ਵਿੱਤ ਮੰਤਰਾਲਾ

ਵਿੱਤ ਮੰਤਰੀ ਨੇ ਅਰਥਵਿਵਸਥਾ ਵਿੱਚ ਖਰਚ ਨੂੰ ਪ੍ਰੋਤਸਾਹਨ ਦੇਣ ਲਈ 23 ਸੀਪੀਐੱਸਈ ਦੇ ਪੂੰਜੀ ਖਰਚ ਬਾਰੇ ਸਮੀਖਿਆ ਬੈਠਕ ਆਯੋਜਿਤ ਕੀਤੀ

Posted On: 07 JUL 2020 7:12PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਾਮਣ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਪੈਟਰੋਲੀਅਮ ਅਤੇ ਕੁਦਰਤੀ ਗੈਸਬਿਜਲੀਕੋਲਾ, ਖਾਣਾਂ ਮੰਤਰਾਲਿਆਂ ਅਤੇ ਪਰਮਾਣੂ ਊਰਜਾ ਵਿਭਾਗ ਦੇ ਸਕੱਤਰਾਂ ਅਤੇ ਇਸ ਮੰਤਰਾਲੇ ਨਾਲ ਸਬੰਧਿਤ 23 ਸੈਂਟਰਲ ਪਬਲਿਕ ਸੈਕਟਰ ਅਦਾਰਿਆਂ ਦੇ ਸੀਐੱਮਡੀ ਦੇ ਨਾਲ ਇੱਕ ਬੈਠਕ ਦਾ ਆਯੋਜਨ ਕੀਤਾ। ਇਹ ਬੈਠਕ ਵਿੱਤ ਮੰਤਰੀ  ਦੁਆਰਾ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਵੱਖ-ਵੱਖ  ਹਿਤਧਾਰਕਾਂ  ਦੇ ਨਾਲ ਕੀਤੀਆਂ ਜਾ ਰਹੀਆਂ ਬੈਠਕਾਂ ਦਾ ਹੀ ਹਿੱਸਾ ਹੈ।

 

ਵਿੱਤ ਵਰ੍ਹੇ 2019-20 ਵਿੱਚ 23 ਸੈਂਟਰਲ ਪਬਲਿਕ ਸੈਕਟਰ ਅਦਾਰਿਆਂ ਲਈ 1,64,822 ਕਰੋੜ ਰੁਪਏ ਦੇ ਟੀਚੇ ਦੀ ਤੁਲਨਾ ਵਿੱਚ 1,66,029 ਕਰੋੜ ਰੁਪਏ ਦਾ ਪੂੰਜੀ ਖ਼ਰਚ ਕੀਤਾਜੋ ਲਗਭਗ 101% ਹੈ।  ਪਹਿਲੀ ਤਿਮਾਹੀ (ਵਿੱਤ ਵਰ੍ਹੇ 2019-20)  ਵਿੱਚ 26, 320 ਕਰੋੜ ਰੁਪਏ  (16%)  ਦਾ ਪੂੰਜੀ ਖ਼ਰਚ ਹੋਇਆ ਸੀ ਅਤੇ ਇਸ ਸਾਲ ਦੀ ਪਹਿਲੀ ਤਿਮਾਹੀ  ( ਵਿੱਤ ਵਰ੍ਹੇ 2020- 21)  ਵਿੱਚ ਇਹ ਅੰਕੜਾ 20,202 ਕਰੋੜ ਰੁਪਏ  (12%)  ਰਿਹਾ।  2020-21 ਲਈ 1,65,510 ਕਰੋੜ ਰੁਪਏ  ਦਾ ਪੂੰਜੀ ਖ਼ਰਚ ਦਾ ਟੀਚਾ ਹੈ।

 

ਸੈਂਟਰਲ ਪਬਲਿਕ ਸੈਕਟਰ ਅਦਾਰਿਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਦੇ ਹੋਏ ਵਿੱਤ ਮੰਤਰੀ  ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਨੂੰ ਗਤੀ ਦੇਣ ਵਿੱਚ ਸੀਪੀਐੱਸਈ ਦੀ ਕਾਫ਼ੀ ਅਹਿਮ ਭੂਮਿਕਾ ਰਹੀ ਹੈ।  ਉਨ੍ਹਾਂ ਨੇ ਸੀਪੀਐੱਸਈ ਨੂੰ ਟੀਚਿਆਂ ਨੂੰ ਹਾਸਲ ਕਰਕੇ ਬਿਹਤਰ ਪ੍ਰਦਰਸ਼ਨ ਕਰਨ ਅਤੇ 2021-21 ਲਈ ਉਨ੍ਹਾਂ ਨੂੰ ਉਪਲੱਬਧ ਕਰਵਾਈ ਗਈ ਪੂੰਜੀ ਦਾ ਉਚਿਤ ਅਤੇ ਸਮੇਂ ਸੀਮਾ ਦੇ ਅੰਦਰ ਖ਼ਰਚ ਸੁਨਿਸ਼ਚਿਤ ਕਰਨ ਲਈ ਪ੍ਰੋਤਸਾਹਿਤ ਕੀਤਾ।  ਵਿੱਤ ਮੰਤਰੀ  ਨੇ ਕਿਹਾ ਕਿ ਸੈਂਟਰਲ ਪਬਲਿਕ ਸੈਕਟਰ ਅਦਾਰਿਆਂ  ਦੇ ਬਿਹਤਰ ਪ੍ਰਦਰਸ਼ਨ ਨਾਲ ਅਰਥਵਿਵਸਥਾ ਨੂੰ ਕੋਵਿਡ-19  ਦੇ ਪ੍ਰਭਾਵ ਤੋਂ ਉੱਭਰਨ ਵਿੱਚ ਵਪਾਰਕ ਪੱਧਰ ਤੇ ਮਦਦ ਮਿਲ ਸਕਦੀ ਹੈ ।

 

ਵਿੱਤ ਮੰਤਰੀ  ਨੇ ਸਕੱਤਰਾਂ ਨਾਲ 2020-21 ਦੀ ਪਹਿਲੀ ਛਿਮਾਹੀ ਵਿੱਚ ਪੂੰਜੀ ਖਰਚ ਦਾ 50% ਖ਼ਰਚ ਸੁਨਿਸ਼ਚਿਤ ਕਰਨ ਦੇ ਕ੍ਰਮ ਵਿੱਚ ਸੈਂਟਰਲ ਪਬਲਿਕ ਸੈਕਟਰ ਅਦਾਰਿਆਂ ਦੇ ਪ੍ਰਦਰਸ਼ਨ ਦੀ ਬਰੀਕੀ ਨਾਲ ਨਿਗਰਾਨੀ ਕੀਤੀ ਜਾਵੇ ਅਤੇ ਇਸ ਦੇ ਲਈ ਯੋਜਨਾ ਬਣਾਉਣ ਨੂੰ ਕਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਲੰਬਿਤ ਮੁੱਦਿਆਂ ਨੂੰ ਤਤਕਾਲ ਸਮਾਧਾਨ ਲਈ ਡੀਈਏ/ਡੀਪੀਈ  ਦੇ ਪਾਸ ਭੇਜਿਆ ਜਾਣਾ ਚਾਹੀਦਾ ਹੈ

 

ਮੰਤਰਾਲਿਆਂ/ ਸੈਂਟਰਲ ਪਬਲਿਕ ਸੈਕਟਰ ਅਦਾਰਿਆਂ ਨੇ ਕੋਵਿਡ-19  ਦੇ ਚਲਦੇ ਕਾਰਜਬਲ ਦੀ ਉਪਲਬਧਤਾ ਵਿੱਚ ਕਮੀਆਯਾਤ ਵਿੱਚ ਦੇਰੀਐੱਨਪੀਸੀਆਈਐੱਲ ਅਤੇ ਐੱਨਐੱਲਸੀ ਜਿਹੇ ਸੈਂਟਰਲ ਪਬਲਿਕ ਸੈਕਟਰ ਅਦਾਰਿਆਂ  ਦੇ ਬਕਾਇਆਂ ਲਈ ਡਿਸਕੌਮਸ ਦੁਆਰਾ ਭੁਗਤਾਨ ਵਿੱਚ ਦੇਰੀ ਸਹਿਤ ਸਾਹਮਣੇ ਆਈਆਂ ਤਮਾਮ ਸਮੱਸਿਆਵਾਂ ਤੇ ਸਲਾਹ-ਮਸ਼ਵਰਾ ਕੀਤਾ।  ਸ਼੍ਰੀਮਤੀ ਸੀਤਾਰਾਮਣ ਨੇ ਕਿਹਾ ਕਿ ਅਜਿਹੇ ਗ਼ੈਰ-ਮਾਮੂਲੀ ਸਥਿਤੀ ਵਿੱਚ ਗ਼ੈਰ-ਮਾਮੂਲੀ ਅਤੇ ਸਾਮੂਹਿਕ ਕੋਸ਼ਿਸ਼ਾਂ ਦੀ ਜ਼ਰੂਰਤ ਹੁੰਦੀ ਹੈ, ਜਿਸ ਦੇ ਨਾਲ ਨਾ ਸਿਰਫ ਸਾਡਾ ਪ੍ਰਦਰਸ਼ਨ ਬਿਹਤਰ ਹੋਵੇਗਾ, ਬਲਕਿ ਭਾਰਤੀ ਅਰਥਵਿਵਸਥਾ ਨੂੰ ਬਿਹਤਰ ਨਤੀਜਾ ਹਾਸਲ ਕਰਨ ਵਿੱਚ ਵੀ ਸਹਾਇਤਾ ਮਿਲੇਗੀ।

*****

 

ਆਰਐੱਮ/ਕੇਐੱਮਐੱਨ


(Release ID: 1637259) Visitor Counter : 150