ਖੇਤੀਬਾੜੀ ਮੰਤਰਾਲਾ

ਟਿੱਡੀ ਦਲ ਉੱਤੇ ਕਾਬੂ ਪਾਉਣ ਦੀਆਂ ਸਰਗਰਮੀਆਂ ਵਿੱਚ ਨਵੇਂ ਆਯਾਮ ਜੁੜੇ - ਨਿਸ਼ਾਨੇ ਵਾਲੇ ਖੇਤਰਾਂ ਵਿੱਚ ਬੈੱਲ ਹੈਲੀਕੌਪਟਰ ਨਾਲ ਰਸਾਇਣਕ ਛਿੜਕਾਅ ਲਈ ਇਸ ਦੀ ਪਹਿਲੀ ਉਡਾਨ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ 65 ਆਰਡੀ ਬਾਂਦਾ ਖੇਤਰ ਵਿੱਚ ਹੋਈ
11 ਅਪ੍ਰੈਲ, 2020 ਤੋਂ ਟਿੱਡੀ ਦਲ ਉੱਤੇ ਕਾਬੂ ਪਾਉਣ ਦੀ ਕਾਰਵਾਈ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਦੇ 2.5 ਲੱਖ ਹੈਕਟੇਅਰ ਖੇਤਰ ਵਿੱਚ ਕੀਤੀ ਗਈ

Posted On: 05 JUL 2020 2:45PM by PIB Chandigarh

ਟਿੱਡੀ ਦਲ ਦੇ ਹਮਲੇ ਨਾਲ ਫਸਲਾਂ ਨੂੰ ਹੋ ਰਹੇ ਨੁਕਸਾਨ ਉੱਤੇ ਕਾਬੂ ਪਾਉਣ ਦੀ ਕਾਰਵਾਈ ਜਾਰੀ ਹੈ ਕਲ੍ਹ (4 ਜੁਲਾਈ, 2020) ਨੂੰ , ਟਿੱਡੀ ਦਲ ਉੱਤੇ ਕਾਬੂ ਪਾਉਣ ਦੀ ਕਾਰਵਾਈ ਵਿੱਚ ਇਕ ਨਵਾਂ ਆਯਾਮ ਜੁੜ ਗਿਆ ਇਕ ਬੈੱਲ ਹੈਲੀਕੌਪਟਰ ਨੇ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ 65 ਆਰਡੀ ਬਾਂਦਾ ਖੇਤਰ ਵਿੱਚ ਪਹਿਲੀ ਉਡਾਨ ਭਰ ਕੇ ਨਿਸ਼ਾਨੇ ਵਾਲੇ ਖੇਤਰਾਂ ਵਿੱਚ ਰਸਾਇਣਕ ਛਿੜਕਾਅ ਦਾ ਮਿਸ਼ਨ ਪੂਰਾ ਕੀਤਾ ਅਤੇ ਇਸ ਤਰ੍ਹਾਂ ਟਿੱਡੀ ਦਲ ਉੱਤੇ ਕਾਬੂ ਪਾਉਣ ਦੀ ਕਾਰਵਾਈ ਵਿੱਚ ਤੇਜ਼ੀ ਲਿਆਂਦੀ

 

11 ਅਪ੍ਰੈਲ, 2020 ਤੋਂ ਸ਼ੁਰੂ ਹੋ ਕੇ 3 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ 1,35,207 ਹੈਕਟੇਅਰ ਇਲਾਕੇ ਵਿੱਚ ਟਿੱਡੀ ਦਲ ਸਰਕਲ ਦਫਤਰਾਂ (ਐੱਲਸੀਓਜ਼) ਦੁਆਰਾ ਇਸ ਉੱਤੇ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਹੋ ਚੁੱਕੀ ਹੈ 3 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਦੇ 1,13,215.5 ਹੈਕਟੇਅਰ ਇਲਾਕੇ ਵਿੱਚ ਰਾਜ ਸਰਕਾਰਾਂ ਦੁਆਰਾ ਟਿੱਡੀ ਦਲ ਕੰਟਰੋਲ ਦੇ ਅਪ੍ਰੇਸ਼ਨ ਕੀਤੇ ਗਏ

 

3 ਅਤੇ 4 ਜੁਲਾਈ, 2020 ਦੀ ਰਾਤ ਨੂੰ ਰਾਜਸਥਾਨ ਰਾਜ ਦੇ ਛੇ ਜ਼ਿਲ੍ਹਿਆਂ ਜਿਵੇਂ ਕਿ ਜੈਸਲਮੇਰ, ਬਾੜਮੇਰ, ਬੀਕਾਨੇਰ, ਜੋਧਪੁਰ, ਨਾਗੌਰ ਅਤੇ ਦੌਸਾ ਜ਼ਿਲ੍ਹਿਆਂ ਦੇ 25 ਥਾਵਾਂ ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਵਿੱਚ ਦੋ ਥਾਵਾਂ ਉੱਤੇ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨਸ ਐੱਲਸੀਓਜ਼ ਦੁਆਰਾ ਕੀਤੇ ਗਏ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਰਾਜ ਖੇਤੀ ਵਿਭਾਗ ਨੇ ਝਾਂਸੀ ਅਤੇ ਮਹੋਬਾ ਜ਼ਿਲ੍ਹਿਆਂ ਵਿੱਚ ਅਤੇ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਦੋ ਥਾਵਾਂ ਉੱਤੇ 3 ਅਤੇ 4 ਜੁਲਾਈ, 2020 ਦੀ ਅੱਧੀ ਰਾਤ ਨੂੰ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਛੋਟੇ ਗਰੁੱਪਾਂ ਅਤੇ ਟਿੱਡੀ ਦਲ ਦੀ ਖਿੰਡੀ ਹੋਈ ਆਬਾਦੀ ਵਿਰੁੱਧ ਕੀਤੇ ਗਏ

 

ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਵਿੱਚ ਫਸਲਾਂ ਨੂੰ ਕੋਈ ਖਾਸ ਨੁਕਸਾਨ ਨਹੀਂ ਪੁੱਜਾ ਪਰ ਕੁਝ ਮਾਮੂਲੀ ਨੁਕਸਾਨ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਹੋਣ ਦੀ ਰਿਪੋਰਟ ਹੈ

 

ਰਾਜਸਥਾਨ ਦੇ  ਜੈਸਲਮੇਰ, ਬਾੜਮੇਰ, ਬੀਕਾਨੇਰ, ਜੋਧਪੁਰ, ਨਾਗੌਰ, ਦੌਸਾ ਅਤੇ ਭਰਤਪੁਰ ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ ਅਤੇ ਮਹੋਬਾ ਜ਼ਿਲ੍ਹਿਆਂ ਵਿੱਚ ਅਪਰਿਪੱਕ ਗੁਲਾਬੀ ਟਿੱਡੀ ਦਲ ਅਤੇ ਤਿਆਰ ਪੀਲੇ ਟਿੱਡੀ ਦਲ ਦੇ ਝੁੰਡ ਸਰਗਰਮ ਹਨ

 

 

  1. ਬੈੱਲ ਹੈਲੀਕੌਪਟਰ ਜੈਸਲਮੇਰ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਆਪਣੀ ਪਹਿਲੀ ਉਡਾਨ ਭਰਨ ਲਈ ਤਿਆਰੀ ਕਰ ਰਿਹਾ ਹੈ
  2. ਰਾਜਸਥਾਨ ਵਿੱਚ ਟਿੱਡੀ ਦਲ ਕੰਟਰੋਲ ਮੁਹਿੰਮ ਕੰਟਰੋਲ ਵਾਹਨਾਂ/ ਟੀਮਾਂ ਦਾ ਬੇੜਾ
  3. ਜੋਧਪੁਰ ਦੇ ਫਲੌਦੀ ਵਿੱਚ ਰਸਾਇਣਕ ਛਿੜਕਾਅ ਕਰਦੇ ਡ੍ਰੋਨ
  4. ਰਾਜਸਥਾਨ ਦੇ ਦੌਸਾ ਵਿੱਚ ਇੱਕ ਖੇਤ ਵਿੱਚ ਮਰੀਆਂ ਪਈਆਂ ਟਿੱਡੀਆਂ

 

ਹੋਰ ਇਨਪੁਟਸ :

 

  • ਇਸ ਵੇਲੇ 60 ਕੰਟਰੋਲ ਟੀਮਾਂ ਜੋ ਕਿ ਛਿੜਕਾਅ ਵਾਲੀਆਂ ਗੱਡੀਆਂ ਨਾਲ ਲੈਸ ਹਨ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਭੇਜੀਆਂ /ਤਾਇਨਾਤ ਕੀਤੀਆਂ ਗਈਆਂ ਹਨ ਅਤੇ ਕੇਂਦਰ ਸਰਕਾਰ ਦੇ ਅਮਲੇ ਦੇ 200 ਤੋਂ ਵੱਧ ਵਿਅਕਤੀ ਟਿੱਡੀ ਦਲ ਤੇ ਕਾਬੂ ਪਾਉਣ ਦੀ ਕਾਰਵਾਈ ਵਿੱਚ ਲੱਗੇ ਹੋਏ ਹਨ ਇਸ ਤੋਂ ਇਲਾਵਾ 5 ਕੰਪਨੀਆਂ ਰਾਜਸਥਾਨ ਵਿੱਚ 12 ਡਰੋਨਾਂ ਸਮੇਤ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੌਦੀ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ ਤਾਕਿ ਉੱਚੇ ਦਰਖਤਾਂ ਅਤੇ ਅਪਹੁੰਚ ਇਲਾਕਿਆਂ ਵਿੱਚ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰ ਸਕਣ ਭਾਰਤ ਪਹਿਲਾ ਦੇਸ਼ ਹੈ ਜੋ ਕਿ ਟਿੱਡੀ ਦਲ ਤੇ ਕਾਬੂ ਪਾਉਣ ਲਈ ਡਰੋਨਾਂ ਦੀ ਵਰਤੋਂ ਕਰ ਰਿਹਾ ਹੈ

 

  • 21 ਮਈ, 2020 ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਰਕਾਰੀ ਅਦਾਰੇ ਨੂੰ ਸ਼ਰਤਾਂ ਸਮੇਤ ਛੋਟ ਦਿੱਤੀ ਸੀ ਕਿ ਉਹ ਟਿੱਡੀ ਦਲ ਤੇ ਕਾਬੂ ਪਾਉਣ ਦੇ ਅਪ੍ਰੇਸ਼ਨਸ ਲਈ ਰਿਮੋਟ ਨਾਲ ਚਲਣ ਵਾਲੇ ਪਾਇਲਟਿਡ ਏਅਰ ਕਰਾਫਟ ਸਿਸਟਮ ਦੀ  ਵਰਤੋਂ ਕਰ ਸਕਣ ਪਰ ਇਸ ਦੇ ਲਈ ਕੁਝ ਸ਼ਰਤਾਂ ਲਗਾਈਆਂ ਗਈਆਂ 27 ਜੂਨ, 2020 ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਨਿਯਮਾਂ ਅਤੇ ਸ਼ਰਤਾਂ ਵਿੱਚ ਹੋਰ ਛੋਟਾਂ ਦਿੱਤੀਆਂ ਅਤੇ ਇੰਜਣ ਨਾਲ ਚਲਣ ਵਾਲੇ 50 ਕਿਲੋਗ੍ਰਾਮ ਦੇ ਡਰੋਨ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਅਤੇ ਨਾਲ ਹੀ ਰਾਤ ਵੇਲੇ ਵੀ ਟਿੱਡੀ ਦਲ ਤੇ ਕਾਬੂ ਪਾਉਣ ਦੇ ਅਪ੍ਰੇਸ਼ਨਸ ਚਲਾਉਣ ਦੀ ਇਜਾਜ਼ਤ ਪ੍ਰਦਾਨ ਕਰ ਦਿੱਤੀ

 

  • ਖੁਰਾਕ ਅਤੇ ਖੇਤੀ ਸੰਗਠਨ ਅਨੁਸਾਰ 3 ਜੁਲਾਈ, 2020 ਤੱਕ ਅੱਪਡੇਟ ਹੋਏ ਅੰਕੜਿਆਂ ਅਨੁਸਾਰ ਬਹੁਤ ਸਾਰੇ ਸਪਰਿੰਗ ਬ੍ਰੈੱਡ ਸਵਾਰਮਜ਼, ਜੋ ਕਿ ਮੌਨਸੂਨ ਦੀ ਵਰਖਾ ਤੋਂ ਪਹਿਲਾਂ ਭਾਰਤ-ਪਾਕ ਸਰਹੱਦ ਪਾਰ ਕਰਕੇ ਏਧਰ ਆ ਗਏ, ਕੁਝ ਭਾਰਤ ਦੇ ਉੱਤਰ ਪੂਰਬੀ ਰਾਜਾਂ ਵਿੱਚ ਸਰਗਰਮ ਹੋਏ ਅਤੇ ਕੁਝ ਗਰੁੱਪ ਨੇਪਾਲ ਪਹੁੰਚ ਗਏ ਭਵਿੱਖਬਾਣੀ ਇਹ ਹੈ ਕਿ ਇਹ ਟਿੱਡੀ ਦਲ ਮੌਨਸੂਨ ਦੇ ਸ਼ੁਰੂ ਹੋਣ ਦੇ ਦਿਨਾਂ ਵਿੱਚ ਰਾਜਸਥਾਨ ਵਾਪਸ ਚਲੇ ਜਾਣਗੇ ਅਤੇ ਉਥੋਂ ਦੇ ਟਿੱਡੀ ਦਲ ਨਾਲ ਮਿਲ ਜਾਣਗੇ ਜੋ ਕਿ ਅਜੇ ਵੀ ਈਰਾਨ ਅਤੇ ਪਾਕਿਸਤਾਨ ਤੋਂ ਆ ਰਹੇ ਹਨ, ਇਹ ਝੁੰਡ ਅਫਰੀਕਾ ਤੋਂ ਆਉਣ ਵਾਲੇ ਹਾਰਨ ਨਾਲ ਜੁਲਾਈ ਦੇ ਅੱਧ ਵਿੱਚ ਮਿਲ ਜਾਣਗੇ ਭਾਰਤ-ਪਾਕ ਸਰਹੱਦ ਦੇ ਨਾਲ ਟਿੱਡੀਆਂ ਦੀ ਪੈਦਾਇਸ਼ ਸ਼ੁਰੂ ਹੋ ਚੁੱਕੀ ਹੈ ਜਿਥੇ ਜੁਲਾਈ ਦੇ ਮਹੀਨੇ ਵਿੱਚ ਇਨ੍ਹਾਂ ਦੇ ਬੱਚੇ ਪੈਦਾ ਹੋ ਕੇ ਆਪਣੇ ਝੁੰਡ ਬਣਾ ਲੈਣਗੇ ਜਿਸ ਨਾਲ ਅਗਸਤ ਦੇ ਅੱਧ ਵਿੱਚ ਗਰਮੀਆਂ ਦੇ ਟਿੱਡੀ ਦਲ ਦੀ ਪਹਿਲੀ ਪੀੜ੍ਹੀ ਸਰਗਰਮ ਹੋਵੇਗੀ

 

  • ਐੱਫਏਓ ਦੁਆਰਾ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਬਾਰੇ ਦੱਖਣ-ਪੱਛਮੀ ਏਸ਼ੀਆਈ ਦੇਸ਼ਾਂ (ਅਫਗਾਨਿਸਤਾਨ, ਭਾਰਤ, ਈਰਾਨ ਅਤੇ ਪਾਕਿਸਤਾਨ) ਦੀ ਸਪਤਾਹਕ ਵਰਚੁਅਲ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ ਹੁਣ ਤੱਕ ਦੱਖਣ-ਪੱਛਮੀ ਏਸ਼ੀਆਈ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀਆਂ 15 ਵਰਚੁਅਲ ਮੀਟਿੰਗਾਂ ਹੋ ਚੁੱਕੀਆਂ ਹਨ

 

 ****

 

ਏਪੀਐੱਸ/ ਐੱਸਜੀ(Release ID: 1636708) Visitor Counter : 64