ਸਿੱਖਿਆ ਮੰਤਰਾਲਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੇ ਸੰਯੁਕਤ ਰੂਪ ਵਿੱਚ ਡਰੱਗ ਡਿਸਕਵਰੀ ਹੈਕਾਥੌਨ 2020 (ਡੀਡੀਐੱਚ2020) ਦੀ ਸ਼ੁਰੂਆਤ ਕੀਤੀ
ਡਰੱਗ ਡਿਸਕਵਰੀ ਹੈਕਾਥੌਨ ਦਵਾਈਆਂ ਦੀ ਖੋਜ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਤਰ੍ਹਾਂ ਦੀ ਪਹਿਲੀ ਰਾਸ਼ਟਰੀ ਪਹਿਲ ਹੈ : ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ
ਹੈਕਾਥੌਨ ਅੰਤਰਰਾਸ਼ਟਰੀ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਲਈ ਦੁਨੀਆ ਭਰ ਦੇ ਪ੍ਰਤੀਭਾਗੀਆਂ ਲਈ ਖੁੱਲ੍ਹੀ ਹੈ : ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ
ਇਨ-ਸਿਲੀਕੋ ਡਰੱਗ ਡਿਸਕਵਰੀ ਜੋ ਕੰਪਿਊਟੇਸ਼ਨ ਵਿਧੀਆਂ ਜਿਵੇਂ ਮਸ਼ੀਨ ਲਰਨਿੰਗ, ਏਆਈ ਅਤੇ ਬਿੱਗ ਡੇਟਾ ਦਾ ਉਪਯੋਗ ਕਰਦੀ ਹੈ, ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ : ਡਾ. ਹਰਸ਼ ਵਰਧਨ
Posted On:
02 JUL 2020 5:03PM by PIB Chandigarh
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਔਨਲਾਈਨ ਪਲੈਟਫਾਰਮ ਰਾਹੀਂ ਐੱਮਓ ਸ਼੍ਰੀ ਸੰਜੈ ਧੋਤਰੇ ਦੀ ਮੌਜੂਦਗੀ ਵਿੱਚ ਡਰੱਗ ਡਿਸਕਵਰੀ ਹੈਕਾਥੌਨ ਦੀ ਸ਼ੁਰੂਆਤ ਕੀਤੀ। ਇਹ ਡਰੱਗ ਡਿਸਕਵਰੀ ਹੈਕਾਥੌਨ ਮਾਨਵ ਸੰਸਾਧਨ ਵਿਕਾਸ ਮੰਤਰਾਲੇ, ਈਆਈਸੀਟੀਈ ਅਤੇ ਸੀਐੱਸਆਈਆਰ ਦੀ ਇੱਕ ਸੰਯੁਕਤ ਪਹਿਲ ਹੈ ਅਤੇ ਸੀਡੀਏਸੀ, ਮਾਈਗੌਵ, ਸ਼੍ਰੋਰਡਿੰਗਰ ਅਤੇ ਕੈਮਐਕਸਨ (Schrodinger and ChemAxon) ਜਿਹੇ ਭਾਈਵਾਲਾਂ ਦੁਆਰਾ ਸਮਰਥਿਤ ਹੈ। ਪ੍ਰਮੁੱਖ ਵਿਗਿਆਨ ਸਲਾਹਕਾਰ ਪ੍ਰੋ. ਵਿਜੈ ਰਾਘਵਨ, ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਅਨਿਲ ਸਹਿਸਰਬੁੱਧੇ, ਡੀਜੀ ਸੀਐੱਸਆਈਆਰ ਡਾ. ਸ਼ੇਖਰ ਮਾਂਦੇ, ਏਆਈਸੀਟੀਈ ਦੇ ਸਕੱਤਰ ਡਾ. ਰਾਜੀਵ ਕੁਮਾਰ, ਫਾਰਮੇਸੀ ਕੌਂਸਲ ਆਵ੍ ਇੰਡੀਆ ਦੇ ਪ੍ਰਧਾਨ ਪ੍ਰੋ. ਬੀ. ਸੁਰੇਸ਼ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਮੁੱਖ ਇਨੋਵੇਟਿਵ ਅਫ਼ਸਰ ਡਾ. ਅਭੈ ਜੇਰੇ ਇਸ ਔਨਲਾਈਨ ਸ਼ੁਰੂਆਤ ਮੌਕੇ ਮੌਜੂਦ ਸਨ।
https://twitter.com/DrRPNishank/status/1278563867526705153
ਇਸ ਮੌਕੇ ’ਤੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਹੈਕਾਥੌਨ ਦਵਾਈ ਦੀ ਖੋਜ ਪ੍ਰਕਿਰਿਆ ਦਾ ਸਮਰਥਨ ਕਰਨ ਲਈ ਆਪਣੀ ਤਰ੍ਹਾਂ ਦੀ ਪਹਿਲੀ ਰਾਸ਼ਟਰੀ ਪਹਿਲ ਹੈ। ਮੰਤਰੀ ਨੇ ਅੱਗੇ ਖੁਲਾਸਾ ਕੀਤਾ ਕਿ ਅੰਤਰਰਾਸ਼ਟਰੀ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਲਈ ਹੈਕਾਥੌਨ ਦੁਨੀਆ ਭਰ ਤੋਂ ਪੇਸ਼ੇਵਰਾਂ, ਫੈਕਲਟੀ, ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਕੰਪਿਊਟਰ ਵਿਗਿਆਨ, ਰਸਾਇਣ ਵਿਗਿਆਨ, ਫਾਰਮੇਸੀ, ਮੈਡੀਕਲ ਸਾਇੰਸ, ਬੁਨਿਆਦੀ ਸਾਇੰਸਾਂ ਅਤੇ ਜੈਵ ਟੈਕਨੋਲੋਜੀ ਜਿਹੇ ਵਿਭਿੰਨ ਖੇਤਰਾਂ ਤੋਂ ਭਾਗੀਦਾਰੀ ਲਈ ਖੁੱਲ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਹੈਕਾਥੌਨ ਦੇ ਆਯੋਜਨ ਵਿੱਚ ਐੱਮਮਾਨਵ ਸੰਸਾਧਨ ਵਿਕਾਸ ਅਤੇ ਏਆਈਸੀਟੀਆਈ ਕੋਲ ਵਿਆਪਕ ਅਨੁਭਵ ਹੈ, ਪਰ ਪਹਿਲੀ ਵਾਰ ਅਸੀਂ ਇੱਕ ਵੱਡੀ ਵਿਗਿਆਨਕ ਚੁਣੌਤੀ ਨਾਲ ਨਜਿੱਠਣ ਲਈ ਹੈਕਾਥੌਨ ਮਾਡਲ ਦਾ ਉਪਯੋਗ ਕਰ ਰਹੇ ਹਾਂ। ਇਸਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪਹਿਲ ਦੁਨੀਆ ਭਰ ਦੇ ਖੋਜਾਰਥੀਆਂ/ਫੈਕਲਟੀ ਲਈ ਖੁੱਲ੍ਹੀ ਹੈ ਕਿਉਂਕਿ ਅਸੀਂ ਆਪਣੇ ਯਤਨਾਂ ਵਿੱਚ ਸ਼ਾਮਲ ਹੋਣ ਅਤੇ ਸਮਰਥਨ ਕਰਨ ਲਈ ਅੰਤਰਰਾਸ਼ਟਰੀ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਲਈ ਉਤਸੁਕ ਹਾਂ।
ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਅਤੇ ਟੈਕਨੋਲੋਜੀ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ , ‘‘ਸਾਨੂੰ ਆਪਣੇ ਦੇਸ਼ ਵਿੱਚ ਕੰਪਿਊਟੇਸ਼ਨਲ ਡਰੱਗ ਖੋਜ ਦੀ ਸੰਸਕ੍ਰਿਤੀ ਨੂੰ ਸਥਾਪਿਤ ਕਰਨ ਦੀ ਲੋੜ ਹੈ। ਇਸ ਪਹਿਲ ਵਿੱਚ ਐੱਮਮਾਨਵ ਸੰਸਾਧਨ ਵਿਕਾਸ ਦੇ ਇਨੋਵੇਸ਼ਨ ਸੈੱਲ ਅਤੇ ਏਆਈਸੀਟੀਈ ਹੈਕਾਥੌਨ ਰਾਹੀਂ ਸੰਭਾਵਿਤ ਡਰੱਗ ਅਣੂਆਂ ਦੀ ਪਹਿਚਾਣ ਕਰਨ ’ਤੇ ਧਿਆਨ ਕੇਂਦਰਿਤ ਕਰਨਗੇ ਜਦੋਂਕਿ ਸੀਐੱਸਆਈਆਰ ਇਨ੍ਹਾਂ ਪਛਾਣੇ ਗਏ ਅਣੂਆਂ ਨੂੰ ਸੰਸ਼ਲੇਸ਼ਣ ਅਤੇ ਪ੍ਰਯੋਗਸ਼ਾਲਾ ਦੀ ਪ੍ਰਯੋਗਸ਼ੀਲਤਾ, ਜ਼ਹਿਰਲੇਪਣ, ਸੰਵੇਦਨਸ਼ੀਲਤਾ ਅਤੇ ਵਿਸ਼ੇਸ਼ਤਾ ਲਈ ਅੱਗੇ ਲਿਜਾਵੇਗਾ।’’ ਉਨ੍ਹਾਂ ਨੇ ਕਿਹਾ, ‘‘ਇਸ ਦਾ ਉਦੇਸ਼ ਹੈਕਾਥੌਨ ਰਾਹੀਂ ਇਨ-ਸਿਲੀਕੋ ਡਰੱਗ ਖੋਜ ਰਾਹੀਂ ਸਾਰਸ-ਕੀਓਵੀ-2 ਖਿਲਾਫ਼ ਦਵਾਈ ਉਮੀਦਵਾਰਾਂ ਦੀ ਪਹਿਚਾਣ ਕਰਨਾ ਅਤੇ ਰਸਾਇਣਿਕ ਸੰਸ਼ਲੇਸ਼ਣ ਅਤੇ ਜੈਵਿਕ ਟੈਸਟਿੰਗ ਰਾਹੀਂ ਅੱਗੇ ਆਉਣਾ ਹੈ।’’ ਡਾ. ਹਰਸ਼ ਵਰਧਨ ਨੇ ਕਿਹਾ ਕਿ ਦਵਾਈ ਦੀ ਖੋਜ ਇੱਕ ਜਟਿਲ, ਮਹਿੰਗੀ ਅਤੇ ਮੁਸ਼ਕਿਲ ਪ੍ਰਕਿਰਿਆ ਹੈ, ਇੱਕ ਨਵੀਂ ਦਵਾਈ ਵਿਕਸਿਤ ਕਰਨ ਵਿੱਚ 10 ਸਾਲ ਤੋਂ ਜ਼ਿਆਦਾ ਦਾ ਸਮਾਂ ਲਗਦਾ ਹੈ। ਉਨ੍ਹਾਂ ਨੇ ਕਿਹਾ, ‘‘ਜਦੋਂ ਅਸੀਂ ਕੋਵਿਡ-19 ਲਈ ਕੁਝ ਪਹਿਲਾਂ ਤਿਆਰ ਦਵਾਈਆਂ ਦੀ ਕਲੀਨਿਕਲ ਅਜ਼ਮਾਇਸ਼ ਕਰਦੇ ਹਾਂ ਕਿਉਂਕਿ ਉਹ ਤੇਜ਼ ਹੁੰਦੇ ਹਨ ਅਤੇ ਜਲਦੀ ਨਾਲ ਲਾਂਚ ਕੀਤੀਆਂ ਜਾ ਸਕਦੀਆਂ ਹਨ, ਇਹ ਵੀ ਮਹੱਤਵਪੂਰਨ ਹੈ ਕਿ ਅਸੀਂ ਹੋਰ ਢੁਕਵੀਂ ਦਵਾਈ ਦੀ ਖੋਜ ਕਰੀਏ ਅਤੇ ਵਿਸ਼ੇਸ਼ ਤੌਰ ’ਤੇ ਕੋਵਿਡ-19 ਖਿਲਾਫ਼ ਨਵੀਂ ਦਵਾਈ ਵਿਕਸਿਤ ਕਰੀਏ।’’ ਉਨ੍ਹਾਂ ਨੇ ਕਿਹਾ ਕਿ ‘ਇਨ-ਸਿਲੀਕੋ ਡਰੱਗ ਖੋਜ ਨੂੰ ਕੰਪਿਊਟੇਸ਼ਨਲ ਵਿਧੀਆਂ ਜਿਵੇਂ ਕਿ ਮਸ਼ੀਨ ਲਰਨਿੰਗ, ਏਆਈ ਅਤੇ ਬਿੱਗ ਡੇਟਾ ਦਾ ਉਪਯੋਗ ਕਰਦੀਆਂ ਹਨ, ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ।’’
ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ ਨੇ ਵੀ ਇਸ ਧਾਰਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਨੇ ਇਸ ਦੇਸ਼ ਵਿੱਚ ਹੈਕਾਥੌਨ ਸੱਭਿਆਚਾਰ ਨੂੰ ਸ਼ੁਰੂ ਕੀਤਾ ਹੈ, ਜੋ ਸਾਡੇ ਰਾਸ਼ਟਰ ਦੇ ਸਾਹਮਣੇ ਮੌਜੂਦ ਕੁਝ ਕਠਿਨ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਡੇ ਨੌਜਵਾਨਾਂ ਨੂੰ ਚੁਣੌਤੀ ਦੇਣ ਲਈ ਬਹੁਤ ਮਹੱਤਵਪੂਰਨ ਹੈ।
ਭਾਰਤ ਸਰਕਾਰ ਦੇ ਪੀਐੱਸਏ ਅਤੇ ਆਯੋਜਨ ਕਮੇਟੀ ਦੇ ਚੇਅਰਮੈਨ ਪ੍ਰੋ. ਕੇ. ਵਿਜੈ ਰਾਘਵਨ ਨੇ ਕਿਹਾ ਕਿ ਇਹ ਹੈਕਾਥੌਨ ਡਰੱਗ ਦੀ ਖੋਜ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਭਾਰਤ ਨੂੰ ਨਵੇਂ ਮਾਡਲ ਸਥਾਪਿਤ ਕਰਨ ਵਿੱਚ ਮਦਦ ਕਰੇਗੀ। ਇਸ ਵਿੱਚ ਹਰੇਕ ਦੇ ਤਿੰਨ ਮਹੀਨੇ ਦੇ ਤਿੰਨ ਪੜਾਅ ਹੋਣਗੇ ਅਤੇ ਪੂਰਾ ਅਭਿਆਸ ਅਪ੍ਰੈਲ-ਮਈ 2021 ਤੱਕ ਪੂਰਾ ਹੋਣ ਦਾ ਅਨੁਮਾਨ ਹੈ। ਹਰੇਕ ਪੜਾਅ ਦੇ ਅੰਤ ਵਿੱਚ ਸਫਲ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੜਾਅ 3 ਦੇ ਅੰਤ ਵਿੱਚ ਪਛਾਣੇ ਗਏ 3 ‘ਲੀਡ’ ਯੋਗਕਾਂ ਨੂੰ ਸੀਐੱਸਆਈਆਰ ਅਤੇ ਹੋਰ ਇਛੁੱਕ ਸੰਗਠਨਾਂ ਵਿੱਚ ਪ੍ਰਯੋਗਿਕ ਪੱਧਰ ਲਈ ਅੱਗੇ ਲਿਆਂਦਾ ਜਾਵੇਗਾ।
ਹੈਕਾਥੌਨ ਮੁੱਖ ਰੂਪ ਨਾਲ ਦਵਾਈ ਦੀ ਖੋਜ ਦੇ ਕੰਪਿਊਟੇਸ਼ਨਲ ਪਹਿਲੂਆਂ ’ਤੇ ਧਿਆਨ ਕੇਂਦਰਿਤ ਕਰੇਗੀ ਅਤੇ ਇਸ ਵਿੱਚ ਤਿੰਟ ਟਰੈਕ ਹੋਣਗੇ। ਟਰੈਕ-1 ਡਰੱਗ ਡਿਜ਼ਾਇਨ ਲਈ ਕੰਪਿਊਟੇਸ਼ਨਲ ਮਾਡਲਿੰਗ ਜਾਂ ਮੌਜੂਦਾ ਡੇਟਾਬੇਸ ਤੋਂ ‘ਲੀਡ’ ਯੋਗਕਾਂ ਦੀ ਪਹਿਚਾਣ ਕਰਨ ਨਾਲ ਸਬੰਧਿਤ ਹੋਵੇਗਾ ਜਿਸ ਵਿੱਚ ਸਾਰਸ-ਸੀਓਵੀ-2 ਨੂੰ ਰੋਕਣ ਦੀ ਸਮਰੱਥਾ ਹੋ ਸਕਦੀ ਹੈ ਜਦੋਂਕਿ ਟਰੈਕ-2 ਪ੍ਰਤੀਭਾਗੀਆਂ ਨੂੰ ਡੇਟਾ ਵਿਸ਼ਲੇਸ਼ਣ ਅਤੇ ਏਆਈ ਦੀ ਵਰਤੋਂ ਕਰਦਿਆਂ ਨਵੇਂ ਸਾਧਨ ਅਤੇ ਐਲਗੋਰਿਦਮ ਵਿਕਸਿਤ ਕਰਨ ਲਈ ਉਤਸ਼ਾਹਿਤ ਕਰੇਗਾ/ਘੱਟੋ ਘੱਟ ਜ਼ਹਿਰੀਲੇਪਣ ਅਤੇ ਵੱਧ ਤੋਂ ਵੱਧ ਵਿਸ਼ੇਸ਼ਤਾ ਅਤੇ ਚੋਣਵੇਂ ਡਰੱਗ ਜਿਹੇ ਮਿਸ਼ਰਣ ਦਾ ਅਨੁਮਾਨ ਲਗਾਏਗਾ। ਇੱਕ ਤੀਜਾ ਟਰੈਕ, ਟਰੈਕ 3 ਨਾਂ ਦਾ ਇੱਕ ਮੂਨ-ਸ਼ੌਟ ਪਹੁੰਚ ਹੈ ਜੋ ਸਿਰਫ਼ ਇਸ ਖੇਤਰ ਵਿੱਚ ਨੋਵਲ ਅਤੇ ਵਿਲੱਖਣ ਵਿਚਾਰਾਂ ਨਾਲ ਨਜਿੱਠੇਗਾ।
ਤਿੰਨ ਪੜਾਵਾਂ ਦਾ ਪਹਿਲਾ ਪੜਾਅ ਅੱਜ ਸ਼ੁਰੂ ਕੀਤਾ ਜਾ ਰਿਹਾ ਹੈ। ਹੈਕਾਥੌਨ ਵਿੱਚ ਅਜਿਹੀਆਂ ਚੁਣੌਤੀਆਂ ਸ਼ਾਮਲ ਹਨ ਜਿਨ੍ਹਾਂ ਨੂੰ ਸਮੱਸਿਆ ਸਟੇਟਮੈਂਟ ਦੇ ਰੂਪ ਵਿੱਚ ਪੋਸਟ ਕੀਤਾ ਜਾਂਦਾ ਹੈ ਅਤੇ ਵਿਸ਼ੇਸ਼ ਦਵਾਈ ਖੋਜ ਵਿਸ਼ਿਆਂ ’ਤੇ ਅਧਾਰਿਤ ਹੈ ਜੋ ਪ੍ਰਤੀਭਾਗੀਆਂ ਨੂੰ ਹੱਲ ਕਰਨ ਲਈ ਖੁੱਲ੍ਹੇ ਹਨ। ਪ੍ਰਤੀਯੋਗਤਾ ਭਾਰਤ ਅਤੇ ਵਿਦੇਸ਼ਾਂ ਦੇ ਸਾਰੇ ਭਾਰਤੀ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਖੁੱਲ੍ਹੀ ਹੈ। ਉਮੀਦ ਹੈ ਕਿ ਪ੍ਰਤੀਯੋਗਤਾ ਵਿੱਚ ਹਜ਼ਾਰਾਂ ਵਿਦਿਆਰਥੀ ਭਾਗ ਲੈਣਗੇ। ਇਹ ਇੱਕ ਔਨਲਾਈਨ ਪ੍ਰਤੀਯੋਗਤਾ ਹੈ ਅਤੇ ਦੇਸ਼ ਜਾਂ ਦੁਨੀਆ ਵਿੱਚ ਕਿਧਰੋਂ ਵੀ ਕੋਈ ਵੀ ਹਿੱਸਾ ਲੈ ਸਕਦਾ ਹੈ। ਜੇਤੂਆਂ ਨੂੰ ਪੁਰਸਕਾਰ ਦਿੱਤੇ ਜਾਣਗੇ ਅਤੇ ਪ੍ਰਤੀਯੋਗਤਾ ਦੇ ਪੜਾਅ 2 ਵਿੱਚ ਸਰਵਸ਼ੇ੍ਰਸ਼ਠ ਐਂਟਰੀਆਂ ਲਈਆਂ ਜਾਣਗੀਆਂ। ਪੜਾਅ 2 ਦਾ ਸਭ ਤੋਂ ਚੰਗਾ ਪੜਾਅ 3 ਵਿੱਚ ਜਾਵੇਗਾ। ਯੋਜਨਾ ਇਹ ਹੈ ਕਿ ਪੜਾਅ 3 ਦੇ ਅੰਤ ਵਿੱਚ ਡਰੱਗ ਅਣੂਆਂ ਜਾਂ ਡਰੱਗ ਟੀਚੇ ਜਿਹੇ ਬਿਹਤਰੀਨ ਹੱਲਾਂ ਨੂੰ ਪ੍ਰਯੋਗਿਕ ਪੱਧਰ ’ਤੇ ਲਿਜਾਇਆ ਜਾਵੇਗਾ ਅਤੇ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਜਾਂ ਸਟਾਰਟ-ਅੱਪਸ ਵਜੋਂ ਉਨ੍ਹਾਂ ਦੇ ਅਨੁਮਾਨਾਂ ਲਈ ਮਾਨਤਾ ਦਿੱਤੀ ਜਾਵੇਗੀ।
ਇਸ ਸ਼ੁਰੂਆਤ ਦੇ ਸਮਾਗਮ ਦੌਰਾਨ ਮੁੱਖ ਇਨੋਵੇਸ਼ਨ ਅਧਿਕਾਰੀ ਡਾ. ਅਭੈ ਜੇਰੇ ਨੇ ਡਰੱਗ ਖੋਜ ਹੈਕਾਥੌਨ ਦੀ ਧਾਰਨਾ ਨੂੰ ਸਮਝਾਇਆ ਜਦੋਕਿ ਪ੍ਰੋ. ਅਨਿਲ ਸਹਿਸਰਬੁੱਧੇ ਨੇ ਏਆਈਸੀਟੀਈ ਦੁਆਰਾ ਸਭ ਤਰ੍ਹਾਂ ਦਾ ਸਮਰਥਨ ਪ੍ਰਦਾਨ ਕਰਨ ਲਈ ਕਿਹਾ ਅਤੇ ਸਾਰੇ ਤਕਨੀਕੀ ਸੰਸਥਾਨਾਂ ਨੂੰ ਵੱਡੀ ਸੰਖਿਆ ਵਿੱਚ ਇਸ ਪਹਿਲ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਪ੍ਰੋ. ਸਹਿਸਰਬੁੱਧੇ ਨੇ ਸਮੱਸਿਆਵਾਂ ਦੇ ਸਮਰਥਨ ਲਈ ਸਾਰੇ ਮਾਹਿਰਾਂ ਦਾ ਆਭਾਰ ਵੀ ਪ੍ਰਗਟਾਇਆ।
ਹੈਕਾਥੌਨ ਦੇ ਪਿਛੋਕੜ ਦੀ ਜਾਣਕਾਰੀ ਅਤੇ ਕਾਰਜਪ੍ਰਣਾਲੀ :
· ਹੈਕਾਥੌਨ ਵਿੱਚ ਅਜਿਹੀਆਂ ਚੁਣੌਤੀਆਂ ਸ਼ਾਮਲ ਹਨ ਜਿਨ੍ਹਾਂ ਨੂੰ ਸਮੱਸਿਆ ਦੇ ਰੂਪ ਵਿੱਚ ਪੋਸਟ ਕੀਤਾ ਜਾਂਦਾ ਹੈ ਅਤੇ ਵਿਸ਼ੇਸ਼ ਦਵਾਈ ਖੋਜ ਵਿਸ਼ਿਆਂ ’ਤੇ ਅਧਾਰਿਤ ਹੈ ਜੋ ਪ੍ਰਤੀਭਾਗੀਆਂ ਦੇ ਹੱਲ ਕਰਨ ਲਈ ਖੁੱਲ੍ਹੇ ਹਨ।
· ਮਾਈਗੌਵ ਪੋਰਟਲ ਦਾ ਉਪਯੋਗ ਕੀਤਾ ਜਾ ਰਿਹਾ ਹੈ ਅਤੇ ਕੋਈ ਵੀ ਭਾਰਤੀ ਵਿਦਿਆਰਥੀ ਭਾਗ ਲੈ ਸਕਦਾ ਹੈ।
· ਦੁਨੀਆ ਵਿੱਚ ਕਿਧਰੇ ਤੋਂ ਵੀ ਪੇਸ਼ੇਵਰ ਅਤੇ ਖੋਜਾਰਥੀ ਭਾਗ ਲੈ ਸਕਦੇ ਹਨ।
· ਦੋ ਤਰ੍ਹਾਂ ਦੀਆਂ ਚੁਣੌਤੀਆਂ ਪਰਾਬਲਮ ਸਟੇਟਮੈਂਟ (ਪੀਐੱਸ) ਪੇਸ਼ ਕੀਤੀਆਂ ਜਾ ਰਹੀਆਂ ਹਨ ਅਤੇ ਕੁੱਲ 29 ਦੀ ਪਹਿਚਾਣ ਕੀਤੀ ਗਈ ਹੈ।
· ਟਰੈਕ 1 ਮੁੱਖ ਰੂਪ ਨਾਲ ਐਂਟੀ-ਕੋਵਿਡ-19 ਹਿੱਟ/ਲੀਡ ਜਨਰੇਸ਼ਨ : ਇਹ ਅਣੂ ਮਾਡਲਿੰਗ ਫਾਰਮਾਕੋਫੋਰ ਆਪਟੀਮਾਈਜੇਸ਼ਨ, ਅਣੂ ਡੌਕਿੰਗ, ਹਿੱਟ/ਲੀਡ ਆਪਟੀਮਾਈਜ਼ੇਸ਼ਨ ਆਦਿ ਜਿਹੇ ਉਪਕਰਣਾਂ ਦਾ ਉਪਯੋਗ ਕੀਤਾ ਜਾਂਦਾ ਹੈ।
· ਟਰੈਕ 2 ਨਵੇਂ ਉਪਕਰਨ ਅਤੇ ਅਲਗੋਰਿਦਮ ਦੇ ਡਿਜ਼ਾਇਨ/ਅਨੁਕੂਲਨ ਨਾਲ ਕੰਮ ਕਰੇਗਾ, ਜਿਸਦਾ ਸਿਲੀਕੋ ਡਰੱਗ ਖੋਜ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ’ਤੇ ਬਹੁਤ ਪ੍ਰਭਾਵ ਪਏਗਾ।
· ਇੱਕ ਤੀਜਾ ਟਰੈਕ ਵੀ ਹੈ ਜਿਸ ਨੂੰ ‘ਮੂਨ ਸ਼ੌਟ’ ਕਿਹਾ ਜਾਂਦਾ ਹੈ ਜੋ ਉਨ੍ਹਾਂ ਸਮੱਸਿਆਵਾਂ ’ਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਜੋ ਵਿਲੱਖਣ ਪ੍ਰਕਿਰਤੀ ਦੀਆਂ ਹਨ।
ਡਰੱਗ ਡਿਸਕਵਰੀ ਹੈਕਾਥੌਨ 2020 ਬਾਰੇ ਵਧੇਰੇ ਜਾਣਕਾਰੀ ਲਈ ਇਸ https://innovateindia.mygov.in/ddh2020/ ਲਿੰਕ ਉੱਤੇ ਕਲਿੱਕ ਕਰੋ।
*****
ਐੱਨਬੀ/ਏਕੇਜੇ/ਏਕੇ
(Release ID: 1636044)
Visitor Counter : 224