ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

41 ਹਜ਼ਾਰ ਤੋਂ ਅਧਿਕ ਆਯੁਸ਼ਮਾਨ ਭਾਰਤ-ਸਿਹਤ ਅਤੇ ਤੰਦਰੁਸਤੀ ਕੇਂਦਰ ( ਏਬੀ- ਐੱਚਡਬਲਿਊਸੀ) ਵਿਸ਼ੇਸ਼ ਰੂਪ ਨਾਲ ਕੋਵਿਡ-19 ਦੇ ਦੌਰਾਨ ਯੂਨੀਵਰਸਲ ਅਤੇ ਵਿਆਪਕ ਪ੍ਰਾਇਮਰੀ ਸਿਹਤ ਦੇਖਭਾਲ਼ ਪ੍ਰਦਾਨ ਕਰ ਰਹੇ ਹਨ

ਪਿਛਲੇ ਪੰਜ ਮਹੀਨਿਆਂ ਵਿੱਚ ਐੱਚਡਬਲਿਊਸੀ ‘ਚ 8.8 ਕਰੋੜ ਲੋਕਾਂ ਨੇ ਇਲਾਜ ਕਰਵਾਇਆ

Posted On: 10 JUL 2020 12:32PM by PIB Chandigarh

ਸਿਹਤ ਅਤੇ ਤੰਦਰੁਸਤੀ ਕੇਂਦਰ (ਐੱਚਡਬਲਿਊਸੀ) ਆਯੁਸ਼ਮਾਨ ਭਾਰਤ ਯੋਜਨਾ ਦਾ ਪ੍ਰਾਇਮਰੀ ਥੰਮ੍ਹ ਹੈ, ਜਿਸ ਵਿੱਚ 2022 ਤੱਕ ਮੌਜੂਦਾ 1,50,000 ਉਪ ਸਿਹਤ ਕੇਂਦਰਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਐੱਚਡਬਲਿਊਸੀ ਵਿੱਚ ਬਦਲ ਕੇ ਯੂਨੀਵਰਸਲ ਅਤੇ ਵਿਆਪਕ ਪ੍ਰਾਇਮਰੀ ਸਿਹਤ ਦੇਖਭਾਲ਼ ਸੇਵਾ ਪ੍ਰਦਾਨ ਕਰਨ ਦੇ ਪ੍ਰਾਵਧਾਨ ਦੀ ਪਰਿਕਲਪਨਾ ਕੀਤੀ ਗਈ ਹੈ।

ਕੋਵਿਡ-19 ਦੇ ਖ਼ਿਲਾਫ਼ ਜਾਰੀ ਸੰਘਰਸ਼ ਵਿੱਚ ਏਬੀ-ਐੱਚਡਬਲਿਊਸੀ ਦੁਆਰਾ ਕੀਤੇ ਜਾ ਰਹੇ ਅਸਾਧਾਰਣ ਯੋਗਦਾਨ ਦੇ ਕਈ ਉਦਾਹਰਣ ਹਨ। ਝਾਰਖੰਡ ਵਿੱਚ, ਪੂਰੇ ਰਾਜ ਵਿੱਚ ਗਹਿਨ ਜਨਤਕ ਸਿਹਤ ਸਰਵੇਖਣ ਸਪਤਾਹ ਦੇ ਹਿੱਸੇ ਰੂਪ ਵਿੱਚ, ਐੱਚਡਬਲਿਊਸੀ ਦੀਆਂ ਟੀਮਾਂ ਨੇ ਇਨਫਲੂਐਂਜ਼ਾ ਜਿਹੀ ਬਿਮਾਰੀ (ਆਈਐੱਲਆਈ) ਅਤੇ ਗੰਭੀਰ ਤੇਜ਼ ਸਾਹ ਬਿਮਾਰੀ (ਐੱਸਏਆਰਆਈ) ਦੇ ਲਛਣਾਂ  ਲਈ ਲੋਕਾਂ ਦੀ ਜਾਂਚ ਕੀਤੀ ਅਤੇ ਕੋਵਿਡ-19 ਲਈ ਟੈਸਟਿੰਗ ਦੀ ਸੁਵਿਧਾ ਪ੍ਰਦਾਨ ਕੀਤੀ।  ਓਡੀਸ਼ਾ ਦੇ ਸੁਬਾਲਿਆ (Subalaya) ਵਿੱਚ ਐੱਚਡਬਲਿਊਸੀ ਦੀ ਟੀਮ ਨੇ ਸਿਹਤ ਜਾਂਚ ਦਾ ਪ੍ਰਬੰਧ ਕੀਤਾ ਅਤੇ ਲੋਕਾਂ ਨੂੰ ਕੋਵਿਡ-19 ਤੋਂ ਬਚਨ ਲਈ ਸਾਬਣ ਅਤੇ ਪਾਣੀ ਨਾਲ ਲਗਾਤਾਰ ਹੱਥ ਧੋਣੇ, ਜਨਤਕ ਸਥਾਨਾਂ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ / ਫੇਸ ਕਵਰ ਪਹਿਨਣ, ਲੋਕਾਂ ਨਾਲ ਗੱਲਬਾਤ ਕਰਨ ਦੇ ਦੌਰਾਨ ਉਚਿਤ ਸਰੀਰਕ ਦੂਰੀ ਬਣਾਈ ਰੱਖਣ ਆਦਿ ਜਿਹੇ ਨਿਵਾਰਕ ਉਪਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਕੁਆਰੰਟਾਇਨ ਕੇਂਦਰਾਂ ਦੇ ਰੂਪ ਵਿੱਚ ਕੰਮ ਕਰ ਰਹੇ ਅਸਥਾਈ ਮੈਡੀਕਲ ਕੈਂਪਾਂ ਵਿੱਚ ਪ੍ਰਵਾਸੀਆਂ ਲਈ ਸਿਹਤ ਸੈਸ਼ਨ ਆਯੋਜਿਤ ਕੀਤੇ। ਰਾਜਸਥਾਨ ਦੇ ਗਰਾਂਧੀ ਵਿੱਚ ਐੱਚਡਬਲਿਊਸੀ ਟੀਮ ਨੇ ਬੀਕਾਨੇਰ - ਜੋਧਪੁਰ ਸੀਮਾ ਚੈੱਕ ਪੋਸਟ ਤੇ ਸਾਰੇ ਯਾਤਰੀਆਂ ਦੀ ਕੋਵਿਡ - 19 ਦੀ ਜਾਂਚ ਵਿੱਚ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕੀਤੀ। ਮੇਘਾਲਿਆ ਵਿੱਚ ਐੱਚਡਬਲਿਊਸੀ ਦੀ ਟਿਨਰਿੰਗ (Tynring) ਟੀਮ ਨੇ ਕੋਵਿਡ-19  ਦੇ ਭਾਈਚਾਰਕ ਪ੍ਰਸਾਰ ਨੂੰ ਰੋਕਣ ਲਈ ਸਮਾਜ ਦੇ ਪ੍ਰਭਾਵੀ ਲੋਕਾਂ ਅਤੇ ਸਕੂਲ ਅਧਿਆਪਕਾਂ ਲਈ ਨਿਵਾਰਕ ਉਪਾਵਾਂ ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ।

 

ਸਿਹਤ ਅਤੇ ਤੰਦਰੁਸਤੀ ਕੇਂਦਰ (ਐੱਚਡਬਲਿਊਸੀ) ਜਿਨ੍ਹਾਂ ਕਮਿਊਨਿਟੀਆਂ ਵਿੱਚ ਕੰਮ ਕਰਦੇ ਹਨਉਨ੍ਹਾਂ ਵਿੱਚ ਬੁਨਿਆਦੀ ਕਾਰਜ ਦੀ ਗਵਾਹੀ ਦੇ ਰੂਪ ਵਿੱਚ ਇਸ ਸਾਲ 1 ਫਰਵਰੀ ਤੋਂ ਅਗਲੇ ਪੰਜ ਮਹੀਨਿਆਂ ਦੇ ਦੌਰਾਨ ਐੱਚਡਬਲਿਊਸੀ ਤੇ 8.8 ਕਰੋੜ ਲੋਕਾਂ ਦਾ ਇਲਾਜ ਕਰਵਾਉਣਾ ਦਰਜ ਹੈ। ਇਹ 14 ਅਪ੍ਰੈਲ, 2018 ਤੋਂ 31 ਜਨਵਰੀ, 2020 ਤੱਕ 21 ਮਹੀਨਿਆਂ ਵਿੱਚ ਦਰਜ ਕੀਤੇ ਗਏ ਕੁੱਲ ਮਾਮਲਿਆਂ ਦੀ ਸੰਖਿਆ ਦੇ ਲਗਭਗ ਬਰਾਬਰ ਹੈ ਜਦਕਿ ਇੱਕ ਫਰਵਰੀ ਦੇ ਬਾਅਦ ਦੇ ਪੰਜ ਮਹੀਨਿਆਂ  ਦਰਮਿਆਨ ਲੌਕਡਾਊਨ ਮਿਆਦ ਦੇ ਦੌਰਾਨ ਲੋਕਾਂ ਦੀ ਆਵਾਜਾਈ ਤੇ ਰੋਕ ਲਗੀ ਸੀ। ਇਸ ਦੇ ਇਲਾਵਾ, ਪਿਛਲੇ ਪੰਜ ਮਹੀਨਿਆਂ ਵਿੱਚ ਇਨ੍ਹਾਂ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਤੇ ਹਾਈ ਬਲੱਡ ਪ੍ਰੈਸ਼ਰ ਲਈ 1.41 ਕਰੋੜ ਲੋਕਾਂ ਦੀ, ਸ਼ੂਗਰ ਲਈ 1.13 ਕਰੋੜ ਲੋਕਾਂ ਦੀ ਅਤੇ ਮੂੰਹ, ਛਾਤੀ ਜਾਂ ਗਰਦਨ ਸਬੰਧੀ ਕੈਂਸਰ ਲਈ 1.34 ਕਰੋੜ ਲੋਕਾਂ ਦੀ ਜਾਂਚ ਕੀਤੀ ਗਈ। ਕੋਵਿਡ19 ਦੀਆਂ ਚੁਣੌਤੀਆਂ ਦੇ ਬਾਵਜੂਦ, ਸਿਰਫ਼ ਜੂਨ ਦੇ ਮਹੀਨੇ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਲਗਭਗ 5.62 ਲੱਖ ਰੋਗੀਆਂ ਅਤੇ ਸ਼ੂਗਰ  ਦੇ 3.77 ਲੱਖ ਰੋਗੀਆਂ ਨੂੰ ਐੱਚਡਬਲਿਊਸੀ ਤੇ ਦਵਾਈਆਂ ਵੰਡੀਆਂ ਗਈਆਂ। ਕੋਵਿਡ -19 ਦੇ ਪ੍ਰਕੋਪ ਦੇ ਬਾਅਦ ਦੀ ਮਿਆਦ ਵਿੱਚ ਐੱਚਡਬਲਿਊਸੀ ਵਿੱਚ ਹੁਣ ਤੱਕ 6.53 ਲੱਖ ਯੋਗ ਅਤੇ ਸਿਹਤ ਸੈਸ਼ਨ ਆਯੋਜਿਤ ਕੀਤੇ ਗਏ ਹਨ।

ਕੋਵਿਡ-19 ਮਹਾਮਾਰੀ ਦੇ ਦੌਰਾਨ, ਸਿਹਤ ਪ੍ਰਣਾਲੀਆਂ ਦਾ ਲਚੀਲਾਪਨ (ਬਿਹਤਰੀਨ ਸਿਹਤ ਸੇਵਾ ਉਪਲੱਬਧ ਕਰਵਾਉਣ ਦੇ ਸੰਦਰਭ ਵਿੱਚ) ਐੱਚਡਬਲਿਊਸੀ ਦੇ ਨਿਰੰਤਰ ਸੰਚਾਲਨ ਅਤੇ ਗ਼ੈਰ - ਕੋਵਿਡ-19 ਜ਼ਰੂਰੀ ਸਿਹਤ ਸੇਵਾਵਾਂ ਦੀ ਨਿਰੰਤਰ ਡਿਲਿਵਰੀ ਦੇ ਜ਼ਰੀਏ ਸਾਫ਼ ਦਿਖਿਆ। ਇਸ ਦੇ ਨਾਲ ਹੀ ਐੱਚਡਬਲਿਊਸੀ ਨੇ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਦੇ ਤਤਕਾਲ ਕਾਰਜਾਂ ਨੂੰ ਵੀ ਪੂਰਾ ਕੀਤਾ।  ਜਨਵਰੀ ਤੋਂ ਜੂਨ, 2020  ਤੱਕ, 12, 425 ਅਤਿਰਿਕਤ ਐੱਚਡਬਲਿਊਸੀ ਦਾ ਸੰਚਾਲਨ ਕੀਤਾ ਗਿਆ, ਜਿਸ ਦੇ ਨਾਲ ਐੱਚਡਬਲਿਊਸੀ ਦੀ ਸੰਖਿਆ 29,365 ਤੋਂ ਵਧ ਕੇ 41, 790 ਹੋ ਗਈ ਹੈ।

 

ਐੱਚਡਬਲਿਊਸੀ ਦੀਆਂ ਟੀਮਾਂ ਨੇ ਇਹ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਕਿ ਗ਼ੈਰ-ਕੋਵਿਡ ਜ਼ਰੂਰੀ ਸੇਵਾਵਾਂ ਉਨ੍ਹਾਂ ਦੇ ਭਾਈਚਾਰਿਆਂ ਨੂੰ ਮਿਲਦੀਆਂ ਰਹਿਣ। ਗ਼ੈਰ-ਸੰਚਾਰੀ ਰੋਗਾਂ ਲਈ ਜਨਸੰਖਿਆ-ਅਧਾਰਿਤ ਜਾਂਚ ਦੇ ਬਾਅਦ, ਐੱਚਡਬਲਿਊਸੀ ਦੀਆਂ ਟੀਮਾਂ ਦੇ ਪਾਸ ਪਹਿਲਾਂ ਤੋਂ ਹੀ ਪੁਰਾਣੀ ਬਿਮਾਰੀ ਵਾਲੇ ਲੋਕਾਂ ਦੀ ਇੱਕ ਸੂਚੀ ਹੈ ਅਤੇ ਉਹ ਸਹਿ-ਰੋਗਾਂ ਵਾਲੇ ਵਿਅਕਤੀਆਂ ਦੀ ਤੇਜ਼ੀ ਨਾਲ ਜਾਂਚ ਕਰਨ ਦੇ ਸਮਰੱਥ ਹੈ ਅਤੇ ਸੰਕ੍ਰਮਣ ਤੋਂ ਬਚਾਅ ਲਈ ਸਲਾਹ ਵੀ ਪ੍ਰਦਾਨ ਕਰਦੇ ਹਨ।  ਐੱਚਡਬਲਿਊਸੀ ਦੀਆਂ ਟੀਮਾਂ ਟੀਕਾਕਰਣ ਸੈਸ਼ਨਾਂ ਦਾ ਆਯੋਜਨ ਵੀ ਕਰਦੀਆਂ ਹਨ, ਜਿੱਥੇ ਗਰਭਵਤੀ ਮਹਿਲਾਵਾਂ ਦੀ ਚਿਕਿਤਸਾ ਜਾਂਚ ਸੁਨਿਸ਼ਚਿਤ ਕੀਤੀ ਜਾਂਦੀ ਹੈ। ਐੱਚਡਬਲਿਊਸੀ ਦੀਆਂ ਟੀਮਾਂ ਦੁਆਰਾ ਟੀਬੀ, ਕੋੜ੍ਹ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਰੋਗੀਆਂ ਨੂੰ ਜ਼ਰੂਰੀ ਦਵਾਈਆਂ ਦੀ ਵੰਡ ਕੀਤੀ ਜਾ ਰਹੀ ਹੈ। 

 

ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੇ ਇਹ ਦਿਖਾ ਦਿੱਤਾ ਹੈ ਕਿ ਸਮਾਜ  ਦੇ ਨਜ਼ਦੀਕ ਮਜ਼ਬੂਤ ਪ੍ਰਾਇਮਰੀ ਸਿਹਤ ਦੇਖਭਾਲ਼ ਪ੍ਰਣਾਲੀਆਂ ਦਾ ਨਿਰਮਾਣ ਸਮਾਜ ਲਈ ਜ਼ਰੂਰੀ ਪ੍ਰਾਇਮਰੀ ਸਿਹਤ ਦੇਖਭਾਲ਼ ਸੇਵਾਵਾਂ ਉਪਲੱਬਧ ਕਰਵਾਉਣ ਲਈ ਮਹੱਤਵਪੂਰਨ ਹੈ। ਇਹ ਕੇਂਦਰ ਮਹਾਮਾਰੀ ਨੂੰ ਰੋਕਣ ਦੀ ਚੁਣੌਤੀ ਨਾਲ ਵੀ ਬਖੂਬੀ ਨਿਪਟ ਰਹੇ ਹਨ।

ਆਯੁਸ਼ਮਾਨ ਭਾਰਤ ਐੱਚਡਬਲਿਊਸੀ ਦੀਆਂ ਕੁਝ ਝਲਕੀਆਂ : ਲੋਕਾਂ ਦੇ ਕਰੀਬ ਸਿਹਤ ਸੇਵਾ

https://static.pib.gov.in/WriteReadData/userfiles/image/image001E5ZE.jpghttps://static.pib.gov.in/WriteReadData/userfiles/image/image002NI79.jpg

 

 

https://static.pib.gov.in/WriteReadData/userfiles/image/image003EX1D.jpghttps://static.pib.gov.in/WriteReadData/userfiles/image/image004HZQ5.jpg

 

https://static.pib.gov.in/WriteReadData/userfiles/image/image0059B7K.jpg

https://static.pib.gov.in/WriteReadData/userfiles/image/image0064VTC.png

 

 

 

***

ਐੱਮਵੀ/ਐੱਸਜੀ



(Release ID: 1637842) Visitor Counter : 179