ਨੀਤੀ ਆਯੋਗ

ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਤਹਿਤ ਦੇਸ਼ਵਿਆਪੀ ਸਕੂਲ ਵਿਦਿਆਰਥੀਆਂ ਲਈ ਏਟੀਐੱਲ ਐਪ ਡਿਵੈਲਪਮੈਂਟ ਮੌਡਿਊਲ ਦੀ ਸ਼ੁਰੂਆਤ ਕੀਤੀ
ਇਸਦਾ ਉਦੇਸ਼ ਸਕੂਲ ਵਿਦਿਆਰਥੀਆਂ ਨੂੰ ਐਪ ਉਪਭੋਗਤਾਵਾਂ ਤੋਂ ਨਵੀਨਤਾਕਾਰੀ ਵਾਲੇ ਐਪ ਵਿਕਸਿਤ ਕਰਨ ਵਾਲਿਆਂ ਵਿੱਚ ਤਬਦੀਲ ਕਰਨਾ ਹੈ

Posted On: 11 JUL 2020 4:58PM by PIB Chandigarh

ਮੋਬਾਈਲ ਲਈ ਐਪਲੀਕੇਸ਼ਨ ਵਿਕਸਿਤ ਕਰਨ ਲਈ ਨਵੀਨਤਾ ਦਾ ਮਾਹੌਲ (ਇੰਡੀਅਨ ਮੋਬਾਈਲ ਐਪ ਡਿਵੈਲਪਮੈਂਟ ਇਨੋਵੇਸ਼ਨ ਈਕੋਸਿਸਟਮ) ਨੂੰ ਮੁੜ ਸੁਰਜੀਤ ਕਰਨ ਵੱਲ ਇੱਕ ਵੱਡੇ ਕਦਮ ਦੇ ਰੂਪ ਵਿੱਚ,ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਦੇ ਸੱਦੇ ਤਹਿਤ ਪਹਿਲਾਂ ਨਾਲ, ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੇ ਸਾਰੇ ਦੇਸ਼ ਦੇ ਸਕੂਲੀ ਬੱਚਿਆਂ ਲਈ ਅੱਜ ਏਟੀਐੱਲ ਐਪ ਡਿਵੈਲਪਮੈਂਟ ਮੌਡਿਊਲਦੀ ਸ਼ੁਰੂਆਤ ਕੀਤੀ। ਏਟੀਐੱਲ ਐਪ ਡਿਵੈਲਪਮੈਂਟ ਮੌਡਿਊਲਜ਼ ਸਕੂਲ ਦੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਏਆਈਐੱਮ ਦੀ ਪ੍ਰਮੁੱਖ ਅਟਲ ਟਿੰਕਰਿੰਗ ਲੈਬਸ ਪਹਿਲ ਤਹਿਤ ਆਉਣ ਵਾਲੇ ਸਮੇਂ ਵਿੱਚ ਐਪ ਉਪਭੋਗਤਾਵਾਂ ਤੋਂ ਐਪ ਬਣਾਉਣ ਵਾਲਿਆਂ ਵਿੱਚ ਤਬਦੀਲ ਕਰਨ ਦੇ ਉਦੇਸ਼ ਨਾਲ ਭਾਰਤੀ ਘਰੇਲੂ ਵਿਕਸਿਤ ਉੱਦਮ ਪਲੇਜ਼ਮੋ (Plezmo) ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਹਨ।

ਉਪਰੋਕਤ ਮੌਡਿਊਲ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇੱਕ ਵੱਡੀ ਰੁਕਾਵਟ ਲਿਆਂਦੀ ਹੈ, ਜਿਸ ਨੂੰ ਰੋਜ਼ਾਨਾ ਜੀਵਨ ਦੀ ਸਹਾਇਤਾ ਲਈ ਟੈਕਨੋਲੋਜੀ ਦੀ ਵਰਤੋਂ ਨਾਲ ਨਜਿੱਠਿਆ ਜਾ ਰਿਹਾ ਹੈ। ਉਨ੍ਹਾਂ ਕਿਹਾ,"ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਆਤਮ ਨਿਰਭਰ ਭਾਰਤ ਲਈ ਨਾਗਰਿਕਾਂ ਨੂੰ ਟੈਕਨੋਲੋਜੀ ਦੀ ਵਰਤੋਂ ਕਰਨ ਅਤੇ ਨਵੀਨਤਾ ਲਈ ਉਤਸ਼ਾਹਿਤ ਕਰ ਰਹੇ ਹਨ।ਉਨ੍ਹਾਂ ਕਿਹਾ," ਨੌਜਵਾਨ ਭਾਰਤੀਆਂ ਲਈ ਛੋਟੀ ਉਮਰ ਵਿੱਚ ਹੁਨਰ ਸਿੱਖਣਾ ਅਤੇ ਉਨ੍ਹਾਂ ਨੂੰ ਟੈਕਨੋਲੋਜੀ ਦੇ ਲੀਡਰਾਂ ਦੀ ਅਗਲੀ ਪੀੜ੍ਹੀ ਬਣਨ ਦੇ ਯੋਗ ਬਣਾਉਣਾ ਮਹੱਤਵਪੂਰਨ ਹੈ ਅਤੇ ਅਟਲ ਟਿੰਕਰਿੰਗ ਲੈਬ ਦੀ ਪਹਿਲ ਤਹਿਤ, ਏਆਈਐੱਮ, ਨੀਤੀ ਆਯੋਗ ਆਪਣੇ ਭਾਰਤ ਦੇ ਨੌਜਵਾਨ ਮਨਾਂ - ਸਾਡੇ ਪਿਆਰੇ ਬੱਚਿਆਂ ਲਈ ਏਟੀਐੱਲ ਐਪ ਵਿਕਾਸ ਦੇ ਮੌਡਿਊਲ ਨੂੰ ਸ਼ੁਰੂ ਕਰਨ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ।"

 

ਏਟੀਐੱਲ ਐਪ ਡਿਵੈਲਪਮੈਂਟ ਮੌਡਿਊਲ ਇੱਕ ਪੂਰੀ ਤਰ੍ਹਾਂ ਮੁਫਤ ਔਨਲਾਈਨ ਕੋਰਸ ਹੈ।  6 ਪ੍ਰੋਜੈਕਟਾਂ ਤੇ ਅਧਾਰਤ ਸਿਖਲਾਈ ਦੇ ਮੈਡੀਊਲ ਅਤੇ ਔਨਲਾਈਨ ਸਲਾਹਕਾਰੀ ਸੈਸ਼ਨਾਂ ਰਾਹੀਂ, ਨੌਜਵਾਨ ਨਵੀਨਤਾਕਾਰੀ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਮੋਬਾਈਲ ਐਪਸ ਬਣਾਉਣਾ ਅਤੇ ਉਨ੍ਹਾਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਦੇ ਹਨ।  ਇਸ ਤੋਂ ਇਲਾਵਾ, ਸਕੂਲ ਅਧਿਆਪਕਾਂ ਵਿੱਚ ਐਪ ਵਿਕਾਸ ਲਈ ਸਮਰੱਥਾਵਾਂ ਅਤੇ ਸਮਝਦਾਰੀ ਪੈਦਾ ਕਰਨ ਲਈ, ਏਆਈਐੱਮ ਐਪ ਵਿਕਾਸ ਕੋਰਸ 'ਤੇ ਸਮੇਂ-ਸਮੇਂ 'ਤੇ ਅਧਿਆਪਕ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਣਗੇ।

 

ਇਸ ਮੌਡਿਊਲ ਦੀ ਵਰਚੁਅਲ ਸ਼ੁਰੂਆਤ ਮੌਕੇ ਬੋਲਦਿਆਂ, ਅਟਲ ਇਨੋਵੇਸ਼ਨ ਮਿਸ਼ਨ ਦੇ ਡਾਇਰੈਕਟਰ ਆਰ ਰਾਮੰਨਾ ਨੇ ਕਿਹਾ, “ਅਸੀਂ ਵਿਸ਼ਵ ਪੱਧਰੀ ਟੈਕਨੋਲੋਜੀ ਅਤੇ ਐਪਸ ਦੀ ਜ਼ਰੂਰਤ ਲਈ ਦੇਸ਼ ਦੇ ਜਨਸੰਖਿਅਕ ਵਾਧੇ ਦਾ ਲਾਭ ਉਠਾ ਸਕਦੇ ਹਾਂ। ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੇਂਜ ਦੀ ਸ਼ੁਰੂਆਤ ਸਕੂਲ, ਯੂਨੀਵਰਸਿਟੀ ਅਤੇ ਉਦਯੋਗ ਪੱਧਰ 'ਤੇ ਇਕਸਾਰ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੀ ਹੈ। ਏਆਈਐੱਮ, ਨੀਤੀ ਆਯੋਗ ਹੁਣ ਐਪ ਵਿਕਾਸ ਦੇ ਹੁਨਰ ਨੂੰ ਦੇਸ਼ ਭਰ ਵਿੱਚ ਅਟਲ ਟਿੰਕਰਿੰਗ ਲੈਬਸ ਦੇ ਨੌਜਵਾਨ ਨਵੀਨਤਾਕਾਰੀਆਂ ਲਈ ਲਿਆ ਰਿਹਾ ਹੈ ਤਾਂ ਜੋ ਉਹ ਆਪਣੀ ਟਿੰਕਰਿੰਗ ਲੈਬ ਕੁਸ਼ਲਤਾਵਾਂ ਨੂੰ ਮੋਬਾਈਲ ਐਪਸ ਨਾਲ ਜੋੜ ਸਕਣ ਅਤੇ ਉਨ੍ਹਾਂ ਦੀ ਨਵੀਨਤਾ ਅਤੇ ਵਰਤੋਂ ਨੂੰ ਵਧਾ ਸਕਣ। ਇਹ ਕਿਸੇ ਵੀ ਦੇਸ਼ ਵਿੱਚ ਸਕੂਲ ਪੱਧਰ 'ਤੇ ਐਪ ਸਿਖਲਾਈ ਅਤੇ ਵਿਕਾਸ ਦੇ ਸਭ ਤੋਂ ਵੱਡੇ ਉਪਰਾਲਿਆਂ ਵਿੱਚੋਂ ਇਕ ਹੋਵੇਗਾ। ਉਨ੍ਹਾਂ ਕਿਹਾ, ''ਨੌਜਵਾਨ ਮਨਾਂ ਅੰਦਰ ਸਿੱਖਣ ਅਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ, ਏਟੀਐੱਲ #ਟਿੰਕਰ ਫਰੌਮ ਹੋਮ ਮੁਹਿੰਮ ਦੇ ਹਿੱਸੇ ਵਜੋਂ, ਏਆਈਐੱਮ, ਨੀਤੀ ਆਯੋਗ ਨੇ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਆਪਣੇ ਘਰਾਂ ਦੀ ਸੁਵਿਧਾ ਅਤੇ ਸੁਰੱਖਿਆ ਤੋਂ ਬਣਾਵਟੀ ਬੁੱਧੀ, ਗੇਮ ਡਿਜ਼ਾਈਨ ਐਂਡ ਡਿਵੈਲਪਮੈਂਟ, 3-ਡੀ ਡਿਜ਼ਾਈਨ, ਖਗੋਲ ਵਿਗਿਆਨ, ਡਿਜੀਟਲ ਸਿਰਜਣਾ ਹੁਨਰ ਆਦਿ ਸਮੇਤ ਨਵੀਨਤਮ ਤਕਨੀਕਾਂ ਸਿੱਖਣ ਅਤੇ ਲਾਗੂ ਕਰਨ ਲਈ ਕਲਾ ਮੰਚ ਦੀ ਇੱਕ ਵੱਧ ਰਹੀ ਅਵਸਥਾ ਤਿਆਰ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ, “ਏਆਈਐੱਮ, ਨੀਤੀ ਆਯੋਗ, ਪਲੇਜ਼ਮੋ, ਜੋ ਇੱਕ ਭਾਰਤੀ ਮੂਲ ਦਾ ਉੱਦਮ ਹੈ, ਦੇ ਸਹਿਯੋਗ ਨਾਲ ਏਟੀਐੱਲ ਐਪ ਡਿਵੈਲਪਮੈਂਟ ਮੌਡਿਊਲ ਨੂੰ ਸ਼ੁਰੂ ਕਰਨ ਵਿੱਚ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਆਸ ਕਰਦਾ ਹਾਂ ਕਿ ਸਾਰੇ ਬੱਚੇ ਅਤੇ ਅਧਿਆਪਕ ਇਸ ਮੌਡਿਊਲ #ਮੇਕ ਇਨ ਇੰਡੀਆ ਦੀ ਵਰਤੋਂ ਕਰਨ ਅਤੇ ਦੇਸ਼ ਦੇ ਭਵਿੱਖ ਦੇ ਟੈਕਨੋਲੋਜੀ ਲੀਡਰ ਅਤੇ ਨਵੀਨਤਾਕਾਰੀ ਬਣਨ। ''

 

ਪਲੇਜ਼ਮੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਅਮੋਲ ਪਲਸ਼ਿਕਰ ਨੇ ਕਿਹਾ, “ਖੇਤੀਬਾੜੀ ਅਤੇ ਉਦਯੋਗਿਕ ਇਨਕਲਾਬਾਂ ਤੋਂ ਬਾਅਦ, ਵਿਸ਼ਵਵਿਆਪੀ ਅਰਥਵਿਵਸਥਾਵਾਂ ਨੂੰ ਟੈਕਨੋਲੋਜੀ ਕ੍ਰਾਂਤੀ ਨਾਲ ਅਕਾਰ ਦਿੱਤਾ ਜਾ ਰਿਹਾ ਹੈ । ਪਲੇਜ਼ਮੋ ਦਾ ਮਿਸ਼ਨ ਹਰੇਕ ਨੂੰ 21 ਵੀਂ ਸਦੀ ਦੇ ਟੈਕਨੋਲੋਜੀ ਦੇ ਹੁਨਰ ਜਿਵੇਂ ਕੋਡਿੰਗ, ਕੰਪਿਊਟੇਸ਼ਨਲ ਸੋਚ, ਡਿਜ਼ਾਈਨ ਸੋਚ ਅਤੇ ਸਮੱਸਿਆ ਹੱਲ ਕਰਨ ਸਿੱਖਣ ਦੇ ਯੋਗ ਬਣਾਉਣਾ ਹੈ। ਇਹ ਪਹਿਲ ਸਾਡੀ ਨੌਜਵਾਨ ਪੀੜ੍ਹੀ ਨੂੰ ਭਾਰਤ ਨੂੰ ਇੱਕ ਵਿਸ਼ਵਵਿਆਪੀ ਟੈਕਨੋਲੋਜੀ ਦੀ ਮਹਾ ਸ਼ਕਤੀ ਬਣਾਉਣ ਵਿੱਚ ਤਾਕਤ ਦੇਵੇਗੀ ਅਤੇ ਆਤਮਨਿਰਭਰ ਭਾਰਤ ਵਿੱਚ ਯੋਗਦਾਨ ਪਾਵੇਗੀ। ਹੁਣ ਤੱਕ, ਅਟਲ ਇਨੋਵੇਸ਼ਨ ਮਿਸ਼ਨ ਤਹਿਤ 20 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਟਿੰਕਰਿੰਗ ਲੈਬਸ ਦੀ ਪਹੁੰਚ ਲਈ ਦੇਸ਼ ਭਰ ਦੇ 660 ਤੋਂ ਵੱਧ ਜ਼ਿਲ੍ਹਿਆਂ ਵਿੱਚ 5100 ਤੋਂ ਵੱਧ ਏਟੀਐੱਲ ਸਥਾਪਿਤ ਕੀਤੇ ਗਏ ਹਨ।

 

ਇਸ ਮੌਡਿਊਲ ਦਾ ਮਕਸਦ ਦੇਸ਼ ਵਿਆਪੀ ਸਿਰਜਣਾ ਤੇ ਨਵੀਨਤਾ ਨੂੰ ਦੇਸ਼ ਦੀਆਂ ਸਮਾਜਿਕ ਆਰਥਿਕ ਵਿਕਾਸ ਨੂੰ ਸਮਰੱਥ ਬਣਾਉਣ ਵਾਲੇ ਉਤਪਾਦਾਂ ਅਤੇ ਸੇਵਾਵਾਂ ਦੀ ਨਵੀਨਤਾ ਲਈ ਇਨਕਿਊਬੇਟਰਾਂ, ਉੱਦਮਾਂ, ਕਮਿਊਨਿਟੀ ਇਨੋਵੇਸ਼ਨ ਸੈਂਟਰਾਂ ਅਤੇ ਅਟਲ ਨਿਊ ਇੰਡੀਆ ਚੁਣੌਤੀਆਂ ਸਮੇਤ ਇਸ ਦੀਆਂ ਵੱਖ-ਵੱਖ ਏਕੀਕ੍ਰਿਤ ਪਹਿਲਾਂ ਰਾਹੀਂ  ਉਤਸ਼ਾਹਿਤ ਕਰਨਾ ਹੈ।

 

                                                                         *****

ਵੀਆਰਆਰਕੇ/ਏਕੇ(Release ID: 1638083) Visitor Counter : 120