ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਐੱਨਐੱਸਐੱਨਆਈਐੱਸ ਪਟਿਆਲਾ ਨੇ ਵਧੇਰੇ ਪਮੁੱਖ ਅਥਲੀਟਾਂ ਨੂੰ ਅਰਜ਼ੀ ਦੇਣ ਦੀ ਇਜਾਜ਼ਤ ਦੇਣ ਲਈ ਦਾਖ਼ਲੇ ਦੇ ਮਾਪਦੰਡਾਂ ਵਿੱਚ ਛੂਟ ਦਾ ਐਲਾਨ ਕੀਤਾ

Posted On: 10 JUL 2020 4:54PM by PIB Chandigarh

ਪਹਿਲੀ ਵਾਰ 46 ਉੱਘੇ ਅਥਲੀਟ, ਪੁਰਸ਼ ਤੇ ਇਸਤ੍ਰੀਆਂ, ਨੂੰ ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਵ੍ ਸਪੋਰਟਸ (ਐੱਨਐੱਸਐੱਨਆਈਐੱਸ – NSNIS) ਵਿਖੇ ਸਪੋਰਟਸ ਕੋਚਿੰਗ ਚ ਪ੍ਰਮੁੱਖ ਡਿਪਲੋਮਾ ਕੋਰਸ ਵਿੱਚ ਸੈਸ਼ਨ 2020–21 ਤੋਂ ਸਿੱਧਾ ਦਾਖ਼ਲਾ ਮਿਲੇਗਾ। ਇਸ ਫ਼ੈਸਲੇ ਦਾ ਐਲਾਨ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਮਈ ਮਹੀਨੇ ਕੀਤਾ ਸੀ। ਹੁਣ ਇਸ ਕੋਰਸ ਵਿੱਚ ਉੱਘੇ ਅਥਲੀਟਾਂ ਦੀ ਵਧੇਰੇ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਪਹਿਲਾਂ ਵਰਣਿਤ ਕੁਝ ਦਾਖ਼ਲਾ ਮਾਪਦੰਡਾਂ ਵਿੱਚ ਛੂਟ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

 

ਸਾਰੇ ਉੱਘੇ ਅਥਲੀਟਾਂ ਲਈ ਕੋਰਸ ਵਿੱਚ ਦਾਖ਼ਲੇ ਦੀ ਵਿੱਦਿਅਕ ਯੋਗਤਾ 10+2 ਹੈ, ਖੇਡ ਪ੍ਰਾਪਤੀਆਂ ਦੇ ਮਾਪਦੰਡ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ, ਤਾਂ ਜੋ ਹੋਰ ਵਧੇਰੇ ਏਸ਼ਿਆਈ ਤੇ ਰਾਸ਼ਟਰਮੰਡਲ ਮੈਡਲਜੇਤੂਆਂ ਅਤੇ ਸੀਨੀਅਰ ਵਿਸ਼ਵ ਚੈਂਪੀਅਨਸ਼ਿਪਸ ਵਿੱਚ ਭਾਗ ਲੈ ਚੁੱਕੇ ਉੰਘੇ ਖਿਡਾਰੀਆਂ ਨੂੰ ਇਸ ਕੋਰਸ ਵਿੱਚ ਦਾਖ਼ਲੇ ਦੀ ਇਜਾਜ਼ਤ ਮਿਲ ਸਕੇ। ਇਸ ਤੋਂ ਪਹਿਲਾਂ, ਇੱਕ ਬਿਨੈਕਾਰ ਲਈ ਕਿਸੇ ਵੀ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਮੈਡਲ ਜਿੱਤਿਆ ਹੋਣਾ ਲਾਜ਼ਮੀ ਸੀ, ਪਰ ਹੁਣ ਨਵੇਂ ਮਾਪਦੰਡ ਅਨੁਸਾਰ ਅਜਿਹੇ ਕਿਸੇ ਈਵੈਂਟ ਵਿੱਚ ਭਾਗ ਲੈ ਚੁੱਕੇ ਅਥਲੀਟ ਵੀ ਅਰਜ਼ੀ ਦੇਣ ਦੇ ਯੋਗ ਹਨ। ਏਸ਼ਿਆਈ ਜਾਂ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤੇ ਹੋਣ ਦੇ ਮਾਪਦੰਡ ਨੂੰ ਬਦਲ ਕੇ ਹੁਣ ਕਿਸੇ ਵੀ ਈਵੈਂਟ ਵਿੱਚ ਇੱਕ ਮੈਡਲ ਸੋਨੇ, ਚਾਂਦੀ ਜਾਂ ਕਾਂਸੇ ਦਾ ਜਿੱਤਿਆ ਹੋਣਾ ਚਾਹੀਦਾ ਹੈ। ਓਲੰਪਿਕਸ ਵਿੱਚ ਭਾਗ ਲੈਣ ਵਾਲੇ ਚੋਟੀ ਦੇ ਅਥਲੀਟ ਤਾਂ ਆਪਣੇਆਪ ਹੀ ਇਸ ਕੋਰਸ ਲਈ ਅਰਜ਼ੀ ਦੇਣ ਦੇ ਯੋਗ ਹਨ।

 

ਇਸ ਫ਼ੈਸਲੇ ਬਾਰੇ ਬੋਲਦਿਆਂ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਨੇ ਦੱਸਿਆ, ਕੋਚਿੰਗ ਦੇ ਕਿੱਤੇ ਵਿੱਚ ਉੱਘੇ ਭਾਰਤੀ ਅਥਲੀਟਾਂ ਦੀ ਸ਼ਮੂਲੀਅਤ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੇ ਪ੍ਰਫ਼ੁੱਲਤ ਹੋ ਰਹੇ ਸੁਖਾਵੇਂ ਖੇਡ ਮਾਹੌਲ ਦੀਆਂ ਵਧਦੀਆਂ ਜਾ ਰਹੀਆਂ ਲੋੜਾਂ ਪੂਰੀਆਂ ਕਰਨਾ ਅਤੇ ਦੇਸ਼ ਦੀ ਉਪਲਬਧ ਸਰਬੋਤਮ ਪ੍ਰਤਿਭਾ ਨੂੰ ਖਿੱਚਣਾ ਜ਼ਰੂਰੀ ਹੈ। ਚੋਟੀ ਦੇ ਅਥਲੀਟਾਂ ਲਈ ਦਾਖ਼ਲਾ ਮਾਪਦੰਡ ਵਿੱਚ ਛੂਟ ਇਹ ਯਕੀਨੀ ਬਣਾਏਗੀ ਕਿ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਧੀਆ ਖਿਡਾਰੀ ਇਸ ਕੋਰਸ ਲਈ ਅਰਜ਼ੀ ਦੇਣ ਵਾਸਤੇ ਖ਼ੁਦ ਨੂੰ ਯੋਗ ਪਾਉਣਗੇ।

 

ਕੁੱਲ 23 ਖੇਡਾਂ ਲਈ 46 ਉੱਘੇ ਅਥਲੀਟਾਂ ਦੀ ਚੋਣ ਕੀਤੀ ਜਾਵੇਗੀ (ਹਰੇਕ ਅਨੁਸ਼ਾਸਨ ਵਿੱਚ 1 ਪੁਰਸ਼, 1 ਮਹਿਲਾ ਕੋਚ) ਅਤੇ ਉਨ੍ਹਾਂ ਨੂੰ ਦਾਖ਼ਲਾ ਪਰੀਖਿਆ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ, ਜੋ ਕਿ ਇਸ ਕੋਰਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਔਨਲਾਈਨ ਲਈ ਜਾ ਰਹੀ ਹੈ। ਜਿਹੜੇ ਸਾਰੇ ਉੱਘੇ ਅਥਲੀਟਾਂ ਦੀ ਸਿੱਧੀ ਛਾਂਟੀ ਇਸ ਕੋਰਸ ਲਈ ਕੀਤੀ ਗਈ ਹੈ, ਉਨ੍ਹਾਂ ਨੂੰ ਹੋਰ ਉਮੀਦਵਾਰਾਂ ਦੇ ਨਾਲ ਮੈਡੀਕਲ ਅਤੇ ਸਰੀਰਕ ਟੈਸਟ ਦੇਣੇ ਹੋਣਗੇ।

 

ਇੱਕੋ ਅਨੁਸ਼ਾਸਨ ਲਈ ਅਰਜ਼ੀ ਦੇਣ ਵਾਲੇ ਦੋ ਉੱਘੇ ਅਥਲੀਟਾਂ ਦੇ ਮਾਮਲੇ ਵਿੱਚ, ਅੰਤਿਮ ਉਮੀਦਵਾਰ ਦੀ ਸ਼ਨਾਖ਼ਤ ਲਈ ਇੱਕ ਪੁਆਇੰਟ ਸਿਸਟਮ ਸਥਾਪਿਤ ਕੀਤਾ ਗਿਆ ਹੈ।

 

ਉੱਘੇ ਅਥਲੀਟਾਂ ਲਈ ਮਾਪਦੰਡ ਵਿੱਚ ਛੂਟ ਦੇ ਮੱਦੇਨਜ਼ਰ, ਇਸ ਕੋਰਸ ਵਿੱਚ ਦਾਖ਼ਲੇ ਲਈ ਔਨਲਾਈਨ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ।

 

ਉੱਘੇ ਅਥਲੀਟਾਂ ਤੋਂ ਇਲਾਵਾ ਹੋਰ ਉਮੀਦਵਾਰਾਂ ਲਈ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਧਿਆਨ ਚ ਰੱਖਦਿਆਂ ਜਿਹੜੇ ਉਮੀਦਵਾਰ ਗ੍ਰੈਜੂਏਸ਼ਨ ਪੱਧਰ ਦੇ ਡਿਗਰੀ ਕੋਰਸਾਂ ਦੇ ਸਲਾਨਾ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਜਾਂ ਜਿਹੜੀਆਂ ਵੀ ਯੂਨੀਵਰਸਿਟੀਆਂ ਵਿੱਚ ਉਹ ਦਾਖ਼ਲ ਹਨ ਤੇ ਉਨ੍ਹਾਂ ਨੇ ਹਾਲੇ ਗ੍ਰੈਜੂਏਸ਼ਨ ਪੱਧਰ ਦੇ ਡਿਗਰੀ ਕੋਰਸਾਂ ਦੀ ਅੰਤਿਮ ਪਰੀਖਿਆ ਲੈਣੀ ਹੈ, ਉਹ ਵੀ ਇਸ ਡਿਪਲੋਮਾ ਕੋਰਸ ਲਈ ਦਾਖ਼ਲੇ ਵਾਸਤੇ ਔਨਲਾਈਨ ਅਰਜ਼ੀਆਂ ਦੇ ਸਕਦੇ ਹਨ ਪਰ ਉਨ੍ਹਾਂ ਨੂੰ 30 ਸਤੰਬਰ, 2020 ਤੱਕ ਅੰਤਿਮ ਵਰ੍ਹੇ ਦਾ ਇਮਤਿਹਾਨ ਪਾਸ ਕੀਤੇ ਹੋਣ ਦਾ ਸਰਟੀਫ਼ਿਕੇਟ ਪੇਸ਼ ਕਰਨਾ ਹੋਵੇਗਾ।

 

*******

 

ਐੱਨਬੀ/ਏਕੇਜੇ/ਓਏ



(Release ID: 1637845) Visitor Counter : 156