋਂ ਸਾਰੇ "ਸੋਸ਼ਲ ਵੈਕਸਿਨ" - "ਦੋ ਗਜ਼ ਕੀ ਦੂਰੀ" ਉੱਤੇ ਭਰੋਸਾ ਕਰਨ ਅਤੇ ਸਾਡੇ ਵਿੱਚੋਂ ਹਰ ਕੋਈ ਕੋਵਿਡ ਪ੍ਰਤੀ ਢੁਕਵਾਂ ਵਤੀਰਾ ਅਪਣਾਏ

 

ਐੱਸਪੀਸੀਸੀਸੀ ਦੇ ਇਸ ਦੌਰੇ ਦੌਰਾਨ ਡਾ. ਹਰਸ਼ ਵਰਧਨ ਨਾਲ ਡਾ. ਬੀ ਐੱਮ ਮਿਸ਼ਰਾ, ਡੀਐੱਮ (ਦੱਖਣੀ ਦਿੱਲੀ), ਸ਼੍ਰੀ ਆਨੰਦ ਸਵਰੂਪ ਆਈਜੀ (ਆਈਟੀਬੀਪੀ), ਡਾ. ਪ੍ਰਸ਼ਾਂਤ ਮਿਸ਼ਰਾ, ਕਮਾਂਡੈਂਟ ਬੇਸ ਕੈਂਪ ਵੀ ਮੌਜੂਦ ਸਨ ਜ਼ਿਲ੍ਹਾ ਅਧਿਕਾਰੀ, ਆਈਟੀਬੀਪੀ ਅਤੇ ਬੀਐੱਸਐੱਫ ਦੇ ਹੋਰ ਵਿਅਕਤੀ ਅਤੇ ਰਾਧਾ ਸੁਆਮੀ ਸਤਸੰਗ ਬਿਆਸ ਦੇ ਨੁਮਾਇੰਦੇ ਵੀ ਮੰਤਰੀ ਦੇ ਇਸ ਦੌਰੇ ਦੌਰਾਨ ਮੌਜੂਦ ਰਹੇ

 

****

 

ਐੱਮਵੀ /ਐੱਸਜੀ



(Release ID: 1638202) Visitor Counter : 210