ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 4 ਜੁਲਾਈ, 2020 ਨੂੰ ਧਰਮ ਚਕ੍ਰ ਦਿਵਸ / ਆਸ਼ਾੜ ਪੂਰਣਿਮਾ ’ਤੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਨਗੇ

Posted On: 03 JUL 2020 5:09PM by PIB Chandigarh

ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲਾ ਦੀ ਸਰਪ੍ਰਸਤੀ ਹੇਠ, ਅੰਤਰਰਾਸ਼ਟਰੀ ਬੋਧ ਸੰਘ (ਆਈਬੀਸੀ) 4 ਜੁਲਾਈ, 2020 ਨੂੰ ਧਰਮ ਚੱਕਰ ਦਿਵਸ ਦੇ ਰੂਪ ਵਿੱਚ ਆਸ਼ਾੜ ਪੂਰਣਿਮਾ ਮਨਾਵੇਗਾ। ਇਹ ਦਿਵਸ ਉੱਤ‍ਰ ਪ੍ਰਦੇਸ਼ ਵਿੱਚ ਵਾਰਾਣਸੀ ਦੇ ਨੇੜੇ ਵਰਤਮਾਨ ਸਮੇਂ ਦੇ ਸਾਰਨਾਥ ਵਿੱਚ ਰਿਸ਼ੀਪਟਨ ਸਥਿਤ ਡੀਅਰ ਪਾਰਕ ਵਿੱਚ ਅੱਜ ਹੀ ਦੇ ਦਿਨ ਮਹਾਤਮਾ ਬੁੱਧ ਦੁਆਰਾ ਆਪਣੇ ਪਹਿਲੇ ਪੰਜ ਤਪੱਸਵੀ ਪੈਰੋਕਾਰਾਂ ਨੂੰ ਦਿੱਤੇ ਗਏ ਪਹਿਲੇ ਉਪਦੇਸ਼ਨੂੰ ਧਿਆਨ ਵਿੱਚ ਰੱਖਕੇ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਭਰ ਦੇ ਬੋਧੀਆਂ ਦੁਆਰਾ ਧਰਮ ਦੇ ਚੱਕਰ ਦੇ ਘੁੰਮਣਦੇ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਇਹ ਦਿਨ ਬੋਧੀਆਂ ਅਤੇ ਹਿੰਦੂਆਂ ਦੋਨਾਂ ਹੀ ਦੁਆਰਾ ਆਪਣੇ-ਆਪਣੇ ਗੁਰੂ ਪ੍ਰਤੀ ਸਨਮਾਨ‍ ਵਿਅਕਤ ਕਰਨ ਲਈ ਗੁਰੂ ਪੂਰਣਿਮਾਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ।

 

ਭਗਵਾਨ ਬੁੱਧ ਦੇ ਗਿਆਨ ਅਤੇ ਜਾਗ੍ਰਿਤੀ, ਉਨ੍ਹਾਂ ਦੇ ਧਰਮ ਚੱਕਰ ਦੇ ਘੁੰਮਣ ਅਤੇ ਮਹਾਪਰਿਨਿਰਵਾਣ ਦੀ ਭੂਮੀ ਹੋਣ ਦੇ ਨਾਤੇ ਭਾਰਤ ਦੀ ਇਤਿਹਾਸਿਕ ਵਿਰਾਸਤ ਦੇ ਅਨੁਰੂਪ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਤੋਂ ਧਰਮ ਚੱਕਰ ਦਿਵਸ ਤੇ ਆਯੋਜਿਤ ਸਮਾਰੋਹ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਅਵਸਰ ਤੇ ਇੱਕ ਵੀਡੀਓ ਸੰਬੋਧਨ ਦੇਣਗੇ ਜਿਸ ਦੌਰਾਨ ਉਹ ਭਗਵਾਨ ਬੁੱਧ ਦੀ ਸ਼ਾਂਤੀ ਅਤੇ ਨਿਆਂ ਦੇ ਉਪਦੇਸ਼ਾਂ ਅਤੇ ਸਚੇਤਨ ਪ੍ਰਾਣੀਆਂ ਦੀ ਪੀੜਾ ਨੂੰ ਦੂਰ ਕਰਨ ਲਈ ਉਨ੍ਹਾਂ ਦੁਆਰਾ ਦਿਖਾਏ ਗਏ ਉੱਚ ਅਸ਼ਟਮਾਰਗ ਤੇ ਚਲਣ ਤੇ ਵਿਸ਼ੇਸ਼ ਜ਼ੋਰ ਦੇਣਗੇ। ਸੱਭਿਆਚਾਰ ਮੰਤਰੀ ਸ਼੍ਰੀ ਪ੍ਰਹਲਾਦ ਪਟੇਲ ਅਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਵੀ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਨਗੇ। ਇਸ ਮੌਕੇ ਤੇ ਮੰਗੋਲਿਆ ਦੇ ਰਾਸ਼ਟਰਪਤੀ ਦਾ ਇੱਕ ਵਿਸ਼ੇਸ਼ ਸੰਬੋਧਨ ਵੀ ਪੜ੍ਹਿਆ ਜਾਵੇਗਾ ਅਤੇ ਮੰਗੋਲਿਆ ਵਿੱਚ ਸਦੀਆਂ ਤੋਂ ਸੁਰੱਖਿਅਤ ਭਾਰਤੀ ਮੂਲ ਦੀ ਇੱਕ ਬਹੁਮੁੱਲੀ ਬੋਧ ਪਾਂਡੁਲਿਪੀ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੂੰ ਭੇਂਟ ਕੀਤੀ ਜਾਵੇਗੀ।

 

ਇਸ ਦਿਨ ਜੋ ਬਾਕੀ ਹੋਰ ਮਹੱਤਵਰਪੂਰਨ ਆਯੋਜਨ ਕੀਤੇ ਜਾਣਗੇ ਉਨ੍ਹਾਂ ਵਿੱਚ ਦੁਨੀਆ ਦੇ ਵਿਭਿੰਨ ਹਿੱਸਿਆਂ  ਦੇ ਸਿਖ਼ਰਲੇ ਬੋਧ ਧਰਮ ਗੁਰੂਆਂ, ਵਿਸ਼ਿਸ਼ਟਵ ਜਾਣਕਾਰਾਂ ਅਤੇ ਵਿਦਵਾਨਾਂ ਦੇ ਸੰਦੇਸ਼ਾਂ ਨੂੰ ਸਾਰਨਾਥ ਅਤੇ ਬੋਧਗਯਾ ਤੋਂ ਪ੍ਰਸਾਰਿਤ (ਲਾਈਵ ਸਰੀ ਾਣਮਿੰਗ) ਕੀਤਾ ਜਾਣਾ ਵੀ ਸ਼ਾਮਲ ਹੈ।

 

ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਸਾਲ 7 ਮਈ ਨੂੰ ਆਯੋਜਿਤ ਅਤਿਅੰਤ ਸਫ਼ਲ ਵਰਚੁਅਲ ਵੈਸ਼ਾਖ (ਬੁੱਧ ਪੂਰਣਿਮਾ)ਦੀ ਤਰ੍ਹਾਂ ਹੀ ਇਹ ਪੂਰਾ ਪ੍ਰੋਗਰਾਮ ਵੀ ਵਰਚੁਅਲ ਢੰਗ ਨਾਲ ਹੀ ਆਯੋਜਿਤ ਕੀਤਾ ਜਾ ਰਿਹਾ ਹੈ। 4 ਜੁਲਾਈ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਲਾਈਵ ਵੈੱਬਕਾਸਟਜ਼ਰੀਏ ਦੁਨੀਆ ਭਰ ਵਿੱਚ ਲਗਭਗ 30 ਲੱਖ ਭਗਤਾਂ ਦੁਆਰਾ ਦੇਖੇ ਜਾਣ ਦੀ ਸੰਭਾਵਨਾ ਹੈ।

 

*****

ਵੀਆਰਆਰਕੇ/ਏਕੇ



(Release ID: 1636309) Visitor Counter : 158