ਵਿੱਤ ਮੰਤਰਾਲਾ
ਸੀਆਰਸੀਐੱਲ ਦਾ ਵਾਧਾ ਅਤੇ ‘ਕੰਟੈਕਟਲੈੱਸ ਕਸਟਮ’
Posted On:
07 JUL 2020 3:49PM by PIB Chandigarh
ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ (ਸੀਬੀਆਈਸੀ) ਦੇ ਚੇਅਰਮੈਨ ਸ਼੍ਰੀ ਐੱਮ. ਅਜੀਤ ਕੁਮਾਰ ਨੇ ਸੈਂਟਰਲ ਰੈਵੇਨਿਊ ਕੰਟਰੋਲ ਲੈਬਾਰਟਰੀ (ਸੀਆਰਸੀਐੱਲ) ਵਿੱਚ ਸ਼ਾਮਲ ਕੀਤੇ ਗਏ ਕਈ ਨਵੇਂ ਅਤੇ ਆਧੁਨਿਕ ਟੈਸਟਿੰਗ ਉਪਕਰਣਾਂ ਦਾ ਕੱਲ੍ਹ ਉਦਘਾਟਨ ਕੀਤਾ, ਜਿਨ੍ਹਾਂ ਨਾਲ ਕਸਟਮ ਦੀ ਅਗਵਾਈ ਵਾਲੀ ਅੰਦਰੂਨੀ ਟੈਸਟਿੰਗ ਦੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਜਿਹੇ ਵਿੱਚ ਪਹਿਲਾਂ ਦੇ ਮੁਕਾਬਲੇ ਹੁਣ ਕਿਤੇ ਜ਼ਿਆਦਾ ਤੇਜ਼ੀ ਨਾਲ ਆਯਾਤ ਅਤੇ ਨਿਰਯਾਤ ਕਲੀਅਰੈਂਸਾਂ ਸੰਭਵ ਹੋ ਸਕਣਗੀਆਂ। ਉਨ੍ਹਾਂ ਨੇ ਸੀਬੀਆਈਸੀ ਦੇ ਪ੍ਰਮੁੱਖ ਪ੍ਰੋਗਰਾਮ ‘ਤੁਰੰਤ ਕਸਟਮਸ’ ਦੇ ਤਹਿਤ ‘ਕੰਟੈਕਟਲੈੱਸ ਕਸਟਮ’ ਵਿੱਚ ਲੋੜੀਂਦਾ ਸਹਿਯੋਗ ਦੇਣ ਦੇ ਲਈ ਆਈਟੀ ਸਬੰਧੀ ਸੁਵਿਧਾਵਾਂ ਦੀ ਵੀ ਸ਼ੁਰੂਆਤ ਕੀਤੀ।
ਸ਼੍ਰੀ ਕੁਮਾਰ ਨੇ ਇਸ ਮੌਕੇ ’ਤੇ ਇੱਕ ਬਰੌਸ਼ਰ ਜਾਰੀ ਕੀਤਾ, ਤਾਕਿ ਆਧੁਨਿਕ ਉਪਕਰਣਾਂ ਦੇ ਵੱਡੇ ਪੱਧਰ ’ਤੇ ਅੱਪਗ੍ਰੇਡੇਸ਼ਨ ਕਰਨ ਤੋਂ ਬਾਅਦ ਸੀਆਰਸੀਐੱਲ ਦੇ ਉਪਕਰਣਾਂ ਅਤੇ ਟੈਸਟਿੰਗ ਸੁਵਿਧਾਵਾਂ ਉੱਤੇ ਚਾਨਣ ਪਾਇਆ ਜਾ ਸਕੇ। ਇਸ ’ਤੇ ਲਗਭਗ 80 ਕਰੋੜ ਰੁਪਏ ਦੀ ਲਾਗਤ ਆਈ ਹੈ। ਨਵੀਂ ਦਿੱਲੀ, ਕਾਂਡਲਾ, ਵਡੋਦਰਾ, ਮੁੰਬਈ, ਨਹਾਵਾ ਸ਼ੇਵਾ, ਕੋਚੀ, ਚੇਨਈ ਅਤੇ ਵਿਸ਼ਾਖਾਪਟਨਮ ਸਥਿਤ ਸੀਆਰਸੀਐੱਲ ਦੀਆਂ 8 ਪ੍ਰਯੋਗਸ਼ਾਲਾਵਾਂ ਨੇ ਪ੍ਰਭਾਸ਼ਿਤ ਦਾਇਰੇ ਵਿੱਚ ਆਈਐੱਸਓ / ਆਈਈਸੀ 17025: 2017 ਦੇ ਅਨੁਸਾਰ ਰਸਾਇਣਕ ਟੈਸਟਿੰਗ ਦੇ ਲਈ ਐੱਨਏਬੀਐੱਲ ਮਾਨਤਾ ਪ੍ਰਾਪਤ ਕਰ ਲਈ ਹੈ। ਇਸ ਤੋਂ ਇਲਾਵਾ, ਨਵੀਂ ਦਿੱਲੀ ਅਤੇ ਚੇਨਈ ਵਿਖੇ ਸੀਆਰਸੀਐੱਲ ਦੀਆਂ ਪ੍ਰਯੋਗਸ਼ਾਲਾਵਾਂ ਫੋਰੈਂਸਿਕ ਜਾਂਚ (ਐੱਨਡੀਪੀਐੱਸ ਪਦਾਰਥਾਂ ਦੀ ਜਾਂਚ) ਦੇ ਲਈ ਐੱਨਏਬੀਐੱਲ ਤੋਂ ਮਾਨਤਾ ਪ੍ਰਾਪਤ ਹੈ।
‘ਕੰਟੈਕਟਲੈੱਸ ਕਸਟਮ’ ਨੂੰ ਵਧਾਵਾ ਦੇਣ ਦੇ ਲਈ ਬੇਨਕਾਬ ਆਈ.ਟੀ. ਸੁਵਿਧਾਵਾਂ ਨਾਲ ਨਿਰਯਾਤ ਕਰਨ ਵਾਲੇ ‘ਆਈਸਗੇਟ’ ਦੇ ਮਾਧਿਅਮ ਨਾਲ ਆਪਣੇ ਬੈਂਕ ਖਾਤੇ ਅਤੇ ਏ.ਡੀ. ਕੋਡ ਵਿੱਚ ਤਬਦੀਲੀ ਨੂੰ ਖ਼ੁਦ ਹੀ ਪ੍ਰਬੰਧਨ ਕਰ ਸਕਣਗੇ ਅਤੇ ਇਸ ਦੇ ਨਾਲ ਹੀ ਕਸਟਮ ਅਧਿਕਾਰੀ ਦੇ ਨਾਲ ਸੰਪਰਕ ਕੀਤੇ ਬਿਨਾਂ ਹੀ ‘ਆਈਸਗੇਟ’ ’ਤੇ ਰਜਿਸਟਰ ਵੀ ਕਰਵਾ ਸਕਣਗੇ। ਅੱਜ ਐਲਾਨੀ ਗਈ ਇੱਕ ਪ੍ਰਮੁੱਖ ਕਾਢ ਦੇ ਤਹਿਤ ਆਈਸਗੇਟ ਵਿੱਚ ਬਾਂਡਾਂ ਦਾ ਸਵੈਚਾਲਨ ਜਾਂ ਖ਼ੁਦ ਡੈਬਿਟ ਕੀਤਾ ਜਾ ਸਕੇਗਾ ਜਿਸ ਨਾਲ ਮੈਨੂਅਲ ਰੂਪ ਵਿੱਚ ਕੀਤੇ ਗਏ ਡੈਬਿਟ ਨੂੰ ਪ੍ਰਾਪਤ ਕਰਨ ਦੇ ਲਈ ਆਯਾਤ ਕਰਨ ਵਾਲੇ ਨੂੰ ਹੁਣ ਤੋਂ ਕਸਟਮ ਹਾਊਸ ਨਹੀਂ ਜਾਣਾ ਪਵੇਗਾ। ਇਹ ਵੀ ਫੈਸਲਾ ਲਿਆ ਗਿਆ ਹੈ ਕਿ ਬਾਂਡ ਵਿੱਚ ਬਕਾਇਆ ਰਾਸ਼ੀ ਨੂੰ ਇਸ ਤੋਂ ਬਾਅਦ ਆਯਾਤ ਦਸਤਾਵੇਜ਼ ਵਿੱਚ ਦਰਸਾਇਆ ਜਾਵੇਗਾ, ਜਿਸ ਨਾਲ ਆਯਾਤਕਾਰਾਂ ਨੂੰ ਆਪਣੇ ਆਯਾਤ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ। ਚੇਅਰਮੈਨ ਨੇ ਇਨ੍ਹਾਂ ਕਾਰਜਸ਼ੀਲਤਾਵਾਂ ਦੀ ਸਾਰਥਕਤਾ ’ਤੇ ਚਾਨਣ ਪਾਇਆ ਹੈ, ਜਿਸ ਨਾਲ ਕਸਟਮਸ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਜ਼ਰੂਰਤ ਨਾ ਦੇ ਬਰਾਬਰ ਰਹਿ ਜਾਵੇਗੀ।
ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਬਗੈਰ ਫੇਸਲੈੱਸ ਅਸੈਸਮੈਂਟ ਦੇ ਪਹਿਲੇ ਪੜਾਅ ਦੇ ਲਈ ਬੈਂਗਲੁਰੂ ਅਤੇ ਚੇਨਈ ਜ਼ੋਨਾਂ ਵਿੱਚ ਸਥਾਪਤ ਸਿੰਗਲ ਪੁਆਇੰਟ ਇੰਟਰਫੇਸ ਦੀ ਸੁਵਿਧਾ ਦੇਣ ਨਾਲ ਹੋ ਰਹੇ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਬੀਆਈਸੀ 15 ਸਤੰਬਰ 2020 ਤੋਂ ਸਾਰੇ ਕਸਟਮ ਫਾਰਮੇਸ਼ਨਾਂ ਵਿੱਚ ‘ਤੁਰੰਤ ਸੁਵਿਧਾ ਕੇਂਦਰ (ਟੀਐੱਸਕੇ)’ ਦੀ ਸਥਾਪਨਾ ਕਰੇਗਾ। ਜਦੋਂ ਵੀ ਕਸਟਮ ਵਿਭਾਗ ਕਿਸੇ ਦਸਤਾਵੇਜ਼ ਜਿਵੇਂ ਕਿ ‘ਉਤਪਾਦ ਦੇ ਮੂਲ ਦੇਸ਼ ਸਬੰਧੀ ਸਰਟੀਫਿਕੇਟ ਵਿੱਚ ਕੋਈ ਵਿਗਾੜ’ ਹੋ ਜਾਣ ’ਤੇ ਢੁਕਵੇਂ ਦਸਤਾਵੇਜ਼ ਨੂੰ ਪੇਸ਼ ਕਰਨਾ ਲਾਜ਼ਮੀ ਦੱਸੇਗਾ, ਤਾਂ ਅਜਿਹੀ ਸਥਿਤੀ ਵਿੱਚ ਟੀਐੱਸਕੇ ਹੀ ਹੁਣ ਤੋਂ ਕਸਟਮਸ ਫਾਰਮੇਸ਼ਨਾਂ ਵਿੱਚ ਇੱਕੋ-ਇੱਕ ਸੰਪਰਕ ਬਿੰਦੂ ਜਾਂ ਕੇਂਦਰ ਹੋਵੇਗਾ। ਇਸ ਨਾਲ ਕਸਟਮ ਕਲੀਅਰੈਂਸ ਪ੍ਰਕਿਰਿਆ ਦੇ ਹੁਣ ਹੋਰ ਵੀ ਸੌਖੇ ਹੋ ਜਾਣ ਦੀ ਉਮੀਦ ਹੈ।
****
ਆਰਐੱਮ / ਕੇਐੱਮਐੱਨ
(Release ID: 1637134)
Visitor Counter : 195