ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਦਿੱਲੀ ਵਿੱਚ 250 ਆਈਸੀਯੂ ਬੈੱਡਾਂ ਸਮੇਤ 1000 ਬੈੱਡਾਂ ਵਾਲੇ ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਦਾ ਦੌਰਾ ਕੀਤਾ
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਚੁਣੌਤੀਪੂਰਨ ਸਮੇਂ ਵਿੱਚ ਦਿੱਲੀ ਦੀ ਜਨਤਾ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹਨ ਅਤੇ ਇਹ ਕੋਵਿਡ ਹਸਪਤਾਲ ਫਿਰ ਉਸੇ ਸੰਕਲਪ ਨੂੰ ਦਰਸਾਉਂਦਾ ਹੈ
ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਮੈਂ ਡੀਆਰਡੀਓ, ਟਾਟਾ ਸੰਨਜ਼ ਅਤੇ ਸਾਡੇ ਬਹਾਦੁਰ ਹਥਿਆਰਬੰਦ ਬਲ ਚਿਕਿਤਸਾ ਕਰਮੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੋ ਇਸ ਐਮਰਜੈਂਸੀ ਦੇ ਸਮੇਂ ਅੱਗੇ ਵਧਕੇ ਕੋਰੋਨਾ ਨਾਲ ਨਜਿੱਠਣ ਵਿੱਚ ਸਹਿਯੋਗ ਕਰ ਰਹੇ ਹਨ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ-ਐੱਨਸੀਆਰ ਵਿੱਚ ਕੋਵਿਡ-19 ਦੇ ਪ੍ਰਬੰਧਨ ਅਤੇ ਇਸ ਨਾਲ ਨਜਿੱਠਣ ਦੇ ਉਪਾਵਾਂ ਦੀ ਸਮੀਖਿਅ ਲਈ 14 ਜੂਨ ਤੋਂ ਲਗਾਤਾਰ ਕਈ ਬੈਠਕਾਂ ਕਰਕੇ ਦਿੱਲੀ ਵਿੱਚ ਬੈੱਡ ਵਧਾਉਣ, ਉਪਚਾਰ ਦੀਆਂ ਦਰਾਂ ਘੱਟ ਕਰਨ, ਟੈਸਟਿੰਗ ਅਤੇ ਸੁਵਿਧਾਵਾਂ ਵਿੱਚ ਵਾਧੇ ਸਮੇਤ ਅਨੇਕ ਮਹੱਤਵਪੂਰਨ ਫ਼ੈਸਲੇ ਲਏ
ਅਧਿਕ ਤੋਂ ਅਧਿਕ ਲੋਕਾਂ ਦਾ ਇਲਾਜ ਅਤੇ ਜਾਨ ਬਚਾਉਣ ਦੇ ਮੋਦੀ ਸਰਕਾਰ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਇਹ ਹਸਪਤਾਲ ਰਿਕਾਰਡ 12 ਦਿਨ ਵਿੱਚ ਤਿਆਰ ਹੋਇਆ ਹੈ
Posted On:
05 JUL 2020 7:33PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਵਿੱਚ 250 ਆਈਸੀਯੂ ਬੈੱਡਾਂ ਸਮੇਤ 1000 ਬੈੱਡਾਂ ਵਾਲੇ ਸਰਦਾਰ ਵੱਲਭਭਾਈ ਪਟੇਲ ਕੋਵਿਡ ਹਸਪਤਾਲ ਦਾ ਦੌਰਾ ਕੀਤਾ। ਲੋਕਾਂ ਦੀ ਭਲਾਈ ਅਤੇ ਕੋਵਿਡ ਨੂੰ ਹਰਾਕੇ, ਅਧਿਕ ਤੋਂ ਅਧਿਕ ਲੋਕਾਂ ਦਾ ਇਲਾਜ ਅਤੇ ਜਾਨ ਬਚਾਉਣ ਦੇ ਮੋਦੀ ਸਰਕਾਰ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਇਹ ਹਸਪਤਾਲ ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) , ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਹਥਿਆਰਬੰਦ ਬਲਾਂ ਅਤੇ ਟਾਟਾ ਸੰਨਜ਼ ਨੇ ਮਿਲ ਕੇ ਰਿਕਾਰਡ 12 ਦਿਨ ਵਿੱਚ ਤਿਆਰ ਕੀਤਾ ਹੈ।
ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਚੁਣੌਤੀਪੂਰਨ ਸਮੇਂ ਵਿੱਚ ਦਿੱਲੀ ਦੀ ਜਨਤਾ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹਨ ਅਤੇ ਇਹ ਕੋਵਿਡ ਹਸਪਤਾਲ ਫਿਰ ਉਸੇ ਸੰਕਲਪ ਨੂੰ ਦਰਸਾਉਂਦਾ ਹੈ। ਸ਼੍ਰੀ ਅਮਿਤ ਸ਼ਾਹ ਨੇ ਡੀਆਰਡੀਓ, ਟਾਟਾ ਅਤੇ ਹਥਿਆਰਬੰਦ ਬਲ ਚਿਕਿਤਸਾ ਕਰਮੀਆਂ ਦਾ ਮੌਜੂਦਾ ਕਠਿਨ ਸਮੇਂ ਵਿੱਚ ਅੱਗੇ ਵਧ ਕੇ ਇਸ ਐਮਰਜੈਂਸੀ ਨਾਲ ਨਜਿੱਠਣ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ, ਗ੍ਰਹਿ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਡੀਆਰਡੀਓ ਪ੍ਰਧਾਨ ਸ਼੍ਰੀ ਜੀ ਸਤੀਸ਼ ਰੈੱਡੀ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ-ਐੱਨਸੀਆਰ ਵਿੱਚ ਕੋਵਿਡ-19 ਦੇ ਪ੍ਰਬੰਧਨ ਅਤੇ ਇਸ ਨਾਲ ਨਜਿੱਠਣ ਦੇ ਉਪਾਵਾਂ ਦੀ ਸਮੀਖਿਆ ਲਈ 14 ਜੂਨ ਤੋਂ ਲਗਾਤਾਰ ਕਈ ਬੈਠਕਾਂ ਕਰ ਕੇ ਅਨੇਕ ਮਹੱਤਵਪੂਰਨ ਫ਼ੈਸਲੇ ਲਏ ਹਨ। ਸ਼੍ਰੀ ਅਮਿਤ ਸ਼ਾਹ ਦੇ ਨਿਰਦੇਸ਼ ‘ਤੇ ਦਿੱਲੀ ਦੇ ਨਿਜੀ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਦੇ ਇਲਾਜ ਦੀਆਂ ਦਰਾਂ ਲਗਭਗ ਇੱਕ ਤਿਹਾਈ ਕਰਨ, ਰਾਜਧਾਨੀ ਵਿੱਚ 20,000 ਹਜ਼ਾਰ ਹੋਰ ਬੈੱਡ ਉਪਲੱਬਧ ਕਰਵਾਉਣ, ਰੈਪਿਡ ਐਂਟੀਜਨ ਪ੍ਰਣਾਲੀ ਦੀ ਵਰਤੋਂ ਕਰ ਕੇ ਟੈਸਟਿੰਗ ਵਧਾਉਣ, ਕੰਟੇਨਮੈਂਟ ਜ਼ੋਨ ਦੀ ਮੁੜ-ਨਿਸ਼ਾਨਦੇਹੀ, ਸਾਰੇ ਸੰਕ੍ਰਮਿਤ ਵਿਅਕਤੀਆਂ ਦੀ ਆਰੋਗਯ ਸੇਤੂ ਅਤੇ ਇਤਿਹਾਸ ਐਪ ਦੇ ਸਹਿਯੋਗ ਨਾਲ ਕਾਂਟੈਕਟ ਟ੍ਰੈਸਿੰਗ ਅਤੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਦੇ ਮਾਹਿਰ ਡਾਕਟਰਾਂ ਦੁਆਰਾ ਮਰੀਜ਼ਾਂ ਨੂੰ ਕੋਵਿਡ ਟੈਲੀਮੈਡੀਸਿਨ ਦੇ ਜ਼ਰੀਏ ਸਲਾਹ ਦੇਣ ਦੀ ਸੁਵਿਧਾ ਜਿਵੇਂ ਮਹੱਤਵਪੂਰਨ ਫੈਸਲੇ ਲਏ ਗਏ ਹਨ।
ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ 1000 ਬੈੱਡਾਂ ਵਾਲੇ ਸਰਦਾਰ ਪਟੇਲ ਕੋਵਿਡ ਹਸਪਤਾਲ ਦਾ ਰਿਕਾਰਡ ਸਮੇਂ ‘ਚ ਨਿਰਮਾਣ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਸੰਕ੍ਰਮਿਤਾਂ ਦੀ ਸੰਖਿਆ ਵਿੱਚ ਵਾਧੇ ਨੂੰ ਦੇਖਦੇ ਹੋਏ ਜ਼ਿਆਦਾ ਮਰੀਜ਼ਾਂ ਨੂੰ ਚਿਕਿਤਸਾ ਦੇਖਭਾਲ਼ ਦੀ ਜ਼ਰੂਰਤ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਹਿ ਮੰਤਰਾਲਾ ਅਤੇ ਰੱਖਿਆ ਮੰਤਰਾਲਾ ਦਰਮਿਆਨ ਦਿੱਲੀ ਵਿੱਚ ਕੋਵਿਡ-19 ਰੋਗੀਆਂ ਲਈ ਬੈੱਡਾਂ ਦੀ ਸਮਰੱਥਾ ਵਧਾਉਣ ਦੀ ਤੁਰੰਤ ਜ਼ਰੂਰਤ ਅਤੇ 14 ਦਿਨਾਂ ਤੋਂ ਘੱਟ ਮਿਆਦ ਵਿੱਚ 1000 ਬੈੱਡਾਂ ਦਾ ਹਸਪਤਾਲ ਬਣਾਉਣ ‘ਤੇ ਚਰਚਾ ਹੋਈ। ਜਿਸ ਦੇ ਬਾਅਦ ਡੀਆਰਡੀਓ ਨੂੰ ਹਸਪਤਾਲ ਸਥਾਪਿਤ ਕਰਨ ਲਈ ਕਿਹਾ ਗਿਆ। ਡੀਆਰਡੀਓ ਨੇ ਜੰਗੀ ਪੱਧਰ ‘ਤੇ ਹਸਪਤਾਲ ਦਾ ਡਿਜ਼ਾਈਨ, ਵਿਕਾਸ ਅਤੇ ਸੁਵਿਧਾਵਾਂ ਦਾ ਪਰਿਚਾਲਨ ਸ਼ੁਰੂ ਕੀਤਾ। ਭਾਰਤੀ ਵਾਯੂ ਸੈਨਾ ਦੀ ਆਗਿਆ ਨਾਲ ਨਵੀਂ ਦਿੱਲੀ ਦੇ ਡੋਮੈਸਟਿਕ ਹਵਾਈ ਅੱਡੇ ਦੇ ਟਰਮਿਨਲ-1 ਦੇ ਪਾਸ ਸਥਿਤ ਭੂਮੀ ਦੀ ਪਹਿਚਾਣ ਕੀਤੀ ਗਈ ਅਤੇ ਡੀਆਰਡੀਓ ਦੁਆਰਾ 23 ਜੂਨ ਨੂੰ ਡਿਫੈਂਸ ਅਕਾਊਂਟਸ ਦੇ ਕੰਟਰੋਲਰ ਜਨਰਲ (ਸੀਜੀਡੀਏ) ਹੈੱਡਕੁਆਰਟਰਸ ਦੇ ਨਜ਼ਦੀਕ ਉਲਨ ਬਟਰ ਮਾਰਗ ‘ਤੇ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ।
ਇਸ ਹਸਪਤਾਲ ਦਾ ਸੰਚਾਲਨ ਹਥਿਆਰਬੰਦ ਬਲ ਚਿਕਿਤਸਾ ਸੇਵਾ (ਏਐੱਫਐੱਮਐੱਸ) ਦੇ ਡਾਕਟਰਾਂ, ਨਰਸਾਂ ਅਤੇ ਸਹਾਇਕ ਸਟਾਫ ਦੀ ਮੈਡੀਕਲ ਟੀਮ ਦੁਆਰਾ ਕੀਤਾ ਜਾਵੇਗਾ, ਜਦਕਿ ਡੀਆਰਡੀਓ ਇਸ ਦਾ ਰੱਖ-ਰਖਾਅ ਕਰੇਗਾ। ਰੋਗੀਆਂ ਨੂੰ ਮਾਨਸਿਕ ਰੂਪ ਤੋਂ ਮਜ਼ਬੂਤ ਕਰਨ ਲਈ ਹਸਪਤਾਲ ਵਿੱਚ ਡੀਆਰਡੀਓ ਪ੍ਰਬੰਧਿਤ ਇੱਕ ਸਮਰਪਿਤ ਮਨੋਵਿਗਿਆਨਕ ਸਲਾਹ-ਮਸ਼ਵਰਾ ਕੇਂਦਰ ਦੀ ਅਤਿਰਿਕਤ ਸੁਵਿਧਾ ਵੀ ਉਪਲੱਬਧ ਹੈ। ਇਸ ਸੁਵਿਧਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਰੈਫ਼ਰ ਕੋਵਿਡ-19 ਰੋਗੀਆਂ ਨੂੰ ਭਰਤੀ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਮੁਫਤ ਇਲਾਜ ਹੋਵੇਗਾ। ਗੰਭੀਰ ਮਾਮਲਿਆਂ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਭੇਜਿਆ ਜਾਵੇਗਾ।
ਇਸ ਪ੍ਰੋਜੈਕਟ ਨੂੰ ਟਾਟਾ ਸੰਨਜ਼ ਦੇ ਪ੍ਰਮੁੱਖ ਯੋਗਦਾਨ ਦੇ ਨਾਲ ਵਿੱਤ ਪੋਸ਼ਿਤ ਕੀਤਾ ਗਿਆ ਹੈ। ਹੋਰ ਯੋਗਦਾਨ ਕਰਨ ਵਾਲਿਆਂ ਵਿੱਚ ਮੈਸਰਸ ਬੀਈਐੱਲ, ਮੈਸਰਸ ਬੀਡੀਐੱਲ, ਏਐੱਮਪੀਐੱਲ, ਸ਼੍ਰੀ ਵੈਂਕਟੇਸ਼ਵਰ ਇੰਜੀਨੀਅਰ, ਬਰਹਮੋਸ ਪ੍ਰਾਈਵੇਟ ਲਿਮਿਟਿਡ ਅਤੇ ਭਾਰਤ ਫੋਰਜ ਸ਼ਾਮਲ ਹਨ। ਡੀਆਰਡੀਓ ਦੇ ਕਰਮਚਾਰੀ ਸਵੈ-ਇੱਛਾ ਨਾਲ ਇਸ ਵਿੱਚ ਇੱਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਦੇ ਰਹੇ ਹਨ।
ਕੇਂਦਰੀ ਏਅਰ ਕੰਡੀਸ਼ਨਡ, ਇਹ ਵਿਲੱਖਣ ਚਿਕਿਤਸਾ ਸੁਵਿਧਾ 25,000 ਵਰਗਮੀਟਰ ਵਿੱਚ ਫੈਲੀ ਹੋਈ ਹੈ ਅਤੇ ਇਸ ਵਿੱਚ 250 ਆਈਸੀਯੂ ਬੈੱਡ ਹਨ। ਹਰੇਕ ਆਈਸੀਯੂ ਬੈੱਡ ਨਿਗਰਾਨੀ ਉਪਕਰਣ ਅਤੇ ਵੈਂਟੀਲੇਟਰ ਨਾਲ ਲੈਸ ਹਨ। ਇਹ ਸੁਵਿਧਾ ਸੇਫ ਕੰਟਾਜੀਅਨ ਕੰਟੇਨਮੈਂਟ (Safe Contagion Containment) ਲਈ ਨੈਗੇਟਿਵ ਇੰਟਰਨਲ ਪ੍ਰੇਸ਼ਰ ਗ੍ਰੇਡੀਐਂਟ (Negative Internal Pressure Gradient) ਦੇ ਬੁਨਿਆਦੀ ਢਾਂਚੇ ਨਾਲ ਬਣਾਈ ਗਈ ਹੈ। ਇਸ ਨੂੰ ਓਕਟਾਨੋਰਮ ਮਾਡੀਊਲ (Octanorm Modules) ਦੇ ਅਧਾਰ ਉੱਤੇ ਤੇਜ਼ ਨਿਰਮਾਣ ਤਕਨੀਕ (Rapid Fabrication Technique ) ਦਾ ਵਰਤੋ ਕਰਕੇ ਬਣਾਇਆ ਗਿਆ ਹੈ।
ਹਸਪਤਾਲ ਵਿੱਚ ਅਲੱਗ ਰਿਸੈਪਸ਼ਨ ਕਮ ਮਰੀਜ਼ ਦਾਖਲਾ ਬਲਾਕ, ਫਾਰਮੇਸੀ ਅਤੇ ਪ੍ਰਯੋਗਸ਼ਾਲਾ ਦੇ ਨਾਲ ਮੈਡੀਕਲ ਬਲਾਕ, ਡਿਊਟੀ ਡਾਕਟਰਸ ਅਤੇ ਨਰਸ ਆਵਾਸ ਅਤੇ 4 ਮੋਡੂਲਰ ਰੋਗੀ ਬਲਾਕ ਹਨ ਜਿਨ੍ਹਾਂ ਵਿੱਚੋਂ ਹਰੇਕ ਵਿੱਚ 250 ਬੈੱਡ ਹਨ। ਪਰਿਸਰ ਦਾ ਨਿਰਮਾਣ ਇਸ ਤਰ੍ਹਾਂ ਨਾਲ ਕੀਤਾ ਗਿਆ ਜਿਸ ਵਿੱਚ ਰੋਗੀ ਅਤੇ ਡਾਕਟਰਸ ਅਤੇ ਕਰਮਚਾਰੀਆਂ ਦੀ ਆਵਾਜਾਈ ਲਈ ਅਲੱਗ-ਅਲੱਗ ਵਿਵਸਥਾ ਹੈ। ਮਰੀਜ਼ਾਂ ਅਤੇ ਸੁਵਿਧਾ ਕਰਮੀਆਂ ਲਈ ਸਵੱਛਤਾ ਸੁਵਿਧਾਵਾਂ ਅਤੇ ਟਾਇਲਟ ਬਲਾਕਸ ਦੇ ਵਿੱਚ ਬਣਾਏ ਗਏ ਹੈ ਤਾਕਿ ਇਸ ਤੱਕ ਅਸਾਨੀ ਨਾਲ ਪਹੁੰਚਿਆ ਜਾ ਸਕੇ। ਰੋਗੀਆਂ ਅਤੇ ਚਿਕਿਤਸਾ ਦੇਖਭਾਲ ਕਰਮਚਾਰੀਆਂ ਲਈ ਰੋਗੀ ਬਲਾਕ ਵਿੱਚ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ।
ਰੋਗੀ ਸੁਵਿਧਾਵਾਂ ਵਿੱਚ ਹਰੇਕ ਬੈੱਡ ‘ਤੇ ਆਕਸੀਜਨ ਦੀ ਸਪਲਾਈ, ਐਕਸ-ਰੇਅ, ਈਸੀਜੀ, ਹੇਮੇਟੋਲੌਜੀਕਲ ਟੈਸਟ ਸੁਵਿਧਾਵਾਂ, ਵੈਂਟੀਲੇਟਰ, ਕੋਵਿਡ ਟੈਸਟ ਲੈਬ, ਵਹੀਲ ਚੇਅਰ, ਸਟ੍ਰੈਚਰ ਅਤੇ ਹੋਰ ਚਿਕਿਤਸਾ ਉਪਕਰਣ ਸ਼ਾਮਲ ਹਨ। ਡੀਆਰਡੀਓ ਦੁਆਰਾ ਇਸ ਵਿੱਚ ਉਦਯੋਗ ਦੁਆਰਾ ਪਿਛਲੇ ਤਿੰਨ ਮਹੀਨੇ ਵਿੱਚ ਉਤਪਾਦਿਤ ਕੋਵਿਡ-19 ਤਕਨੀਕਾਂ ਜਿਵੇਂ-ਵੈਂਟੀਲੇਟਰਸ, ਡੀਕੰਟੇਮੀਨੇਸ਼ਨ ਟਨਲ, ਪੀਪੀਈ (PPEs) , ਐੱਨ-95 ਮਾਸਕ, ਕਾਂਟੈਕਟ-ਫ੍ਰੀ ਸੈਨੀਟਾਈਜ਼ਰ ਡਿਸਪੈਂਸਰ, ਸੈਨੀਟੇਸ਼ਨ ਚੈਂਬਰਸ ਅਤੇ ਮੈਡੀਕਲ ਰੋਬੋਟ ਟ੍ਰਾਲੀਆਂ ਦੀ ਵਰਤੋਂ ਕੀਤੀ ਜਾਵੇਗੀ।
ਇਸ ਸੁਵਿਧਾ ਕੇਂਦਰ ਨੂੰ ਸੁਰੱਖਿਆ ਕਰਮਚਾਰੀਆਂ, ਸੀਸੀਟੀਵੀ ਨਿਗਰਾਨੀ ਅਤੇ ਐਕਸੈੱਸ ਕੰਟਰੋਲ ਸਿਸਟਮ ( Access Control Systems) ਦੇ ਨਾਲ ਲੈਸ ਕੀਤਾ ਜਾਵੇਗਾ। ਹਸਪਤਾਲ ਏਕੀਕ੍ਰਿਤ ਅਗਨੀ ਸੁਰੱਖਿਆ ਅਤੇ ਕੰਟਰੋਲ ਪ੍ਰਣਾਲੀ ਨਾਲ ਵੀ ਲੈਸ ਹੈ। ਨਾਲ ਹੀ ਇਸ ਨੂੰ ਵਾਤਾਵਰਣ, ਸੁਰੱਖਿਆ ਅਤੇ ਕੂੜੇ ਦੇ ਨਿਪਟਾਰੇ ਦੀਆਂ ਪ੍ਰਕਿਰਿਆਵਾਂ ਦੇ ਸੰਚਾਲਨ ਡਿਜ਼ਾਈਨ ਅਨੁਸਾਰ ਬਣਾਇਆ ਗਿਆ ਹੈ। ਸਟਾਫ, ਪਬਲਿਕ, ਐਬੂਲੈਂਸ ਅਤੇ ਅੱਗ ਬੁਝਾਉਣ ਦੀਆਂ ਸੇਵਾਵਾਂ ਲਈ ਇੱਕ ਵੱਡਾ ਪਾਰਕਿੰਗ ਖੇਤਰ ਨਿਰਧਾਰਿਤ ਕੀਤਾ ਗਿਆ ਹੈ।
12 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਤਿਆਰ ਇਸ ਹਸਪਤਾਲ ਦਾ ਸੰਚਾਲਨ 5 ਜੁਲਾਈ 2020 ਨੂੰ ਸ਼ੁਰੂ ਹੋਇਆ ਹੈ। ਇਸ ਹਸਪਤਾਲ ਦੇ ਚਾਲੂ ਹੋਣ ਨਾਲ ਦਿੱਲੀ ਵਿੱਚ ਕੋਵਿਡ-19 ਬੈੱਡਾਂ ਵਿੱਚ 11% ਦਾ ਹੋਰ ਵਾਧਾ ਹੋਵੇਗਾ ਜਿਸ ਨਾਲ ਵਰਤਮਾਨ ਗੰਭੀਰ ਸਥਿਤੀ ‘ਤੇ ਕਾਬੂ ਪਾਇਆ ਜਾ ਸਕੇਗਾ। ਇਸ ਹਸਪਤਾਲ ਦਾ ਨਿਰਮਾਣ ਐਮਰਜੈਂਸੀ ਨਾਲ ਨਜਿੱਠਣ ਲਈ ਡੀਆਰਡੀਓ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਹਥਿਆਰਬੰਦ ਬਲ, ਉਦਯੋਗ, ਐੱਮਸੀਡੀ ਅਤੇ ਦਿੱਲੀ ਪ੍ਰਸ਼ਾਸਨ ਦਰਮਿਆਨ ਤਾਲਮੇਲ ਦਾ ਇੱਕ ਵਿਲੱਖਣ ਪ੍ਰਯਤਨ ਹੈ।
*****
ਐੱਨਡਬਲਿਊ/ਆਰਕੇ/ਪੀਕੇ/ਡੀਡੀਡੀ/ਏਡੀ
(Release ID: 1636750)
Visitor Counter : 268