ਰੇਲ ਮੰਤਰਾਲਾ

ਰਾਸ਼ਟਰੀ ਰੇਲ ਅਤੇ ਆਵਾਜਾਈ ਸੰਸਥਾਨ ਨੇ ਅਕਾਦਮਿਕ ਸਾਲ 2021-21 ਲਈ ਦਾਖਲਿਆਂ ਦਾ ਐਲਾਨ ਕੀਤਾ

ਰਾਸ਼ਟਰੀ ਰੇਲ ਅਤੇ ਆਵਾਜਾਈ ਸੰਸਥਾਨ ਕੁੱਲ 10 ਪ੍ਰੋਗਰਾਮ ਕਰਾਉਂਦਾ ਹੈ, ਇਨ੍ਹਾਂ ਵਿੱਚ 8 ਨਵੇਂ ਹਨ


ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਲੱਖਣ ਪ੍ਰੋਗਰਾਮ ਹਨ ਜੋ ਸਿਰਫ਼ ਐੱਨਆਰਟੀਆਈ ਵਿੱਚ ਹੀ ਕਰਵਾਏ ਜਾਂਦੇ ਹਨ


ਬ੍ਰਿਟੇਨ ਦੀ ਬਰਮਿੰਘਮ ਯੂਨੀਵਰਸਿਟੀ ਦੇ ਸਹਿਯੋਗ ਨਾਲ ਰੇਲਵੇ ਸਿਸਟਮ ਇੰਜਨੀਅਰਿੰਗ ਅਤੇ ਇੰਟੀਗ੍ਰੇਸ਼ਨ ਵਿੱਚ ਮਾਸਟਰਸ ਦੀ ਪੇਸ਼ਕਸ਼


ਬੀਬੀਏ, ਬੀਐੱਸਸੀ ਅਤੇ ਪ੍ਰੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਅੰਤਿਮ ਮਿਤੀ 31 ਜੁਲਾਈ ਹੈ, ਬੀਟੈੱਕ ਦੀ ਪ੍ਰਵੇਸ਼ ਪ੍ਰੀਖਿਆ ਜੇਈਈ ਮੇਨਜ਼ ਦੇ ਅੰਕਾਂ ਦੇ ਅਧਾਰ ’ਤੇ ਹੋਵੇਗੀ, ਅਰਜ਼ੀਆਂ ਦੇਣ ਦੀ ਅੰਤਿਮ ਮਿਤੀ 14 ਸਤੰਬਰ, 2020 ਹੈ


ਵਿਦਿਆਰਥੀ atwww.nrti.edu.in ’ਤੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ

ਐੱਨਆਰਟੀਆਈ ਨੇ ਕੋਵਿਡ-19 ਦੇ ਮੱਦੇਨਜ਼ਰ ਗੁਣਵੱਤਾ ਵਾਲੇ ਔਨਲਾਈਨ ਕੋਰਸਾਂ ਅਤੇ ਸਮਰ ਇੰਟਰਨਸ਼ਿਪ ਨਾਲ ਅਧਿਆਪਨ ਵਿੱਚ ਵਾਧਾ ਕੀਤਾ ਗਿਆ


ਵਿਕਾਸ ਨੂੰ ਪੂਰਾ ਕਰਨ ਲਈ ਐੱਨਏਆਈਆਰ ਕੈਂਪਸ ਵਿੱਚ ਨਵੇਂ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ

Posted On: 10 JUL 2020 3:55PM by PIB Chandigarh

ਰਾਸ਼ਟਰੀ ਰੇਲ ਅਤੇ ਆਵਾਜਾਈ ਸੰਸਥਾਨ (ਐੱਨਆਰਟੀਆਈ) ਜੋ ਵਡੋਦਰਾ ਵਿੱਚ ਰੇਲਵੇ ਮੰਤਰਾਲੇ ਦੁਆਰਾ ਸਥਾਪਿਤ ਡੀਮਡ ਯੂਨੀਵਰਸਿਟੀ ਹੈ, ਨੇ ਅਕਾਦਮਿਕ ਸਾਲ 2020-21 ਲਈ ਦਾਖਲਿਆਂ ਦਾ ਐਲਾਨ ਕੀਤਾ ਹੈ। ਸੰਸਥਾਨ ਦਾ ਇਹ ਤੀਜਾ ਸਾਲ ਹੋਵੇਗਾ ਜਿਸ ਨੇ ਭਾਰਤੀ ਆਵਾਜਾਈ ਖੇਤਰ ਦੇ ਵਿਕਾਸ ਅਤੇ ਪਰਿਵਰਤਨ ਨੂੰ ਸ਼ਕਤੀ ਪ੍ਰਦਾਨ ਕਰਦੇ ਹੋਏ ਦੇਸ਼ ਵਿੱਚ ਮੋਹਰੀ ਯੂਨੀਵਰਸਿਟੀ ਹੋਣ ਦੇ ਆਪਣੇ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਇਨ੍ਹਾਂ ਸਾਲਾਂ ਵਿੱਚ ਮਹੱਤਵਪੂਰਨ ਪ੍ਰਗਤੀ ਦੇਖੀ ਹੈ।

 

ਐੱਨਆਰਆਈਟੀ ਦੁਆਰਾ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਸਥਾਪਿਤ ਆਵਾਜਾਈ ਟੈਕਨੋਲੋਜੀ ਅਤੇ ਆਵਾਜਾਈ ਪ੍ਰਬੰਧਨ ਵਿੱਚ ¬ਕ੍ਰਮਵਾਰ ਬੀਐੱਸਸੀ ਅਤੇ ਬੀਬੀਏ ਪ੍ਰੋਗਰਾਮ ਨਾਲ, ਦੋ ਨਵੇਂ ਬੀ.ਟੈੱਕ ਪ੍ਰੋਗਰਾਮਾਂ, ਦੋ ਨਵੇਂ ਐੱਮਬੀਏ ਪ੍ਰੋਗਰਾਮਾਂ ਅਤੇ ਚਾਰ ਨਵੇਂ ਐੱਮਐੱਸਸੀ ਪ੍ਰੋਗਰਾਮਾਂ ਵਿੱਚ ਦਾਖਲਾ ਦਿੱਤਾ ਜਾਵੇਗਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰੋਗਰਾਮ ਵਿਲੱਖਣ ਹਨ ਜਿਨ੍ਹਾਂ ਨੂੰ ਐੱਨਆਰਟੀਆਈ ਦੁਆਰਾ ਵਿਸ਼ੇਸ਼ ਰੂਪ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਨਵੇਂ ਪ੍ਰੋਗਰਾਮਾਂ ਵਿੱਚ ਬ੍ਰਿਟੇਨ ਦੀ ਬਰਮਿੰਘਮ ਯੂਨੀਵਰਸਿਟੀ ਦੇ ਸਹਿਯੋਗ ਨਾਲ ਰੇਲਵੇ ਸਿਸਟਮ ਇੰਜਨੀਅਰਿੰਗ ਐਂਡ ਇੰਟੀਗ੍ਰੇਸ਼ਨ ਵਿੱਚ ਇੱਕ ਅੰਤਰਰਾਸ਼ਟਰੀ ਪੋਸਟ ਗ੍ਰੈਜੂਏਟ ਦੀ ਡਿਗਰੀ ਵੀ ਸ਼ਾਮਲ ਹੈ ਜਿਸ ਵਿੱਚ ਵਿਦਿਆਰਥੀ ਬਰਮਿੰਘਮ ਯੂਨੀਵਰਸਿਟੀ ਵਿੱਚ ਇੱਕ ਸਾਲ ਬਿਤਾਉਣਗੇ।

 

ਬੀਬੀਏ, ਬੀਐੱਸਸੀ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਅਰਜ਼ੀਆਂ ਦੇਣ ਦੀ ਅੰਤਿਮ ਮਿਤੀ 31 ਜੁਲਾਈ, 2020 ਹੈ। ਇਨ੍ਹਾਂ ਪ੍ਰੋਗਰਾਮਾਂ ਲਈ ਪ੍ਰਵੇਸ਼ ਪ੍ਰੀਖਿਆ 23 ਅਗਸਤ, 2020 ਨੂੰ ਪੂਰੇ ਦੇਸ਼ ਵਿੱਚ ਕਈ ਕੇਂਦਰਾਂ ਤੇ ਆਯੋਜਿਤ ਕੀਤੀ ਜਾਵੇਗੀ।

 

ਬੀ. ਟੈੱਕ ਵਿੱਚ ਦਾਖਲੇ ਜੇਈਈ ਮੇਨਸ ਦੇ ਅੰਕਾਂ ਦੇ ਅਧਾਰ ਤੇ ਹੋਣਗੇ, ਅਰਜ਼ੀਆਂ ਦੀ ਅੰਤਿਮ ਮਿਤੀ 14 ਸਤੰਬਰ, 2020 ਹੈ।

ਵਿਦਿਆਰਥੀ www.nrti.edu.in ਤੇ ਜਾ ਕੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸਿਰਫ਼ ਔਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।

 

ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਐੱਨਆਰਟੀਆਈ ਦੁਆਰਾ ਗੁਣਵੱਤਾਪੂਰਨ ਔਨਲਾਈਨ ਕੋਰਸਾਂ ਅਤੇ ਸਮਰ ਇੰਟਰਨਸ਼ਿਪ ਨਾਲ ਅਧਿਆਪਨ ਵਿੱਚ ਵਾਧਾ ਕੀਤਾ ਗਿਆ ਹੈ :

 

•          ਸਾਰੇ ਪ੍ਰੋਗਰਾਮਾਂ ਅਤੇ ਵਰਗਾਂ ਲਈ ਕੋਰਸ ਦਾ ਆਯੋਜਨ ਫੈਕਲਟੀ ਦੁਆਰਾ ਨਵੀਨ ਟੈਕਨੋਲੋਜੀ ਅਤੇ ਅਧਿਆਪਨ ਕਲਾ ਦਾ ਉਪਯੋਗ ਕਰਕੇ ਔਨਲਾਈਨ ਕੀਤਾ ਗਿਆ ਅਤੇ ਸਿੱਖਿਆ ਦੀ ਗੁਣਵੱਤਾ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾ ਆਕਦਮਿਕ ਕਾਰਜ ਪੂਰਾ ਕੀਤਾ ਗਿਆ।

•          ਕਲਾਸਾਂ ਦੇ ਪੂਰਕ ਦੇ ਰੂਪ ਵਿੱਚ ਵਿਦਿਆਰਥੀਆਂ ਨੂੰ ਦੁਨੀਆ ਭਰ ਦੀਆਂ ਮੋਹਰੀ ਯੂਨੀਵਰਸਿਟੀਆਂ ਦੇ 4,000 ਔਨਲਾਈਨ ਕੋਰਸਾਂ ਦੀ ਇੱਕ ਲਾਇਬ੍ਰੇਰੀ ਤੱਕ ਮੁਫ਼ਤ ਵਿੱਚ ਪਹੁੰਚ ਪ੍ਰਦਾਨ ਕੀਤੀ ਗਈ। ਇਨ੍ਹਾਂ ਵਿੱਚ ਡੇਟਾ ਵਿਗਿਆਨ, ਮਾਈਕ੍ਰੋਇਕਨੌਮਿਕ ਸਿਧਾਂਤ ਅਤੇ ਅੰਡਰਸਟੈਂਡਿੰਗ ਰਿਸਰਚ ਮੈਥਡ ਦੇ ਵਿਸ਼ੇ ਸ਼ਾਮਲ ਹਨ।

•          ਐੱਨਆਰਟੀਆਈ ਦੇ ਵਿਦਿਆਰਥੀਆਂ ਨੂੰ ਪੇਸ਼ ਕੀਤੇ ਗਏ ਕੋਰਸ ਯੂਨੀਵਰਸਿਟੀ ਤੋਂ ਡਿਜੀਟਲ ਸਰਟੀਫਿਕੇਟ ਦੇ ਨਾਲ ਨਾਲ ਐੱਨਆਰਟੀਆਈ ਦੁਆਰਾ ਕ੍ਰੈਡਿਟ ਵੀ ਪ੍ਰਦਾਨ ਕੀਤਾ ਜਾਵੇਗਾ।

•          ਦੂਜੇ ਸਾਲ ਦੇ ਵਿਦਿਆਰਥੀਆਂ ਲਈ 6 ਹਫ਼ਤੇ ਦਾ ਔਨਲਾਈਨ ਉਦਯੋਗ ਇੰਟਰਨਸ਼ਿਪ ਦਾ ਆਯੋਜਨ, ਆਵਾਜਾਈ ਖੇਤਰ ਦੇ ਮੋਹਰੀ ਨਿਜੀ ਅਤੇ ਜਨਤਕ ਸੰਗਠਨਾਂ ਨਾਲ ਮਿਲ ਕੇ ਕੀਤਾ ਗਿਆ।

 

ਵਿਕਾਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਐੱਨਆਈਆਰ ਕੈਂਪਸ ਵਿੱਚ ਨਵਾਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ:

 

•          ਐੱਨਏਆਈਆਰ ਦੇ 55 ਏਕੜ ਕੈਂਪਸ ਲਈ ਮਾਸਟਰ ਪਲਾਨ ਤਿਆਰ ਕਰ ਲਿਆ ਗਿਆ ਹੈ ਅਤੇ ਨਿਰਮਾਣ ਕਾਰਜ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।

•          ਕੈਂਪਸ ਵਿੱਚ 2,000 ਰਿਹਾਇਸ਼ੀ ਅਤੇ 5,000 ਕੁੱਲ ਵਿਦਿਆਰਥੀਆਂ ਦੀ ਸਮਰੱਥਾ ਹੋਵੇਗੀ ਜਿਨ੍ਹਾਂ ਵਿੱਚ ਸ਼ਾਮਲ ਹੈ:

1.        ਇੱਕ ਨਵਾਂ ਅਕਾਦਮਿਕ ਬਲਾਕ (ਐੱਨਏਬੀ) ਜਿਸ ਵਿੱਚ ਕਲਾਸਰੂਮ ਪ੍ਰਯੋਗਸ਼ਾਲਾਵਾਂ, ਸੈਮੀਨਾਰ ਹਾਲ, ਫੈਕਲਟੀ ਚੈਂਬਰ, ਪ੍ਰਸ਼ਾਸਕੀ ਦਫ਼ਤਰ, 400 ਲੋਕਾਂ ਦੀ ਸਮਰੱਥਾ ਵਾਲਾ ਇੱਕ ਆਡੀਟੋਰੀਅਮ ਅਤੇ ਇੱਕ ਮਾਡਲ ਰੂਮ ਸ਼ਾਮਲ ਹੈ।

2.        ਰਿਹਾਇਸ਼ੀ ਸੁਵਿਧਾ ਦੇ ਨਾਲ ਇੱਕ ਬਹੁਆਯਾਮੀ ਇਮਾਰਤ, 550 ਲੋਕਾਂ ਦੀ ਸਮਰੱਥਾ ਵਾਲੀ ਇੱਕ ਮੈੱਸ, ਜਿਮਨੇਜ਼ੀਅਮ, ਐਕਟੀਵਿਟੀ ਰੂਮਜ਼, ਕੱਪੜੇ ਧੋਣ ਵਾਲੇ ਕਮਰੇ ਵਰਗੀਆਂ ਸੁਵਿਧਾਵਾਂ ਤਿੰਨੋਂ ਟਾਵਰਾ ਵਿੱਚ ਫੈਲੀਆਂ ਹੋਈਆਂ ਹਨ।

3.        ਇੱਕ ਨਵਾਂ ਖੇਡ ਬਲਾਕ ਕੇਂਦਰੀ ਵਿਹੜੇ ਦੇ ਚਾਰੋ ਪਾਸੇ ਡਿਜ਼ਾਇਨ ਕੀਤਾ ਗਿਆ ਹੈ ਜਿਸ ਵਿੱਚ ਬੈਡਮਿੰਟਨ ਕੋਰਟ, ਸਕੂਐਸ਼ ਕੋਰਟ, ਇੱਕ ਬਿਲੀਅਰਡਜ਼ ਅਤੇ ਇਨਡੋਰ ਸਪੋਰਟਸ ਰੂਮ ਦੇ ਨਾਲ ਇਸ ਦੀ ਛੱਤ ਤੇ ਇੱਕ ਟੈਨਿਸ ਕੋਰਟ ਵੀ ਸ਼ਾਮਲ ਹੈ।

  • ਸਾਰੀਆਂ ਇਮਾਰਤਾਂ ਵਿੱਚ ਮਹੱਲ ਦੀ ਵਿਰਾਸਤ ਨੂੰ ਉਚਿਤ ਮਹੱਤਵ ਪ੍ਰਦਾਨ ਕਰਨ, ਮੌਜੂਦਾ ਵਨਸਤਪਤੀਆਂ ਅਤੇ ਜੀਵਾਂ ਨੂੰ ਸੁਰੱਖਿਅਤ ਰੱਖਣ, ਘੱਟ ਤੋਂ ਘੱਟ ਜ਼ਮੀਨ ਦਾ ਉਪਯੋਗ ਕਰਨ ਅਤੇ ਦਿਨ ਦੀ ਉਚਿੱਤ ਰੋਸ਼ਨੀ ਅਤੇ ਹਵਾ ਦੇ ਆਰ-ਪਾਰ ਹੋਣ ਨੂੰ ਯਕੀਨੀ ਕਰਨ ਲਈ ਲਾਜ਼ਮੀ ਗ੍ਰੀਨ ਇਮਾਰਤ ਮਾਪਦੰਡਾਂ ਦੀ ਪੂਰਤੀ ਕੀਤੀ ਜਾਵੇਗੀ।

 

ਰਾਸ਼ਟਰੀ ਰੇਲ ਅਤੇ ਆਵਾਜਾਈ ਸੰਸਥਾਨ (ਐੱਨਆਰਟੀਆਈ) ਦੁਆਰਾ ਕੁੱਲ 10 ਪ੍ਰੋਗਰਾਮਾਂ (ਇਨ੍ਹਾਂ ਵਿੱਚ 8 ਨਵੇਂ ਹਨ) ਪੇਸ਼ ਕੀਤੇ ਜਾ ਰਹੇ ਹਨ। ਪ੍ਰੋਗਰਾਮਾਂ ਦੀ ਵਿਸਤ੍ਰਿਤ ਜਾਣਕਾਰੀ ਇਸ ਪ੍ਰਕਾਰ ਹੈ:

 

ਅੰਡਰ ਗ੍ਰੈਜੂਏਟ ਪ੍ਰੋਗਰਾਮ :

1.        ਆਵਾਜਾਈ ਪ੍ਰਬੰਧਨ ਵਿੱਚ ਬੀਬੀਏ (3 ਸਾਲ)

2.        ਆਵਾਜਾਈ ਟੈਕਨੋਲੋਜੀ ਵਿੱਚ ਬੀਐੱਸਸੀ (3 ਸਾਲ)

3.        ਰੇਲ ਇਨਫਰਾਸਟਰੱਕਚਰ ਇੰਜਨੀਅਰਿੰਗ ਵਿੱਚ ਬੀਟੈੱਕ (4 ਸਾਲ)

4.        ਰੇਲ ਸਿਸਟਮਜ਼ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿੱਚ ਬੀਟੈੱਕ (4 ਸਾਲ)

 

ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ (2 ਸਾਲ) :

 

1.        ਆਵਾਜਾਈ ਪ੍ਰਬੰਧਨ ਵਿੱਚ ਐੱਮਬੀਏ

2.        ਸਪਲਾਈ ਚੇਨ ਪ੍ਰਬੰਧਨ ਵਿੱਚ ਐੱਮਬੀਏ

3.        ਆਵਾਜਾਈ ਟੈਕਨੋਲੋਜੀ ਅਤੇ ਪਾਲਿਸੀ ਵਿੱਚ ਐੱਮਐੱਸਸੀ

4.        ਆਵਾਜਾਈ ਅਰਥਸ਼ਾਸਤਰ ਵਿੱਚ ਐੱਮਐੱਸਸੀ

5.        ਆਵਾਜਾਈ ਸੂਚਨਾ ਪ੍ਰਣਾਲੀ ਅਤੇ ਐਨਾਲਿਟਿਕਸ ਵਿੱਚ ਐੱਮਐੱਸਸੀ

6.        ਰੇਲਵੇ ਸਿਸਟਮ ਇੰਜਨੀਅਰਿੰਗ ਐਂਡ ਇੰਟੀਗ੍ਰੇਸ਼ਨ ਵਿੱਚ ਐੱਮਐੱਸਸੀ (ਅੰਤਰਰਾਸ਼ਟਰੀ ਡਿਗਰੀ ਪ੍ਰੋਗਰਾਮ, ਬਰਮਿੰਘਮ ਯੂਨੀਵਰਸਿਟੀ, ਯੂਕੇ ਦੇ ਸਹਿਯੋਗ ਨਾਲ)

 

ਪ੍ਰੋਗਰਾਮਾਂ ਲਈ ਚੋਣ ਪ੍ਰਕਿਰਿਆ :

 

•          ਦੇਸ਼ ਦੇ ਕਈ ਸਥਾਨਾਂ ਤੇ ਐੱਨਆਰਟੀਆਈ ਯੂਜੀ ਅਤੇ ਪੀਜੀ ਪ੍ਰਵੇਸ਼ ਪ੍ਰੀਖਿਆ (ਐਪਟੀਟਿਊਡ ਲਈ) ਆਯੋਜਿਤ ਕੀਤੀ ਜਾਵੇਗੀ।

•          ਬੀਬੀਏ, ਬੀਐੱਸਸੀ ਪ੍ਰੋਗਰਾਮਾਂ ਲਈ ਚੋਣ ਐੱਨਆਰਟੀਆਈ ਯੂਜੀ ਪ੍ਰਵੇਸ਼ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਹੋਵੇਗੀ।

•          ਬੀਟੈੱਕ ਪ੍ਰੋਗਰਾਮਾਂ ਲਈ ਚੋਣ ਜੇਈਈ ਮੇਨਸ 2020 ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਹੋਵੇਗੀ।

•          ਐੱਨਆਰਟੀਆਈ ਪੀਜੀ ਪ੍ਰਵੇਸ਼ ਪ੍ਰੀਖਿਆ ਦੇ ਅਧਾਰ ਤੇ ਸ਼ਾਰਟਲਿਸਟ ਕੀਤੇ ਗਏ ਐੱਮਐੱਸਸੀ ਪ੍ਰੋਗਰਾਮਾਂ ਲਈ ਅਰਜ਼ੀਆਂ ਦੇਣ ਵਾਲੇ ਉਮੀਦਵਾਰਾਂ ਨੂੰ ਇੱਕ ਵਿਸ਼ਾ ਪ੍ਰੀਖਿਆ ਅਤੇ ਇੰਟਰਵਿਊ ਵਿੱਚ ਮੌਜੂਦ ਹੋਣਾ ਜ਼ਰੂਰੀ ਹੋਵੇਗਾ, ਸਮੁੱਚੇ ਨਤੀਜਿਆਂ ਦੇ ਅਧਾਰ ਤੇ ਦਾਖਲਾ ਦਿੱਤਾ ਜਾਵੇਗਾ।

•          ਐੱਮਬੀਏ ਪ੍ਰੋਗਰਾਮਾਂ ਦੇ ਬਿਨੈਕਾਰਾਂ ਨੂੰ ਪੀਜੀ ਪ੍ਰਵੇਸ਼ ਪ੍ਰੀਖਿਆ ਤੋਂ ਛੂਟ ਪ੍ਰਦਾਨ ਕੀਤੀ ਜਾ ਸਕਦੀ ਹੈ ਜਿਨ੍ਹਾਂ ਕੋਲ ਵੈਧ ਕੈਟ (2019), ਐਕਜੈਟ (XAT) (2020) ਜਾਂ ਮੈਟ (ਮਈ 2019 ਦੇ ਬਾਅਦ) ਦੇ ਸਕੋਰ ਹਨ। ਐੱਨਆਰਟੀਆਈ ਪੀਜੀ ਪ੍ਰਵੇਸ਼ ਪ੍ਰੀਖਿਆ ਜਾਂ ਕੈਟ/ਐਕਜੈਟ/ਮੈਟ ਵਿੱਚ ਸਕੋਰ ਦੇ ਅਧਾਰ ਤੇ ਸ਼ਾਰਟਲਿਸਟ ਕੀਤੇ ਗਏ ਬਿਨੈਕਾਰਾਂ ਨੂੰ ਵਿਅਕਤੀਗਤ ਇੰਟਰਵਿਊ ਲਈ ਮੌਜੂਦ ਹੋਣਾ ਜ਼ਰੂਰੀ ਹੋਵੇਗਾ, ਸਮੁੱਚੇ ਨਤੀਜਿਆਂ ਦੇ ਅਧਾਰ ਤੇ ਦਾਖਲਾ ਦਿੱਤਾ ਜਾਵੇਗਾ।

•          ਰੇਲਵੇ ਸਿਸਟਮ ਇੰਜਨੀਅਰਿੰਗ ਐਂਡ ਇੰਟੀਗ੍ਰੇਸ਼ਨ ਵਿੱਚ ਮਾਸਟਰਜ਼ ਪ੍ਰੋਗਰਾਮ ਲਈ ਚੋਣ ਬਰਮਿੰਘਮ ਯੂਨੀਵਰਸਿਟੀ, ਬ੍ਰਿਟੇਨ ਅਤੇ ਐੱਨਆਰਟੀਆਈ ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ ਕੀਤੀ ਜਾਵੇਗੀ।

 

ਪ੍ਰੋਗਰਾਮਾਂ ਲਈ ਅਪਲਾਈ ਕਿਵੇਂ ਕਰੀਏ:

 

•          ਅਰਜ਼ੀ ਨੂੰ ਐੱਨਆਰਟੀਆਈ ਦੀ ਵੈੱਬਸਾਈਟ ਤੇ ਔਨਲਾਈਨ ਜਮ੍ਹਾਂ ਕੀਤਾ ਜਾਣਾ ਚਾਹੀਦਾ ਹੈ। ਜਨਰਲ/ਈਡਬਲਿਊਐੱਸ/ਓਬੀਸੀ ਉਮੀਦਵਾਰਾਂ ਲਈ ਅਰਜ਼ੀ ਫੀਸ 500 ਰੁਪਏ ਅਤੇ ਐੱਸਸੀ/ਐੱਸਟੀ/ਦਿੱਵਯਾਂਗ ਉਮੀਦਵਾਰਾਂ ਲਈ 250 ਰੁਪਏ ਹੈ।

•          ਇਛੁੱਕ ਉਮੀਦਵਾਰ www.nrti.edu.in/data/applications.html ਤੇ ਜਾ ਕੇ ਅਰਜ਼ੀ ਫਾਰਮ ਭਰਨ, ਅਪਲਾਈ ਫੀਸ ਦਾ ਭੁਗਤਾਨ ਕਰਨ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਕਰ ਸਕਦੇ ਹਨ।

 

ਰਾਖਵਾਂਕਰਨ :

 

ਐੱਨਆਰਟੀਆਈ ਦੁਆਰਾ ਅਨੁਸੂਚਿਤ ਜਾਤ, ਅਨੁਸੂਚਿਤ ਜਨਜਾਤੀ, ਹੋਰ ਪਿਛੜੇ ਵਰਗ ਅਤੇ ਈਡਬਲਿਊਐੱਸ ਲਈ ਰਾਖਵਾਂਕਰਨ ਸਬੰਧੀ ਭਾਰਤ ਸਰਕਾਰ ਦੇ ਨਿਯਮਾਂ ਦਾ ਪਾਲਣ ਕੀਤਾ ਗਿਆ ਹੈ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਵਯਾਂਗਾਂ, ਕਸ਼ਮੀਰੀ ਪ੍ਰਵਾਸੀਆਂ ਅਤੇ ਸਾਬਕਾ ਫ਼ੌਜੀਆਂ ਲਈ ਵਾਧੂ ਸੀਟਾਂ ਤੇ ਵੀ ਵਿਚਾਰ ਕੀਤਾ ਜਾਵੇਗਾ।

 

ਫੀਸ ਵਿਵਰਣ, ਵਿੱਤੀ ਸਹਾਇਤਾ ਆਦਿ ਦਾ ਵਿਵਰਣ ਐੱਨਆਰਟੀਆਈ ਦੀ ਵੈੱਬਸਾਈਟ ਤੇ ਉਪਲੱਬਧ ਹੈ।

 

*****

 

ਡੀਜੇਐੱਨ/ਐੱਸਜੀ/ਐੱਮਕੇਵੀ



(Release ID: 1637851) Visitor Counter : 159