ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਰਘੁਨਾਥ ਮਾਸ਼ੇਲਕਰ ਨੇ ਕਿਹਾ ਹੈ ਕਿ ਕੋਵਿਡ-19 ਆਤਮਨਿਰਭਰ ਭਾਰਤ ਦਾ ਟੀਚਾ ਪ੍ਰਾਪਤ ਕਰਨ ਲਈ ਇੱਕ ਸੱਦੇ ਦੀ ਤਰ੍ਹਾਂ ਹੈ

ਡਾ. ਮਾਸ਼ੇਲਕਰ ਨੇ ਆਤਮਨਿਰਭਰ ਭਾਰਤ ਦੇ ਪੰਜ ਥੰਮ੍ਹਾਂ - ਖਰੀਦਣ, ਬਣਾਉਣ, ਬਿਹਤਰ ਬਣਾਉਣ ਲਈ ਖਰੀਦਣ, ਬਿਹਤਰ ਖਰੀਦਣ ਲਈ ਬਣਾਉਣ ਅਤੇ ਮਿਲ ਕੇ ਬਣਾਉਣ (ਜਨਤਕ-ਨਿਜੀ ਭਾਗੀਦਾਰੀ ਦਾ ਨਿਰਮਾਣ) 'ਤੇ ਜ਼ੋਰ ਦਿੱਤਾ

Posted On: 03 JUL 2020 2:12PM by PIB Chandigarh

ਪਦਮ ਵਿਭੂਸ਼ਣ ਡਾ. ਰਘੂਨਾਥ ਅਨੰਤ ਮਾਸ਼ੇਲਕਰ ਨੇ ਕਿਹਾ ਕਿ ਕੋਵਿਡ-19 ਨੇ ਸਾਰਿਆਂ ਨੂੰ ਦੇਸ਼ ਵਿੱਚ ਮੁੜ ਨਿਰਮਾਣ, ਮੁੜ ਪ੍ਰਾਪਤ ਕਰਨ ਅਤੇ ਦੁਬਾਰਾ ਕਲਪਨਾ ਕਰਨ ਦੀ ਸਪਸ਼ਟ ਅਪੀਲ ਕੀਤੀ ਹੈ। ਉਹ ਨੌਰਥ ਈਸਟ ਇੰਸਟੀਟਿਊਟ ਆਵ੍ ਸਾਇੰਸ ਐਂਡ ਟੈਕਨੋਲੋਜੀ (ਸੀਐੱਸਆਈਆਰ-ਐਨਈਆਈਐੱਸਟੀ), ਕੌਂਸਲ ਫਾਰ ਸਾਇੰਟਫਿਕ ਐਂਡ ਇੰਡਸਟਰੀਅਲ ਰਿਸਰਚ-ਸਮਰ ਰਿਸਰਚ ਟ੍ਰੇਨਿੰਗ ਪ੍ਰੋਗਰਾਮ (ਸੀਐੱਸਆਈਆਰ-ਐੱਸਆਰਟੀਪੀ), 2020 ਦੇ ਤਾਲਮੇਲ ਹੇਠ ਪ੍ਰੋਗਰਾਮ ਅਧੀਨ ਆਤਮ ਵਿਸ਼ਵਾਸ ਦੇ ਨਾਲ, ਆਤਮ ਨਿਰਭਰ ਭਾਰਤ ਦੇ ਨਿਰਮਾਣਵਿਸ਼ੇ ‘ਤੇ ਭਾਸ਼ਣ ਦੇ ਰਹੇ ਸਨ।

 

ਡਾ. ਮਾਸ਼ੇਲਕਰ ਨੇ ਕਿਹਾ ਕਿ ਆਤਮਨਿਰਭਰਤਾ ਜਾਂ ਆਤਮਨਿਰਭਰ ਭਾਰਤ ਦੀ ਪ੍ਰਾਪਤੀ ਲਈ ਸਾਡੀ ਕੋਸ਼ਿਸ਼ ਵਿੱਚ ਅਸੀਂ ਆਪਣੇ ਆਪ ਨੂੰ ਦੁਨੀਆ ਤੋਂ ਵੱਖ ਨਹੀਂ ਕਰ ਸਕਦੇ, ਪਰ ਵਿਸ਼ਵ-ਵਿਆਪੀ ਸਪਲਾਈ ਲੜੀ ਨਾਲ ਜੁੜ ਸਕਦੇ ਹਾਂ। ਉਨ੍ਹਾਂ ਨੇ ਆਤਮਨਿਰਭਰ ਭਾਰਤ ਦੇ ਪੰਜ ਥੰਮ੍ਹਾਂ - ਖਰੀਦਣ, ਬਣਾਉਣ, ਬਿਹਤਰ ਬਣਾਉਣ ਲਈ ਖਰੀਦਣ, ਬਿਹਤਰ ਖਰੀਦਣ ਲਈ ਬਣਾਉਣ ਅਤੇ ਮਿਲ ਕੇ ਬਣਾਉਣ  (ਜਨਤਕ-ਨਿਜੀ ਭਾਗੀਦਾਰੀ ਦਾ ਨਿਰਮਾਣ) 'ਤੇ ਜ਼ੋਰ ਦਿੱਤਾਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਨੌਜਵਾਨ ਸ਼ਕਤੀ ਵਿੱਚ ਅਟੁੱਟ ਵਿਸ਼ਵਾਸ ਹੈ, ਜਿਸ ਨੂੰ ਸਾਡੇ ਦੇਸ਼ ਵਿੱਚ ਪ੍ਰਫੁੱਲਤ ਹੋਣ ਲਈ ਟੈਕਨੋਲੋਜੀ ਅਤੇ ਵਿਸ਼ਵਾਸ ਨਾਲ ਜੁੜਨ ਦੀ ਲੋੜ ਹੈ।

 

ਡਾ. ਮਾਸ਼ੇਲਕਰ ਦਾ ਵਿਚਾਰ ਸੀ ਕਿ 'ਮੇਕ ਇਨ ਇੰਡੀਆ' ਪਹਿਲ ਸਿਰਫ ਉਤਪਾਦਾਂ ਦੇ ਸੁਮੇਲ 'ਤੇ ਹੀ ਕੇਂਦ੍ਰਿਤ ਨਹੀਂ ਹੋਣੀ ਚਾਹੀਦੀ, ਬਲਕਿ ਭਾਰਤ ਵਿੱਚ ਵੀ ਇਸ ਦੀ ਕਾਢ ਹੋਣੀ ਚਾਹੀਦੀ ਹੈ। ਉਨ੍ਹਾਂ  ਕਿਹਾ ਕਿ ਉਤਪਾਦਾਂ ਨੂੰ ਇਕੱਠਾ ਕਰਨਾ ਬਿਨਾਂ ਸ਼ੱਕ ਰੁਜ਼ਗਾਰ ਪੈਦਾ ਕਰੇਗਾ, ਪਰ ਸਾਨੂੰ ਇੱਕ ਨਵੇਂ ਵਿਕਲਪ ਲਈ ਜ਼ੋਰਦਾਰ ਖੋਜ ਕਰਨ ਦੀ ਜ਼ਰੂਰਤ ਹੈ। ਖੋਜ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਕਿਹਾ ਕਿ ਖੋਜ ਧਨ ਨੂੰ ਗਿਆਨ ਵਿੱਚ ਬਦਲ ਦਿੰਦੀ ਹੈ ਅਤੇ ਨਵੀਨਤਾ ਗਿਆਨ ਨੂੰ ਧਨ ਵਿੱਚ ਬਦਲ ਦਿੰਦੀ ਹੈ, ਇਸ ਲਈ ਸਾਡੇ ਰਾਸ਼ਟਰ ਦੀ ਖੁਸ਼ਹਾਲੀ ਲਈ ਦੋਵਾਂ ਨੂੰ ਮਿਲ ਕੇ ਚਲਣ ਦੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਕੋਲ ਪ੍ਰਤਿਭਾ ਅਤੇ ਟੈਕਨੋਲੋਜੀ ਹਨ ਪਰ ਹੁਣ ਸਾਨੂੰ ਆਪਣੀਆਂ ਕਾਬਲੀਅਤਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਲੋੜ ਹੈ।

 

ਇਹ ਮਹੱਤਵਪੂਰਨ ਹੈ ਕਿਉਂਕਿ ਕੋਵਿਡ -19  ਤੋਂ ਬਾਅਦ ਦੁਨੀਆ ਚੀਨ ਦੇ ਸਥਾਨ ਤੇ ਇੱਕ ਬਦਲਵੀਂ ਮੰਜ਼ਿਲ ਦੀ ਭਾਲ ਕਰੇਗੀ ਕਿਉਂਕਿ ਉਨ੍ਹਾਂ ਭਰੋਸਾ ਗੁਆ ਦਿੱਤਾ ਹੈ ਅਤੇ ਭਾਰਤ ਇੱਕ ਵਿਹਾਰਕ ਵਿਕਲਪ ਵਜੋਂ ਉੱਭਰਿਆ ਹੈ ਜਿਸ ਨਾਲ ਭਾਰਤ ਨੂੰ ਕਾਰੋਬਾਰ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਕਰਨ ਅਤੇ ਵਿਦੇਸ਼ੀ ਨਿਵੇਸ਼ਾਂ ਲਈ ਢੁੱਕਵਾਂ ਮਾਹੌਲ ਸਿਰਜਣ ਲਈ ਲੋੜੀਂਦੇ ਲੌਜਿਸਟਿਕ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਸਿਰਜਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਭਾਰਤ ਦੀ ਕਿਸਮਤ ਵੱਡੇ ਪੱਧਰ ਤੇ ਬਦਲਣ ਜਾ ਰਹੀ ਹੈ ਕਿਉਂਕਿ ਉਸ ਨੂੰ ਵਿਸ਼ਵ ਦੇ ਰਾਜਨੀਤਿਕ ਤੌਰ ਤੇ ਭਰੋਸੇਯੋਗ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਸਮਾਪਤੀ 'ਤੇ 10 ਮਾਸ਼ੇਲਕਰ ਮੰਤਰਾਂ (ਆਰਏਐੱਮ ਮੰਤਰਾਂ) 'ਤੇ ਜ਼ੋਰ ਦਿੰਦਿਆਂ ਕਿਹਾ: (1) ਉੱਚੇ ਉਦੇਸ਼-ਇਛਾਂਵਾਂ ਤੁਹਾਡੀਆਂ ਸੰਭਾਵਨਾਵਾਂ ਹਨ; (2) ਦ੍ਰਿੜ੍ਹਤਾ; (3) ਅਸੀਂ ਹਮੇਸ਼ਾ ਸਮੱਸਿਆ ਦੇ ਹੱਲ ਦਾ ਹਿੱਸਾ ਹੁੰਦੇ ਹਾਂ; (4) ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਤਾਂ ਆਪਣੇ ਖੁਦ ਦੇ ਦਰਵਾਜ਼ੇ ਬਣਾਓ; (5) ਚੁੱਪ ਕਰਕੇ ਸਖਤ ਮਿਹਨਤ ਕਰੋ, ਸਫਲਤਾ ਆਪਣੇ ਆਪ ਸ਼ੋਰ ਕਰਦੀ ਹੈ  ; (6) ਤਿੰਨ ਮਹੱਤਵਪੂਰਨ ਗੁਣ - ਨਵੀਨਤਾ, ਜੋਸ਼, ਦਿਲ ਵਿੱਚ ਰਹਿਮ; (7) ਅਸੀਂ ਕੁਝ ਵੀ ਕਰ ਸਕਦੇ ਹਾਂ ਪਰ ਸਭ ਕੁਝ ਨਹੀਂ - ਤੁਸੀਂ ਜੋ ਵੀ ਕਰਦੇ ਹੋ ਉਸ ਤੇ ਕੇਂਦ੍ਰਤ ਕਰੋ; (8) ਸਕਾਰਾਤਮਕ ਬਣੋ; (9) ਜਿਵੇਂ ਕਿ ਸੰਸਾਰ ਬਦਲ ਰਿਹਾ ਹੈ ਨਵੇਂ ਹੁਨਰਾਂ ਅਤੇ ਨਵੀਂ ਟੈਕਨੋਲੋਜੀਆਂ ਦੀ ਲੋੜ ਹੈ; ਅਤੇ (10) ਮਨੁੱਖੀ ਕਲਪਨਾ, ਮਨੁੱਖੀ ਪ੍ਰਾਪਤੀ ਅਤੇ ਮਨੁੱਖੀ ਸਬਰ ਦੀ ਕੋਈ ਸੀਮਾ ਨਹੀਂ ਹੈ। ਨੌਜਵਾਨ ਬ੍ਰਿਗੇਡ ਨੂੰ ਉਨ੍ਹਾਂ ਦਾ ਸੰਦੇਸ਼ ਇਹ ਮੰਨਣਾ ਚਾਹੀਦਾ ਹੈ ਕਿ ਸਭ ਤੋਂ ਵਧੀਆ ਅਜੇ ਵੀ ਆਉਣਾ ਹੈ ਅਤੇ ਸਾਰਿਆਂ ਨੂੰ ਸਖਤ ਮਿਹਨਤ ਕਰਦੇ ਰਹਿਣ ਦੀ ਅਪੀਲ ਕੀਤੀ।  ਉਮਰ ਕੋਈ ਰੁਕਾਵਟ ਨਹੀਂ ਹੈ ਅਤੇ ਇਹ ਜਜ਼ਬਾ ਸਾਡੇ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ, ਜਿਹੜਾ ਕਿ ਆਤਮਨਿਰਭਰ ਭਾਰਤ ਲਈ 'ਆਤਮਵਿਸ਼ਵਾਸ' ਨਾਲ ਸੁਪਨਾ ਹੈ

 

                                             ******

 

 

ਐੱਨਬੀ/ਕੇਜੀਐੱਸ



(Release ID: 1636302) Visitor Counter : 181