ਰਾਸ਼ਟਰਪਤੀ ਸਕੱਤਰੇਤ

ਜਦੋਂ ਮਹਾਮਾਰੀ ਵਿਸ਼ਵ ਭਰ ਵਿੱਚ ਮਾਨਵ ਜੀਵਨ ਅਤੇ ਅਰਥਵਿਵਸਥਾਵਾਂ ਨੂੰ ਤਬਾਹ ਕਰ ਰਹੀ ਹੈ, ਬੁੱਧ ਦਾ ਸੰਦੇਸ਼ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਕੰਮ ਕਰ ਰਿਹਾਹੈ: ਰਾਸ਼ਟਰਪਤੀ

Posted On: 04 JUL 2020 11:43AM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਜਿਵੇਂ ਮਹਾਮਾਰੀ ਵਿਸ਼ਵ ਭਰ ਵਿੱਚ ਮਾਨਵ ਜੀਵਨ ਅਤੇ ਅਰਥਵਿਵਸਥਾਵਾਂ ਨੂੰ ਤਬਾਹ ਕਰ ਰਹੀ ਹੈ, ਬੁੱਧ ਦਾ ਸੰਦੇਸ਼ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਕੰਮ ਕਰ ਰਹੇ ਹਨ। ਭਗਵਾਨ ਬੁੱਧ ਨੇ ਲੋਕਾਂ ਨੂੰ ਖੁਸ਼ੀਆਂ ਪ੍ਰਾਪਤ ਕਰਨ ਲਈ ਲਾਲਚ, ਨਫ਼ਰਤ, ਹਿੰਸਾ, ਈਰਖਾ ਅਤੇ ਹੋਰ ਕਈ ਵਿਕਾਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਸੇ ਪ੍ਰਕਾਰ ਦੀ ਪੁਰਾਣੀ ਹਿੰਸਾ ਅਤੇ ਕੁਦਰਤ ਦੇ ਪਤਨ ਵਿੱਚ ਲਿਪਤ ਬੇਦਰਦ ਮਾਨਵ ਜਾਤੀ ਦੀ ਲਲਕ ਨਾਲ ਇਸ ਸੰਦੇਸ਼ ਦੀ ਪਰਸਪਰ ਤੁਲਨਾ ਕਰੋ। ਅਸੀਂ ਸਾਰੇ ਜਾਣਦੇ ਹਾਂ ਕਿ ਜਿਵੇਂ ਹੀ ਕੋਰੋਨਾਵਾਇਰਸ ਦੀ ਪ੍ਰਚੰਡਤਾ ਵਿੱਚ ਕਮੀ ਆਵੇਗੀ, ਸਾਡੇ ਸਾਹਮਣੇ ਜਲਵਾਯੂ ਪਰਿਵਰਤਨ ਦੀ ਇੱਕ ਵੱਡੀ ਗੰਭੀਰ ਚੁਣੌਤੀ ਸਾਹਮਣੇ ਆ ਜਾਵੇਗੀ।

 

ਰਾਸ਼ਟਰਪਤੀ ਅੱਜ (4 ਜੁਲਾਈ, 2020) ਰਾਸ਼ਟਰਪਤੀ ਭਵਨ ਵਿੱਚ ਧਰਮ ਚੱਕ੍ਰ ਦਿਵਸ ਦੇ ਮੌਕੇ ਤੇ ਅੰਤਰਰਾਸ਼ਟਰੀ ਬੋਧੀ ਸੰਘ ਦੁਆਰਾ ਆਯੋਜਿਤ ਇੱਕ ਵਰਚੁਅਲ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਧਰਮ ਦੀ ਉਤਪਤੀ ਦੀ ਭੂਮੀ ਹੋਣ ਦਾ ਮਾਣ ਹਾਸਲ ਹੈ। ਭਾਰਤ ਵਿੱਚ ਅਸੀਂ ਬੁੱਧ ਧਰਮ ਨੂੰ ਸਚਾਈ ਦੇ ਇੱਕ ਨਵੇਂ ਪ੍ਰਗਟਾਵੇ ਦੇ ਰੂਪ ਵਿੱਚ ਦੇਖਦੇ ਹਾਂ। ਭਗਵਾਨ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਅਤੇ ਉਸਦੇ ਬਾਅਦ ਦੇ ਚਾਰ ਦਹਾਕਿਆਂ ਤੱਕ ਉਨ੍ਹਾਂ ਦੁਆਰਾ ਉਪਦੇਸ਼ ਦੇਣਾ ਬੌਧਿਕ ਉਦਾਰਵਾਦ ਅਤੇ ਅਧਿਆਤਮਿਕ ਵਿਭਿੰਨਤਾ ਦੇ ਸਨਮਾਨ ਦੀ ਭਾਰਤੀ ਪਰੰਪਰਾ ਦੀ ਤਰਜ਼ ਤੇ ਸੀ। ਆਧੁਨਿਕ ਯੁੱਗ ਵਿੱਚ ਵੀ ਦੋ ਅਸਾਧਾਰਨ ਰੂਪ ਨਾਲ ਮਹਾਨ ਭਾਰਤੀਆਂ-ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਅੰਬੇਡਕਰ ਨੇ ਬੁੱਧ ਦੇ ਉਪਦੇਸ਼ਾਂ ਤੋਂ ਪ੍ਰੇਰਣਾ ਲਈ ਅਤੇ ਉਨ੍ਹਾਂ ਨੇ ਰਾਸ਼ਟਰ ਦੇ ਭਾਗ ਨੂੰ ਅਕਾਰ ਦਿੱਤਾ।

 

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਪਦਚਿੰਨ੍ਹਾਂ ਦਾ ਅਨੁਸਰਣ ਕਰਦੇ ਹੋਏ, ਮਹਾਨ ਪਥਤੇ ਚਲਣ ਦੇ ਉਨ੍ਹਾਂ ਦੇ ਸੱਦੇ ਦੇਜਵਾਬ ਵਿੱਚ ਸਾਨੂੰ ਬੁੱਧ ਦੇ ਸੱਦੇ ਨੂੰ ਸੁਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹਾ ਲਗਦਾ ਹੈ ਕਿ ਇਹ ਦੁਨੀਆ ਘੱਟ ਸਮੇਂ ਅਤੇ ਲੰਬੇ ਸਮੇਂ ਦੋਵਾਂ ਹੀ ਪ੍ਰਕਾਰ ਦੇ ਕਸ਼ਟਾਂ ਨਾਲ ਭਰੀ ਹੋਈ ਹੈ। ਰਾਜਿਆਂ ਅਤੇ ਖੁਸ਼ਹਾਲ ਲੋਕਾਂ ਦੀਆਂ ਅਜਿਹੀਆਂ ਕਈ ਕਹਾਣੀਆਂ ਹਨ ਕਿ ਭਿਆਨਕ ਚਿੰਤਾ ਤੋਂ ਪੀੜਤ ਹੋਣ ਦੇ ਬਾਅਦ ਕਸ਼ਟਾਂ ਤੋਂ ਬਚਣ ਲਈ ਉਨ੍ਹਾਂ ਨੇ ਬੁੱਧ ਦੀ ਸ਼ਰਣ ਲਈ। ਅਸਲ ਵਿੱਚ ਬੁੱਧ ਦਾ ਜੀਵਨ ਪਹਿਲਾਂ ਦੀਆਂ ਧਾਰਨਾਵਾਂ ਨੂੰ ਚੁਣੌਤੀ ਦਿੰਦਾ ਹੈ ਕਿਉਂਕਿ ਉਹ ਇਸ ਅਪੂਰਨ ਵਿਸ਼ਵ ਦੇ ਮੱਧ ਵਿੱਚ ਕਸ਼ਟਾਂ ਤੋਂ ਮੁਕਤੀ ਪਾਉਣ ਵਿੱਚ ਵਿਸ਼ਵਾਸ ਕਰਦੇ ਸਨ।

 

ਰਾਸ਼ਟਰਪਤੀ ਦੇ ਸੰਬੋਧਨ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ: Click here to read the President’s address

 

****

 

ਵੀਆਰਆਰਕੇ/ਕੇਪੀ(Release ID: 1636556) Visitor Counter : 139