ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

“ਮਹਾਮਾਰੀ ਸਾਨੂੰ ਰੋਕ ਨਹੀਂ ਸਕਦੀ”; ਡਾ. ਹਰਸ਼ ਵਰਧਨ ਨੇ ਕੋਵਿਡ-19 ਮਹਾਮਾਰੀ ਸਬੰਧੀ ਆਪਣੇ ਸਵੀਡਿਸ਼ ਹਮਰੁਤਬਾ ਨਾਲ ਦੁਵੱਲੇ ਸਿਹਤ ਸਹਿਯੋਗ ’ਤੇ ਚਰਚਾ ਕੀਤੀ

Posted On: 07 JUL 2020 5:12PM by PIB Chandigarh

ਸਵੀਡਨ ਦੀ ਸਿਹਤ ਅਤੇ ਸਮਾਜਿਕ ਮਾਮਲਿਆਂ ਦੀ ਮੰਤਰੀ ਸੁਸ਼੍ਰੀ ਲੀਨਾ ਹੈਲੇਨਗ੍ਰੇਨ (Ms. Lena Hallengren) ਨੇ ਅੱਜ ਇੱਥੇ ਸਿਹਤ ਅਤੇ ਮੈਡੀਕਲ ਖੇਤਰ ਵਿੱਚ ਸਹਿਯੋਗ ਤੇ ਚਰਚਾ ਕਰਨ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨਾਲ ਡਿਜੀਟਲੀ ਗੱਲ ਕੀਤੀ।

 

ਦੋਵੇਂ ਸਿਹਤ ਮੰਤਰੀਆਂ ਨੇ ਦੋਵੇਂ ਦੇਸ਼ਾਂ ਵਿੱਚ ਕੋਵਿਡ-19 ਦੀ ਸਥਿਤੀ ਅਤੇ ਰੋਕਥਾਮ ਦੇ ਉਪਾਵਾਂ ਅਤੇ ਇਸ ਨਾਲ ਭਵਿੱਖ ਵਿੱਚ ਨਜਿੱਠਣ ਦੇ ਦ੍ਰਿਸ਼ਟੀਕੋਣ ਤੇ ਵਿਸਤ੍ਰਿਤ ਚਰਚਾ ਕੀਤੀ। ਸੁਸ਼੍ਰੀ ਲੀਨਾ ਹੈਲੇਨਗ੍ਰੇਨ ਨੇ ਵਿਸ਼ਵ ਸਿਹਤ ਸੰਗਠਨ ਕਾਰਜਕਾਰੀ ਬੋਰਡ ਦੇ ਪ੍ਰਧਾਨ ਚੁਣੇ ਜਾਣ ਤੇ ਡਾ. ਹਰਸ਼ ਵਰਧਨ ਨੂੰ ਵਧਾਈ ਦਿੱਤੀ ਅਤੇ ਟੈਸਟ ਕਰਨ ਦੀ ਸਮਰੱਥਾ ਵਧਾਉਣ ਲਈ ਭਾਰਤ ਦੀ ਪ੍ਰਸੰਸਾ ਕੀਤੀ ਤਾਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਜਲਦੀ ਇਲਾਜ ਸ਼ੁਰੂ ਕੀਤਾ ਜਾ ਸਕੇ।

 

ਡਾ. ਹਰਸ਼ ਵਰਧਨ ਨੇ ਇੰਡੋ-ਸਵੀਡਿਸ਼ ਦੀ ਦਹਾਕਿਆਂ ਦੀ ਜੀਵੰਤ ਸਾਂਝੇਦਾਰੀ ਬਾਰੇ ਗੱਲ ਕੀਤੀ ਜੋ ਸੰਯੁਕਤ ਕਾਰਜ ਸਮੂਹ ਪੱਧਰ ਤੇ ਦਸ ਦੁਵੱਲੇ ਮਾਮਲਿਆਂ ਦੀ ਨਿਗਰਾਨੀ ਕਰਦਾ ਹੈ। ਉਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ : ‘‘ਆਯੁਸ਼ਮਾਨ ਭਾਰਤ ਯੋਜਨਾ ਵਿੱਚ 550 ਮਿਲੀਅਨ ਲੋਕ ਸ਼ਾਮਲ ਹਨ, ਮਾਂ ਅਤੇ ਸ਼ਿਸੂ ਮੌਤ ਦਰ ਵਿੱਚ ਕਮੀ ਆਈ ਹੈ, ਭਾਰਤ ਨੇ ਟੀਬੀ ਨੂੰ ਖਤਮ ਕਰਨ ਲਈ ਸਾਲ 2025 ਦੇ ਆਪਣੇ ਟੀਚੇ ਪ੍ਰਤੀ ਵਿਸ਼ਾਲ ਪ੍ਰਗਤੀ ਕੀਤੀ ਹੈ ਜਦਕਿ ਭਾਰਤ ਦਾ ਡਿਜੀਟਲ ਸਿਹਤ ਪ੍ਰੋਗਰਾਮ ਆਈਟੀ ਨੂੰ ਹੈਲਥਕੇਅਰ ਸਿਸਟਮ ਵਿੱਚ ਏਕੀਕ੍ਰਿਤ ਕਰਨ ਦਾ ਵਾਅਦਾ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੇ ਐਂਟੀਬਾਇਓਟਿਕ ਪ੍ਰਤੀਰੋਧ ਵਿੱਚ ਅਹਿਮ ਖੋਜ ਕੀਤੀ ਹੈ।

 

ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੌਰਾਨ ਭਾਰਤ ਨੇ ਜੋ ਸਬਕ ਸਿੱਖਿਆ, ਉਸ ਤੇ ਡਾ. ਹਰਸ਼ ਵਰਧਨ ਨੇ ਕਿਹਾ, ‘‘ਭਾਰਤ ਵਿੱਚ 61 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਰਿਕਵਰੀ ਦਰ ਹੈ ਅਤੇ 1.30 ਬਿਲੀਅਨ ਜਨਸੰਖਿਆ ਵਾਲਾ ਦੇਸ਼ ਹੋਣ ਦੇ ਬਾਵਜੂਦ 2.78 ਪ੍ਰਤੀਸ਼ਤ ਦੀ ਮੌਤ ਦਰ ਬਹੁਤ ਘੱਟ ਹੈ। ਰੋਜ਼ਾਨਾ 2.5 ਲੱਖ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ। ਚਾਰ ਮਹੀਨੇ ਪਹਿਲਾਂ ਇੱਕ ਲੈਬ ਸੀ, ਹੁਣ ਦੇਸ਼ ਵਿੱਚ ਕੋਵਿਡ-19 ਦਾ ਟੈਸਟ ਕਰਨ ਲਈ 1100 ਤੋਂ ਜ਼ਿਆਦਾ ਲੈਬ ਹਨ।’’ ਉਨ੍ਹਾਂ ਨੇ ਕਿਹਾ, ‘‘ਭਾਰਤ ਦੀ ਸਰਗਰਮੀ, ਪੂਰਵ ਪ੍ਰਭਾਵਸ਼ਾਲੀ ਅਤੇ ਢੁਕਵੀਂ ਪਹੁੰਚ ਨੇ ਸਰਕਾਰ ਦੁਆਰਾ ਇਕੱਠੇ ਕੀਤੇ ਗਏ ਤਿੰਨ ਪੱਧਰੀ ਕੋਵਿਡ ਸਿਹਤ ਬੁਨਿਆਦੀ ਢਾਂਚੇ ਵਿੱਚ ਕਿਸੇ ਵੀ ਸਮੇਂ ਇੱਕ ਵਿਵਸਥਿਤ ਅਤੇ ਮਹੱਤਵਪੂਰਨ ਗਿਣਤੀ ਵਿੱਚ ਬੈੱਡ ਯਕੀਨੀ ਬਣਾਏ ਹਨ।’’

 

ਡਾ. ਹਰਸ਼ ਵਰਧਨ ਨੇ ਕਿਹਾ ਕਿ ਭਾਰਤ ਨੇ ਨੋਵੇਲ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਇੱਕ ਮੌਕੇ ਦੇ ਰੂਪ ਵਿੱਚ ਉਪਯੋਗ ਕੀਤਾ ਹੈ। ‘‘ਇਹ ਸਾਡੇ ਸਰਗਰਮ ਅਤੇ ਦੂਰਦਰਸ਼ੀ ਪ੍ਰਧਾਨ ਮੰਤਰੀ ਕਾਰਨ ਹੋਇਆ ਹੈ ਜਿਨ੍ਹਾਂ ਨੇ ਅੱਗੇ ਹੋ ਕੇ ਅਗਵਾਈ ਕੀਤੀ ਅਤੇ ਵਿਭਿੰਨ ਪੱਧਰਾਂ ਤੇ ਸਰਕਾਰ ਦੀ ਪਹੁੰਚ ਨੂੰ ਅਪਣਾਇਆ ਹੈ। 8 ਜਨਵਰੀ ਨੂੰ ਚੀਨ ਦੁਆਰਾ ਇਸ ਨੋਵੇਲ ਵਾਇਰਸ ਬਾਰੇ ਦੁਨੀਆ ਨੂੰ ਸੁਚੇਤ ਕਰਨ ਤੋਂ ਇੱਕ ਦਿਨ ਬਾਅਦ ਸਰਕਾਰ ਨੇ ਸਮੁੰਦਰੀ ਅਤੇ ਜ਼ਮੀਨੀ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਤੇ ਪ੍ਰਵੇਸ਼ ਨਿਗਰਾਨੀ ਲਈ ਆਪਣੀਆਂ ਵਿਭਿੰਨ ਸ਼ਾਖਾਵਾਂ ਵਿਚਕਾਰ ਤਾਲਮੇਲ ਕੀਤਾ ਹੈ। ਇਸ ਨੇ ਆਪਣੀ ਸਮੁਦਾਇਕ ਨਿਗਰਾਨੀ ਨੂੰ ਮਜ਼ਬੂਤ ਕੀਤਾ, ਵਿਸਤ੍ਰਿਤ ਸਿਹਤ ਅਤੇ ਯਾਤਰਾ ਅਡਵਾਈਜ਼ਰੀ ਜਾਰੀ ਕੀਤੀ ਅਤੇ ਹਜ਼ਾਰਾਂ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਸੁਰੱਖਿਅਤ ਕੱਢਿਆ। ਭਾਰਤ ਵਿੱਚ ਹੁਣ ਪ੍ਰਤੀ ਦਿਨ 5 ਲੱਖ ਪੀਪੀਈ ਨਿਰਮਾਣ ਕਰਨ ਵਾਲੀਆਂ 100 ਤੋਂ ਜ਼ਿਆਦਾ ਪੀਪੀਈ ਨਿਰਮਾਣ ਇਕਾਈਆਂ ਹਨ ਅਤੇ ਇਸੀ ਤਰ੍ਹਾਂ ਉਸ ਨੇ ਐੱਨ 95 ਮਾਸਕ ਅਤੇ ਵੈਂਟੀਲੇਟਰ ਦਾ ਉਤਪਾਦਨ ਵੀ ਸ਼ੁਰੂ ਕਰ ਦਿੱਤਾ ਹੈ। ਡਾ. ਹਰਸ਼ ਵਰਧਨ ਨੇ ਆਪਣੇ ਸਵੀਡਿਸ਼ ਹਮਰੁਤਬਾ ਨੂੰ ਦੱਸਿਆ ਕਿ ਭਾਰਤ ਨੇ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਹਾਈਡਰੋਕਸੀਕਲੋਰੋਕੁਈਨ ਦੀ ਸਪਲਾਈ ਕੀਤੀ ਹੈ।

 

ਦੋਵੇਂ ਮੰਤਰੀ ਮਹਾਮਾਰੀ ਦੇ ਘਟਣ ਤੱਕ ਸੰਯੁਕਤ ਕਾਰਜਦਲ ਦੀ ਅਗਲੀ ਮੀਟਿੰਗ ਆਯੋਜਿਤ ਕਰਨ ਅਤੇ ਸੰਕਟ ਖਤਮ ਹੋਣ ਤੱਕ ਇੱਕ-ਦੂਜੇ ਨਾਲ ਡਿਜੀਟਲ ਰੂਪ ਵਿੱਚ ਜੁੜੇ ਰਹਿਣ ਲਈ ਸਹਿਮਤ ਹੋਏ। ਉਨ੍ਹਾਂ ਨੇ ਆਪਣੇ-ਆਪਣੇ ਮੰਤਰਾਲਿਆਂ ਵਿੱਚ ਸੀਨੀਅਰ ਅਧਿਕਾਰੀਆਂ ਨੂੰ ਮੀਟਿੰਗ ਵਿੱਚ ਵਿਚਾਰੇ ਗਏ ਮਾਮਲਿਆਂ ਦਾ ਪਾਲਣ ਕਰਨ ਦਾ ਨਿਰਦੇਸ਼ ਦਿੱਤਾ। ਡਾ. ਹਰਸ਼ ਵਰਧਨ ਨੇ ਸੁਸ਼੍ਰੀ ਹੈਲੇਨਗ੍ਰੇਨ ਅਤੇ ਉਨ੍ਹਾਂ ਦੇ ਸਾਥੀ ਸਵੀਡਿਸ਼ ਨਾਗਰਿਕਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਮੁਲਾਕਾਤ ਨੂੰ ਖਤਮ ਕੀਤਾ।

 

 

****

 

 

ਐੱਮਵੀ/ਐੱਸਜੀ

 



(Release ID: 1637133) Visitor Counter : 181