ਰਾਸ਼ਟਰਪਤੀ ਸਕੱਤਰੇਤ

ਤਿੰਨ ਰਾਸ਼ਟਰਾਂ ਦੇ ਦੂਤਾਂ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਆਪਣੇ ਦਸਤਾਵੇਜ਼ ਪੇਸ਼ ਕੀਤੇ

Posted On: 08 JUL 2020 8:17PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ  ਕੋਵਿੰਦ ਨੇ ਤਿੰਨ ਰਾਸ਼ਟਰਾਂ ਨਿਊਜ਼ੀਲੈਂਡ, ਇੰਗਲੈਂਡ ਅਤੇ ਉਜ਼ਬੇਕਿਸਤਾਨ ਦੇ ਮਿਸ਼ਨ ਦੇ ਮੁਖੀਆਂ ਦੇ ਦਸਤਾਵੇਜ਼ ਅੱਜ ਪ੍ਰਵਾਨ ਕੀਤੇ। ਇਹ ਦੂਜੀ ਵਾਰ ਹੈ, ਜਦੋਂ ਰਾਸ਼ਟਰਪਤੀ ਭਵਨ ਵਿੱਚ ਦਸਤਾਵੇਜ਼ ਪੇਸ਼ ਕਰਨ ਦੀ ਪ੍ਰਕਿਰਿਆ ਕੋਵਿਡ–19 ਮਹਾਮਾਰੀ ਦੇ ਚਲਦਿਆਂ ਵੀਡੀਓ ਕਾਨਫ਼ਰੰਸ ਜ਼ਰੀਏ ਹੋਈ। ਮਿਸ਼ਨ ਦੇ ਜਿਹੜੇ ਮੁਖੀਆਂ ਨੇ ਆਪਣੇ ਦਸਤਾਵੇਜ਼ ਪੇਸ਼ ਕੀਤੇ, ਉਹ ਸਨ:

 

1.        ਮਹਾਮਹਿਮ ਸ਼੍ਰੀ ਡੇਵਿਡ ਪਾਈਨ (H.E. Mr. David Pine), ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ

2.        ਮਹਾਮਹਿਮ ਸਰ ਫ਼ਿਲਿਪ ਬਾਰਟਨ (H.E. Sir Philip Barton), ਇੰਗਲੈਂਡ ਦੇ ਹਾਈ ਕਮਿਸ਼ਨਰ

3.        ਮਹਾਮਹਿਮ ਅਖਾਤੋਵ ਦਿਲਸ਼ੋਦ ਖਾਮਿਦੋਵਿਚ (H.E. Mr. Akhatov Dilshod Khamidovich), ਉਜ਼ਬੇਕਿਸਤਾਨ ਗਣਰਾਜ ਦੇ ਰਾਜਦੂਤ

 

ਇਸ ਮੌਕੇ ਬੋਲਦਿਆਂ, ਰਾਸ਼ਟਰਪਤੀ ਸ਼੍ਰੀ ਕੋਵਿੰਦ ਨੇ ਇਨ੍ਹਾਂ ਰਾਜਦੂਤਾਂ ਨੂੰ ਉਨ੍ਹਾਂ ਦੀ ਨਿਯੁਕਤੀ ਉੱਤੇ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ ਦੇ ਇਨ੍ਹਾਂ ਤਿੰਨੇ ਰਾਸ਼ਟਰਾਂ ਨਾਲ ਡੂੰਘੇ ਤੇ ਮਜ਼ਬੂਤ ਸਬੰਧ ਹਨ ਅਤੇ ਪ੍ਰਮੁੱਖ ਆਲਮੀ ਮਾਮਲਿਆਂ ਉੱਤੇ ਦੇਸ਼ ਦਾ ਦ੍ਰਿਸ਼ਟੀਕੋਣ ਉਨ੍ਹਾਂ ਜਿਹਾ ਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ–19 ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਵਿਸ਼ਵ ਪੱਧਰ ਉੱਤੇ ਸਹਿਯੋਗ ਵਧਾਉਣਾ ਸਮੇਂ ਦੀ ਲੋੜ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੂੰ ਹਰਾਉਣ ਦੇ ਚਲ ਰਹੇ ਅੰਤਰਰਾਸ਼ਟਰੀ ਯਤਨਾਂ ਵਿੱਚ ਭਾਰਤ ਮੋਹਰੀ ਰਿਹਾ ਹੈ। ਇਨ੍ਹਾਂ ਤਿੰਨੇ ਰਾਸ਼ਟਰਾਂ ਨਾਲ ਜੋਸ਼ੀਲੇ ਸਬੰਧਾਂ ਉੱਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ, ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਜ਼ੋਰ ਦਿੱਤਾ ਕਿ 2021–22 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰ ਵਜੋਂ ਭਾਰਤ ਵਿਸ਼ਵ ਸ਼ਾਂਤੀ ਤੇ ਖ਼ੁਸ਼ਹਾਲੀ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਦਾ ਚਾਹਵਾਨ ਹੈ।

 

 

*****

 

ਵੀਆਰਆਰਕੇ/ਏਕੇ



(Release ID: 1637449) Visitor Counter : 129