ਸੱਭਿਆਚਾਰ ਮੰਤਰਾਲਾ

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 4 ਜੁਲਾਈ, 2020 ਨੂੰ ਆਸ਼ਾੜ ਪੂਰਣਿਮਾ ਮੌਕੇ ‘ਧੰਮ ਚੱਕ੍ਰ ਦਿਵਸ’ ਸਮਾਰੋਹ ਦਾ ਉਦਘਾਟਨ ਕਰਨਗੇ

ਸੱਭਿਆਚਾਰ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਵੀ ਉਦਘਾਟਨ ਰਸਮ ਮੌਕੇ ਸੰਬੋਧਨ ਕਰਨਗੇ

Posted On: 02 JUL 2020 6:30PM by PIB Chandigarh

 

7 ਮਈ16 ਮਈ, 2020 ਨੂੰ ਵਰਚੁਅਲ ਵੈਸਾਕ ਅਤੇ ਵਿਸ਼ਵਪੱਧਰੀ ਪ੍ਰਾਰਥਨਾ ਸਪਤਾਹ ਦੀ ਬੇਹੱਦ ਸਫ਼ਲ ਮੇਜ਼ਬਾਨੀ ਤੋਂ ਬਾਅਦ ਇੰਟਰਨੈਸ਼ਨਲ ਬੁੱਧਿਸਟ ਕਨਫ਼ੈਡਰੇਸ਼ਨ (ਆਈਬੀਸੀ – IBC) ਹੁਣ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨਾਲ ਮਿਲ ਕੇ 4 ਜੁਲਾਈ, 2020 ਨੂੰ ਆਸ਼ਾੜ ਪੂਰਣਿਮਾ (ਹਾੜ੍ਹ ਮਹੀਨੇ ਦੀ ਪੂਰਨਮਾਸ਼ੀ) ਮੌਕੇ ਧੰਮ ਚੱਕ੍ਰ ਦਿਵਸ ਮਨਾਉਣ ਜਾ ਰਹੀ ਹੈ। ਇਹ ਆਈਬੀਸੀ (IBC) ਦਾ ਇੱਕ ਪ੍ਰਮੁੱਖ ਸਲਾਨਾ ਸਮਾਰੋਹ ਹੋਵੇਗਾ।

 

ਮਹਾਤਮਾ ਬੁੱਧ ਦੇ ਨਿਰਵਾਣ ਅਤੇ ਗਿਆਨ, ਉਨ੍ਹਾਂ ਵੱਲੋਂ ਧੰਮ ਦੇ ਪਹੀਏ ਘੁੰਮਾਉਣ ਅਤੇ ਮਹਾਪਰਿਨਿਰਵਾਣ ਦੀ ਧਰਤੀ ਹੋਣ ਦੇ ਨਾਤੇ ਭਾਰਤ ਦੀ ਇਤਿਹਾਸਿਕ ਵਿਰਾਸਤ ਨੂੰ ਕਾਇਮ ਰੱਖਦਿਆਂ; ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਤੋਂ ਧੰਮ ਚੱਕ੍ਰ ਦਿਵਸ ਸਮਾਰੋਹ ਦਾ ਉਦਘਾਟਨ ਕਰਨਗੇ।

 

ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਵੀ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਨਗੇ। ਬਾਕੀ ਦੇ ਸਮਾਰੋਹ ਮੂਲ ਕੁਟੀ ਵਿਹਾਰ, ਸਾਰਨਾਥ ਅਤੇ ਮਹਾਬੋਧੀ ਮੰਦਰ, ਬੋਧ ਗਯਾ ਵਿਖੇ ਮਹਾਭੂਮੀ ਸੁਸਾਇਟੀ ਆਵ੍ ਇੰਡੀਆ ਅਤੇ ਬੋਧ ਗਯਾ ਮੰਦਿਰ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਕੀਤੇ ਜਾਣਗੇ।

 

ਸਮੁੱਚੇ ਵਿਸ਼ਵ ਦੇ ਬੋਧੀ ਸੰਘਾਂ ਦੇ ਰਾਇਲਟੀਜ਼, ਸੁਪ੍ਰੀਮ ਮੁਖੀ ਅਤੇ ਉੱਘੇ ਮਾਸਟਰਸ ਅਤੇ ਵਿਦਵਾਨ ਅਤੇ ਆਈਬੀਸੀ (IBC) ਅਧਿਆਇ, ਮੈਂਬਰ ਸੰਗਠਨ ਹਿੱਸਾ ਲੈ ਰਹੇ ਹਨ।

 

ਆਸ਼ਾੜ ਪੂਰਣਿਮਾ ਦਾ ਇਹ ਸ਼ੁਭ ਦਿਨ ਭਾਰਤੀ ਸੂਰਜੀ ਕੈਲੰਡਰ ਅਨੁਸਾਰ ਹਾੜ੍ਹ ਮਹੀਨੇ ਦੀ ਪਹਿਲੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ, ਇਸ ਨੂੰ ਸ੍ਰੀ ਲੰਕਾ ਵਿੱਚ ਏਸਲਾ ਪੋਯਾ (Esala Poya) ਅਤੇ ਥਾਈਲੈਂਡ ਵਿੱਚ ਅਸਾਨ੍ਹ ਬੁਚਾ(Asanha Bucha) ਕਿਹਾ ਜਾਂਦਾ ਹੈ। ਬੁੱਧ ਪੂਰਣਿਮਾ ਜਾਂ ਵੈਸਾਕ ਤੋਂ ਬਾਅਦ ਬੋਧੀਆਂ ਲਈ ਇਹ ਦੂਜਾ ਸਭ ਤੋਂ ਵੱਧ ਪਵਿੱਤਰ ਦਿਨ ਹੈ।

 

ਇਹ ਦਿਨ ਭਾਰਤ ਦੇ ਸ਼ਹਿਰ ਵਾਰਾਣਸੀ ਨੇੜੇ ਵਰਤਮਾਨ ਸਾਰਨਾਥ ਵਿਖੇ ਡੀਅਰ ਪਾਰਕ, ਰਿਸੀਪਤਨ ਚ ਨਿਰਵਾਣ ਪ੍ਰਾਪਤੀ ਤੋਂ ਬਾਅਦ ਹਾੜ੍ਹ ਮਹੀਨੇ ਦੀ ਪੂਰਨਮਾਸ਼ੀ ਨੂੰ ਪਹਿਲੇ ਪੰਜ ਭਿਖ਼ਸ਼ੂ ਚੇਲਿਆਂ (ਪੰਕਵਰਗਿਕਾ) ਨੂੰ ਪਹਿਲੀ ਵਾਰ ਸਿੱਖਿਆ ਦੇਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਧੰਮ ਕੱਕ ਪਾਵੱਤਨਸੂਤ (ਪਾਲੀ) ਜਾਂ ਧਰਮ ਚੱਕ੍ਰ ਪਰਵਰਤਨ ਸੂਤਰ (ਸੰਸਕ੍ਰਿਤ) ਦੀ ਇਹ ਸਿੱਖਿਆ ਧਰਮ ਦੇ ਪਹੀਏ ਪਹਿਲੀ ਵਾਰ ਘੁਮਾਉਣ ਵਜੋਂ ਵੀ ਜਾਣੀ ਜਾਂਦੀ ਹੈ ਤੇ ਇਸ ਵਿੱਚ ਚਾਰ ਆਰਯ ਸੱਤਯ ਅਤੇ ਪ੍ਰਭਾਵਸ਼ਾਲੀ ਅਸ਼ਟਾਂਗਿਕ ਮਾਰਗ ਸ਼ਾਮਲ ਹਨ।

 

ਭਿਖ਼ਸ਼ੂਆਂ ਅਤੇ ਭਿਖਸ਼ੁਣੀਆਂ ਲਈ ਬਰਸਾਤ ਦੇ ਮੌਸਮ ਦੀ ਰੀਟ੍ਰੀਟ (ਵਰਸ਼ਾ ਵੱਸਾ) ਵੀ ਇਸੇ ਦਿਨ ਤੋਂ ਸ਼ੁਰੂ ਹੁੰਦੀ ਹੈ, ਜੋ ਜੁਲਾਈ ਤੋਂ ਅਕਤੂਬਰ ਤੱਕ ਤਿੰਨ ਚੰਦਰ ਮਹੀਨਿਆਂ ਲਈ ਚਲਦੀ ਹੈ, ਜਿਸ ਦੌਰਾਨ ਉਹ ਇੱਕੋ ਸਥਾਨ ਤੇ ਰਹਿੰਦੇ ਹਨ, ਇਹ ਸਥਾਨ ਆਮ ਤੌਰ ਉੱਤੇ ਮੰਦਰ ਹੀ ਹੁੰਦੇ ਹਨ ਜੋ ਪੂਰੀ ਤਰ੍ਹਾਂ ਤਪੱਸਿਆ ਨੂੰ ਸਮਰਪਿਤ ਹੁੰਦੇ ਹਨ। ਇਸ ਸਮੇਂ ਦੌਰਾਨ ਉਨ੍ਹਾਂ ਦੀ ਸੇਵਾ ਆਮ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਜੋ ਉਪੋਸ਼ਠ ਭਾਵ ਅੱਠ ਗਿਆਨਬੋਧ ਅਤੇ ਆਪਣੇ ਗੁਰੂਆਂ ਦੀ ਅਗਵਾਈ ਹੇਠ ਧਿਆਨ ਵੀ ਕਰਦੇ ਹਨ।

 

ਇਹ ਦਿਵਸ ਆਪਣੇ ਗੁਰੂਆਂ ਦੇ ਆਦਰਸਤਿਕਾਰ ਦੇ ਦਿਨ ਵਜੋਂ ਬੋਧੀਆਂ ਤੇ ਹਿੰਦੂਆਂ ਦੋਵਾਂ ਵੱਲੋਂ ਗੁਰੂ ਪੂਰਣਿਮਾ ਵਜੋਂ ਮਨਾਇਆ ਜਾਂਦਾ ਹੈ।

 

ਦੁਨੀਆ ਦੀ ਮੋਹਰੀ ਬੋਧੀ ਇਕਾਈ ਇੰਟਰਨੈਸ਼ਨਲ ਬੁਧਿਸਟ ਕਨਫ਼ੈਡਰੇਸ਼ਨ (ਆਈਬੀਸੀ) ਇਸ ਸ਼ੁਭ ਦਿਨ ਮੌਕੇ ਇੱਕ ਸ਼ਾਨਦਾਰ ਸਮਾਰੋਹ ਇਕੱਠਿਆਂ ਮਨਾਉਣ ਲਈ ਇੱਕ ਵਾਰ ਫਿਰ ਵਿਸ਼ਵਪੱਧਰ ਦੇ ਧੰਮ ਪੈਰੋਕਾਰਾਂ ਦੀਆਂ ਸਮੂਹਕ ਇੱਛਾਵਾਂ ਦੀ ਅਗਵਾਈ ਕਰ ਰਹੀ ਹੈ।

 

ਕੋਵਿਡ19 ਮਹਾਮਾਰੀ ਦੇ ਚਲਦਿਆਂ, ਇਹ ਸਮਾਰੋਹ ਨਿਯਮਾਂ ਤੇ ਵਿਨਿਯਮਾਂ ਦੀ ਬਹੁਤ ਸਖ਼ਤੀ ਨਾਲ ਪਾਲਣਾ ਕਰਦਿਆਂ ਵਰਚੁਅਲ ਅਤੇ ਪਵਿੱਤਰ ਧਰਤੀਆਂ ਉੱਤੇ ਦੋਵੇਂ ਤਰੀਕੇ ਨਾਲ ਮਹਾਤਮਾ ਬੁੱਧ ਦੀਆਂ ਪਦ ਚਿਨ੍ਹਾਂ ਉੱਤੇ ਚਲਦਿਆਂ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਸਮੁੱਚੇ ਵਿਸ਼ਵ ਦੇ ਕਈ ਦੇਸ਼ਾਂ ਦੀਆਂ ਥੇਰਾਵੜ ਅਤੇ ਮਹਾਯਾਨ ਦੋਵੇਂ ਤਰ੍ਹਾਂ ਦੀਆਂ ਰਿਵਾਇਤਾਂ ਅਨੁਸਾਰ ਧੰਮ ਕੱਕ ਪਵੱਤਨਸੁੱਤਾ (PavattanaSutta) ਜਿਹੀਆਂ ਰਸਮਾਂ ਤੇ ਭਜਨ ਗਾਇਨ ਦਾ ਸਿੱਧਾ ਪ੍ਰਸਾਰਣ ਹੋਵੇਗਾ।

 

 

*******

 

ਐੱਨਬੀ/ਏਕੇਜੇ/ਓਏ



(Release ID: 1636024) Visitor Counter : 145