ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ-19 ਦਾ ਮੁਕਾਬਲਾ ਕਰਨ ਲਈ ਬੀਐੱਸਆਈਪੀ ਨੇ ਉੱਤਰ ਪ੍ਰਦੇਸ਼ ਸਰਕਾਰ ਨਾਲ ਹੱਥ ਮਿਲਾਇਆ
Posted On:
07 JUL 2020 12:50PM by PIB Chandigarh
ਭਾਰਤ ਸਰਕਾਰ, ਰਾਜ ਸਰਕਾਰਾਂ ਨਾਲ ਮਿਲ ਕੇ ਕੋਵਿਡ ਦੀ ਰੋਕਥਾਮ, ਨਿਯੰਤ੍ਰਣ ਅਤੇ ਪ੍ਰਬੰਧਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਕ੍ਰਮ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤਹਿਤ ਲਖਨਊ ਸਥਿਤ ਇੱਕ ਖੁਦਮੁਖਤਿਆਰ ਸੰਸਥਾਨ ਬੀਰਬਲ ਸਾਹਨੀ ਪੁਰਾਵਿਗਿਆਨ ਸੰਸਥਾਨ (ਬੀਐੱਸਆਈਪੀ) ਨੇ ਉੱਤਰ ਪ੍ਰਦੇਸ਼ ਵਿੱਚ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਰਾਜ ਸਰਕਾਰ ਨਾਲ ਹੱਥ ਮਿਲਾਇਆ ਹੈ। ਪੰਜ ਕੇਂਦਰੀ ਸਰਕਾਰੀ ਖੋਜ ਸੰਸਥਾਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਬੀਐੱਸਆਈਪੀ ਨੇ ਕੋਵਿਡ ਦੀ ਲੈਬ ਜਾਂਚ ਲਈ ਲੈਬ ਟੈਸਟਿੰਗ ਸ਼ੁਰੂ ਕਰਨ ਦੇ ਸ਼ੁਰੂਆਤੀ ਕਦਮ ਉਠਾਏ ਹਨ।
ਕਾਫ਼ੀ ਸਮੇਂ ਪਹਿਲਾਂ ਤੋਂ ਮੌਜੂਦ ਪੁਰਾਣੀ ਡੀਐੱਨਏ ਬੀਐੱਸਐੱਲ- 2ਏ ਲੈਬ ਦੀ ਵਜ੍ਹਾ ਨਾਲ ਸੰਸਥਾਨ ਨੇ ਇੱਥੇ ਕੋਵਿਡ ਟੈਸਟਿੰਗ ਲਈ ਖੁਦ ਨੂੰ ਤੁਰੰਤ ਤਿਆਰ ਕਰ ਲਿਆ।
ਬੀਐੱਸਆਈਪੀ ਨੂੰ 2 ਮਈ 2020 ਨੂੰ ਚੰਦੌਲੀ ਜ਼ਿਲ੍ਹੇ ਤੋਂ ਟੈਸਟਿੰਗ ਲਈ ਕੋਵਿਡ ਦੇ ਸ਼ੱਕੀ ਸੈਂਪਲਾਂ ਦੀ ਪਹਿਲੀ ਖੇਪ ਪ੍ਰਾਪਤ ਹੋਈ ਸੀ ਉਦੋਂ ਤੋਂ ਲੈਬ ਵਿੱਚ ਕੋਵਿਡ ਸੈਂਪਲਾਂ ਦੀ ਜਾਂਚ ਦਾ ਕੰਮ 24 ਘੰਟੇ ਚਲ ਰਿਹਾ ਹੈ। ਇਸ ਲੈਬ ਵਿੱਚ ਨੋਡਲ ਅਧਿਕਾਰੀਆਂ ਦੁਆਰਾ ਤੈਅ ਨਿਰਦੇਸ਼ਾਂ ਦੇ ਅਨੁਰੂਪ ਕਈ ਜ਼ਿਲ੍ਹਿਆਂ ਤੋਂ ਰੋਜ਼ਾਨਾ ਲਗਭਗ 400 ਸੈਂਪਲਾਂ ਦਾ ਟੈਸਟ ਕੀਤਾ ਜਾ ਰਿਹਾ ਹੈ।
ਇਸ ਲੈਬ ਵਿੱਚ ਹੁਣ ਤੱਕ 12,000 ਤੋਂ ਅਧਿਕ ਸੈਂਪਲਾਂ ਦਾ ਟੈਸਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਲਗਭਗ 400+ ਸੈਂਪਲ ਕੋਵਿਡ ਪਾਜ਼ਿਟਿਵ ਪਾਏ ਗਏ ਹਨ। ਸੀਮਿਤ ਸੰਸਾਧਨ ਅਤੇ ਕਾਰਜਬਲ ਦੇ ਬਾਵਜੂਦ ਬੀਐੱਸਆਈਪੀ ਦੀ ਤਰਫੋਂ ਕੀਤਾ ਜਾ ਰਿਹਾ ਹੈ ਇਹ ਯਤਨ ਪ੍ਰਸ਼ੰਸਾਯੋਗ ਹੈ।
ਸੰਸਥਾਨ ਦੀ ਡਾਇਰੈਕਟਰ ਡਾ. ਵੰਦਨਾ ਪ੍ਰਸਾਦ ਦੀ ਅਗਵਾਈ ਵਿੱਚ, ਬੀਐੱਸਆਈਪੀ ਨੇ ਕਾਰਜਪ੍ਰਣਾਲੀ ਨੂੰ ਹੋਰ ਅਧਿਕ ਬਿਹਤਰ ਬਣਾਉਣ ਲਈ ਸਮਰਪਿਤ ਵਿਗਿਆਨੀਆਂ ਦੀ ਇੱਕ ਟੀਮ ਦਾ ਗਠਨ ਕੀਤਾ ਹੈ। ਵਿਗਿਆਨੀਆਂ ਦੀ ਇਸ ਟੀਮ ਵਿੱਚ ਡਾ. ਅਨੁਪਮ ਸ਼ਰਮਾ, ਪਵਨ ਗੋਵਿਲ, ਕਮਲੇਸ਼ ਕੁਮਾਰ , ਸ਼ੈਲੇਸ਼ ਅਗਰਵਾਲ, ਵਿਵੇਸ਼ ਵੀਰ ਕਪੂਰ, ਸੰਤੋਸ਼ ਪਾਂਡੇ, ਅਤੇ ਨੀਰਜ ਰਾਏ ਸ਼ਾਮਲ ਹਨ। ਡਾ. ਨੀਰਜ ਰਾਏ ਕੋਵਿਡ ਟੈਸਟ ਲੈਬ ਦੇ ਇੰਚਾਰਜ ਹਨ। ਜੀਐੱਮਸੀ, ਕਨੌਜ ਦੇ ਡਾ. ਅਨੁਜ ਕੁਮਾਰ ਤਿਆਗੀ ਅਤੇ ਡਾ. ਸਤਯਾ ਪ੍ਰਕਾਸ਼ (ਮਾਈਕ੍ਰੋਬਾਇਓਲੌਜਿਸਟ), ਡਾ. ਵਰੁਣ ਸ਼ਰਮਾ, ਡਾ. ਇੰਦੂ ਸ਼ਰਮਾ, ਨਾਗਾਰਜੁਨਾ ਪੀ, ਪ੍ਰਸ਼ਾਂਤ, ਹਰਸ਼ ਅਤੇ ਰਿਚਾ ਟੈਸਟ ਨਤੀਜਿਆਂ ਦਾ ਵਿਸ਼ਲੇਸ਼ਣ ਅਤੇ ਵਿਆਖਿਆ ਕਰਨ ਵਿੱਚ ਡਾ. ਨੀਰਜ ਰਾਏ ਨੂੰ ਪੂਰਾ ਸਹਿਯੋਗ ਦੇ ਰਹੇ ਹਨ।
ਬੀਐੱਸਆਈਪੀ ਦੀ ਟੀਮ ਇਸ ਪ੍ਰਕਾਰ ਨਾਲ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਜਾਂਚ ਸੰਸਥਾਨਾਂ ਦੇ ਲਖਨਊ ਕਲਸਟਰ ਨੂੰ ਕੋਵਿਡ-19 ਟੈਸਟਿੰਗ ਦੇ ਮਾਮਲੇ ਵਿੱਚ ਸਰਬ ਭਾਰਤੀ ਪੱਧਰ ਉੱਤੇ ਦੂਜੇ ਸਥਾਨ ‘ਤੇ ਰੱਖਿਆ ਗਿਆ ਹੈ।
ਡੀਐੱਸਟੀ ਦੇ ਸਕੱਤਰ ਆਸ਼ੂਤੋਸ਼ ਸ਼ਰਮਾ ਨੇ ਕਿਹਾ "ਬੀਐੱਸਆਈਪੀ ਵਿੱਚ ਕੋਰੋਨਾਵਾਇਰਸ ਦਾ ਆਰਟੀ- ਪੀਸੀਆਰ ਟੈਸਟਿੰਗ ਕਈ ਮੁਸ਼ਕਿਲਾਂ ਦੇ ਬਾਵਜੂਦ ਅਸਾਧਾਰਣ ਗਤੀ ਅਤੇ ਪੈਮਾਨੇ ਉੱਤੇ ਕੀਤਾ ਜਾਣਾ, ਉਪਲੱਬਧ ਸੰਸਾਧਨਾਂ ਦਾ ਫਿਰ ਤੋਂ ਉਪਯੋਗ ਕਰਨ ਦਾ ਇੱਕ ਬਿਹਤਰੀਨ ਉਦਾਹਰਣ ਹੈ। ਸਾਂਝੇ ਉਦੇਸ਼ ਲਈ ਸੰਸਥਾਨ ਦੀ ਇਹ ਪ੍ਰਤੀਬੱਧਤਾ, ਦ੍ਰਿੜ੍ਹ ਸੰਕਲਪ ਅਤੇ ਧੀਰਜ ਪ੍ਰਸ਼ੰਸਾਯੋਗ ਹਨ।
ਸੈਂਪਲਾਂ ਦੇ ਅਸਥਾਈ ਕਲੈਕਸ਼ਨ ਵਾਲੇ ਸਥਾਨ, ਗਲਿਆਰੇ ਅਤੇ ਟੈਸਟਿੰਗ ਲੈਬ ਦੀਆਂ ਤਸਵੀਰਾਂ
*****
ਐੱਨਬੀ/ਕੇਜੀਐੱਸ/(ਡੀਐੱਸਟੀ)
(Release ID: 1637136)
Visitor Counter : 178