ਖੇਤੀਬਾੜੀ ਮੰਤਰਾਲਾ

ਖਰੀਫ ਦੀਆਂ ਫਸਲਾਂ ਹੇਠ ਪਿਛਲੇ ਸਾਲ ਦੇ ਮੁਕਾਬਲੇ ਦਾਲ਼ਾਂ ਦਾ ਬਿਜਾਈ ਖੇਤਰ 2.5 ਗੁਣਾ ਵੱਧ, ਤੇਲ ਬੀਜਾਂ ਅਧੀਨ ਰਕਬਾ ਵੀ ਕਾਫ਼ੀ ਜ਼ਿਆਦਾ

ਚਾਵਲ, ਮੋਟੇ ਅਨਾਜ ਅਤੇ ਕਪਾਹ ਦੀ ਬਿਜਾਈ ਵੀ ਜ਼ਿਆਦਾ

Posted On: 10 JUL 2020 9:05PM by PIB Chandigarh

ਭਾਰਤ ਸਰਕਾਰ ਦਾ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਕੋਵਿਡ-19 ਮਹਾਮਾਰੀ ਦੌਰਾਨ ਖੇਤ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਦੀਆਂ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ ਕਈ ਉਪਾਅ ਕਰ ਰਿਹਾ ਹੈ। ਖਰੀਫ ਫਸਲਾਂ ਤਹਿਤ ਬਿਜਾਈ ਖੇਤਰ ਕਵਰੇਜ ਦੀ ਤਸੱਲੀਬਖ਼ਸ਼ ਪ੍ਰਗਤੀ ਹੋਈ ਹੈ ਜਿਸ ਦੀ ਸਥਿਤੀ ਨਿਮਨ ਅਨੁਸਾਰ ਹੈ:

 

ਗਰਮੀ ਦੀਆਂ ਫਸਲਾਂ ਦੇ ਬਿਜਾਈ ਖੇਤਰ ਦੀ ਕਵਰੇਜ :

 

ਚਾਵਲ : ਗਰਮੀ ਦੇ ਚਾਵਲਾਂ ਦਾ ਰਕਬਾ ਪਿਛਲੇ ਸਾਲ ਇਸ ਮਿਆਦ ਦੌਰਾਨ 95.73 ਲੱਖ ਹੈਕਟੇਅਰ ਦੀ ਤੁਲਨਾ ਵਿੱਚ ਲਗਭਗ 120.77 ਲੱਖ ਹੈਕਟੇਅਰ ਰਕਬਾ ਹੈ।

 

ਦਾਲ਼ਾਂ : ਪਿਛਲੇ ਸਾਲ ਦੀ ਇਸ ਮਿਆਦ ਦੌਰਾਨ 24.49 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 64.25 ਲੱਖ ਹੈਕਟੇਅਰ ਰਕਬਾ ਦਾਲ਼ਾਂ ਅਧੀਨ ਹੈ।

 

ਮੋਟੇ ਅਨਾਜ : ਪਿਛਲੇ ਸਾਲ ਦੀ ਇਸ ਮਿਆਦ ਦੌਰਾਨ 71.96 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 93.24 ਲੱਖ ਹੈਕਟੇਅਰ ਰਕਬਾ ਮੋਟੇ ਅਨਾਜ ਅਧੀਨ ਹੈ।

 

ਤੇਲ ਬੀਜ : ਪਿਛਲੇ ਸਾਲ ਦੀ ਇਸ ਮਿਆਦ ਦੌਰਾਨ 75.27 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 139.37 ਲੱਖ ਹੈਕਟੇਅਰ ਰਕਬਾ ਤੇਲ ਬੀਜਾਂ ਅਧੀਨ ਹੈ।

ਗੰਨਾ : ਪਿਛਲੇ ਸਾਲ ਦੀ ਇਸ ਮਿਆਦ ਦੌਰਾਨ 50.59 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 50.89 ਲੱਖ ਹੈਕਟੇਅਰ ਰਕਬਾ ਗੰਨੇ ਅਧੀਨ ਹੈ।

 

ਜੂਟ ਅਤੇ ਮੇਸਤਾ (Jute & Mesta) : ਪਿਛਲੇ ਸਾਲ ਦੀ ਇਸ ਮਿਆਦ ਦੌਰਾਨ 6.82 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 6.87 ਲੱਖ ਹੈਕਟੇਅਰ ਰਕਬਾ ਜੂਟ ਅਤੇ ਮੇਸਤਾ ਅਧੀਨ ਹੈ।

 

ਕਪਾਹ : ਪਿਛਲੇ ਸਾਲ ਦੀ ਇਸ ਮਿਆਦ ਦੌਰਾਨ 77.71 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 104.82 ਲੱਖ ਹੈਕਟੇਅਰ ਰਕਬਾ ਕਪਾਹ ਅਧੀਨ ਹੈ।

 

ਬਿਜਾਈ ਰਕਬੇ ਦੇ ਵਿਵਰਣ ਬਾਰੇ ਲਿੰਕ।

Link of details on sowing area

 

 

****

 

ਏਪੀਐੱਸ/ਐੱਸਜੀ/ਐੱਮਐੱਸ
 



(Release ID: 1637905) Visitor Counter : 179