ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨੈਸ਼ਨਲ ਐਟਲਸ ਐਂਡ ਥੀਮੈਟਿਕ ਮੈਪਿੰਗ ਔਰਗੇਨਾਈਜ਼ੇਸ਼ਨ (ਐੱਨਏਟੀਐੱਮਓ) ਨੇ ਆਪਣੇ ਕੋਵਿਡ 19 ਡੈਸ਼ਬੋਰਡ ਦਾ ਚੌਥਾ ਅੱਪਡੇਟਿਡ ਸੰਸਕਰਣ ਪ੍ਰਕਾਸ਼ਿਤ ਕੀਤਾ

Posted On: 06 JUL 2020 3:27PM by PIB Chandigarh

ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਇੱਕ ਮਾਤਹਿਤ ਵਿਭਾਗ ਵਜੋਂ ਕੰਮ ਕਰਦੇ  ਨੈਸ਼ਨਲ ਐਟਲਸ ਐਂਡ ਥੀਮੈਟਿਕ ਮੈਪਿੰਗ ਔਰਗੇਨਾਈਜ਼ੇਸ਼ਨ (ਐੱਨਏਟੀਐੱਮਓ)  ਨੇ 19ਜੂਨ, 2020 ਨੂੰ ਆਪਣੇ ਅਧਿਕਾਰਕ ਪੋਰਟਲ http://geoportal.natmo.gov.in/Covid19/ 'ਤੇ COVID-19 ਡੈਸ਼ਬੋਰਡ ਦਾ ਚੌਥਾ ਅੱਪਡੇਟਿਡ ਸੰਸਕਰਣ ਪ੍ਰਕਾਸ਼ਿਤ ਕੀਤਾ।

 

ਕੋਵਿਡ-19 ਡੈਸ਼ਬੋਰਡ ਦੇ ਚੌਥੇ ਅੱਪਡੇਟ ਦੇ ਵਿਸ਼ੇਸ਼ ਗੁਣ ਇਸ ਪ੍ਰਕਾਰ ਹਨ:

 

1. ਇਕ ਸਿੰਗਲ ਮੈਪ ਵਿੰਡੋ, ਜਿਸ ਰਾਹੀਂ ਇੱਕ ਯੂਜ਼ਰ ਕੋਵਿਡ-19 ਨਾਲ ਸਬੰਧਿਤ ਜਾਣਕਾਰੀ ਦੀ ਵਿਆਪਕ ਰੇਂਜ ਪ੍ਰਾਪਤ ਕਰ ਸਕਦਾ ਹੈ।

ਚਿੱਤਰ 1: ਕੋਵਿਡ ਅੰਕੜੇ ਅਤੇ ਸਿਹਤ ਸੁਵਿਧਾਵਾਂ ਲਈ ਸਿੰਗਲ ਮੈਪ ਫਰੇਮ

 

2. ਕੋਵਿਡ ਅੰਕੜੇ: ਪੁਸ਼ਟੀ ਹੋਏ ਕੇਸ, ਠੀਕ ਹੋਏ ਕੇਸ, ਮੌਤਾਂ, ਰਿਕਵਰੀ ਦੀ ਦਰ ਅਤੇ ਮੌਤ ਦੀ ਦਰ ਬਾਰੇ ਰਾਜ ਅਤੇ ਜ਼ਿਲ੍ਹਾ-ਵਾਰ ਜਾਣਕਾਰੀ ਦਿੱਤੀ ਗਈ ਹੈ, ਜਦੋਂ ਕਿ ਸਿਹਤ ਸੁਵਿਧਾਵਾਂ ਸਬੰਧੀ ਜਾਣਕਾਰੀ, ਜਿਵੇਂ ਕਿ - ਹਸਪਤਾਲ, ਟੈਸਟ ਲੈਬਸ, ਬਲੱਡ ਬੈਂਕਾਂ ਨੂੰ ਵੀ ਉਸੇ ਮੈਪ ਫਰੇਮ ਤੇ ਦਰਸਾਇਆ ਗਿਆ ਹੈ।

 

2.gif 3.gif

ਚਿੱਤਰ 2: ਰਾਜ-ਅਧਾਰਿਤ ਕੋਵਿਡ ਅੰਕੜੇ ਜਿਨ੍ਹਾਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਕੜਿਆਂ ਦੇ ਅਧਾਰ ਤੇ ਰਿਕਵਰੀ ਦਰ ਅਤੇ ਮੌਤ ਦਰ ਸ਼ਾਮਲ ਹੈ।

3. ਡਾਟਾ ਨੂੰ ਦਰਸਾਉਣ ਲਈ 'ਡ੍ਰਿਲ ਡਾਊਨ' ਪਹੁੰਚ ਅਪਣਾਈ ਗਈ ਹੈ। ਯੂਜ਼ਰ, ਕੋਵਿਡ ਮਾਮਲਿਆਂ ਅਤੇ ਉਪਲੱਬਧ ਸਿਹਤ ਬੁਨਿਆਦੀ ਢਾਂਚੇ ਦੀਆਂ ਸੁਵਿਧਾਵਾਂ ਦੀ ਜ਼ਿਲ੍ਹਾ-ਵਾਰ ਵੰਡ ਨੂੰ ਦੇਖਣ ਲਈ  ਇੱਕ ਰਾਜ ਦੀ ਚੋਣ ਕਰ ਸਕਦੇ ਹਨ। ਯੂਜ਼ਰ, ਸਿਹਤ ਦੀ ਉੱਚ ਸੁਵਿਧਾ ਦੀ ਜਾਣਕਾਰੀ ਨੂੰ ਹਾਇਰ ਜ਼ੂਮਡ ਲੈਵਲ 'ਤੇ ਪ੍ਰਾਪਤ ਕਰ ਸਕਦੇ ਹਨ। ਆਮ ਲੋਕਾਂ ਲਈ ਕੁਝ ਲਾਭਦਾਇਕ ਜਾਣਕਾਰੀ, ਜਿਵੇਂ ਕਿ ਪਤਾ, ਸ਼੍ਰੇਣੀਆਂ ਅਤੇ ਸਿਟੀ ਲੋਕੇਸ਼ਨਸ ਆਦਿ ਨੂੰ ਇਨਫੋ ਟੂਲ ਨਾਲ ਦਰਸਾਇਆ ਗਿਆ ਹੈਅਸਾਨੀ ਨਾਲ ਵਿਆਖਿਆਯੋਗ ਡਾਟਾ ਵਿਜ਼ੂਅਲਾਈਜ਼ੇਸ਼ਨ ਨੂੰ ਯਕੀਨੀ ਬਣਾਉਣ ਲਈ  ਡੇਟਾ ਵਿਜ਼ੂਅਲਾਈਜ਼ੇਸ਼ਨ ਲਈ ਕਾਰਟੋਗ੍ਰਾਫਿਕ ਤਰਜੀਹਾਂ ਨੂੰ ਮੰਨਿਆ ਅਤੇ ਅਪਣਾਇਆ ਗਿਆ ਹੈ।

 

4.jpg

 

ਚਿੱਤਰ 3: ਮਹਾਰਾਸ਼ਟਰ ਰਾਜ ਦਾ ਪਰਿਦ੍ਰਿਸ਼ ਜੋ ਕੋਵਿਡ 19 ਦੇ ਇਲਾਜ ਲਈ ਉਪਲੱਬਧ ਸਿਹਤ ਸੁਵਿਧਾਵਾਂ ਅਤੇ ਸੁਵਿਧਾਵਾਂ ਦੀ ਵਿਸਤ੍ਰਿਤ ਸਥਾਨਕ ਜਾਣਕਾਰੀ ਦਰਸਾਉਂਦਾ ਹੈ। ਕੋਵਿਡ ਅੰਕੜੇ ਰਿਕਵਰੀ ਦਰ ਅਤੇ ਮੌਤ ਦਰ ਦੇ ਨਾਲ ਨਾਲ ਪੁਸ਼ਟੀ ਕੀਤੇ ਗਏ , ਕਿਰਿਆਸ਼ੀਲ, ਠੀਕ ਹੋਏ ਅਤੇਮੌਤ ਦੇ ਮਾਮਲੇ। ਪਿਛਲੇ 15 ਦਿਨਾਂ ਦੀ ਕੋਵਿਡ ਸਥਿਤੀ ਨੂੰ ਇੱਕ ਗ੍ਰਾਫ਼ 'ਤੇ ਦਿਖਾਇਆ ਗਿਆ ਹੈ।

 

4. ਪਿਛਲੇ 14 ਦਿਨਾਂ ʼਤੇ ਜ਼ੋਰ ਦੇ ਦਿੰਦਿਆਂ ਰਾਜਾਂ ਦੇ ਪਰਿਦ੍ਰਿਸ਼ ਨੂੰ ਚਾਰਟਾਂ ਦੁਆਰਾ ਦਰਸਾਇਆ ਗਿਆ ਹੈ। ਮੂਲ ਰੂਪ ਵਿੱਚ ਪਹਿਲੇ ਦੋ ਪ੍ਰਮੁੱਖ ਰਾਜ ਅਧਿਕਤਮ ਪੁਸ਼ਟੀ ਕੀਤੇ ਮਾਮਲਿਆਂ ਵਾਲੇ ਰਾਜਾਂ ਵਜੋਂ ਦਰਸਾਏ ਗਏ ਹਨ ਅਤੇ ਇੱਕ ਯੂਜ਼ਰ, ਡ੍ਰੌਪ-ਡਾਊਨ ਤੋਂ ਕਿਸੇ ਵੀ ਹੋਰ ਰਾਜ ਦੀ ਸਥਿਤੀ ਨੂੰ ਦੇਖਣ ਦੀ ਚੋਣ ਕਰ ਸਕਦਾ ਹੈ।

 

ਕੋਵਿਡ -19, ਇੱਕ ਵਿਸ਼ਵਵਿਆਪੀ ਸਿਹਤ ਆਪਦਾ ਅਤੇ ਇੱਕ ਗਲੋਬਲ ਐਮਰਜੈਂਸੀ ਸਥਿਤੀ ਹੈ ਜੋ ਦੁਨੀਆਂ ਦੇ 217 ਦੇਸ਼ਾਂ ਨੂੰ ਇਸ ਘਾਤਕ ਬਿਮਾਰੀ ਵਿਰੁੱਧ ਲੜਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਾ ਰਹੀ ਹੈ। ਭਾਰਤ ਕੋਈ ਅਪਵਾਦ ਨਹੀਂ ਹੈ, ਅਤੇ 30 ਜਨਵਰੀ 2020 ਨੂੰ ਭਾਰਤ ਵਿਚ ਪਹਿਲਾ ਕੋਵਿਡ ਪਾਜ਼ਿਟਿਵ ਕੇਸ ਪਾਇਆ ਗਿਆ ਸੀ। ਉਸ ਸਮੇਂ ਤੋਂ, ਇਸ ਨੇ ਇੱਕ ਚਿੰਤਾਜਨਕ ਸਥਿਤੀ ਪੈਦਾ ਕੀਤੀ ਹੈ ਜਿਸ ਦੇ ਲਈ ਭਾਰਤ ਸਰਕਾਰ ਨੇ ਦੇਸ਼ ਦੀ ਕਮਿਊਨਿਟੀ ਹੈਲਥ 'ਤੇ ਇਸ ਦੇ ਵਿਪਰੀਤ ਪ੍ਰਭਾਵਾਂ ਨੂੰ ਨਿਯੰਤ੍ਰਿਤ ਕਰਨ, ਕੋਵਿਡ ਦਾ ਵਿਸ਼ੇਸ਼ ਸਿਹਤ ਬੁਨਿਆਦੀ ਢਾਂਚਾ ਵਧਾਉਣ ਅਤੇ ਦਹਿਸ਼ਤ ਗ੍ਰਸਤ ਸਮਾਜਿਕ ਵਿਵਹਾਰ ʼਤੇਕੰਟਰੋਲ ਕਰਨ ਲਈ ਜਾਗਰੂਕਤਾ ਫੈਲਾਉਣ ਲਈ ਕਈ ਉਪਰਾਲੇ ਕੀਤੇ ਹਨ।

ਅਜਿਹੀਆਂ ਪਰਿਸਥਿਤੀਆਂ ਵਿੱਚ, ਨਾਗਰਿਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਇੱਕ ਨਿਰਾਸ਼ਾਜਨਕ  ਅਤੇ ਚਿੰਤਾਜਨਕ ਦਹਿਸ਼ਤ ਨੂੰ ਦੂਰ ਕਰਨ ਲਈ ਸਭ ਤੋਂ ਅਨੁਕੂਲ ਪਹੁੰਚ ਹੈ ਡੈਸ਼ਬੋਰਡ ਦੁਆਰਾ ਸਥਿਤੀ ਦੇ ਵਿਸ਼ਲੇਸ਼ਣ ਦਾ ਦ੍ਰਿਸ਼ਟੀਗਤ ਚਿਤਰਨ। ਐੱਨਏਟੀਐੱਮਓਨੇ 14 ਅਪ੍ਰੈਲ 2020 ਨੂੰ  ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਜਿਓਸਪੇਸ਼ੀਅਲ ਗਰੁੱਪ ਦੇ ਮਾਰਗਦਰਸ਼ਨ ਨਾਲ ਆਪਣੇ ਕੋਵਿਡ-19 ਡੈਸ਼ਬੋਰਡ ਦੀ ਹੋਸਟਿੰਗਕਰਨ ਲਈ ਇੱਕ ਪਹਿਲ ਕੀਤੀ ਸੀ ਤਾਂ ਕਿ ਕੋਵਿਡ-19 ਨਾਲ ਲੜਨ ਦੀਆਂ ਪਹਿਲਾਂ ਸਮੇਤ ਸਾਰੇ ਸਰਕਾਰੀ ਵਿਭਾਗਾਂ ਦੇ ਅੰਕੜਿਆਂ ਨੂੰ ਏਕੀਕ੍ਰਿਤ ਕਰਨ ਲਈ ਇੱਕ ਸਿੰਗਲ ਵਿੰਡੋ ਪਲੈਟਫਾਰਮ ਤਿਆਰ ਕੀਤਾ ਜਾ ਸਕੇ। ਇਹ ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਦੂਸਰੇ ਕੋਵਿਡ ਡੈਸ਼ਬੋਰਡ ਸਿਰਫ ਕੋਵਿਡ ਮਾਮਲਿਆਂ ਦੀ ਰਾਜ / ਜ਼ਿਲ੍ਹਾ-ਵਾਰ ਡਿਸਟ੍ਰੀਬਿਊਸ਼ਨ 'ਤੇ ਫੋਕਸ ਕਰਦੇ ਹਨ। ਪਰ ਐੱਨਏਟੀਐੱਮਓ ਨੇ ਆਪਣੇ ਡੈਸ਼ਬੋਰਡ ਵਿੱਚ, ਸਿਹਤ ਬੁਨਿਆਦੀ-ਢਾਂਚੇ ਨਾਲ ਸਬੰਧਤ ਜਾਣਕਾਰੀ ਦੇ ਪ੍ਰਸਾਰ ਦੀ ਵਿਵਸਥਾ ਕੀਤੀ ਜੋ ਆਮ ਲੋਕਾਂ ਦੀ ਇਸ ਮੁੱਦੇ ਨਾਲ ਸਬੰਧਿਤ ਜਾਣਕਾਰੀ ਲੱਭਣ ਵਿਚ ਸਹਾਇਤਾ ਕਰ ਸਕਦੀ ਹੈ।

ਕੋਵਿਡ-19 ਡੈਸ਼ਬੋਰਡ ਦੀ ਸ਼ੁਰੂਆਤੀ ਹੋਸਟਿੰਗ ਤੋਂ ਬਾਅਦ, ਸਮੇਂ-ਸਮੇਂ 'ਤੇ ਪ੍ਰਮਾਣਿਤ ਥੀਮੈਟਿਕ ਜਾਣਕਾਰੀ ਦੀ ਉਪਲੱਬਧਤਾ 'ਤੇ ਨਿਰਭਰ ਕਰਦਿਆਂ, ਬਦਲਦੀ ਸਥਿਤੀ ਦੇ ਨਾਲ ਚੱਲਣ ਲਈ ਸਮੇਂ-ਸਮੇਂ 'ਤੇ ਇਸ ਨੂੰ ਅੱਪਡੇਟ ਕੀਤਾ ਗਿਆ ਹੈ।

 

5.jpg

ਕੋਵਿਡ-19 ਮਹਾਮਾਰੀ ਨੇ ਇੱਕ ਡਾਇਨੈਮਿਕ ਪਰਿਦ੍ਰਿਸ਼ ਪੈਦਾ ਕੀਤਾ ਹੈ ਜੋ ਥੋੜ੍ਹੇ-ਥੋੜ੍ਹੇ ਸਮੇਂ ਵਿੱਚ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਜਨਸੰਖਿਅਕ-ਸਮਾਜਿਕ-ਆਰਥਿਕ ਕਾਰਕਾਂ ਦੇ ਵਿਚਾਰ ਵਿੱਚ ਇਹ ਸਿੱਖਣ ਦੀ ਅਵੱਸਥਾ ਹੈ ਅਤੇ ਕਾਰਨ-ਪ੍ਰਭਾਵ ਦੇ ਸਬੰਧ ਵਿੱਚ ਹੋਰ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ, ਜੋ ਇਸ ਪਰਿਦ੍ਰਿਸ਼ ਤੋਂ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਵਧੇਰੇ ਸ਼ਕਤੀਸ਼ਾਲੀ ਢੰਗ ਨਾਲ ਅਜਿਹੀਆਂ ਮਾਰੂ ਬਿਮਾਰੀਆਂ ਵਿਰੁੱਧ ਲੜਨ ਵਿੱਚ ਸਾਡੀ ਮਦਦ ਕਰ ਸਕਦਾ ਹੈ।

 

                                                                 *****

 

ਐੱਨਬੀ/ਕੇਜੀਐੱਸ/(ਡੀਐੱਸਟੀ)



(Release ID: 1636905) Visitor Counter : 176