ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਆਤਮ ਨਿਰਭਰ ਭਾਰਤ ਸਕੀਮ ਤਹਿਤ ਐਲੋਕੇਟ ਕੀਤੇ ਬਾਕੀ ਰਹਿੰਦੇ ਅਨਾਜ ਅਤੇ ਚਣਿਆਂ ਦੀ 31 ਅਗਸਤ, 2020 ਤੱਕ ਮੁਫਤ ਵੰਡ ਪੂਰੀ ਕਰ ਸਕਦੇ

ਮੰਤਰਾਲੇ ਦੁਆਰਾ ਜਨਵਰੀ 2021 ਤੱਕ ਬਾਕੀ ਰਹਿੰਦੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਰਾਸ਼ਟਰ-ਇੱਕ ਰਾਸ਼ਨ ਕਾਰਡ ਦਾ ਕੰਮ ਔਨਲਾਈਨ ਕਰਨ ਦਾ ਕੰਮ ਪੂਰਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ -ਸ਼੍ਰੀ ਰਾਮ ਵਿਲਾਸ ਪਾਸਵਾਨ

Posted On: 09 JUL 2020 6:54PM by PIB Chandigarh

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਡੀਆ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਅਤੇ ਆਤਮ ਨਿਰਭਰ ਭਾਰਤ ਅਭਿਯਾਨ ਬਾਰੇ ਜਾਣਕਾਰੀ ਦਿੱਤੀ ਸ਼੍ਰੀ ਪਾਸਵਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪੀਐੱਮਜੀਕੇਏਵਾਈ ਨੂੰ 5 ਮਹੀਨਿਆਂ ਤੱਕ ਵਧਾ ਕੇ ਨਵੰਬਰ, 2020 ਤੱਕ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੋ ਵਿਸ਼ਾਲ ਅਨਾਜ ਵੰਡ ਸਕੀਮਾਂ -ਪੀਐੱਮਜੀਕੇਏਵਾਈ ਅਤੇ ਆਤਮ ਨਿਰਭਰ ਭਾਰਤ ਅਭਿਯਾਨ (ਏਐੱਨਬੀਏ) ਦੀ ਸ਼ੁਰੂਆਤ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਕੀਤੀ ਹੈ ਤਾਕਿ ਕੋਈ ਵੀ ਵਿਅਕਤੀ ਕੋਵਿਡ-19 ਮਹਾਮਾਰੀ ਦੇ ਸਮੇਂ ਵਿੱਚ ਭੁੱਖਾ ਨਾ ਸੌਂਵੇ ਸ਼੍ਰੀ ਪਾਸਵਾਨ ਨੇ ਮੀਡੀਆ ਨੂੰ ਮੰਤਰੀ ਮੰਡਲ ਦੇ ਇਸ ਫੈਸਲੇ ਤੋਂ ਜਾਣੂ ਕਰਵਾਇਆ ਕਿ ਆਤਮ ਨਿਰਭਰ ਭਾਰਤ ਅਭਿਯਾਨ ਤਹਿਤ ਬਾਕੀ ਰਹਿੰਦਾ ਮੁਫਤ ਅਨਾਜ 31 ਅਗਸਤ, 2020 ਤੱਕ ਲਾਭਾਰਥੀਆਂ ਨੂੰ ਵੰਡਿਆ ਜਾਵੇ ਸ਼੍ਰੀ ਪਾਸਵਾਨ ਨੇ ਕਿਹਾ ਕਿ ਇਨ੍ਹਾਂ ਦੋ ਸਕੀਮਾਂ ਨੂੰ ਲਾਗੂ ਕੀਤੇ ਜਾਣ ਨਾਲ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਫੈਲਣ ਕਾਰਨ ਜਿਸ ਆਰਥਿਕ ਗੜਬੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨਾਲ ਉਨ੍ਹਾਂ ਦੀਆਂ ਇਹ ਸਮੱਸਿਆਵਾਂ ਹੱਲ ਹੋਣਗੀਆਂ

 

ਪ੍ਰਵਾਸੀ ਮਜ਼ਦੂਰਾਂ ਨੂੰ ਅਨਾਜ ਦੀ ਵੰਡ :  (ਆਤਮ ਨਿਰਭਰ ਭਾਰਤ ਪੈਕੇਜ)

 

ਆਤਮ ਨਿਰਭਰ ਭਾਰਤ ਅਭਿਯਾਨ (ਏਐੱਨਬੀਏ) ਜ਼ਰੀਏ ਮੁਫਤ ਅਨਾਜ ਵੰਡਣ ਦੀ ਸਕੀਮ ਵਿੱਚ 31 ਅਗਸਤ, 2020 ਤੱਕ ਕੀਤੇ ਗਏ ਵਾਧੇ ਬਾਰੇ ਬੋਲਦੇ ਹੋਏ, ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਇਹ ਸਕੀਮ 15 ਮਈ, 2020 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਹੱਕਦਾਰ ਲਾਭਾਰਥੀਆਂ ਦੀ ਪਛਾਣ ਦੇ ਅਮਲ ਵਿੱਚ ਕੁਝ ਸਮਾਂ ਲੱਗ ਗਿਆ, ਇਸ ਲਈ ਹੁਣ ਤੱਕ ਚੁੱਕੇ ਗਏ 6.39 ਲੱਖ ਮੀਟ੍ਰਿਕ ਟਨ ਅਨਾਜ ਦੇ ਬਾਕੀ ਹਿੱਸੇ ਦੀ ਵੰਡ 31 ਅਗਸਤ, 2020 ਤੱਕ ਵਧਾ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਹੁਣ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਐਲੋਕੇਟ ਕੀਤੇ ਬਾਕੀ ਮੁਫਤ ਅਨਾਜ ਅਤੇ ਚਣਿਆਂ ਦੀ ਏਐੱਨਬੀ ਤਹਿਤ ਵੰਡ 31 ਅਗਸਤ, 2020 ਤੱਕ ਪੂਰੀ ਕਰ ਸਕਦੇ ਹਨ

 

ਆਤਮ ਨਿਰਭਰ ਭਾਰਤ ਪੈਕੇਜ ਤਹਿਤ ਪ੍ਰਤੀ ਵਿਅਕਤੀ 5 ਕਿਲੋ ਅਨਾਜ ਪ੍ਰਤੀ ਵਿਅਕਤੀ ਅਤੇ ਇੱਕ ਕਿਲੋ ਚਣੇ ਪ੍ਰਤੀ ਪਰਿਵਾਰ ਪ੍ਰਵਾਸੀ ਮਜ਼ਦੂਰਾਂ, ਫਸੇ ਹੋਏ ਲੋਕਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫਤ ਵੰਡੇ ਗਏ ਹਨ ਇਹ ਵੰਡ ਉਨ੍ਹਾਂ ਪਰਿਵਾਰਾਂ ਨੂੰ ਕੀਤੀ ਗਈ ਹੈ ਜੋ ਕਿ ਐੱਨਐੱਫਐੱਸਏ ਜਾਂ ਰਾਜ ਦੀ ਸਕੀਮ, ਪੀਡੀਐੱਸ ਕਾਰਡ ਤਹਿਤ ਨਹੀਂ ਆਉਂਦੇ

 

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 6.39 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਹੈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 2,32,433 ਮੀਟ੍ਰਿਕ ਟਨ ਅਨਾਜ 2,24 ਕਰੋੜ ਲਾਭਾਰਥੀਆਂ ਨੂੰ ਮਈ ਅਤੇ 2.25 ਕਰੋੜ ਲਾਭਾਰਥੀਆਂ ਨੂੰ ਜੂਨ, 2020 ਵਿੱਚ ਵੰਡਿਆ ਉਨ੍ਹਾਂ ਜਾਣਕਾਰੀ ਦਿੱਤੀ ਕਿ ਤਕਰੀਬਨ 33,620 ਮੀਟ੍ਰਿਕ ਟਨ ਅਨਾਜ ਚਣੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਗਏ ਹਨ ਕੁੱਲ 32,968 ਮੀਟ੍ਰਿਕ ਟਨ ਚਣੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁੱਕੇ ਗਏ ਜਿਸ ਵਿੱਚੋਂ 10,645 ਮੀਟ੍ਰਿਕ ਟਨ ਵੰਡੇ ਜਾ ਚੁੱਕੇ ਹਨ

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ -1 :

 

ਅਨਾਜ (ਚਾਵਲ/ ਕਣਕ)

 

ਸ਼੍ਰੀ ਪਾਸਵਾਨ ਨੇ ਸੂਚਿਤ ਕੀਤਾ ਕਿ ਕੁਲ 116.02 ਲੱਖ ਮੀਟ੍ਰਿਕ ਟਨ ਅਨਾਜ ਰਾਜਾਂ ਕੇਂਦਰ /ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁੱਕਿਆ ਗਿਆ ਹੈ ਅਪ੍ਰੈਲ, 2020 ਦੇ ਮਹੀਨੇ ਵਿੱਚ 37.43 ਲੱਖ ਮੀਟ੍ਰਿਕ ਟਨ ਅਨਾਜ (94 ਫੀਸਦੀ) 74.14 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ, ਮਈ 2020 ਵਿੱਚ ਕੁੱਲ 37.41 ਲੱਖ ਮੀਟ੍ਰਿਕ ਟਨ ਅਨਾਜ (94 ਫੀਸਦੀ) 73,75 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ ਅਤੇ ਜੂਨ, 2020 ਵਿੱਚ 32.44 ਲੱਖ ਮੀਟ੍ਰਿਕ ਟਨ ਅਨਾਜ (82 ਫੀਸਦੀ) 64.42 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ

 

ਦਾਲ਼ਾਂ

 

ਜਿਥੋਂ ਤੱਕ ਦਾਲ਼ਾਂ ਦਾ ਸਵਾਲ ਹੈ ਉਨ੍ਹਾਂ ਬਾਰੇ ਸ਼੍ਰੀ ਪਾਸਵਾਨ ਨੇ ਸੂਚਿਤ ਕੀਤਾ ਕਿ ਹੁਣ ਤੱਕ 5.83 ਲੱਖ ਮੀਟ੍ਰਿਕ ਟਨ ਦਾਲ਼ਾਂ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀਆਂ ਗਈਆਂ ਹਨ ਅਤੇ 5.72 ਲੱਖ ਮੀਟ੍ਰਿਕ ਟਨ ਦਾਲ਼ਾਂ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਹੁੰਚ ਗਈਆਂ ਹਨ ਜਦਕਿ 4.66 ਲੱਖ ਮੀਟ੍ਰਿਕ ਟਨ ਦਾਲ਼ਾਂ ਵੰਡੀਆਂ ਗਈਆਂ ਹਨ

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ -2 :

 

ਚੱਲ ਰਹੇ ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਹਿਮਾਇਤ ਜਾਰੀ ਰੱਖਣ ਦੀ ਲੋੜ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮਜੀਕੇਏਵਾਈ ਸਕੀਮ ਨੂੰ 5 ਹੋਰ ਮਹੀਨਿਆਂ ਭਾਵ ਕਿ ਨਵੰਬਰ, 2020 ਤੱਕ ਵਧਾ ਦਿੱਤਾ ਹੈ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਪੀਐੱਮਜੀਕੇਏਵਾਈ ਦੀ ਐਲੋਕੇਸ਼ਨ ਦੇ ਆਰਡਰ ਰਾਜਾਂ  / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਐੱਫਸੀਆਈ ਨੂੰ 8 ਜੁਲਾਈ, 2020 ਨੂੰ ਜਾਰੀ ਕਰ ਦਿੱਤੇ ਗਏ ਸਨ ਕਿ 5 ਕਿਲੋ ਅਨਾਜ (ਚਾਵਲ /ਕਣਕ) /ਪ੍ਰਤੀ ਵਿਅਕਤੀ /ਪ੍ਰਤੀ ਮਹੀਨਾ /ਜੁਲਾਈ ਤੋਂ ਨਵੰਬਰ ਦੇ ਮਹੀਨਿਆਂ ਵਿੱਚ 80.43 ਕਰੋੜ ਐੱਨਐੱਫਐੱਸਏ ਲਾਭਾਰਥੀਆਂ ਨੂੰ (9.26 ਕਰੋੜ ਏਏਵਾਈ ਵਿਅਕਤੀਆਂ ਅਤੇ 71.17 ਕਰੋੜ ਪੀਐੱਚਐੱਚ ਵਿਅਕਤੀਆਂ ਨੂੰ, ਜਿਨ੍ਹਾਂ ਵਿੱਚ ਜੋ ਚੰਡੀਗੜ੍ਹ, ਪੁਦੂਚੇਰੀ ਅਤੇ ਦਾਦਰਾ ਅਤੇ ਨਗਰ ਹਵੇਲੀ ਵਿੱਚ ਆਉਂਦੇ ਹਨ) ਨੂੰ ਪ੍ਰਦਾਨ ਕੀਤੇ ਜਾਣਗੇ ਕੁਲ 203 ਲੱਖ ਮੀਟ੍ਰਿਕ ਟਨ ਅਨਾਜ 81 ਕਰੋੜ ਲਾਭਾਰਥੀਆਂ ਦਰਮਿਆਨ ਵੰਡਿਆ ਜਾਵੇਗਾ

 

ਉਨ੍ਹਾਂ ਕਿਹਾ ਪੀਐੱਮਜੀਕੇਏਵਾਈ-2 ਤਹਿਤ 201.1 ਲੱਖ ਮੀਟ੍ਰਿਕ ਟਨ ਅਨਾਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 5 ਮਹੀਨਿਆਂ - ਜੁਲਾਈ ਤੋਂ ਨਵੰਬਰ, 2020 ਲਈ ਅਲਾਟ ਕੀਤਾ ਗਿਆ ਹੈ ਜਿਸ ਵਿੱਚ 91.14 ਲੱਖ ਮੀਟ੍ਰਿਕ ਟਨ ਕਣਕ ਅਤੇ 109.94 ਲੱਖ ਮੀਟ੍ਰਿਕ ਟਨ ਚਾਵਲ ਸ਼ਾਮਲ ਹਨ ਕਣਕ ਚਾਰ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਚਾਵਲ 15 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਸਕੀਮ ਤਹਿਤ ਵੰਡਣ ਲਈ ਅਲਾਟ ਕੀਤੇ ਗਏ ਹਨ

 

ਕੁੱਲ ਅਨਾਜ ਸਟਾਕ :

 

ਫੂਡ ਕਾਰਪੋਰੇਸ਼ਨ ਇੰਡੀਆ ਦੀ ਰਿਪੋਰਟ ਮਿਤੀ 8 ਜੁਲਾਈ, 2020 ਅਨੁਸਾਰ ਐੱਫਸੀਆਈ ਕੋਲ ਇਸ ਵੇਲੇ 267.29 ਲੱਖ ਮੀਟ੍ਰਿਕ ਟਨ ਚਾਵਲ ਅਤੇ 545.22 ਲੱਖ ਮੀਟ੍ਰਿਕ ਟਨ ਕਣਕ ਮੌਜੂਦ ਹੈ ਇਸ ਤਰ੍ਹਾਂ ਕੁੱਲ 812.51 ਲੱਖ ਮੀਟ੍ਰਿਕ ਟਨ ਅਨਾਜ ਦਾ ਭੰਡਾਰ ਇਸ ਵੇਲੇ ਮੌਜੂਦ ਹੈ (ਇਸ ਵਿੱਚ ਕਣਕ ਅਤੇ ਝੋਨੇ ਦੀ ਚੱਲ ਰਹੀ ਖਰੀਦ ਵੀ ਸ਼ਾਮਲ ਹੈ, ਜੋ ਕਿ ਅਜੇ ਤੱਕ ਗੋਦਾਮਾਂ ਵਿੱਚ ਨਹੀਂ ਪਹੁੰਚਿਆ) ਤਕਰੀਬਨ 55 ਲੱਖ ਮੀਟ੍ਰਿਕ ਟਨ ਅਨਾਜ ਦੀ ਐੱਨਐੱਫਐੱਸਏ ਅਤੇ ਹੋਰ ਭਲਾਈ ਸਕੀਮਾਂ ਵਿੱਚ ਇੱਕ ਮਹੀਨੇ ਵਿੱਚ ਲੋੜ ਹੁੰਦੀ ਹੈ

 

ਲੌਕਡਾਊਨ ਤੋਂ ਲੈ ਕੇ ਤਕਰੀਬਨ 139.97 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਕੇ 4999 ਰੇਲ ਰੈਕਾਂ ਜ਼ਰੀਏ ਟ੍ਰਾਂਸਪੋਰਟ ਕੀਤਾ ਗਿਆ ਹੈ 1 ਜੁਲਾਈ, 2020 ਤੋਂ 7.78 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਕੇ 278 ਰੇਲ ਰੇਕਾਂ ਜ਼ਰੀਏ ਟ੍ਰਾਂਸਪੋਰਟ ਕੀਤਾ ਗਿਆ ਹੈ ਰੇਲ ਰੂਟ ਤੋਂ ਇਲਾਵਾ ਇਹ ਟ੍ਰਾਂਸਪੋਰਟੇਸ਼ਨ ਸੜਕਾਂ ਅਤੇ ਜਲ ਮਾਰਗ ਜ਼ਰੀਏ ਵੀ ਕੀਤੀ ਗਈ ਹੈ ਕੁੱਲ 11.09 ਲੱਖ ਮੀਟ੍ਰਿਕ ਟਨ ਅਨਾਜ 1 ਜੁਲਾਈ, 2020 ਤੋਂ ਟ੍ਰਾਂਸਪੋਰਟ ਕੀਤਾ ਗਿਆ ਹੈ ਅਤੇ 0.28 ਲੱਖ ਮੀਟ੍ਰਿਕ ਟਨ ਅਨਾਜ ਉੱਤਰ-ਪੂਰਬੀ ਰਾਜਾਂ ਨੂੰ 1 ਜੁਲਾਈ, 2020 ਤੋਂ ਟ੍ਰਾਂਸਪੋਰਟ ਕੀਤਾ ਗਿਆ ਹੈ

 

ਅਨਾਜ ਦੀ ਵਸੂਲੀ :

 

8 ਜੁਲਾਈ, 2020 ਅਨੁਸਾਰ ਕੁਲ 389.45 ਲੱਖ ਮੀਟ੍ਰਿਕ ਟਨ ਕਣਕ (ਆਰਐੱਮਐੱਸ 2020-21) ਅਤੇ 748.55 ਲੱਖ ਮੀਟ੍ਰਿਕ ਟਨ ਚਾਵਲ (ਕੇਐੱਮਐੱਸ 2019-20) ਖਰੀਦੇ ਗਏ

 

ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ :

 

ਸ਼੍ਰੀ ਪਾਸਵਾਨ ਨੇ ਕਿਹਾ ਕਿ ਮੰਤਰਾਲਾ ਦੀ ਕੋਸ਼ਿਸ਼ ਹੈ ਕਿ ਬਾਕੀ ਰਹਿੰਦੇ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਨਵਰੀ, 2021 ਤੱਕ ਓਐੱਨਓਆਰਸੀ ਦੇ ਬੋਰਡ ਤੇ ਲਿਆਂਦਾ ਜਾਵੇ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਧੀਮੀ ਨੈੱਟਵਰਕ ਕਨੈਕਟੀਵਿਟੀ ਦੀ ਚੁਣੌਤੀ ਦੀ ਸ਼ਿਕਾਇਤ ਕੀਤੀ, ਇਸ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮਸਲਾ ਡੀਓਟੀ ਕੋਲ ਚੁੱਕਿਆ ਅਤੇ ਹੁਣ ਇੱਕ ਪ੍ਰਸਤਾਵ ਹੈ ਕਿ ਹਰ ਗ੍ਰਾਮ ਪੰਚਾਇਤ ਨੂੰ ਇੱਕ ਸਾਲ ਦੇ ਸਮੇਂ ਲਈ ਮੁਫਤ ਨੈੱਟ ਕਨੈਕਸ਼ਨ ਪ੍ਰਦਾਨ ਕੀਤੇ ਜਾਣ

 

*****

 

ਏਪੀਐੱਸ/ਐੱਸਜੀ/ਐੱਮਐੱਸ(Release ID: 1637655) Visitor Counter : 210