ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਹਾਈਡ੍ਰੋਜਨ ਨਾਲ ਚਲਣ ਵਾਲੇ ਵਾਹਨਾਂ ਦੇ ਸੁਰੱਖਿਆ ਮੁੱਲਾਂਕਣ ਲਈ ਮਿਆਰਾਂ'ਤੇ ਟਿੱਪਣੀਆਂ ਮੰਗੀਆਂ

Posted On: 11 JUL 2020 3:33PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਹਾਈਡ੍ਰੋਜਨ ਈਂਧਣ ਸੈੱਲਾਂ ਦੁਆਰਾ ਚਲਾਏ ਜਾ ਰਹੇ ਵਾਹਨਾਂ ਦੇ ਸੁਰੱਖਿਆ ਮੁੱਲਾਂਕਣ ਲਈ ਮਿਆਰਾਂ ਨੂੰ ਸ਼ਾਮਲ ਕਰਨ ਲਈ ਕੇਂਦਰੀ ਮੋਟਰ ਵਾਹਨ  ਨਿਯਮ, 1989 ਵਿੱਚ ਸੋਧ ਦਾ ਪ੍ਰਸਤਾਵ ਰੱਖਦਿਆਂ 10 ਜੁਲਾਈ 2020 ਨੂੰ  ਇੱਕ ਡਰਾਫ਼ਟ ਨੋਟੀਫਿਕੇਸ਼ਨ, ਨੰਬਰ ਜੀਐੱਸਆਰ 436 (ਈ) ਨੂੰ ਅਧਿਸੂਚਿਤ ਕੀਤਾ ਹੈ।

 

ਬਿਊਰੋ ਆਵ੍ ਇੰਡੀਅਨ ਸਟੈਂਡਰਡ ਐਕਟ, 2016 (2016 ਦਾ 11) ਦੇ ਤਹਿਤ ਕੋਰਸਪੌਂਡਿੰਗ ਬੀਆਈਐੱਸ ਨੋਟੀਫਿਕੇਸ਼ਨ ਦੇ ਨੋਟੀਫਾਈ ਹੋਣ ਤੱਕ  ਕੰਪ੍ਰੈਸਡ ਗੈਸਿਅਸ ਹਾਈਡ੍ਰੋਜਨ ਈਂਧਣ ਸੈੱਲ ਤੇ ਚਲਣ ਵਾਲੇ  ਐੱਮ ਅਤੇ ਐੱਨ ਸ਼੍ਰੇਣੀਆਂ ਦੇ ਮੋਟਰ ਵਾਹਨਾਂ ਨੂੰ ਸਮੇਂ ਸਮੇਂ ʼਤੇ ਸੰਸ਼ੋਧਿਤ ਏਆਈਐੱਸ 157: 2020  ਦੇ ਅਨੁਸਾਰ ਸ਼ਾਮਲ ਕਰਨ ਦਾ ਪ੍ਰਸਤਾਵ ਹੈ।  ਇਸ ਤੋਂ ਇਲਾਵਾ, ਈਂਧਣ ਸੈੱਲ ਵਾਹਨਾਂ ਲਈ ਹਾਈਡ੍ਰੋਜਨ ਈਂਧਣ ਵਿਸ਼ੇਸ਼ਤਾਵਾਂ ਆਈਐੱਸਓ 14687 ਦੇ ਅਨੁਸਾਰ ਹੋਣਗੀਆਂ ਜਦੋਂ ਤੱਕ ਕਿ ਬਿਊਰੋ ਆਵ੍ ਇੰਡੀਅਨ ਸਟੈਂਡਰਡ ਐਕਟ, 2016 (1986 ਦਾ 11) ਦੇ ਤਹਿਤ  ਕੋਰਸਪੌਂਡਿੰਗ ਬੀਆਈਐੱਸ ਸਪੈਸੀਫਿਕੋਸ਼ਨ ਨੋਟੀਫਾਈ ਨਹੀਂ ਹੋ ਜਾਂਦੀ।

 

ਮੰਤਰਾਲੇ ਨੇ ਪ੍ਰਸਤਾਵਿਤ ਸੋਧ 'ਤੇ ਆਮ ਜਨਤਾ ਸਮੇਤ ਸਾਰੇ ਹਿੱਸੇਦਾਰਾਂ ਦੇ ਸੁਝਾਅ ਅਤੇ ਟਿੱਪਣੀਆਂ ਮੰਗੀਆਂ ਹਨ, ਜੋ ਸੰਯੁਕਤ ਸਕੱਤਰ (ਐੱਮਵੀਐੱਲ), ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ, ਟਰਾਂਸਪੋਰਟ ਭਵਨ, ਸੰਸਦ ਮਾਰਗ, ਨਵੀਂ ਦਿੱਲੀ -110001 (ਈਮੇਲ: jspb-morth[at]gov[dot]in)  ਨੂੰ 9 ਅਗਸਤ, 2020 ਤੱਕ ਭੇਜੀਆਂ ਜਾ ਸਕਦੀਆਂ ਹਨ।

 

***

 

ਆਰਸੀਜੇ / ਐੱਮਐੱਸ



(Release ID: 1638011) Visitor Counter : 206