ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟਸ
ਕੋਵਿਡ-19 ਦੀ ਕਲੀਨਿਕਲ ਪ੍ਰਬੰਧਨ ਰਣਨੀਤੀ ਲਈ ਸੰਭਾਲ਼ ਦਾ ਮਿਆਰ

Posted On: 11 JUL 2020 4:51PM by PIB Chandigarh

ਕੋਵਿਡ-19 ਦੇ ਇਲਾਜ ਪ੍ਰਤੀ ਪਹੁੰਚ ਮੁੱਖ ਤੌਰ ‘ਤੇ ਲੱਛਣ-ਰਹਿਤ ਅਤੇ ਸਹਾਇਕ ਦੇਖਭਾਲ਼ ਉੱਤੇ ਅਧਾਰਿਤ ਹੈ, ਕਿਉਂਕਿ ਇਸ ਦਾ ਅਜੇ ਕੋਈ ਇਲਾਜ ਤਾਂ ਹੈ ਨਹੀਂ ਪਾਣੀ ਦਾ ਚੰਗਾ ਪੱਧਰ ਕਾਇਮ ਰੱਖਣਾ ਵੀ ਜ਼ਰੂਰੀ ਹੈ ਨਿਸ਼ਾਨੀਆਂ ਦੀ ਗੰਭੀਰਤਾ ਉੱਤੇ ਅਧਾਰਿਤ ਕੋਵਿਡ-19 ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਜਾ ਸਕਦਾ ਹੈ - ਹਲਕਾ, ਦਰਮਿਆਨਾ ਅਤੇ ਗੰਭੀਰ 10 ਜੁਲਾਈ, 2020 ਨੂੰ ਰਾਜਾਂ ਨਾਲ ਇੱਕ ਵੀਡੀਓ ਕਾਨਫਰੰਸ ਅਤੇ ਵਰਚੁਅਲ ਮੀਟਿੰਗ "ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੈਂਟਰਜ਼ ਆਵ੍ ਐਕਸੀਲੈਂਸ"  ਦੁਆਰਾ ਕੋਵਿਡ ਕੇਸਾਂ ਦੇ ਪ੍ਰਬੰਧਨ ਬਾਰੇ 10 ਜੁਲਾਈ, 2020 ਨੂੰ ਕੀਤੀ ਗਈ ਜਿਸ ਵਿੱਚ ਆਈਸੀਐੱਮਆਰ ਅਤੇ ਏਮਸ, ਨਵੀਂ ਦਿੱਲੀ   ਨੇ ਇਸ ਗੱਲ  ਉੱਤੇ ਜ਼ੋਰ ਦਿੱਤਾ ਕਿ ਇਲਾਜ ਦੀ ਅਣਹੋਂਦ ਵਿੱਚ ਹਲਕੇ, ਦਰਮਿਆਨੇ ਅਤੇ ਗੰਭੀਰ ਕੇਸਾਂ ਵਿੱਚ ਸੰਭਾਲ਼ ਇਲਾਜ ਦਾ ਮਿਆਰ, ਜਿਵੇਂ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕਲੀਨਿਕਲ ਪ੍ਰਬੰਧਨ ਦੇ ਪ੍ਰੋਟੋਕੋਲ ਵਿੱਚ ਦੱਸਿਆ ਗਿਆ ਹੈ, ਬਹੁਤ ਵਧੇਰੇ ਪ੍ਰਭਾਵੀ ਹੋਵੇਗਾ

 

ਦਰਮਿਆਨੇ ਅਤੇ ਗੰਭੀਰ ਕੇਸਾਂ ਲਈ ਕਾਫੀ ਆਕਸੀਜਨ ਮਦਦ,  ਢੁਕਵੀਂ ਅਤੇ ਸਮੇਂ ਸਿਰ ਥੱਕਾ ਵਿਰੋਧੀ ਦਵਾਈ ਦੇਣਾ ਅਤੇ ਖੁੱਲ੍ਹੇਆਮ ਮਿਲ ਰਹੀ ਅਤੇ ਸਸਤੇ ਕੋਰਟੀਕੋਸਟੀਰਾਇਡਜ਼, ਪ੍ਰੋਟੋਕੋਲ ਦੇ ਹਿਸਾਬ ਨਾਲ ਕੋਵਿਡ-19 ਥੈਰੇਪੀ ਵਜੋਂ ਦੇਣ ਬਾਰੇ ਸੋਚਿਆ ਜਾ ਸਕਦਾ ਹੈ ਹਲਕੇ ਕੇਸਾਂ ਲਈ ਜੋ ਕਿ ਕੁੱਲ ਕੇਸਾਂ ਦਾ ਤਕਰੀਬਨ 80 ਫੀਸਦੀ ਹੁੰਦੇ ਹਨ, ਹਾਈਡ੍ਰੋਕਸੀਕਲੋਰੋਕੁਈਨ (ਐੱਚਸੀਕਿਊ) ਦੀ ਸਿਫਾਰਸ਼ ਕੀਤੀ ਗਈ ਹੈ ਸੰਭਾਲ਼ ਦੇ ਮਿਆਰ ਦੀ ਇਲਾਜ ਰਣਨੀਤੀ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ

 

ਕੋਵਿਡ-19 ਦੇ ਪ੍ਰਭਾਵੀ ਇਲਾਜ ਦਾ ਟੀਚਾ ਕਈ ਦਵਾਈਆਂ ਦੇ  ਮੁੜ ਅਪਣਾਉਣ ਵਜੋਂ ਨਿਕਲਿਆ ਹੈ ਜੋ ਕਿ ਮੁੱਖ ਕਲੀਨਿਕਲ ਪ੍ਰਬੰਧਨ ਦਾ ਹਿੱਸਾ ਨਹੀਂ ਹਨ ਪਰ ਉਨ੍ਹਾਂ ਬਾਰੇ ਸੰਕੇਤ ਮਿਲਿਆ ਹੈ ਕਿ ਉਹ "ਜਾਂਚ ਸਬੰਧੀ ਥੈਰੇਪੀਆਂ" ਹੋ ਸਕਦੇ  ਹਨ ਇਨ੍ਹਾਂ ਦਵਾਈਆਂ ਦੀ ਮਰੀਜ਼ਾਂ ਨੂੰ ਸਿਫਾਰਸ਼ ਕਰਨ ਤੋਂ ਪਹਿਲਾਂ  ਵਿਸ਼ੇਸ਼ ਉੱਪ-ਗਰੁੱਪਾਂ ਵਿੱਚ ਉਨ੍ਹਾਂ ਦੁਆਰਾ ਸੂਚਿਤ ਅਤੇ ਸਾਂਝੇ ਕੀਤੇ ਗਏ ਫੈਸਲੇ ਲੈਣ ਵਿੱਚ ਵਰਤਿਆ ਜਾ ਸਕਦਾ ਹੈ ਇਨ੍ਹਾਂ ਦਵਾਈਆਂ ਨੂੰ ਅਜੇ ਤੱਕ ਡਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਦੁਆਰਾ ਪ੍ਰਵਾਨਗੀ ਨਹੀਂ ਮਿਲੀ ਅਤੇ ਇਨ੍ਹਾਂ  ਦੀ ਵਰਤੋਂ ਕੋਵਿਡ-19 ਐੱਮਰਜੰਸੀ ਵਿੱਚ ਹੋ ਸਕਦੀ ਹੈ ਰਾਜਾਂ ਅਤੇ ਮੈਡੀਕਲ ਕਾਲਜਾਂ ਦੇ ਹਸਪਤਾਲਾਂ ਨੂੰ ਸੈਂਟਰਜ਼ ਆਵ੍ ਐਕਸੀਲੈਂਸ ਐਲਾਨਿਆ ਗਿਆ ਹੈ ਅਤੇ ਉਨ੍ਹਾਂ ਨੂੰ ਆਈਸੀਐੱਮਆਰ ਅਤੇ ਏਮਸ ਨੇ ਯਾਦ ਦਿਵਾਇਆ ਹੈ ਕਿ ਇਨ੍ਹਾਂ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਜਾਂ ਉਨ੍ਹਾਂ ਹਾਲਤਾਂ ਵਿੱਚ ਵਰਤੋਂ ਨਾਲ,  ਜਿਨ੍ਹਾਂ ਵਿੱਚ ਕਿ ਇਨ੍ਹਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ, ਨਾਲ ਚੰਗਾ ਹੋਣ ਦੀ ਬਜਾਏ ਨੁਕਸਾਨ ਹੋ ਸਕਦਾ ਹੈ

 

ਰਾਜਾਂ ਨੂੰ ਇਹ ਵੀ ਦੱਸਿਆ ਗਿਆ ਕਿ ਰੇਮਦੇਸਿਵਿਰ (Remdesivir) ਦੇ ਜੋ ਮੁਹੱਈਆ ਸਬੂਤ ਹਨ ਉਹ ਕਹਿੰਦੇ ਹਨ ਕਿ ਜਦੋਂ ਦਰਮਿਆਨੇ ਤੋਂ ਗੰਭੀਰ ਕੇਸਾਂ ਵਿੱਚ ਇਨ੍ਹਾਂ ਦੀ ਵਰਤੋਂ ਹੋਵੇਗੀ ਤਾਂ ਇਸ ਨਾਲ ਕਲੀਨਿਕਲ ਸੁਧਾਰ ਵਿੱਚ ਘੱਟ ਸਮਾਂ ਲੱਗੇਗਾ ਪਰ ਮੌਤ ਦੀ ਦਰ ਵਿੱਚ ਕਮੀ ਦੇ ਮਾਮਲੇ ਵਿੱਚ ਕੋਈ ਲਾਭ ਨਹੀਂ ਹੋਵੇਗਾ ਇਸ ਦੀ ਵਰਤੋਂ ਪੂਰੀ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਦੇ ਮਾਡ਼ੇ ਪ੍ਰਭਾਵਾਂ ਦੀ ਸਮਰੱਥਾ ਬਹੁਤ ਜ਼ਿਆਦਾ ਹੈ ਜਿਸ ਵਿੱਚ ਜਿਗਰ ਅਤੇ ਗੁਰਦੇ ਜ਼ਖਮੀ ਹੋ ਸਕਦੇ ਹਨ ਇਸੇ ਤਰ੍ਹਾਂ ਟੋਕਿਲੀਜ਼ੁਮਾਬ (Tocilizumab) ਅਧਿਐਨ ਨੇ ਦਰਸਾਇਆ ਹੈ ਕਿ ਮੌਤ ਦੀ ਦਰ ਵਿੱਚ ਕਮੀ ਨਹੀਂ ਹੋਈ ਪਰ ਜੇ ਗੰਭੀਰ ਕੇਸ ਵਾਲੇ ਮਰੀਜ਼ ਉੱਤੇ ਇਸ ਦੀ ਵਰਤੋਂ ਕਰਨੀ ਹੋਵੇ ਤਾਂ ਉਸ ਦੇ ਲਈ ਢੁਕਵੀਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਇਸ ਦੀ ਆਮ ਵਰਤੋਂ ਨੂੰ ਨਿਰਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਬਿਮਾਰੀ ਦੇ ਪ੍ਰਭਾਵ 'ਸਾਈਕੋਟਾਈਨ ਸਟੋਰਮ' ਉੱਤੇ ਸਿੱਧਾ ਪੈਂਦਾ ਹੈ

 

ਸਾਰੀਆਂ 'ਖੋਜ ਸਬੰਧੀ ਥੈਰੇਪੀਆਂ' ਲਈ ਜ਼ਰੂਰੀ ਹੁੰਦਾ ਹੈ  ਕਿ ਉਹ ਢੁਕਵੀਆਂ ਸਿਹਤ ਸੰਭਾਲ਼ ਸੁਵਿਧਾਵਾਂ ਦੁਆਰਾ ਕੀਤੀਆਂ ਜਾਣ ਜਿਥੇ ਕਿ ਮਰੀਜ਼ਾਂ ਉੱਤੇ ਨਜ਼ਦੀਕੀ ਨਿਗਰਾਨੀ ਸੰਭਵ ਹੋਵੇ ਤਾਕਿ ਸਮਰੱਥਾ ਸਬੰਧੀ ਜੋ ਗੁੰਝਲਾਂ ਪੈਦਾ ਹੋਣ,  ਉਨ੍ਹਾਂ ਦਾ ਪ੍ਰਬੰਧ ਹੋ ਸਕੇ ਆਈਸੀਐੱਮਆਰ ਨੇ ਪੂਰੇ ਜ਼ੋਰ ਨਾਲ ਸਿਫਾਰਸ਼ ਕੀਤੀ ਹੈ ਕਿ ਕਲੀਨਿਕਲ ਪ੍ਰਬੰਧਨ ਦਾ ਪੂਰਾ ਧਿਆਨ ਆਕਸੀਜਨ ਥੈਰੇਪੀ (ਜਿਸ ਵਿੱਚ ਨੱਕ ਰਾਹੀਂ ਤੇਜ਼ ਵਹਾਅ), ਸਟੀਰਾਇਡਜ਼ (ਜੋ ਕਿ ਆਮ ਮਿਲ ਜਾਂਦੇ ਹਨ ਅਤੇ ਸਸਤੇ ਹੁੰਦੇ ਹਨ), ਢੁਕਵੇਂ ਅਤੇ ਸਮੇਂ ਸਿਰ ਥੱਕਾ ਰੋਧੀ ਦਿੱਤੇ ਜਾਣ ਅਤੇ ਉੱਚ ਕੁਆਲਿਟੀ ਦੀ ਸਿਹਤ ਸਹਾਇਤਾ, ਜਿਸ ਵਿੱਚ ਮਰੀਜ਼ਾਂ ਅਤੇ ਪਰਿਵਾਰ ਦੀ ਦਿਮਾਗੀ ਸਿਹਤ ਲਈ ਕੌਂਸਲਿੰਗ, ਇੱਛਾ, ਪਹਿਲਾਂ ਮੌਜੂਦ ਬਿਮਾਰੀਆਂ ਦੇ ਪ੍ਰਬੰਧਨ ਅਤੇ ਚਿੰਨ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਉਣ ਵੱਲ ਹੋਣਾ ਚਾਹੀਦਾ ਹੈ

 

*****

 

ਐੱਮਵੀ/ਐੱਸਜੀ(Release ID: 1638086) Visitor Counter : 11