ਰਸਾਇਣ ਤੇ ਖਾਦ ਮੰਤਰਾਲਾ
ਕੋਵਿਡ-19 ਦੇ ਚੁਣੌਤੀਪੂਰਨ ਸਮੇਂ ਵਿੱਚ ਵੀ ਆਰਸੀਐੱਫ ਨੇ ਫਾਰਮਿੰਗ ਕਮਿਊਨਿਟੀ ਨੂੰ ਖਾਦਾਂ ਦੀ ਉਪਲਬੱਧਤਾ ਸੁਨਿਸ਼ਚਿਤ ਕੀਤੀ ਹੈ
ਆਰਸੀਐੱਫ ਨੇ ਖਰੀਫ ਮੌਸਮ ਲਈ ਦੋ ਲੱਖ ਮੀਟ੍ਰਿਕ ਟਨ ਤੋ ਅਧਿਕ ਆਯਾਤ ਕੀਤੀਆਂ ਖਾਦਾਂ ਉਪਲੱਬਧ ਕਰਵਾਈਆਂ ਹਨ
Posted On:
01 JUL 2020 4:07PM by PIB Chandigarh
ਰਸਾਇਣ ਅਤੇ ਖਾਦ ਮੰਤਰਾਲੇ ਦੇ ਤਹਿਤ ਇੱਕ ਸੀਪੀਐੱਸਈ, ਰਾਸ਼ਟਰੀਯ ਕੈਮੀਕਲਸ ਐਂਡ ਫਰਟੀਲਾਈਜ਼ਰਸ ਲਿਮਿਟਿਡ (ਆਰਸੀਐੱਫ) ਭਾਰਤ ਦੇ ਫਾਰਮਿੰਗ ਕਮਿਊਨਿਟੀ ਦੀ ਭਲਾਈ ਲਈ ਪ੍ਰਤੀਬੱਧ ਹੈ। ਕੋਵਿਡ-19 ਦੇ ਚੁਣੌਤੀਪੂਰਨ ਸਮੇਂ ਵਿੱਚ ਵੀ ਆਰਸੀਐੱਫ ਨੇ ਫਾਰਮਿੰਗ ਕਮਿਊਨਿਟੀ ਨੂੰ ਖਰੀਫ ਬਿਜਾਈ ਸੀਜ਼ਨ ਲਈ ‘ਉੱਜਵਲਾ‘ ਯੂਰੀਆ ਅਤੇ ‘ਸੁਫਲਾ‘ ਖਾਦਾਂ ਦੀ ਉਪਲਬੱਧਤਾ ਸੁਨਿਸ਼ਚਿਤ ਕੀਤੀ ਹੈ।

ਆਰਸੀਐੱਫ ਦੇ ਪਲਾਂਟ ਸੰਚਾਲਨ ਕਰ ਰਹੇ ਹਨ ਅਤੇ ਉਚਿਤ ਮਾਤਰਾ ਵਿੱਚ ਇਸ ਦੀਆਂ ਖਾਦਾਂ ਦਾ ਉਤਪਾਦਨ ਕੀਤਾ ਗਿਆ। ਇਸ ਦੀਆਂ ਬਣੀਆਂ ਖਾਦਾਂ ਦੇ ਇਲਾਵਾ, ਆਰਸੀਐੱਫ ਨੇ ਦੇਸ਼ ਵਿੱਚ ਵਰਤਮਾਨ ਖਰੀਫ ਮੌਸਮ ਲਈ ਕਿਸਾਨਾਂ ਨੂੰ ਦੋ ਲੱਖ ਮੀਟ੍ਰਿਕ ਟਨ ਤੋਂ ਅਧਿਕ ਟ੍ਰੇਡੇਡ ਕੰਪਲੈਕਸ ਖਾਦਾਂ ਅਰਥਾਤ ਡੀਐੱਪੀ , ਏਪੀਐੱਸ ( 20 : 20: 0: 13) ਅਤੇ ਐੱਨਪੀਕੇ (10 : 26 : 26) ਉਪਲੱਬਧ ਕਰਵਾਈਆਂ ਹਨ।
https://twitter.com/rcfkisanmanch/status/1277932342124789761
ਇਹ ਵੀ ਜ਼ਿਕਰਯੋਗ ਹੈ ਕਿ ਆਰਸੀਐੱਫ ਨੇ ਨਵੀਨਤਮ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਭਾਰਤ ਦੀ ਸਿਖਰਲੀਆਂ 500 ਇੰਡੀਆ ਫੌਰਚੁਨ ਕੰਪਨੀਆਂ ਵਿੱਚ ਆਪਣੀ ਰੈਂਕਿੰਗ 2018 ਦੇ 191 ਤੋਂ ਸੁਧਾਰ ਕਰਕੇ 2019 ਵਿੱਚ 155 ਕਰ ਲਈ ਹੈ।
ਆਰਸੀਐੱਫ ਦੇ ਸੀਐੱਮਡੀ ਐੱਸ ਸੀ ਮੁਦਗੇਰੀਕਰ ਨੇ ਕਿਹਾ ਕਿ ਉਪਰੋਕਤ ਉਪਲੱਬਧੀਆਂ ਆਰਸੀਐੱਫ ਕਰਮਚਾਰੀਆਂ ਦੁਆਰਾ ਸਭ ਤੋਂ ਜਿਆਦਾ ਚੁਣੌਤੀਪੂਰਨ ਸਮੇਂ ਵਿੱਚ ਕੀਤੀ ਗਈ ਸਖਤ ਮਿਹਨਤ ਅਤੇ ਖਾਦ ਵਿਭਾਗ ਦੀ ਪੂਰੀ ਟੀਮ ਦੁਆਰਾ ਨਿਰੰਤਰ ਰੂਪ ਨਾਲ ਪ੍ਰਾਪਤ ਦਿਸ਼ਾ-ਨਿਰਦੇਸ਼ ਅਤੇ ਪ੍ਰੋਤਸਾਹਨ ਤੇ ਪੂਰੀ ਸਹਾਇਤਾ ਦੇ ਕਾਰਨ ਸੰਭਵ ਹੋ ਸਕੀਆਂ।
******
ਆਰਸੀਜੇ/ਆਰਕੇਐੱਮ
(Release ID: 1635801)
Visitor Counter : 185