ਵਿੱਤ ਮੰਤਰਾਲਾ
ਸੌਵਰੇਨ ਗੋਲਡ ਬਾਂਡ ਸਕੀਮ 2020-21 (ਸੀਰੀਜ਼ IV)-ਇਸ਼ੂ ਪ੍ਰਾਈਸ
प्रविष्टि तिथि:
04 JUL 2020 12:32PM by PIB Chandigarh
ਭਾਰਤ ਸਰਕਾਰ ਦੀ ਅਧਿਸੂਚਨਾ ਨੰਬਰ ਐੱਫ. ਨੰਬਰ 4 (4)-ਬੀ/ (ਡਬਲਿਊਐਂਡਐੱਮ)/2020 ਮਿਤੀ 13 ਅ੍ਰਪੈਲ, 2020 ਦੇ ਸੰਦਰਭ ਵਿੱਚ ਸੌਵਰੇਨ ਗੋਲਡ ਬਾਂਡ 2020-21 (ਸੀਰੀਜ਼ IV) 6-10 ਜੁਲਾਈ ਲਈ ਖੋਲ੍ਹਿਆ ਜਾਵੇਗਾ ਜਿਸਦੀ ਸੈਟਲਮੈਂਟ ਮਿਤੀ 14 ਜੁਲਾਈ, 2020 ਤੱਕ ਹੈ। ਖਰੀਦ ਮਿਆਦ ਦੇ ਦੌਰਾਨ ਬਾਂਡ ਦੀ ਕੀਮਤ 4,852 ਰੁਪਏ (ਚਾਰ ਹਜ਼ਾਰ ਅੱਠ ਸੌ ਬਵੰਜਾ ਰੁਪਏ) ਪ੍ਰਤੀ ਗ੍ਰਾਮ ਹੋਵੇਗੀ ਜੋ ਭਾਰਤੀ ਰਿਜ਼ਰਵ ਬੈਂਕ ਨੇ ਆਪਣੇ 03 ਜੁਲਾਈ, 2020 ਨੂੰ ਜਾਰੀ ਪ੍ਰੈੱਸ ਬਿਆਨ ਵਿੱਚ ਪ੍ਰਕਾਸ਼ਿਤ ਕੀਤੀ ਸੀ।
ਭਾਰਤੀ ਰਿਜ਼ਰਵ ਬੈਂਕਨਾਲ ਸਲਾਹ-ਮਸ਼ਵਰਾ ਕਰਦਿਆਂ ਭਾਰਤ ਸਰਕਾਰ ਨੇ ਖਰੀਦ ਮੁੱਲ‘ਤੇ ਪ੍ਰਤੀ ਗ੍ਰਾਮ 50/ (ਸਿਰਫ਼ ਪੰਜਾਹ ਰੁਪਏ) ਦੀ ਛੂਟ ਦੇਣ ਦਾ ਫੈਸਲਾ ਕੀਤਾ ਹੈ ਜੋ ਔਨਲਾਈਨ ਅਰਜ਼ੀ ਦਿੰਦੇ ਹਨ ਅਤੇ ਅਦਾਇਗੀ ਡਿਜੀਟਲ ਮੋਡ ਰਾਹੀਂ ਕਰਦੇ ਹਨ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਦਾ ਖਰੀਦ ਮੁੱਲ 4,802 ਰੁਪਏ (ਚਾਰ ਹਜ਼ਾਰ ਅੱਠ ਸੌ ਦੋ ਰੁਪਏ) ਪ੍ਰਤੀ ਗ੍ਰਾਮ ਸੋਨਾ ਹੋਵੇਗਾ।
***
ਆਰਐੱਮ/ਕੇਐੱਮਐੱਨ
(रिलीज़ आईडी: 1636558)
आगंतुक पटल : 241